AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Asian Games 2026: ਭਾਰਤ ਦੀ ਝੋਲੀ ਆਇਆ ਦੂਜਾ ਗੋਲਡ, ਕਲਜੀਤ ਤੇ ਸੁਰੂਚੀ ਦੀ ਜੋੜੀ ਨੇ ਸ਼ੂਟਿੰਗ ‘ਚ ਰਚਿਆ ਇਤਿਹਾਸ

Asian Games 2026: ਏਸ਼ੀਅਨ ਗੇਮਜ਼ 2026 ਵਿੱਚ ਭਾਰਤ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਅਤੇ ਦੇਸ਼ ਦੀ ਝੋਲੀ ਆਖ਼ਰਕਾਰ ਦੂਜਾ ਸੋਨ ਤਗ਼ਮਾ ਵੀ ਪੈ ਗਿਆ ਹੈ। ਮਹਿਲਾ ਕ੍ਰਿਕਟ ਟੀਮ ਵੱਲੋਂ ਜਿੱਤੇ ਗਏ ਇਤਿਹਾਸਕ ਸੋਨ ਤਗ਼ਮੇ ਤੋਂ ਬਾਅਦ ਹੁਣ ਪਿਸਟਲ ਸ਼ੂਟਿੰਗ ਮੁਕਾਬਲਿਆਂ ਵਿੱਚ ਵੀ ਭਾਰਤ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ।

Asian Games 2026: ਭਾਰਤ ਦੀ ਝੋਲੀ ਆਇਆ ਦੂਜਾ ਗੋਲਡ, ਕਲਜੀਤ ਤੇ ਸੁਰੂਚੀ ਦੀ ਜੋੜੀ ਨੇ ਸ਼ੂਟਿੰਗ 'ਚ ਰਚਿਆ ਇਤਿਹਾਸ
tv9-punjabi
| Updated On: 25 Sep 2026 10:14 AM IST
Share

ਏਸ਼ੀਅਨ ਗੇਮਜ਼ 2026 ਵਿੱਚ ਭਾਰਤ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਅਤੇ ਦੇਸ਼ ਦੀ ਝੋਲੀ ਆਖ਼ਰਕਾਰ ਦੂਜਾ ਸੋਨ ਤਗ਼ਮਾ ਵੀ ਪੈ ਗਿਆ ਹੈ। ਮਹਿਲਾ ਕ੍ਰਿਕਟ ਟੀਮ ਵੱਲੋਂ ਜਿੱਤੇ ਗਏ ਇਤਿਹਾਸਕ ਸੋਨ ਤਗ਼ਮੇ ਤੋਂ ਬਾਅਦ ਹੁਣ ਪਿਸਟਲ ਸ਼ੂਟਿੰਗ ਮੁਕਾਬਲਿਆਂ ਵਿੱਚ ਵੀ ਭਾਰਤ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਭਾਰਤੀ ਨਿਸ਼ਾਨੇਬਾਜ਼ ਕਲਜੀਤ ਅਤੇ ਸੁਰੂਚੀ ਇੰਦਰ ਸਿੰਘ ਦੀ ਹੋਣਹਾਰ ਜੋੜੀ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਲਾਜਵਾਬ ਖੇਡ ਦਾ ਮੁਜ਼ਾਹਰਾ ਕਰਦਿਆਂ ਦੇਸ਼ ਲਈ ਗੋਲਡ ਮੈਡਲ ਆਪਣੇ ਨਾਂ ਕਰ ਲਿਆ।

ਇਨ੍ਹਾਂ ਏਸ਼ੀਆਈ ਖੇਡਾਂ ਦੌਰਾਨ ਪਿਸਟਲ ਸ਼ੂਟਿੰਗ ਅੰਦਰ ਭਾਰਤ ਦਾ ਇਹ ਪਹਿਲਾ ਹੀ ਤਗ਼ਮਾ ਹੈ, ਜੋ ਕਿ ਇਸ ਸ਼੍ਰੇਣੀ ਦੇ ਬਿਲਕੁਲ ਆਖ਼ਰੀ ਮੁਕਾਬਲੇ ਵਿੱਚ ਦਰਜ ਹੋਇਆ। ਇਸੇ ਦੌਰਾਨ ਇੱਕ ਹੋਰ ਵੱਖਰੇ ਮੁਕਾਬਲੇ ਵਿੱਚ ਰਾਈਫਲ ਥ੍ਰੀ ਪੁਜ਼ੀਸ਼ਨ ਦੇ ਟੀਮ ਈਵੈਂਟ ਵਿੱਚ ਵੀ ਭਾਰਤੀ ਨਿਸ਼ਾਨੇਬਾਜ਼ਾਂ ਨੇ ਸ਼ਾਨਦਾਰ ਨਿਸ਼ਾਨੇਬਾਜ਼ੀ ਕਰਦਿਆਂ ਦੇਸ਼ ਨੂੰ ਚਾਂਦੀ ਦਾ ਤਗ਼ਮਾ (ਸਿਲਵਰ ਮੈਡਲ) ਦਿਵਾਇਆ।

ਆਈਚੀ-ਨਾਗੋਆ ਏਸ਼ੀਅਨ ਗੇਮਜ਼ ਦੇ ਛੇਵੇਂ ਦਿਨ ਦਾ ਸ਼ੁਰੂਆਤੀ ਪਹਿਰ ਭਾਰਤੀ ਖੇਡ ਜਗਤ ਲਈ ਵੱਡੀਆਂ ਸਫ਼ਲਤਾਵਾਂ ਦੀ ਝੜੀ ਲੈ ਕੇ ਆਇਆ। ਅੱਜ ਦੇ ਦਿਨ ਦਾ ਆਗਾਜ਼ ਹੀ ਦੋ ਨਵੇਂ ਤਗ਼ਮੇ ਪੱਕੇ ਹੋਣ ਦੀ ਖ਼ੁਸ਼ਖ਼ਬਰੀ ਨਾਲ ਹੋਇਆ। ਸਭ ਤੋਂ ਪਹਿਲਾਂ ਭਾਰਤੀ ਟੇਬਲ ਟੈਨਿਸ ਮਿਕਸਡ ਡਬਲਜ਼ ਜੋੜੀ ਨੇ ਸੈਮੀਫ਼ਾਈਨਲ ਵਿੱਚ ਪ੍ਰਵੇਸ਼ ਕਰਕੇ ਆਪਣਾ ਤਗ਼ਮਾ ਯਕੀਨੀ ਬਣਾਇਆ।

ਇਸ ਤੋਂ ਤੁਰੰਤ ਬਾਅਦ ਸਕੁਐਸ਼ ਦੇ ਮਿਕਸਡ ਡਬਲਜ਼ ਵਰਗ ਵਿੱਚ ਵੀ ਭਾਰਤੀ ਜੋੜੀ ਨੇ ਸੈਮੀਫ਼ਾਈਨਲ ਦਾ ਸਫ਼ਰ ਤੈਅ ਕਰਦਿਆਂ ਇੱਕ ਹੋਰ ਤਗ਼ਮੇ ਤੇ ਮੋਹਰ ਲਗਾ ਦਿੱਤੀ। ਹਾਲਾਂਕਿ ਟੇਬਲ ਟੈਨਿਸ ਅਤੇ ਸਕੁਐਸ਼ ਦੇ ਇਨ੍ਹਾਂ ਦੋਵਾਂ ਤਗ਼ਮਿਆਂ ਦਾ ਰੰਗ ਆਉਣ ਵਾਲੇ ਦਿਨਾਂ ਦੇ ਮੁਕਾਬਲਿਆਂ ਵਿੱਚ ਤੈਅ ਹੋਵੇਗਾ, ਪਰ ਸ਼ੂਟਿੰਗ ਰੇਂਜ ਵਿੱਚ ਭਾਰਤੀ ਨਿਸ਼ਾਨੇਬਾਜ਼ਾਂ ਨੇ ਅੱਜ ਹੀ ਆਪਣੇ ਗਲ਼ ਵਿੱਚ ਸੋਨ ਅਤੇ ਚਾਂਦੀ ਦੇ ਤਗ਼ਮੇ ਸਜਾ ਕੇ ਤਿਰੰਗੇ ਦੀ ਸ਼ਾਨ ਨੂੰ ਹੋਰ ਉੱਚਾ ਕਰ ਦਿੱਤਾ ਹੈ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...