IND VS AUS: ਆਸਟ੍ਰੇਲੀਆਈ ਖਿਡਾਰੀਆਂ ਨੇ ਮੰਗੀ ਸਪੈਸ਼ਲ ਚੀਜ਼, ਵਿਰਾਟ ਕੋਹਲੀ ਨਹੀਂ ਕਰ ਪਾਏ ਨਾਂਹ
IND VS AUS: ਅਹਿਮਦਾਬਾਦ ਟੈਸਟ ਡਰਾਅ ਰਿਹਾ ਅਤੇ ਭਾਰਤ ਨੇ ਆਸਟ੍ਰੇਲੀਆ ਖਿਲਾਫ ਸੀਰੀਜ਼ 2-1 ਨਾਲ ਜਿੱਤ ਲਈ। ਇਸ ਜਿੱਤ ਤੋਂ ਬਾਅਦ ਵਿਰਾਟ ਕੋਹਲੀ ਨੇ ਵੀ ਦਿਲ ਜਿੱਤਿਆ ਲਿਆ।
ਆਸਟ੍ਰੇਲੀਆਈ ਖਿਡਾਰੀਆਂ ਨੇ ਮੰਗੀ ਸਪੈਸ਼ਲ ਚੀਜ਼, ਵਿਰਾਟ ਕੋਹਲੀ ਨਹੀਂ ਕਰ ਪਾਏ ਨਾਂਹ। Image Credit Source: PTI
ਵਿਰਾਟ ਕੋਹਲੀ ਲਈ ਸਪੈਸ਼ਲ ਰਿਹਾ ਅਹਿਮਦਾਬਾਦ ਟੈਸਟ
ਦੱਸ ਦੇਈਏ ਕਿ ਵਿਰਾਟ ਕੋਹਲੀ ਨੂੰ ਅਹਿਮਦਾਬਾਦ ਟੈਸਟ ਵਿੱਚ ਪਲੇਅਰ ਆਫ ਦ ਮੈਚ ਦਾ ਐਵਾਰਡ ਮਿਲਿਆ ਸੀ। ਇਸ ਖਿਡਾਰੀ ਨੇ ਪਹਿਲੀ ਪਾਰੀ ਵਿੱਚ 186 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਵਿਰਾਟ ਕੋਹਲੀ ਨੇ 1205 ਦਿਨਾਂ ਬਾਅਦ ਟੈਸਟ ਕ੍ਰਿਕਟ ‘ਚ ਸ਼ਤਕਲਗਾਇਆ। ਇੰਨਾ ਹੀ ਨਹੀਂ ਵਿਰਾਟ ਕੋਹਲੀ ਨੂੰ 40 ਮਹੀਨਿਆਂ ਬਾਅਦ ਟੈਸਟ ‘ਚ ਪਲੇਅਰ ਆਫ ਦਿ ਮੈਚ ਦਾ ਐਵਾਰਡ ਮਿਲਿਆ ਹੈ।ਵਿਰਾਟ ਕੋਹਲੀ ਨੇ ਬਣਾਇਆ ਵੱਡਾ ਰਿਕਾਰਡ
ਵਿਰਾਟ ਕੋਹਲੀ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ 10 ਜਾਂ ਇਸ ਤੋਂ ਵੱਧ ਪਲੇਅਰ ਆਫ ਦਿ ਮੈਚ ਐਵਾਰਡ (Player of the Match) ਜਿੱਤਣ ਵਾਲਾ ਇਕਲੌਤਾ ਖਿਡਾਰੀ ਬਣ ਗਏ ਹਨ। ਵਿਰਾਟ ਕੋਹਲੀ ਵਨਡੇ ‘ਚ 38 ਵਾਰ ਅਤੇ ਟੀ-20 ‘ਚ 15 ਵਾਰ ਇਹ ਐਵਾਰਡ ਜਿੱਤ ਚੁੱਕੇ ਹਨ। ਵਿਰਾਟ ਕੋਹਲੀ ਨੇ ਮੰਨਿਆ ਕਿ ਟੈਸਟ ਫਾਰਮੈਟ ‘ਚ ਚੰਗਾ ਪ੍ਰਦਰਸ਼ਨ ਕਰਨ ਲਈ ਉਨ੍ਹਾਂ ਨੂੰ ਜ਼ਿਆਦਾ ਮਿਹਨਤ ਕਰਨੀ ਪਈ। ਹਾਲਾਂਕਿ, ਉਸ ਨੇ ਇਹ ਵੀ ਕਿਹਾ ਕਿ ਉਹ ਦੂਜਿਆਂ ਨਾਲੋਂ ਆਪਣੀਆਂ ਉਮੀਦਾਂ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ।ਵਿਰਾਟ ਕੋਹਲੀ ਨੇ ਕਿਹਾ
ਕੋਹਲੀ ਨੇ ਕਿਹਾ, ‘ਮੈਂ ਹੁਣ ਅਜਿਹੀ ਜਗ੍ਹਾ ‘ਤੇ ਨਹੀਂ ਹਾਂ ਜਿੱਥੇ ਮੈਂ ਮੈਦਾਨ ‘ਤੇ ਉਤਰ ਕੇ ਕਿਸੇ ਨੂੰ ਗਲਤ ਸਾਬਤ ਕਰ ਸਕਾਂ। ਇੱਕ ਖਿਡਾਰੀ ਦੇ ਤੌਰ ‘ਤੇ ਆਪਣੇ ਆਪ ਤੋਂ ਮੇਰੀਆਂ ਉਮੀਦਾਂ ਜ਼ਿਆਦਾ ਮਹੱਤਵਪੂਰਨ ਹਨ। ਮੈਨੂੰ ਲੱਗਦਾ ਹੈ ਕਿ ਪਿਛਲੇ 10 ਸਾਲਾਂ ਤੋਂ ਮੈਂ ਟੈਸਟ ਕ੍ਰਿਕਟ ‘ਚ ਉਸ ਤਰ੍ਹਾਂ ਦੀ ਲੈਅ ‘ਚ ਨਹੀਂ ਸੀ ਜਿਸ ਤਰ੍ਹਾਂ ਮੈਂ ਪਿਛਲੇ 10 ਸਾਲਾਂ ‘ਚ ਸੀ। ਵਿਰਾਟ ਕੋਹਲੀ ਹੁਣ ਫੋਰਮ ਵਿੱਚ ਹਨ। ਉਮੀਦ ਹੈ ਕਿ ਇਹ ਖਿਡਾਰੀ ਇਸ ਪ੍ਰਦਰਸ਼ਨ ਨੂੰ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਦੁਹਰਾਉਣਗੇ।King Kohli 👑 had some memorabilia to give to his Australian teammates post the final Test 👏🏼👏🏼 Gestures like these 🫶🏼#TeamIndia | #INDvAUS pic.twitter.com/inWCO8IOpe
— BCCI (@BCCI) March 13, 2023
