AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Ramadan 2026: ਸਹਿਰੀ ਨਾਲ ਰਮਜ਼ਾਨ ਦਾ ਪਾਕ ਮਹੀਨਾ ਅੱਜ ਤੋਂ ਸ਼ੁਰੂ, ਜਾਣੋ ਪਹਿਲੇ ਰੋਜ਼ੇ ਦੇ ਇਫਤਾਰ ਦਾ ਸਮਾਂ

Ramadan 2026: ਰਮਜ਼ਾਨ ਦਾ ਪਵਿੱਤਰ ਮਹੀਨਾ ਅੱਜ ਭਾਰਤ 'ਚ ਸਹਿਰੀ ਨਾਲ ਸ਼ੁਰੂ ਹੋ ਚੁੱਕਾ ਹੈ। ਰਮਜ਼ਾਨ ਦੌਰਾਨ ਰੋਜ਼ੇ ਰੱਖਣ ਵਾਲੇ ਆਪਣਾ ਰੋਜ਼ਾ ਸਹਰੀ ਨਾਲ ਸ਼ੁਰੂ ਕਰਦੇ ਹਨ। ਸੂਰਜ ਚੜ੍ਹਨ ਤੋਂ ਪਹਿਲਾਂ ਖਾਧੇ ਜਾਣ ਵਾਲੇ ਭੋਜਨ ਨੂੰ ਸਹਰੀ ਕਿਹਾ ਜਾਂਦਾ ਹੈ। ਸੂਰਜ ਡੁੱਬਣ ਤੋਂ ਬਾਅਦ ਰੋਜ਼ਾ ਤੋੜਿਆ ਜਾਂਦਾ ਹੈ। ਇਸ ਨੂੰ ਇਫਤਾਰ ਕਿਹਾ ਜਾਂਦਾ ਹੈ। ਆਓ ਪਹਿਲੇ ਰੋਜ਼ੇ ਲਈ ਇਫਤਾਰ ਦਾ ਸਮਾਂ ਜਾਣੀਏ।

Ramadan 2026: ਸਹਿਰੀ ਨਾਲ ਰਮਜ਼ਾਨ ਦਾ ਪਾਕ ਮਹੀਨਾ ਅੱਜ ਤੋਂ ਸ਼ੁਰੂ, ਜਾਣੋ ਪਹਿਲੇ ਰੋਜ਼ੇ ਦੇ ਇਫਤਾਰ ਦਾ ਸਮਾਂ
ਸਹਰੀ ਨਾਲ ਰਮਜ਼ਾਨ ਦਾ ਪਾਕ ਮਹੀਨਾ ਅੱਜ ਤੋਂ ਸ਼ੁਰੂ
tv9-punjabi
| Updated On: 19 Feb 2026 10:41 AM IST
Share

Ramadan 2026 Today Sehri And Iftar Time: ਰਮਜ਼ਾਨ ਨੂੰ ਇਸਲਾਮੀ ਕੈਲੰਡਰ ਦਾ ਨੌਵਾਂ ਮਹੀਨਾ ਮੰਨਿਆ ਜਾਂਦਾ ਹੈ। ਇਸ ਮਹੀਨੇ ਨੂੰ ਇਸਲਾਮ ‘ਚ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਇਸਲਾਮਿਕ ਮਾਨਤਾ ਹੈ ਕਿ ਰਮਜ਼ਾਨ ਦੇ ਮਹੀਨੇ ‘ਚ ਹੀ ਅੱਲਾਹ ਨੇ ਪੈਗੰਬਰ ਮੁਹੰਮਦ ਸਾਹਿਬ ‘ਤੇ ਪਵਿੱਤਰ ਗ੍ਰੰਥ ਕੁਰਾਨ ਸ਼ਰੀਫ ਨਾਜ਼ਿਲ (ਅਵਤਰਿਤ) ਕੀਤਾ ਸੀ। ਭਾਰਤ ‘ਚ ਅੱਜ ਰਮਜ਼ਾਨ ਸ਼ੁਰੂ ਹੋ ਗਿਆ ਹੈ। ਸਾਊਦੀ ਅਰਬ ‘ਚ 17 ਫਰਵਰੀ ਨੂੰ ਸ਼ਾਬਾਨ ਦਾ ਚੰਨ ਦਿਖਾਈ ਦਿੱਤਾ ਸੀ, ਜਿਸ ਤੋਂ ਬਾਅਦ ਪਹਿਲਾਂ ਰੋਜ਼ਾ ਬੁੱਧਵਾਰ, 18 ਫਰਵਰੀ ਨੂੰ ਰੱਖਿਆ ਗਿਆ।

ਭਾਰਤ ‘ਚ, 18 ਫਰਵਰੀ ਨੂੰ ਚੰਨ ਦਿਖਾਈ ਦਿੱਤਾ ਸੀ ਤੇ ਅੱਜ ਪਹਿਲਾ ਰੋਜ਼ਾ ਰੱਖਿਆ ਜਾ ਰਿਹਾ ਹੈ। ਪਰੰਪਰਾ ਅਨੁਸਾਰ, ਭਾਰਤ ‘ਚ ਆਮ ਤੌਰ ‘ਤੇ ਚੰਨ ਸਾਊਦੀ ਅਰਬ ਨਾਲੋਂ ਇੱਕ ਦਿਨ ਬਾਅਦ ਦਿਖਾਈ ਦਿੰਦਾ ਹੈ। ਰਮਜ਼ਾਨ ਦੌਰਾਨ ਰੋਜ਼ਾ ਰੱਖਣ ਵਾਲੇ ਆਪਣਾ ਰੋਜ਼ਾ ਸਹਰੀ (ਸੂਰਜ ਚੜ੍ਹਨ ਤੋਂ ਪਹਿਲਾਂ ਖਾਧਾ ਜਾਣ ਵਾਲਾ ਭੋਜਨ) ਤੇ ਸੂਰਜ ਡੁੱਬਣ ਤੋਂ ਬਾਅਦ ਖਾਧਾ ਜਾਣ ਵਾਲਾ ਭੋਜਨ, ਜਿਸਨੂੰ ਇਫਤਾਰ ਕਿਹਾ ਜਾਂਦਾ ਹੈ, ਨਾਲ ਸ਼ੁਰੂ ਕਰਦੇ ਹਨ। ਆਓ ਜਾਣਦੇ ਹਾਂ ਪਹਿਲੇ ਰੋਜ਼ਾ ਲਈ ਇਫਤਾਰ (ਰੋਜ਼ਾ ਤੋੜਨ) ਦਾ ਸਮਾਂ ਕੀ ਹੈ।

ਸਹਿਰੀ ਤੇ ਇਫਤਾਰ ਦਾ ਸਮਾਂ ਅੱਜ

ਅੱਜ 5:22 ਵਜੇ ‘ਤੇ ਸਹਿਰੀ ਹੋ ਚੁੱਕੀ ਹੈ।

ਅੱਜ ਸ਼ਾਮ ਨੂੰ 6:14 ਮਿੰਟ ‘ਤੇ ਰੋਜ਼ਾ ਖੋਲ੍ਹਣ ਯਾਨੀ ਇਫ਼ਤਾਰ ਦਾ ਸਮਾਂ ਹੈ।

ਰਮਜ਼ਾਨ ‘ਚ ਰੋਜ਼ੇ ਰੱਖਣ ਦਾ ਉਦੇਸ਼

ਹਰ ਬਾਲਗ ਮੁਸਲਮਾਨ ਰਮਜ਼ਾਨ ਦੌਰਾਨ ਰੋਜ਼ੇ ਰੱਖਦਾ ਹੈ। ਇਸਲਾਮ ਦੇ ਅਨੁਸਾਰ, ਇਸ ਮਹੀਨੇ ਦੌਰਾਨ ਰੋਜ਼ੇ ਰੱਖਣਾ ਹਰ ਬਾਲਗ ਮੁਸਲਮਾਨ ਲਈ ਲਾਜ਼ਮੀ ਮੰਨਿਆ ਜਾਂਦਾ ਹੈ। ਰੋਜ਼ੇ ਰੱਖਣ ਦਾ ਅਸਲ ਉਦੇਸ਼ “ਤਕਵਾ” ਪ੍ਰਾਪਤ ਕਰਨਾ ਹੈ, ਜਿਸ ਦਾ ਅਰਥ ਹੈ ਪਰਹੇਜ਼ਗਾਰੀ ਜਾਂ ਬੁਰਾਈ ਤੋਂ ਬਚਣ ਦੀ ਸ਼ਕਤੀ। ਰੋਜ਼ਾ ਸਿਖਾਉਂਦਾ ਹੈ ਕਿ ਜੇਕਰ ਅਸੀਂ ਆਪਣੀਆਂ ਭੁੱਖ ਨੂੰ ਕਾਬੂ ਕਰ ਸਕਦੇ ਹਾਂ, ਤਾਂ ਝੂਠ, ਲਾਲਚ ਤੇ ਗੁੱਸੇ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨਾ ਮੁਸ਼ਕਲ ਨਹੀਂ ਹੈ।

ਰਮਜ਼ਾਨ ਦੇ ਮਹੀਨੇ ਦੀ ਮਹੱਤਤਾ

ਰਮਜ਼ਾਨ ਸਿੱਧੇ ਤੌਰ ‘ਤੇ ਗਿਆਨ ਤੇ ਅਧਿਆਤਮਿਕਤਾ ਨਾਲ ਜੁੜਿਆ ਹੋਇਆ ਹੈ। ਇਤਿਹਾਸਕ ਦਸਤਾਵੇਜ਼ਾਂ ਅਤੇ ਇਸਲਾਮੀ ਧਾਰਮਿਕ ਵਿਸ਼ਵਾਸਾਂ ਦੇ ਅਨੁਸਾਰ, ਇਸ ਮਹੀਨੇ ਦੌਰਾਨ ਪੜ੍ਹਨ, ਸਮਝਣ ਤੇ ਚਿੰਤਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਇਹ ਹਨੇਰੇ ਤੋਂ ਰੌਸ਼ਨੀ ਵੱਲ ਵੱਧਣ ਦਾ ਪ੍ਰਤੀਕ ਹੈ। ਇਹ ਮਹੀਨਾ ਮਨੁੱਖਤਾ, ਦਾਨ ਤੇ ਲੋੜਵੰਦਾਂ ਦੀ ਮਦਦ ਕਰਨ ਦਾ ਸੰਦੇਸ਼ ਵੀ ਦਿੰਦਾ ਹੈ।

Disclaimer: ਇਸ ਖ਼ਬਰ ‘ਚ ਦਿੱਤੀ ਗਈ ਜਾਣਕਾਰੀ ਇਸਲਾਮੀ ਵਿਸ਼ਵਾਸਾਂ ਤੇ ਆਮ ਜਾਣਕਾਰੀ ‘ਤੇ ਅਧਾਰਤ ਹੈ। TV9 ਪੰਜਾਬੀ ਇਸ ਦੀ ਪੁਸ਼ਟੀ ਨਹੀਂ ਕਰਦਾ।

Follow Us
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ...
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ...
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ......
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ...
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ...
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ...
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?...
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?...