ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Hukamnama Sri Darbar Sahib 4 January 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 4 ਜਨਵਰੀ 2026

Daily Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।

Hukamnama Sri Darbar Sahib 4 January 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 4 ਜਨਵਰੀ 2026
Follow Us
lalit-sharma
| Published: 04 Jan 2026 06:18 AM IST

ਅੰਮ੍ਰਿਤ ਵੇਲੇ ਦਾ ਹੁਕਮ ਨਾਮਾ ਸਾਹਿਬ ਜੀ

ਸਲੋਕ ਮਃ ੩ ॥

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥ ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥ ਸਤਿਗੁਰਿ ਸੁਖੁ ਵੇਖਾਲਿਆ ਸਚਾ ਸਬਦੁ ਬੀਚਾਰਿ ॥ ਨਾਨਕ ਅਵਰੁ ਨ ਸੁਝਈ ਹਰਿ ਬਿਨੁ ਬਖਸਣਹਾਰੁ ॥੧॥ਮਃ ੩ ॥ ਹਉਮੈ ਮਾਇਆ ਮੋਹਣੀ ਦੂਜੈ ਲਗੈ ਜਾਇ ॥ ਨਾ ਇਹ ਮਾਰੀ ਨ ਮਰੈ ਨਾ ਇਹ ਹਟਿ ਵਿਕਾਇ ॥ ਗੁਰ ਕੈ ਸਬਦਿ ਪਰਜਾਲੀਐ ਤਾ ਇਹ ਵਿਚਹੁ ਜਾਇ ॥ ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥ ਨਾਨਕ ਮਾਇਆ ਕਾ ਮਾਰਣੁ ਸਬਦੁ ਹੈ ਗੁਰਮੁਖਿ ਪਾਇਆ ਜਾਇ ॥੨॥ਪਉੜੀ ॥ ਸਤਿਗੁਰ ਕੀ ਵਡਿਆਈ ਸਤਿਗੁਰਿ ਦਿਤੀ ਧੁਰਹੁ ਹੁਕਮੁ ਬੁਝਿ ਨੀਸਾਣੁ ॥ ਪੁਤੀ ਭਾਤੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ ਲਾਹਿਓਨੁ ਸਭਨਾ ਕਾ ਅਭਿਮਾਨੁ ॥ ਜਿਥੈ ਕੋ ਵੇਖੈ ਤਿਥੈ ਮੇਰਾ ਸਤਿਗੁਰੂ ਹਰਿ ਬਖਸਿਓਸੁ ਸਭੁ ਜਹਾਨੁ ॥ ਜਿ ਸਤਿਗੁਰ ਨੋ ਮਿਲਿ ਮੰਨੇ ਸੁ ਹਲਤਿ ਪਲਤਿ ਸਿਝੈ ਜਿ ਵੇਮੁਖੁ ਹੋਵੈ ਸੁ ਫਿਰੈ ਭਰਿਸਟ ਥਾਨੁ ॥ ਜਨ ਨਾਨਕ ਕੈ ਵਲਿ ਹੋਆ ਮੇਰਾ ਸੁਆਮੀ ਹਰਿ ਸਜਣ ਪੁਰਖੁ ਸੁਜਾਨੁ ॥ ਪਉਦੀ ਭਿਤਿ ਦੇਖਿ ਕੈ ਸਭਿ ਆਇ ਪਏ ਸਤਿਗੁਰ ਕੀ ਪੈਰੀ ਲਾਹਿਓਨੁ ਸਭਨਾ ਕਿਅਹੁ ਮਨਹੁ ਗੁਮਾਨੁ ॥੧੦॥

ਅਰਥ: ਹੇ ਪ੍ਰਭੂ! ਵਿਕਾਰਾਂ ਵਿਚ) ਸੜ ਰਹੇ ਸੰਸਾਰ ਨੂੰ ਆਪਣੀ ਮਿਹਰ ਕਰ ਕੇ ਬਚਾ ਲੈ, ਜਿਸ ਭੀ ਤਰੀਕੇ ਨਾਲ ਇਹ ਬਚ ਸਕਦਾ ਹੋਵੇ ਉਸੇ ਤਰ੍ਹਾਂ ਬਚਾ ਲੈ।ਹੇ ਨਾਨਕ! ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਮਨ ਵਿਚ ਵਸਾ ਕੇ (ਜਿਸ ਮਨੁੱਖ ਨੂੰ) ਸਤਿਗੁਰੂ ਨੇ (ਸਿਮਰਨ ਦਾ) ਆਤਮਕ ਆਨੰਦ ਵਿਖਾਲ ਦਿੱਤਾ, ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਇਹ ਬਖ਼ਸ਼ਸ਼ ਕਰਨ ਵਾਲਾ ਨਹੀਂ ਹੈ।੧।

ਹੇ ਭਾਈ! ਮਾਇਆ ਦੀ ਹਉਮੈ (ਸਾਰੇ ਸੰਸਾਰ ਨੂੰ) ਆਪਣੇ ਵੱਸ ਵਿਚ ਕਰਨ ਦੀ ਸਮਰਥਾ ਵਾਲੀ ਹੈ, (ਇਸ ਦੇ ਅਸਰ ਹੇਠ ਜੀਵ ਪਰਮਾਤਮਾ ਨੂੰ ਵਿਸਾਰ ਕੇ) ਹੋਰ (ਦੇ ਮੋਹ) ਵਿਚ ਜਾ ਫਸਦਾ ਹੈ। ਇਹ ਹਉਮੈ ਨਾਹ (ਕਿਸੇ ਪਾਸੋਂ) ਮਾਰੀ ਜਾ ਸਕਦੀ ਹੈ, ਨਾਹ ਹੀ ਇਹ ਆਪ ਮਰਦੀ ਹੈ, ਨਾਹ ਹੀ ਇਹ ਕਿਸੇ ਹੱਟੀ ਤੇ ਵੇਚੀ ਜਾ ਸਕਦੀ ਹੈ। ਜਦੋਂ ਇਸ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਚੰਗੀ ਤਰ੍ਹਾਂ ਸਾੜ ਦੇਈਏ, ਤਦੋਂ ਹੀ ਇਹ (ਜੀਵ ਦੇ) ਅੰਦਰੋਂ ਮੁੱਕਦੀ ਹੈ। (ਹੇ ਭਾਈ! ਜਿਸ ਮਨੁੱਖ ਦੇ ਅੰਦਰੋਂ ਮਾਇਆ ਦੀ ਹਉਮੈ ਮੁੱਕਦੀ ਹੈ ਉਸ ਦਾ) ਤਨ (ਉਸ ਦਾ) ਮਨ ਪਵਿੱਤਰ ਹੋ ਜਾਂਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ।ਹੇ ਨਾਨਕ! ਗੁਰੂ ਦਾ ਸ਼ਬਦ ਹੀ ਮਾਇਆ ਦਾ ਪ੍ਰਭਾਵ ਮੁਕਾਣ ਦਾ ਵਸੀਲਾ ਹੈ, ਤੇ, ਇਹ ਸ਼ਬਦ ਗੁਰੂ ਦੀ ਸਰਨ ਪਿਆਂ ਮਿਲਦਾ ਹੈ।੨।

(ਜਿਹੜੀ) ਇੱਜ਼ਤ ਗੁਰੂ (ਅਮਰਦਾਸ ਜੀ) ਦੀ (ਹੋਈ, ਉਹ) ਗੁਰੂ (ਅੰਗਦ ਸਾਹਿਬ) ਨੇ ਪਰਮਾਤਮਾ ਦੀ ਹਜ਼ੂਰੀ ਤੋਂ (ਮਿਲਿਆ) ਹੁਕਮ ਸਮਝ ਕੇ ਪਰਵਾਨਾ ਸਮਝ ਕੇ (ਉਹਨਾਂ ਨੂੰ) ਦਿੱਤੀ। ਪੁੱਤਰਾਂ ਨੇ, ਭਤੀਜਿਆਂ ਨੇ, ਜਵਾਈਆਂ ਨੇ, ਹੋਰ ਸੱਕੇ ਸਾਕ ਅੰਗਾਂ ਨੇ ਚੰਗੀ ਤਰ੍ਹਾਂ ਪਰਖ ਕੇ ਵੇਖ ਲਿਆ ਸੀ (ਗੁਰੂ ਨੇ) ਸਭਨਾਂ ਦਾ ਮਾਣ ਦੂਰ ਕਰ ਦਿੱਤਾ।ਹੇ ਭਾਈ! ਪਰਮਾਤਮਾ ਨੇ (ਗੁਰੂ ਦੀ ਰਾਹੀਂ) ਸਾਰੇ ਸੰਸਾਰ ਨੂੰ (ਨਾਮ ਦੀ) ਬਖ਼ਸ਼ਸ਼ ਕੀਤੀ ਹੈ; ਜਿੱਥੇ ਭੀ ਕੋਈ ਵੇਖਦਾ ਹੈ ਉਥੇ ਹੀ ਪਿਆਰਾ ਗੁਰੂ (ਨਾਮ ਦੀ ਦਾਤਿ ਦੇਣ ਲਈ ਮੌਜੂਦ) ਹੈ। ਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਪਤੀਜਦਾ ਹੈ ਉਹ ਇਸ ਲੋਕ ਵਿਚ ਤੇ ਪਰਲੋਕ ਵਿਚ ਕਾਮਯਾਬ ਹੋ ਜਾਂਦਾ ਹੈ, ਪਰ ਜਿਹੜਾ ਮਨੁੱਖ ਗੁਰੂ ਵਲੋਂ ਮੂੰਹ ਮੋੜਦਾ ਹੈ, ਉਹ ਭਟਕਦਾ ਫਿਰਦਾ ਹੈ, ਉਸ ਦਾ ਹਿਰਦਾ-ਥਾਂ (ਵਿਕਾਰਾਂ ਨਾਲ) ਗੰਦਾ ਟਿਕਿਆ ਰਹਿੰਦਾ ਹੈ। ਹੇ ਨਾਨਕ! ਆਖ-) ਸਭ ਦੇ ਦਿਲ ਦੀ ਜਾਣਨ ਵਾਲਾ ਸਭ ਦਾ ਮਿੱਤਰ ਸਭ ਵਿਚ ਵਿਆਪਕ ਪ੍ਰਭੂ ਆਪਣੇ ਸੇਵਕ ਦੇ ਪੱਖ ਤੇ ਰਹਿੰਦਾ ਹੈ।ਹੇ ਭਾਈ! ਗੁਰੂ ਦੇ ਦਰ ਤੋਂ) ਆਤਮਕ ਖ਼ੁਰਾਕ ਮਿਲਦੀ ਵੇਖ ਕੇ ਸਾਰੇ ਲੋਕ ਗੁਰੂ ਦੀ ਚਰਨੀਂ ਆ ਲੱਗੇ। ਗੁਰੂ ਨੇ ਸਭਨਾਂ ਦੇ ਮਨ ਤੋਂ ਅਹੰਕਾਰ ਦੂਰ ਕਰ ਦਿੱਤਾ।੧੦।

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!

Ex IG ਅਮਰ ਸਿੰਘ ਚਾਹਲ Cyber ਠਗੀ ਮਾਮਲੇ 'ਚ ਮੁੰਬਈ ਤੋਂ 3 ਗ੍ਰਿਫਤਾਰ, ਪਟਿਆਲਾ ਲਿਆ ਰਹੀ ਪੁਲਿਸ
Ex IG ਅਮਰ ਸਿੰਘ ਚਾਹਲ Cyber ਠਗੀ ਮਾਮਲੇ 'ਚ ਮੁੰਬਈ ਤੋਂ 3 ਗ੍ਰਿਫਤਾਰ, ਪਟਿਆਲਾ ਲਿਆ ਰਹੀ ਪੁਲਿਸ...
Border 2 Teaser: ਸੰਨੀ ਦਿਓਲ ਨੇ ਦੱਸਿਆ ਬਾਰਡਰ ਬਣਾਉਣ ਦਾ ਕਾਰਨ, ਬੋਲੇ - ਪਿਤਾ ਧਰਮਿੰਦਰ ਦੀ ਹਕੀਕਤ ਬਣੀ ਪ੍ਰੇਰਨਾ
Border 2 Teaser: ਸੰਨੀ ਦਿਓਲ ਨੇ ਦੱਸਿਆ ਬਾਰਡਰ ਬਣਾਉਣ ਦਾ ਕਾਰਨ, ਬੋਲੇ - ਪਿਤਾ ਧਰਮਿੰਦਰ ਦੀ ਹਕੀਕਤ ਬਣੀ ਪ੍ਰੇਰਨਾ...
ਪੰਜਾਬ ਹਰਿਆਣਾ ਹਿਮਾਚਲ ਦੀ ਕਮਾਨ ਸੰਭਾਲਣਗੇ ਪ੍ਰਿਯੰਕਾ ਗਾਂਧੀ! ਕੀ ਚੱਲ ਰਿਹਾ ਕਾਂਗਰਸ ਦੇ ਅੰਦਰਖਾਣੇ? ਜਾਣੋ...
ਪੰਜਾਬ ਹਰਿਆਣਾ ਹਿਮਾਚਲ ਦੀ ਕਮਾਨ ਸੰਭਾਲਣਗੇ ਪ੍ਰਿਯੰਕਾ ਗਾਂਧੀ! ਕੀ ਚੱਲ ਰਿਹਾ ਕਾਂਗਰਸ ਦੇ ਅੰਦਰਖਾਣੇ? ਜਾਣੋ......
ਮਨਾਲੀ ਬਰਫਬਾਰੀ: ਨਵੇਂ ਸਾਲ ਦੇ ਰੋਮਾਂਚ ਦੇ ਨਾਲ ਟ੍ਰੈਫਿਕ ਜਾਮ ਦਾ ਦਰਦ, ਵੋਖੋ VIDEO
ਮਨਾਲੀ ਬਰਫਬਾਰੀ: ਨਵੇਂ ਸਾਲ ਦੇ ਰੋਮਾਂਚ ਦੇ ਨਾਲ ਟ੍ਰੈਫਿਕ ਜਾਮ ਦਾ ਦਰਦ, ਵੋਖੋ VIDEO...
ਅਕਾਲੀ ਦਲ ਦਾ ਬੀਜੇਪੀ ਨਾਲ ਹੋਵੇਗਾ ਗੱਠਜੋੜ! ਜਾਣੋ ਕੀ ਬੋਲੇ AAP ਵਿਧਾਇਕ ਕੁਲਦੀਪ ਧਾਲੀਵਾਲ?
ਅਕਾਲੀ ਦਲ ਦਾ ਬੀਜੇਪੀ ਨਾਲ ਹੋਵੇਗਾ ਗੱਠਜੋੜ! ਜਾਣੋ ਕੀ ਬੋਲੇ AAP ਵਿਧਾਇਕ ਕੁਲਦੀਪ ਧਾਲੀਵਾਲ?...
Major Changes in India 2026: 1 ਜਨਵਰੀ, 2026 ਤੋਂ ਬਦਲਣਗੇ ਕਈ ਨਿਯਮ , ਤੁਹਾਡੀ ਜੇਬ ਅਤੇ ਜਿੰਦਗੀ 'ਤੇ ਪਵੇਗਾ ਸਿੱਧਾ ਅਸਰ
Major Changes in India 2026: 1 ਜਨਵਰੀ, 2026 ਤੋਂ ਬਦਲਣਗੇ ਕਈ ਨਿਯਮ , ਤੁਹਾਡੀ ਜੇਬ ਅਤੇ ਜਿੰਦਗੀ 'ਤੇ ਪਵੇਗਾ ਸਿੱਧਾ ਅਸਰ...
ਨਵੇਂ ਸਾਲ ਮੌਕੇ ਧਾਰਮਿਕ ਅਸਥਾਨਾਂ 'ਤੇ ਸ਼ਰਧਾਲੂਆਂ ਦਾ ਹੜ੍ਹ, ਪਹਾੜਾਂ 'ਤੇ ਵੀ ਸੈਲਾਨੀਆਂ ਦੀ ਭੀੜ
ਨਵੇਂ ਸਾਲ ਮੌਕੇ ਧਾਰਮਿਕ ਅਸਥਾਨਾਂ 'ਤੇ ਸ਼ਰਧਾਲੂਆਂ ਦਾ ਹੜ੍ਹ, ਪਹਾੜਾਂ 'ਤੇ ਵੀ ਸੈਲਾਨੀਆਂ ਦੀ ਭੀੜ...
Trade Deals: ਭਾਰਤ ਦੀ ਵਪਾਰਕ ਜਿੱਤ, ਟਰੰਪ ਟੈਰਿਫ ਦਾ ਅਸਰ ਘੱਟ, ਆਸਟ੍ਰੇਲੀਆ ਦੇਵੇਗਾ ਜ਼ੀਰੋ ਟੈਰਿਫ
Trade Deals: ਭਾਰਤ ਦੀ ਵਪਾਰਕ ਜਿੱਤ, ਟਰੰਪ ਟੈਰਿਫ ਦਾ ਅਸਰ ਘੱਟ, ਆਸਟ੍ਰੇਲੀਆ ਦੇਵੇਗਾ ਜ਼ੀਰੋ ਟੈਰਿਫ...
Sharwan Kumar: ਪੰਜਾਬ ਵਿਧਾਨਸਭਾ ਵਿੱਚ ਪਹੁੰਚਿਆ ਨੰਨ੍ਹਾ ਸਿਪਾਹੀ ਸ਼ਰਵਨ ਕੁਮਾਰ, ਰਾਸ਼ਟਰਪਤੀ ਨੇ ਕੀਤਾ ਹੈ ਸਨਮਾਨਿਤ
Sharwan Kumar: ਪੰਜਾਬ ਵਿਧਾਨਸਭਾ ਵਿੱਚ ਪਹੁੰਚਿਆ ਨੰਨ੍ਹਾ ਸਿਪਾਹੀ ਸ਼ਰਵਨ ਕੁਮਾਰ, ਰਾਸ਼ਟਰਪਤੀ ਨੇ ਕੀਤਾ ਹੈ ਸਨਮਾਨਿਤ...