AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Karwa Chauth Vrat Katha: ਕਰਵਾ ਚੌਥ ਦੇ ਦਿਨ ਔਰਤਾਂ ਜ਼ਰੂਰ ਪੜ੍ਹਨ ਇਹ ਵਰਤ ਕਥਾ, ਮਿਲੇਗਾ ਅਖੰਡ ਸੁਹਾਗ ਦਾ ਆਸ਼ੀਰਵਾਦ!

Karwa Chauth 2026: ਕਰਵਾ ਚੌਥ ਦਾ ਵਰਤ ਅੱਜ 29 ਅਕਤੂਬਰ ਨੂੰ ਰੱਖਿਆ ਜਾ ਰਿਹਾ ਹੈ। ਮਾਨਤਾ ਹੈ ਕਿ ਇਸ ਦਿਨ ਵਰਤ ਕਥਾ ਦਾ ਪਾਠ ਕੀਤੇ ਬਿਨਾਂ ਪੂਜਾ ਅਧੂਰੀ ਰਹਿੰਦੀ ਹੈ। ਅਜਿਹੇ ਵਿੱਚ ਆਓ ਪੜ੍ਹਦੇ ਹਾਂ ਕਰਵਾ ਚੌਥ ਦੀਆਂ ਵਰਤ ਕਥਾਵਾਂ ਅਤੇ ਇਨ੍ਹਾਂ ਦਾ ਮਹੱਤਵ।

Karwa Chauth Vrat Katha: ਕਰਵਾ ਚੌਥ ਦੇ ਦਿਨ ਔਰਤਾਂ ਜ਼ਰੂਰ ਪੜ੍ਹਨ ਇਹ ਵਰਤ ਕਥਾ, ਮਿਲੇਗਾ ਅਖੰਡ ਸੁਹਾਗ ਦਾ ਆਸ਼ੀਰਵਾਦ!
ਕਰਵਾ ਚੌਥ ‘ਤੇ ਜ਼ਰੂਰ ਪੜ੍ਹੋ ਇਹ ਵਰਤ ਕਥਾ
tv9-punjabi
| Published: 29 Oct 2026 15:32 PM IST
Share

Karwa Chauth Vrat Katha 2026: ਕਰਵਾ ਚੌਥ ਦਾ ਵਰਤ ਅੱਜ, 29 ਅਕਤੂਬਰ 2026, ਵੀਰਵਾਰ ਨੂੰ ਰੱਖਿਆ ਜਾ ਰਿਹਾ ਹੈ। ਹਿੰਦੂ ਧਰਮ ਵਿੱਚ ਇਸ ਵਰਤ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਸੁਹਾਗਣ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ, ਚੰਗੀ ਸਿਹਤ ਅਤੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਨਾਲ ਨਿਰਜਲਾ ਵਰਤ ਰੱਖਦੀਆਂ ਹਨ। ਮਾਨਤਾ ਹੈ ਕਿ ਕਰਵਾ ਚੌਥ ‘ਤੇ ਵਿਧੀ-ਵਿਧਾਨ ਨਾਲ ਭਗਵਾਨ ਸ਼ਿਵ, ਮਾਤਾ ਪਾਰਵਤੀ, ਭਗਵਾਨ ਗਣੇਸ਼ ਅਤੇ ਚੰਦਰਦੇਵ ਦੀ ਪੂਜਾ ਕਰਨ ਨਾਲ ਵਿਆਹੁਤਾ ਜੀਵਨ ਵਿੱਚ ਸੁੱਖ-ਸਮ੍ਰਿੱਧੀ ਬਣੀ ਰਹਿੰਦੀ ਹੈ ਅਤੇ ਪਤੀ-ਪਤਨੀ ਦੇ ਰਿਸ਼ਤੇ ਵਿੱਚ ਪਿਆਰ ਵਧਦਾ ਹੈ। ਔਰਤਾਂ ਦਿਨ ਭਰ ਵਰਤ ਰੱਖਣ ਤੋਂ ਬਾਅਦ ਸ਼ਾਮ ਨੂੰ ਚੰਦ ਦੇ ਦਰਸ਼ਨ ਕਰਦੀਆਂ ਹਨ, ਉਸ ਨੂੰ ਅਰਘ ਦਿੱਤਾ ਜਾਂਦਾ ਹੈ ਅਤੇ ਫਿਰ ਵਰਤ ਖੋਲ੍ਹਿਆ ਜਾਂਦਾ ਹੈ।

ਧਾਰਮਿਕ ਮਾਨਤਾਵਾਂ ਅਨੁਸਾਰ, ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਲਈ ਇਸ ਦਿਨ ਵਰਤ ਕਥਾ ਦਾ ਪਾਠ ਕਰਨਾ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਵਰਤ ਕਥਾ ਸੁਣੇ ਜਾਂ ਪੜ੍ਹੇ ਬਿਨਾਂ ਪੂਜਾ ਅਧੂਰੀ ਰਹਿ ਜਾਂਦੀ ਹੈ ਅਤੇ ਵਰਤ ਦਾ ਪੂਰਾ ਫਲ ਨਹੀਂ ਮਿਲਦਾ। ਕਰਵਾ ਚੌਥ ਨਾਲ ਜੁੜੀਆਂ ਕਥਾਵਾਂ ਵਿੱਚ ਪਤੀ ਪ੍ਰਤੀ ਸਮਰਪਣ, ਅਟੁੱਟ ਵਿਸ਼ਵਾਸ, ਪਿਆਰ ਅਤੇ ਨਿਸ਼ਠਾ ਦੀ ਮਹਿਮਾ ਦੱਸੀ ਗਈ ਹੈ। ਇਸ ਦਿਨ ਮੁੱਖ ਤੌਰ ‘ਤੇ ਵੀਰਾਵਤੀ ਅਤੇ ਉਸ ਦੇ ਸੱਤ ਭਰਾਵਾਂ ਦੀ ਕਥਾ, ਕਰਵਾ ਮਾਤਾ ਦੀ ਕਥਾ ਅਤੇ ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਨਾਲ ਜੁੜੀ ਕਥਾ ਪੜ੍ਹੀ ਜਾਂਦੀ ਹੈ। ਆਓ ਜਾਣਦੇ ਹਾਂ ਕਰਵਾ ਚੌਥ ਦੀਆਂ ਇਹ ਤਿੰਨ ਪੌਰਾਣਿਕ ਅਤੇ ਰਵਾਇਤੀ ਕਥਾਵਾਂ।

ਵੀਰਾਵਤੀ ਅਤੇ ਉਸ ਦੇ ਸੱਤ ਭਰਾਵਾਂ ਦੀ ਕਥਾ

ਪੁਰਾਣੇ ਸਮੇਂ ਦੀ ਗੱਲ ਹੈ। ਇੱਕ ਨਗਰ ਵਿੱਚ ਵੇਦ ਸ਼ਰਮਾ ਨਾਮ ਦੇ ਬ੍ਰਾਹਮਣ ਰਹਿੰਦੇ ਸਨ। ਉਨ੍ਹਾਂ ਦੇ ਸੱਤ ਪੁੱਤਰ ਅਤੇ ਇੱਕ ਧੀ ਸੀ, ਜਿਸ ਦਾ ਨਾਮ ਵੀਰਾਵਤੀ ਸੀ। ਸੱਤ ਭਰਾਵਾਂ ਦੀ ਇਕਲੌਤੀ ਭੈਣ ਹੋਣ ਕਰਕੇ ਵੀਰਾਵਤੀ ਸਾਰਿਆਂ ਦੀ ਬਹੁਤ ਲਾਡਲੀ ਸੀ। ਉਸ ਦਾ ਪਾਲਣ-ਪੋਸ਼ਣ ਬਹੁਤ ਪਿਆਰ ਅਤੇ ਲਾਡ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਜਦੋਂ ਵੀਰਾਵਤੀ ਦਾ ਪਹਿਲਾ ਕਰਵਾ ਚੌਥ ਆਇਆ, ਤਾਂ ਉਹ ਵਰਤ ਰੱਖਣ ਲਈ ਆਪਣੇ ਪੇਕੇ ਘਰ ਆਈ ਹੋਈ ਸੀ। ਉਸ ਨੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦਿਆਂ ਪੂਰੀ ਵਿਧੀ-ਵਿਧਾਨ ਨਾਲ ਨਿਰਜਲਾ ਵਰਤ ਰੱਖਿਆ।

ਦਿਨ ਭਰ ਭੁੱਖੀ-ਪਿਆਸੀ ਰਹਿਣ ਕਾਰਨ ਸ਼ਾਮ ਹੁੰਦੇ-ਹੁੰਦੇ ਵੀਰਾਵਤੀ ਦੀ ਹਾਲਤ ਵਿਗੜਨ ਲੱਗੀ। ਕਮਜ਼ੋਰੀ ਕਾਰਨ ਉਹ ਬੇਹੋਸ਼ ਹੋਣ ਵਰਗੀ ਸਥਿਤੀ ਵਿੱਚ ਪਹੁੰਚ ਗਈ। ਆਪਣੀ ਭੈਣ ਦੀ ਇਹ ਹਾਲਤ ਦੇਖ ਕੇ ਉਸ ਦੇ ਸੱਤਾਂ ਭਰਾਵਾਂ ਨੂੰ ਬਹੁਤ ਦੁੱਖ ਹੋਇਆ। ਉਹ ਆਪਣੀ ਭੈਣ ਨੂੰ ਭੁੱਖ ਅਤੇ ਪਿਆਸ ਨਾਲ ਤੜਫਦਿਆਂ ਨਹੀਂ ਦੇਖ ਸਕਦੇ ਸਨ। ਇਸ ਲਈ ਉਨ੍ਹਾਂ ਨੇ ਇੱਕ ਦਰੱਖਤ ਦੀ ਓਟ ਵਿੱਚ ਛਲਣੀ ਦੇ ਪਿੱਛੇ ਦੀਵਾ ਜਗਾ ਕੇ ਚੰਦ ਨਿਕਲਣ ਵਰਗਾ ਦ੍ਰਿਸ਼ ਬਣਾ ਦਿੱਤਾ। ਇਸ ਤੋਂ ਬਾਅਦ ਭਰਾਵਾਂ ਨੇ ਵੀਰਾਵਤੀ ਨੂੰ ਕਿਹਾ ਕਿ ਚੰਦ ਨਿਕਲ ਆਇਆ ਹੈ ਅਤੇ ਹੁਣ ਉਹ ਅਰਘ ਦੇ ਕੇ ਭੋਜਨ ਕਰ ਸਕਦੀ ਹੈ।

ਆਪਣੇ ਭਰਾਵਾਂ ਦੀ ਗੱਲ ‘ਤੇ ਵਿਸ਼ਵਾਸ ਕਰਕੇ ਵੀਰਾਵਤੀ ਨੇ ਦੀਵੇ ਦੀ ਰੌਸ਼ਨੀ ਨੂੰ ਹੀ ਚੰਦ ਸਮਝ ਲਿਆ। ਉਸ ਨੇ ਉਸ ਨੂੰ ਅਰਘ ਦਿੱਤਾ ਅਤੇ ਵਰਤ ਖੋਲ੍ਹਣ ਲਈ ਬੈਠ ਗਈ। ਮਾਨਤਾ ਅਨੁਸਾਰ, ਜਿਵੇਂ ਹੀ ਉਸ ਨੇ ਭੋਜਨ ਦੀ ਪਹਿਲੀ ਬੁਰਕੀ ਮੂੰਹ ਵਿੱਚ ਪਾਈ, ਉਸ ਨੂੰ ਛਿੱਕ ਆ ਗਈ। ਦੂਜੀ ਬੁਰਕੀ ਵਿੱਚ ਵਾਲ ਨਿਕਲ ਆਇਆ ਅਤੇ ਤੀਜੀ ਬੁਰਕੀ ਖਾਣ ਤੋਂ ਪਹਿਲਾਂ ਹੀ ਉਸ ਨੂੰ ਆਪਣੇ ਪਤੀ ਦੀ ਮੌਤ ਦੀ ਦੁਖਦਾਈ ਖ਼ਬਰ ਮਿਲ ਗਈ। ਇਹ ਸੁਣ ਕੇ ਵੀਰਾਵਤੀ ਬੁਰੀ ਤਰ੍ਹਾਂ ਵਿਰਲਾਪ ਕਰਨ ਲੱਗੀ।

ਕਥਾ ਅਨੁਸਾਰ, ਰਸਤੇ ਵਿੱਚ ਵੀਰਾਵਤੀ ਨੂੰ ਇੰਦਰਾਣੀ ਮਿਲੀ। ਉਨ੍ਹਾਂ ਨੇ ਦੱਸਿਆ ਕਿ ਭਰਾਵਾਂ ਦੇ ਛਲ ਕਾਰਨ ਉਸ ਨੇ ਅਸਲੀ ਚੰਦ ਨੂੰ ਅਰਘ ਦਿੱਤੇ ਬਿਨਾਂ ਹੀ ਵਰਤ ਖੋਲ੍ਹ ਲਿਆ ਸੀ, ਜਿਸ ਨਾਲ ਉਸ ਦਾ ਵਰਤ ਖੰਡਿਤ ਹੋ ਗਿਆ। ਇਸ ਤੋਂ ਬਾਅਦ ਵੀਰਾਵਤੀ ਨੇ ਪੂਰਾ ਸਾਲ ਸੱਚੇ ਮਨ ਨਾਲ ਹਰ ਚਤੁਰਥੀ ਦਾ ਵਰਤ ਰੱਖਿਆ। ਅਗਲੇ ਕਰਵਾ ਚੌਥ ‘ਤੇ ਉਸ ਨੇ ਪੂਰੀ ਸ਼ਰਧਾ ਅਤੇ ਵਿਧੀ-ਵਿਧਾਨ ਨਾਲ ਨਿਰਜਲਾ ਵਰਤ ਰੱਖਿਆ ਅਤੇ ਅਸਲੀ ਚੰਦ ਨੂੰ ਅਰਘ ਦਿੱਤਾ। ਉਸ ਦੀ ਤਪੱਸਿਆ, ਸ਼ਰਧਾ ਅਤੇ ਪਛਤਾਵੇ ਤੋਂ ਪ੍ਰਸੰਨ ਹੋ ਕੇ ਭਗਵਾਨ ਨੇ ਉਸ ਦੇ ਪਤੀ ਨੂੰ ਮੁੜ ਜੀਵਨ ਬਖ਼ਸ਼ ਦਿੱਤਾ। ਉਦੋਂ ਤੋਂ ਹੀ ਕਰਵਾ ਚੌਥ ‘ਤੇ ਸਹੀ ਵਿਧੀ ਨਾਲ ਵਰਤ ਰੱਖਣ ਅਤੇ ਚੰਦ ਨੂੰ ਅਰਘ ਦੇਣ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ।

ਕਰਵਾ ਮਾਤਾ ਦੀ ਕਥਾ

ਪੌਰਾਣਿਕ ਲੋਕ ਕਥਾ ਅਨੁਸਾਰ, ਇੱਕ ਨਦੀ ਦੇ ਕੰਢੇ ਕਰਵਾ ਨਾਮ ਦੀ ਇੱਕ ਪਤਿਵ੍ਰਤਾ ਔਰਤ ਆਪਣੇ ਪਤੀ ਨਾਲ ਰਹਿੰਦੀ ਸੀ। ਉਹ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਉਸ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੀ ਸੀ। ਇੱਕ ਦਿਨ ਜਦੋਂ ਉਸ ਦਾ ਪਤੀ ਨਦੀ ਵਿੱਚ ਇਸ਼ਨਾਨ ਕਰਨ ਗਿਆ, ਤਾਂ ਇੱਕ ਮਗਰਮੱਛ ਨੇ ਉਸ ਦੀ ਲੱਤ ਫੜ ਲਈ ਅਤੇ ਉਸ ਨੂੰ ਡੂੰਘੇ ਪਾਣੀ ਵਿੱਚ ਖਿੱਚਣ ਲੱਗਾ। ਮੁਸੀਬਤ ਵਿੱਚ ਫਸੇ ਪਤੀ ਨੇ ਆਪਣੀ ਪਤਨੀ ਨੂੰ ਆਵਾਜ਼ ਮਾਰੀ ਅਤੇ ਉਸ ਨੂੰ ਮਦਦ ਲਈ ਪੁਕਾਰਨ ਲੱਗਾ।

ਪਤੀ ਦੀ ਆਵਾਜ਼ ਸੁਣ ਕੇ ਕਰਵਾ ਤੁਰੰਤ ਨਦੀ ਦੇ ਕੰਢੇ ਪਹੁੰਚ ਗਈ। ਉਸ ਨੇ ਆਪਣੇ ਪਤਿਵ੍ਰਤਾ ਧਰਮ ਅਤੇ ਅਟੁੱਟ ਵਿਸ਼ਵਾਸ ਦੀ ਤਾਕਤ ਨਾਲ ਮਗਰਮੱਛ ਨੂੰ ਕੱਚੇ ਸੂਤੀ ਧਾਗੇ ਨਾਲ ਬੰਨ੍ਹ ਦਿੱਤਾ। ਇਸ ਤੋਂ ਬਾਅਦ ਉਹ ਮੌਤ ਦੇ ਦੇਵਤਾ ਯਮਰਾਜ ਕੋਲ ਪਹੁੰਚੀ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਮਗਰਮੱਛ ਨੂੰ ਸਜ਼ਾ ਦਿੱਤੀ ਜਾਵੇ ਅਤੇ ਉਸ ਦੇ ਪਤੀ ਨੂੰ ਜੀਵਨਦਾਨ ਦਿੱਤਾ ਜਾਵੇ। ਕਰਵਾ ਨੇ ਕਿਹਾ ਕਿ ਜੇਕਰ ਅਜਿਹਾ ਨਹੀਂ ਹੋ ਸਕਦਾ, ਤਾਂ ਯਮਰਾਜ ਉਨ੍ਹਾਂ ਦੋਵਾਂ ਨੂੰ ਆਪਣੇ ਨਾਲ ਲੈ ਜਾਣ।

ਕਰਵਾ ਦੇ ਅਟੁੱਟ ਪਿਆਰ, ਹਿੰਮਤ ਅਤੇ ਪਤਿਵ੍ਰਤਾ ਧਰਮ ਨੂੰ ਦੇਖ ਕੇ ਯਮਰਾਜ ਪ੍ਰਸੰਨ ਹੋ ਗਏ। ਉਨ੍ਹਾਂ ਨੇ ਮਗਰਮੱਛ ਨੂੰ ਮਾਰ ਦਿੱਤਾ ਅਤੇ ਕਰਵਾ ਦੇ ਪਤੀ ਨੂੰ ਲੰਬੀ ਉਮਰ ਦਾ ਵਰਦਾਨ ਦਿੱਤਾ। ਇਸ ਕਥਾ ਰਾਹੀਂ ਇਹ ਸੰਦੇਸ਼ ਮਿਲਦਾ ਹੈ ਕਿ ਸੱਚੀ ਸ਼ਰਧਾ, ਸਮਰਪਣ ਅਤੇ ਦ੍ਰਿੜ੍ਹ ਇਰਾਦਾ ਜ਼ਿੰਦਗੀ ਦੀਆਂ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਤਾਕਤ ਦਿੰਦੇ ਹਨ। ਕਰਵਾ ਮਾਤਾ ਦੀ ਇਸੇ ਕਥਾ ਨੂੰ ਕਰਵਾ ਚੌਥ ਦੇ ਮੌਕੇ ‘ਤੇ ਸ਼ਰਧਾ ਨਾਲ ਪੜ੍ਹਿਆ ਅਤੇ ਸੁਣਿਆ ਜਾਂਦਾ ਹੈ।

ਮਾਤਾ ਪਾਰਵਤੀ ਅਤੇ ਭਗਵਾਨ ਸ਼ਿਵ ਦੀ ਕਥਾ

ਪੌਰਾਣਿਕ ਮਾਨਤਾਵਾਂ ਅਨੁਸਾਰ, ਇੱਕ ਵਾਰ ਮਾਤਾ ਪਾਰਵਤੀ ਨੇ ਭਗਵਾਨ ਸ਼ਿਵ ਨੂੰ ਪੁੱਛਿਆ ਕਿ ਅਜਿਹਾ ਕਿਹੜਾ ਵਰਤ ਹੈ, ਜਿਸ ਨੂੰ ਕਰਨ ਨਾਲ ਔਰਤਾਂ ਦਾ ਸੁਹਾਗ ਅਤੇ ਸੁਭਾਗ ਸੁਰੱਖਿਅਤ ਰਹਿੰਦਾ ਹੈ ਅਤੇ ਉਨ੍ਹਾਂ ਦੇ ਵਿਆਹੁਤਾ ਜੀਵਨ ਵਿੱਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ। ਮਾਤਾ ਪਾਰਵਤੀ ਦੇ ਸਵਾਲ ਦਾ ਜਵਾਬ ਦਿੰਦਿਆਂ ਭਗਵਾਨ ਸ਼ਿਵ ਨੇ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ ਨੂੰ ਰੱਖੇ ਜਾਣ ਵਾਲੇ ਕਰਵਾ ਚੌਥ ਦੇ ਵਰਤ ਦਾ ਮਹੱਤਵ ਦੱਸਿਆ।

ਭਗਵਾਨ ਸ਼ਿਵ ਨੇ ਕਿਹਾ ਕਿ ਇਸ ਦਿਨ ਸ਼ਰਧਾ ਅਤੇ ਵਿਧੀ-ਵਿਧਾਨ ਨਾਲ ਮਾਤਾ ਪਾਰਵਤੀ, ਭਗਵਾਨ ਗਣੇਸ਼ ਅਤੇ ਚੰਦਰਦੇਵ ਦੀ ਪੂਜਾ ਕਰਨ ਨਾਲ ਔਰਤਾਂ ਨੂੰ ਸੁਖੀ ਵਿਆਹੁਤਾ ਜੀਵਨ ਦਾ ਆਸ਼ੀਰਵਾਦ ਮਿਲਦਾ ਹੈ। ਧਾਰਮਿਕ ਮਾਨਤਾ ਹੈ ਕਿ ਇਹ ਵਰਤ ਰੱਖਣ ਨਾਲ ਪਤੀ ਦੀ ਲੰਬੀ ਉਮਰ, ਚੰਗੀ ਸਿਹਤ ਅਤੇ ਅਖੰਡ ਸੁਹਾਗ ਦੀ ਕਾਮਨਾ ਪੂਰੀ ਹੁੰਦੀ ਹੈ। ਇਸ ਦੇ ਨਾਲ ਹੀ ਪਰਿਵਾਰ ਵਿੱਚ ਸੁੱਖ-ਸਮ੍ਰਿੱਧੀ ਬਣੀ ਰਹਿੰਦੀ ਹੈ ਅਤੇ ਵਿਆਹੁਤਾ ਜੀਵਨ ਦੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ।

ਇਸੇ ਮਾਨਤਾ ਕਾਰਨ ਕਰਵਾ ਚੌਥ ‘ਤੇ ਸੁਹਾਗਣ ਔਰਤਾਂ ਦਿਨ ਭਰ ਨਿਰਜਲਾ ਵਰਤ ਰੱਖਦੀਆਂ ਹਨ, ਸ਼ਾਮ ਨੂੰ ਪੂਜਾ ਕਰਦੀਆਂ ਹਨ ਅਤੇ ਚੰਦ ਨੂੰ ਅਰਘ ਦੇ ਕੇ ਆਪਣੇ ਪਤੀ ਦੀ ਲੰਬੀ ਉਮਰ ਲਈ ਪ੍ਰਾਰਥਨਾ ਕਰਦੀਆਂ ਹਨ। ਇਸ ਦਿਨ ਇਨ੍ਹਾਂ ਕਥਾਵਾਂ ਦਾ ਪਾਠ ਕਰਨਾ ਸ਼ਰਧਾ ਅਤੇ ਪਰੰਪਰਾ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ।

Disclaimer: ਇਸ ਖ਼ਬਰ ਵਿੱਚ ਦਿੱਤੀ ਗਈ ਜਾਣਕਾਰੀ ਧਾਰਮਿਕ ਮਾਨਤਾਵਾਂ ਅਤੇ ਆਮ ਜਾਣਕਾਰੀ ‘ਤੇ ਆਧਾਰਿਤ ਹੈ। ਟੀਵੀ9 ਭਾਰਤਵਰਸ਼ ਪੰਜਾਬੀ ਇਸ ਦੀ ਪੁਸ਼ਟੀ ਨਹੀਂ ਕਰਦਾ।

Source: TV9Hindi.com

Follow Us
Karwa Chauth 2026: ਕਰਵਾ ਚੌਥ ਪੂਜਾ ਵਿਧੀ, ਸਮੱਗਰੀ ਅਤੇ ਚੰਨ੍ਹ ਨੂੰ ਅਰਘ ਦੇਣ ਦਾ ਸਹੀ ਤਰੀਕਾ
Karwa Chauth 2026: ਕਰਵਾ ਚੌਥ ਪੂਜਾ ਵਿਧੀ, ਸਮੱਗਰੀ ਅਤੇ ਚੰਨ੍ਹ ਨੂੰ ਅਰਘ ਦੇਣ ਦਾ ਸਹੀ ਤਰੀਕਾ...
ਲੋਕ ਜਨਸ਼ਕਤੀ ਪਾਰਟੀ ਦੀ ਮੀਟਿੰਗ ਲਈ ਚੰਡੀਗੜ੍ਹ ਪਹੁੰਚੇ ਚਿਰਾਗ ਪਾਸਵਾਨ, ਦੱਸੀ ਭਵਿੱਖ ਦੀ ਯੋਜਨਾ
ਲੋਕ ਜਨਸ਼ਕਤੀ ਪਾਰਟੀ ਦੀ ਮੀਟਿੰਗ ਲਈ ਚੰਡੀਗੜ੍ਹ ਪਹੁੰਚੇ ਚਿਰਾਗ ਪਾਸਵਾਨ, ਦੱਸੀ ਭਵਿੱਖ ਦੀ ਯੋਜਨਾ...
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ...
ਗੁਰਦਾਸਪੁਰ ਵਿੱਚ ਪੁਲਿਸ ਟੀਮ 'ਤੇ ਤਸਕਰਾਂ ਦਾ ਹਮਲਾ, ਸਰਪੰਚ ਨੇ ਬੁਲਾਈ ਸੀ ਪੁਲਿਸ, 2 ਕਮਾਂਡੋ ਗੰਭੀਰ ਜ਼ਖਮੀ
ਗੁਰਦਾਸਪੁਰ ਵਿੱਚ ਪੁਲਿਸ ਟੀਮ 'ਤੇ ਤਸਕਰਾਂ ਦਾ ਹਮਲਾ, ਸਰਪੰਚ ਨੇ ਬੁਲਾਈ ਸੀ ਪੁਲਿਸ, 2 ਕਮਾਂਡੋ ਗੰਭੀਰ ਜ਼ਖਮੀ...
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਪਿਆ ਗਾਹ, ਭਿੜ ਗਏ AAP ਤੇ ਕਾਂਗਰਸੀ ਵਿਧਾਇਕ
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਪਿਆ ਗਾਹ, ਭਿੜ ਗਏ AAP ਤੇ ਕਾਂਗਰਸੀ ਵਿਧਾਇਕ...
ਅਮਰੀਕਾ ਵਿੱਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਦਾ ਜਾਨੀ ਦੁਸ਼ਮਣ ਹਿਮਾਂਸ਼ੂ ਭਾਉ, ਪੂਰੀ ਕਹਾਣੀ
ਅਮਰੀਕਾ ਵਿੱਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਦਾ ਜਾਨੀ ਦੁਸ਼ਮਣ ਹਿਮਾਂਸ਼ੂ ਭਾਉ, ਪੂਰੀ ਕਹਾਣੀ...
ਖੜਗੇ ਦੇ "ਮੋਦੀ ਦਾ ਬਾਪ ਵੀ ਜਾਵੇਗਾ" ਵਾਲੇ ਕੁਮੈਂਟ 'ਤੇ ਸਿਆਸੀ ਹੰਗਾਮਾ, BJP ਨੇ ਚੰਡੀਗੜ੍ਹ 'ਚ ਕੀਤਾ ਕਾਂਗਰਸ ਦਫ਼ਤਰ ਦਾ ਘਿਰਾਓ
ਖੜਗੇ ਦੇ
ਮੋਗਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌਤ, 3 ਜ਼ਖ਼ਮੀ
ਮੋਗਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌਤ, 3 ਜ਼ਖ਼ਮੀ...
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਦਰਬਾਰ ਸਾਹਿਬ ਵਿਖੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸਜਾਵਟ
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਦਰਬਾਰ ਸਾਹਿਬ ਵਿਖੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸਜਾਵਟ...