New Year 2025: ਸਾਲ ਦੇ ਪਹਿਲੇ ਦਿਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਚ ਸੰਗਤਾਂ ਨੇ ਲਗਵਾਈ ਹਾਜ਼ਰੀ, ਸਰਬਤ ਦੇ ਭਲੇ ਦੀ ਕੀਤੀ ਅਰਦਾਸ
New Year 2025: ਗੁਰੂ ਨਗਰੀ ਅੰਮ੍ਰਿਤਸਰ ਵਿੱਚ ਨਵੇਂ ਸਾਲ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਰਹੀਆਂ ਹਨ। ਹਰ ਕੋਈ ਸਾਲ ਦੇ ਪਹਿਲਾ ਦਿਨ ਸੱਚੇ ਪਾਤਸ਼ਾਹ ਦਾ ਆਸ਼ੀਰਵਾਦ ਲੈ ਕੇ ਸ਼ੁਰੂ ਕਰਨਾ ਚਾਹੁੰਦਾ ਹੈ। ਇੱਥੇ ਪਹੰਚੇ ਲੋਕ ਆਪਣੇ ਆਪ ਨੂੰ ਵੱਢਭਾਗਾ ਮਹਿਸੂਸ ਕਰ ਰਹੇ ਹਨ।
Sangat Reached in Golden Temple : ਸਾਲ 2024 ਖਤਮ ਹੋ ਗਿਆ ਤੇ ਨਾਲ ਹੀ ਛੱਡ ਗਿਆ ਕਈ ਮਿੱਠੀਆਂ ਅਤੇ ਕੌੜੀਆਂ ਯਾਦਾਂ । ਪਰ ਹੁਣ ਹਰ ਕੋਈ ਇਨ੍ਹਾਂ ਸਾਰੀਆਂ ਯਾਦਾਂ ਚੋਂ ਕੁਝ ਨੂੰ ਪਿੱਛੇ ਛੱਡ ਕੇ ਤੇ ਕੁਝ ਨੂੰ ਨਾਲ ਲੈ ਕੇ ਅੱਗੇ ਵੱਧਣਾ ਚਾਹੁੰਦਾ ਹੈ। ਪਰ ਨਾਲ ਹੀ ਇਸ ਮੌਕੇ ਪਰਮਾਤਮਾ ਦਾ ਆਸ਼ੀਰਵਾਦ ਵੀ ਲੈਣਾ ਚਾਹੁੰਦਾ ਹੈ। ਇਸੇ ਸਿਲਸਿਲੇ ਵਿੱਚ ਸਾਲ 2025 ਦੇ ਪਹਿਲੇ ਦਿਨ ਲੋਕ ਵੱਡੀ ਗਿਣਤੀ ਵਿੱਚ ਰੱਬ ਦੇ ਦੁਆਰੇ ਪਹੁੰਚ ਰਹੇ ਹਨ।
ਨਵੇ ਸਾਲ ਦੀ ਸ਼ੁਰੂਆਤ ਮੌਕੇ ਜਿਥੇ 31 ਦਸੰਬਰ ਤੋਂ ਹੀ ਦੇਸ਼- ਵਿਦੇਸ਼ ਤੋਂ ਸੰਗਤਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੀਆਂ, ਉਥੇ ਹੀ ਉਨ੍ਹਾਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸਰੋਵਰ ਵਿਚ ਆਸਥਾ ਦੀ ਡੁਬਕੀ ਲਗਾ ਸਚਖੰਡ ਵਿਚ ਮਥਾ ਟੇਕਿਆ ਅਤੇ ਵਾਹਿਗੁਰੂ ਅਗੇ ਨਵੇ ਸਾਲ ਦੀ ਆਮਦ ਦੀ ਸ਼ੁਰੂਆਤ ਅਤੇ ਚੜਦੀਕਲਾ ਦੀ ਅਰਦਾਸ ਕੀਤੀ। ਉੱਧਰ, ਅੰਮ੍ਰਿਤਸਰ ਤੋਂ ਕਾਂਗਰਸ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਵੀ ਪਰਿਵਾਰ ਸਣੇ ਨਵੇਂ ਸਾਲ ਮੌਕੇ ਅੱਜ ਗੁਰੂ ਘਰ ਵਿੱਚ ਨਤਮਸਤਕ ਹੋਏ ਤੇ ਪੰਜਾਬ ਦੀ ਤੇ ਦੇਸ਼ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
ਗੁਰੂ ਘਰ ਪਹੁੰਚ ਕੇ ਨਿਹਾਲ ਹੋਈਆਂ ਸੰਗਤਾਂ
ਇੱਥੇ ਪਹੁੰਚਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਸ ਦਿਨ ਗੁਰੂਘਰ ਆ ਕੋ ਉਨ੍ਹਾਂ ਦਾ ਜੀਵਨ ਸੁਫਲ ਹੋ ਗਿਆ। ਉਨ੍ਹਾਂ ਦੀ ਇੱਛਾ ਹੈ ਕਿ ਹਰ ਵਾਰ ਨਵੇਂ ਸਾਲ ਦੀ ਸ਼ੁਰੂਆਤ ਇੱਥੋਂ ਹੀ ਹੋਵੇ। ਸਾਲ ਦੇ ਪਹਿਲੇ ਦਿਨ ਉਹ ਇੱਥੇ ਆ ਕੇ ਖੁਦ ਨੂੰ ਬਹੁਤ ਹੀ ਖੁਸ਼ਕਿਸਮਤ ਮੰਨ ਰਹੇ ਹਨ। ਪਰਮਾਤਮਾ ਦੇ ਦਰ ਤੋਂ ਆਸ਼ੀਰਵਾਦ ਲੈ ਕੇਂ ਇਸ ਦਿਨ ਦੀ ਸ਼ੁਰੂਆਤ ਕਰਨ ਤੋਂ ਚੰਗਾ ਹੋਰ ਕੁਝ ਵੀ ਨਹੀਂ ਹੋ ਸਕਦਾ।
ਇਸ ਮੋਕੇ ਗਲਬਾਤ ਕਰਦਿਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋ ਆਈਆਂ ਸੰਗਤਾਂ ਨੇ ਦਸਿਆ ਕਿ ਕੋਈ ਨਵੇ ਸ਼ਾਲ ਦਾ ਸਵਾਗਤ ਕਲਬ ਜਾ ਕੇ ਤੇ ਕੋਈ ਪਾਰਟੀਆਂ ਮਣਾ ਕਰਦੇ ਹਨ ਪਰ ਅਸੀਂ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਗੁਰੂ ਮਹਾਰਾਜ ਅਗੇ ਨਤਮਸਤਕ ਹੋ ਆਪਣੇ ਨਵੇ ਸਾਲ ਦੀ ਚੜਦੀਕਲਾ ਦੀ ਅਰਦਾਸ ਕਰਨ ਪਹੁੰਚੇ ਹਾਂ। ਕਿਉਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਰੂਹਾਨੀਅਤ ਅਤੇ ਸੰਸਾਰ ਭਰ ਦੇ ਲੋਕਾਂ ਦੀ ਆਸਥਾ ਦਾ ਕੇਦਰ ਹੈ ਜਿਥੇ ਆ ਮਨ ਨੂੰ ਬਹੁਤ ਸਾਂਤੀ ਮਿਲੀ ਹੈ ਅਤੇ ਜਦੋਂ ਵਾਹਿਗੁਰੂ ਸਾਡੇ ਤੇ ਮੇਹਰ ਭਰਾ ਹਥ ਰਖਦੇ ਹਨ ਤਾਂ ਜੀਵਨ ਦਾ ਹਰ ਦਿਨ ਚੜਦੀਕਲਾ ਵਾਲਾ ਹੁੰਦਾ ਹੈ।
ਵੇਖਦੇ ਹੀ ਬਣ ਰਹੀ ਹੈ ਗੁਰੂ ਘਰ ਦੀ ਸ਼ੋਭਾ
ਇਸ ਮੌਕੇ ਗੁਰਦੁਆਰਾ ਸਾਹਿਬ ਦੀ ਸ਼ੋਭਾ ਵੇਖਦੇ ਹੀ ਬਣ ਰਹੀ ਹੈ। ਲਾਈਟਾਂ ਦੀ ਰੌਸ਼ਣੀ ਨਾਲ ਨਹਾਇਆ ਗੁਰੂ ਘਰ ਕਿਸੇ ਸਵਰਗ ਦੇ ਨਜ਼ਾਰੇ ਵਾਂਗ ਪ੍ਰਤੀਤ ਹੋ ਰਿਹਾ ਹੈ। ਸ਼ੋਭਾ ਅਜਿਹੀ ਕਿ ਨਜ਼ਰਾਂ ਕਿਥੇ ਹੋਰ ਵੇਖਣ ਨੂੰ ਤਿਆਰ ਹੀ ਨਹੀਂ ਹੋ ਰਹੀਆਂ। ਟੀਵੀ9ਪੰਜਾਬੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ। ਪਰਮਾਤਮਾ ਇਹ ਸਾਲ ਸਾਰਿਆਂ ਲਈ ਵੱਡੀਆਂ ਖੁਸ਼ੀਆਂ ਲੈ ਕੇ ਆਵੇ।