AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਅੱਜ ਵਾਲਮੀਕਿ ਜਯੰਤੀ, ਰਾਮਾਇਣ ਦੇ ਰਚਨਹਾਰ ਦੀ ਪੂਜਾ ਕਿਵੇਂ ਕਰੀਏ? ਜਾਣੋ ਕਿਹੜੇ ਕੰਮ ਕਰਨੇ ਹਨ ਸ਼ੁਭ

ਅੱਜ 26 ਅਕਤੂਬਰ ਨੂੰ ਮਹਾਰਿਸ਼ੀ ਵਾਲਮੀਕਿ ਜਯੰਤੀ ਮਨਾਈ ਜਾ ਰਹੀ ਹੈ। ਰਾਮਾਇਣ ਦੇ ਰਚਨਹਾਰ ਮਹਾਰਿਸ਼ੀ ਵਾਲਮੀਕਿ ਨੂੰ ਆਦਿ ਕਵੀ ਕਿਹਾ ਜਾਂਦਾ ਹੈ। ਇਸ ਖਾਸ ਮੌਕੇ 'ਤੇ ਜਾਣੋ ਵਾਲਮੀਕਿ ਜਯੰਤੀ ਦਾ ਮਹੱਤਵ।

ਅੱਜ ਵਾਲਮੀਕਿ ਜਯੰਤੀ, ਰਾਮਾਇਣ ਦੇ ਰਚਨਹਾਰ ਦੀ ਪੂਜਾ ਕਿਵੇਂ ਕਰੀਏ? ਜਾਣੋ ਕਿਹੜੇ ਕੰਮ ਕਰਨੇ ਹਨ ਸ਼ੁਭ
ਵਾਲਮੀਕਿ ਜਯੰਤੀ
tv9-punjabi
| Published: 26 Oct 2026 07:31 AM IST
Share

ਅੱਜ 26 ਅਕਤੂਬਰ 2026, ਸੋਮਵਾਰ ਨੂੰ ਮਹਾਰਿਸ਼ੀ ਵਾਲਮੀਕਿ ਜਯੰਤੀ ਮਨਾਈ ਜਾ ਰਹੀ ਹੈ। ਇਸ ਨੂੰ ਵਾਲਮੀਕਿ ਪ੍ਰਗਟ ਦਿਵਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਹਰ ਸਾਲ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਮਾਸ਼ੀ ਨੂੰ ਇਹ ਪਰਵ ਮਨਾਇਆ ਜਾਂਦਾ ਹੈ। ਇਸ ਮੌਕੇ ‘ਤੇ ਦੇਸ਼ ਭਰ ‘ਚ ਮਹਾਰਿਸ਼ੀ ਵਾਲਮੀਕਿ ਨੂੰ ਯਾਦ ਕੀਤਾ ਜਾਂਦਾ ਹੈ। ਮੰਦਰਾਂ ‘ਚ ਪੂਜਾ-ਅਰਚਨਾ, ਰਾਮਾਇਣ ਦਾ ਪਾਠ, ਭਜਨ-ਕੀਰਤਨ ਤੇ ਸ਼ੋਭਾ ਯਾਤਰਾਵਾਂ ਦਾ ਆਯੋਜਨ ਕੀਤਾ ਜਾਂਦਾ ਹੈ। ਸ਼ਰਧਾਲੂ ਇਸ ਦਿਨ ਮਹਾਰਿਸ਼ੀ ਵਾਲਮੀਕਿ ਦੇ ਆਦਰਸ਼ਾਂ ਨੂੰ ਯਾਦ ਕਰਦੇ ਹਨ ਤੇ ਉਨ੍ਹਾਂ ਵੱਲੋਂ ਦਿਖਾਏ ਮਾਰਗ ‘ਤੇ ਚੱਲਣ ਦਾ ਸੰਕਲਪ ਲੈਂਦੇ ਹਨ।

ਧਾਰਮਿਕ ਤੇ ਸਾਹਿਤਕ ਦ੍ਰਿਸ਼ਟੀ ਤੋਂ ਮਹਾਰਿਸ਼ੀ ਵਾਲਮੀਕਿ ਦਾ ਵਿਸ਼ੇਸ਼ ਮਹੱਤਵ ਹੈ। ਉਨ੍ਹਾਂ ਨੂੰ ਸੰਸਕ੍ਰਿਤ ਸਾਹਿਤ ਦਾ ਆਦਿ ਕਵੀ, ਯਾਨੀ ਪਹਿਲਾ ਕਵੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਭਗਵਾਨ ਸ਼੍ਰੀ ਰਾਮ ਦੇ ਜੀਵਨ ‘ਤੇ ਆਧਾਰਿਤ ਮਹਾਂਕਾਵਿ ਰਾਮਾਇਣ ਦੀ ਰਚਨਾ ਕੀਤੀ ਸੀ। ਮਾਨਤਾ ਅਨੁਸਾਰ, ਉਨ੍ਹਾਂ ਦਾ ਮੁੱਢਲਾ ਜੀਵਨ ਰਤਨਾਕਰ ਨਾਂ ਦੇ ਵਿਅਕਤੀ ਵਜੋਂ ਬੀਤਿਆ, ਪਰ ਨਾਰਦ ਮੁਨੀ ਦੇ ਮਾਰਗਦਰਸ਼ਨ ਤੇ ਤਪੱਸਿਆ ਤੋਂ ਬਾਅਦ ਉਨ੍ਹਾਂ ਦੇ ਜੀਵਨ ਨਚ ਵੱਡਾ ਬਦਲਾਅ ਆਇਆ ਤੇ ਉਹ ਮਹਾਰਿਸ਼ੀ ਬਣ ਗਏ। ਉਨ੍ਹਾਂ ਦਾ ਜੀਵਨ ਇਹ ਸੰਦੇਸ਼ ਦਿੰਦਾ ਹੈ ਕਿ ਮਨੁੱਖ ਸੱਚੇ ਯਤਨਾਂ, ਗਿਆਨ ਤੇ ਚੰਗੇ ਕਰਮਾਂ ਨਾਲ ਆਪਣਾ ਜੀਵਨ ਬਦਲ ਸਕਦਾ ਹੈ।

ਵਾਲਮੀਕਿ ਜਯੰਤੀ 2026 ਦੀ ਤਾਰੀਖ

ਇਸ ਸਾਲ ਵਾਲਮੀਕਿ ਜਯੰਤੀ 26 ਅਕਤੂਬਰ ਨੂੰ ਮਨਾਈ ਜਾ ਰਹੀ ਹੈ। ਪੰਚਾਂਗ ਅਨੁਸਾਰ, ਪੂਰਨਮਾਸ਼ੀ ਦੀ ਤਾਰੀਖ 25 ਅਕਤੂਬਰ 2026 ਨੂੰ ਸਵੇਰੇ 11:55 ਵਜੇ ਸ਼ੁਰੂ ਹੋਈ ਅਤੇ 26 ਅਕਤੂਬਰ ਨੂੰ ਸਵੇਰੇ 9:41 ਵਜੇ ਤੱਕ ਰਹੇਗੀ।

ਪੂਰਨਮਾਸ਼ੀ ਦੀ ਤਾਰੀਖ ਸ਼ੁਰੂ: 25 ਅਕਤੂਬਰ 2026, ਸਵੇਰੇ 11:55 ਵਜੇ।

ਪੂਰਨਮਾਸ਼ੀ ਦੀ ਤਾਰੀਖ ਸਮਾਪਤ: 26 ਅਕਤੂਬਰ 2026, ਸਵੇਰੇ 9:41 ਵਜੇ।

ਵਾਲਮੀਕਿ ਜਯੰਤੀ ‘ਤੇ ਕੀ ਕਰਨਾ ਚਾਹੀਦਾ ਹੈ?

ਮਹਾਰਿਸ਼ੀ ਵਾਲਮੀਕਿ ਦੀ ਪੂਜਾ ਕਰੋ: ਸਵੇਰੇ ਇਸ਼ਨਾਨ ਕਰਕੇ ਪੂਜਾ ਸਥਾਨ ਦੀ ਸਫ਼ਾਈ ਕਰੋ। ਮਹਾਰਿਸ਼ੀ ਵਾਲਮੀਕਿ ਦੀ ਤਸਵੀਰ ਦੇ ਸਾਹਮਣੇ ਦੀਵਾ ਜਗਾਓ, ਫੁੱਲ ਚੜ੍ਹਾਓ ਤੇ ਸ਼ਰਧਾ ਨਾਲ ਉਨ੍ਹਾਂ ਦੀ ਪੂਜਾ ਕਰੋ।

ਰਾਮਾਇਣ ਦਾ ਪਾਠ ਕਰੋ: ਇਸ ਦਿਨ ਵਾਲਮੀਕਿ ਰਾਮਾਇਣ ਜਾਂ ਰਾਮਚਰਿਤਮਾਨਸ ਦਾ ਪਾਠ ਕਰਨਾ ਤੇ ਭਗਵਾਨ ਸ਼੍ਰੀ ਰਾਮ ਦੀ ਕਥਾ ਸੁਣਨਾ ਸ਼ੁਭ ਮੰਨਿਆ ਜਾਂਦਾ ਹੈ। ਤੁਸੀਂ ਘਰ ‘ਚ ਪਾਠ ਕਰ ਸਕਦੇ ਹੋ ਜਾਂ ਕਿਸੇ ਮੰਦਰ ‘ਚ ਕਰਵਾਏ ਜਾ ਰਹੇ ਧਾਰਮਿਕ ਪ੍ਰੋਗਰਾਮ ‘ਚ ਸ਼ਾਮਲ ਹੋ ਸਕਦੇ ਹੋ।

ਸ਼ੋਭਾ ਯਾਤਰਾ ਤੇ ਭਜਨ-ਕੀਰਤਨ ‘ਚ ਸ਼ਾਮਲ ਹੋਵੋ: ਵਾਲਮੀਕਿ ਜਯੰਤੀ ‘ਤੇ ਕਈ ਥਾਵਾਂ ‘ਤੇ ਮਹਾਰਿਸ਼ੀ ਵਾਲਮੀਕਿ ਦੀ ਮੂਰਤੀ ਜਾਂ ਤਸਵੀਰ ਨਾਲ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ। ਮੰਦਰਾਂ ‘ਚ ਭਜਨ-ਕੀਰਤਨ ਤੇ ਧਾਰਮਿਕ ਸਭਾਵਾਂ ਵੀ ਕਰਵਾਈਆਂ ਜਾਂਦੀਆਂ ਹਨ।

ਦਾਨ-ਪੁੰਨ ਤੇ ਸੇਵਾ ਕਰੋ: ਇਸ ਦਿਨ ਲੋੜਵੰਦਾਂ ਨੂੰ ਭੋਜਨ, ਕੱਪੜੇ ਤੇ ਸਿੱਖਿਆ ਨਾਲ ਸਬੰਧਤ ਸਮੱਗਰੀ ਦਾਨ ਕਰ ਸਕਦੇ ਹੋ। ਲੋੜਵੰਦਾਂ ਦੀ ਮਦਦ ਕਰਨਾ ਤੇ ਸਮਾਜ ਸੇਵਾ ਦੇ ਕੰਮਾਂ ‘ਚ ਹਿੱਸਾ ਲੈਣਾ ਵੀ ਇਸ ਤਿਉਹਾਰ ਦੀਆਂ ਪ੍ਰਮੁੱਖ ਪਰੰਪਰਾਵਾਂ ਵਿੱਚ ਸ਼ਾਮਲ ਹੈ।

ਮਹਾਰਿਸ਼ੀ ਵਾਲਮੀਕਿ ਦੀਆਂ ਸਿੱਖਿਆਵਾਂ ਨੂੰ ਅਪਣਾਓ: ਮਹਾਰਿਸ਼ੀ ਵਾਲਮੀਕਿ ਦਾ ਜੀਵਨ ਬਦਲਾਅ, ਗਿਆਨ ਤੇ ਚੰਗੇ ਕਰਮਾਂ ਦੀ ਪ੍ਰੇਰਣਾ ਦਿੰਦਾ ਹੈ। ਇਸ ਦਿਨ ਉਨ੍ਹਾਂ ਦੇ ਜੀਵਨ ਤੋਂ ਸਿੱਖਿਆ ਲੈਂਦੇ ਹੋਏ ਸੱਚਅਤੇ ਸਦਾਚਾਰ ਦੇ ਮਾਰਗ ‘ਤੇ ਚੱਲਣ ਦਾ ਸੰਕਲਪ ਲੈ ਸਕਦੇ ਹੋ।

Disclaimer: ਇਸ ਖ਼ਬਰ ‘ਚ ਦਿੱਤੀ ਗਈ ਜਾਣਕਾਰੀ ਧਾਰਮਿਕ ਮਾਨਤਾਵਾਂ ਤੇ ਆਮ ਜਾਣਕਾਰੀਆਂ ‘ਤੇ ਆਧਾਰਿਤ ਹੈ। TV9 ਪੰਜਾਬੀ ਇਸ ਦੀ ਪੁਸ਼ਟੀ ਨਹੀਂ ਕਰਦਾ। Source: TV9Hindi.com

Follow Us
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ...
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ...
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...