AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Hukamnama Sri Darbar Sahib 13 July 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 13 ਜੁਲਾਈ 2026

Daily Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।

Hukamnama Sri Darbar Sahib 13 July 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 13 ਜੁਲਾਈ 2026
ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 13 ਜੁਲਾਈ 2026
lalit-sharma
| Published: 13 Jul 2026 06:26 AM IST
Share

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ

ਟੋਡੀ ਮਹਲਾ ੫ ॥ ਹਰਿ ਬਿਸਰਤ ਸਦਾ ਖੁਆਰੀ ॥ ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥ ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ ॥ ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ ॥੧॥ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ ॥ ਸੋ ਸੁਖੀਆ ਧੰਨੁ ਉਸੁ ਜਨਮਾ ਨਾਨਕ ਤਿਸੁ ਬਲਿਹਾਰੀ ॥੨॥੨॥

ਪਦ ਅਰਥ: ਖੁਆਰੀ = ਬੇ = ਇੱਜ਼ਤੀ। ਕਉ = ਨੂੰ। ਕਹਾ ਬਿਆਪੈ = ਨਹੀਂ ਵਿਆਪ ਸਕਦਾ। ਓਟ = ਆਸਰਾ।ਰਹਾਉ।ਬਲਨਾ = ਬਿਲਾਨਾ, ਗੁਜ਼ਾਰਨਾ। ਅਰਜਾਰੀ = ਉਮਰ। ਨਵ ਖੰਡਨ ਕੋ ਰਾਜੁ = ਸਾਰੀ ਧਰਤੀ ਦਾ ਰਾਜ। ਅੰਤਿ = ਆਖ਼ਰ ਨੂੰ। ਹਾਰੀ = ਹਾਰਿ, (ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਕੇ।੧।ਗੁਣ ਨਿਧਾਨ ਗੁਣ = ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਗੁਣ। ਤਿਨ ਹੀ = ਉਸ ਨੇ ਹੀ {ਲਫ਼ਜ਼ ‘ਤਿਨਿ’ ਦੀ ‘ਿ’ ਕ੍ਰਿਆ = ਵਿਸ਼ੇਸ਼ਣ ‘ਹੀ’ ਦੇ ਕਾਰਨ ਉੱਡ ਗਈ ਹੈ} ਤਿਨਿ ਹੀ। ਜਾ ਕਉ = ਜਿਸ ਉਤੇ। ਧਾਰੀ = ਕੀਤੀ। ਧੰਨੁ = ਮੁਬਾਰਿਕ। ਤਿਸੁ = ਬਲਿਹਾਰੀ = ਉਸ ਤੋਂ ਕੁਰਬਾਨ।੨।

ਅਰਥ: ਹੇ ਭਾਈ! ਪਰਮਾਤਮਾ (ਦੇ ਨਾਮ) ਨੂੰ ਭੁਲਾਇਆਂ ਸਦਾ (ਮਾਇਆ ਦੇ ਹੱਥੋਂ ਮਨੁੱਖ ਦੀ) ਬੇ-ਪਤੀ ਹੀ ਹੁੰਦੀ ਹੈ। ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ, ਉਸ ਨੂੰ (ਮਾਇਆ ਦੇ ਕਿਸੇ ਭੀ ਵਿਕਾਰ ਵੱਲੋਂ) ਧੋਖਾ ਨਹੀਂ ਲੱਗ ਸਕਦਾ।ਰਹਾਉ।ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਿਤਨੀ ਭੀ ਜ਼ਿੰਦਗੀ ਗੁਜ਼ਾਰਨੀ ਹੈ (ਉਹ ਇਉਂ ਹੀ ਹੁੰਦੀ ਹੈ) ਜਿਵੇਂ ਸੱਪ (ਆਪਣੀ) ਉਮਰ ਗੁਜ਼ਾਰਦਾ ਹੈ (ਉਮਰ ਭਾਵੇਂ ਲੰਮੀ ਹੁੰਦੀ ਹੈ, ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ ਹੈ) । (ਸਿਮਰਨ ਤੋਂ ਵਾਂਜਿਆ ਹੋਇਆ ਮਨੁੱਖ ਜੇ) ਸਾਰੀ ਧਰਤੀ ਦਾ ਰਾਜ ਭੀ ਕਰਦਾ ਰਹੇ, ਤਾਂ ਭੀ ਆਖ਼ਰ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਕੇ ਹੀ ਜਾਂਦਾ ਹੈ।੧। ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਨਾਨਕ! ਆਖ-ਹੇ ਭਾਈ!) ਗੁਣਾਂ ਦੇ ਖ਼ਜ਼ਾਨੇ ਹਰੀ ਦੇ ਗੁਣ ਉਸ ਮਨੁੱਖ ਨੇ ਹੀ ਗਾਏ ਹਨ ਜਿਸ ਉਤੇ ਹਰੀ ਨੇ ਮੇਹਰ ਕੀਤੀ ਹੈ। ਉਹ ਮਨੁੱਖ ਸਦਾ ਸੁਖੀ ਜੀਵਨ ਬਿਤੀਤ ਕਰਦਾ ਹੈ, ਉਸ ਦੀ ਜ਼ਿੰਦਗੀ ਮੁਬਾਰਿਕ ਹੁੰਦੀ ਹੈ। ਅਜੇਹੇ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਹੈ।੨।੨।

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!

Follow Us
ਭੂਪੇਸ਼ ਬਘੇਲ ਦੀ ਬੈਠਕ ਤੋਂ ਬਾਅਦ ਬਾਜਵਾ ਨੇ ਦੱਸੀ ਸਾਰੀ ਗੱਲਬਾਤ, ਦੋਖੋ EXCLUSIVE REPORT
ਭੂਪੇਸ਼ ਬਘੇਲ ਦੀ ਬੈਠਕ ਤੋਂ ਬਾਅਦ ਬਾਜਵਾ ਨੇ ਦੱਸੀ ਸਾਰੀ ਗੱਲਬਾਤ, ਦੋਖੋ EXCLUSIVE REPORT...
ਬੀਜੇਪੀ ਸਾਫ ਕਰੇ, ਕਿਸਦੇ ਨਾਲ ਖੜੀ ਹੈ... 'ਸਤਲੁਜ' ਵਿਵਾਦ 'ਤੇ ਬੋਲੇ ਮਨੀਸ਼ ਸਿਸੋਦੀਆ
ਬੀਜੇਪੀ ਸਾਫ ਕਰੇ, ਕਿਸਦੇ ਨਾਲ ਖੜੀ ਹੈ... 'ਸਤਲੁਜ' ਵਿਵਾਦ 'ਤੇ ਬੋਲੇ ਮਨੀਸ਼ ਸਿਸੋਦੀਆ...
Differences Of Opinion ਹੈ, ਛੇਤੀ ਕੱਢ ਲਵਾਂਗੇ ਹੱਲ, ਸੁਖਜਿੰਦਰ ਰੰਧਾਵਾ ਨੇ ਦਿੱਤੇ ਨਰਮਾਈ ਦੇ ਸੰਕੇਤ
Differences Of Opinion ਹੈ, ਛੇਤੀ ਕੱਢ ਲਵਾਂਗੇ ਹੱਲ, ਸੁਖਜਿੰਦਰ ਰੰਧਾਵਾ ਨੇ ਦਿੱਤੇ ਨਰਮਾਈ ਦੇ ਸੰਕੇਤ...
E20 Petrol: ਕੀ E20 ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਿਹਾ ਹੈ ਗੱਡੀਆਂ ਦਾ ਇੰਜਨ? ਜਾਣੋ ਪੂਰੀ ਸੱਚਾਈ
E20 Petrol: ਕੀ E20 ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਿਹਾ ਹੈ ਗੱਡੀਆਂ ਦਾ ਇੰਜਨ? ਜਾਣੋ ਪੂਰੀ ਸੱਚਾਈ...
ਕਿਸੇ ਦੀਆਂ ਜੁੱਤੀਆਂ ਵੀ ਸਿਰ 'ਤੇ ਰੱਖਣੀਆਂ ਪਈਆਂ ਤਾਂ ਰੱਖਾਂਗਾ...ਚੰਨੀ ਦੀ ਨਰਾਜ਼ਗੀ 'ਤੇ ਬੋਲੇ ਰਾਜਾ ਵੜਿੰਗ
ਕਿਸੇ ਦੀਆਂ ਜੁੱਤੀਆਂ ਵੀ ਸਿਰ 'ਤੇ ਰੱਖਣੀਆਂ ਪਈਆਂ ਤਾਂ ਰੱਖਾਂਗਾ...ਚੰਨੀ ਦੀ ਨਰਾਜ਼ਗੀ 'ਤੇ ਬੋਲੇ ਰਾਜਾ ਵੜਿੰਗ...
ਪ੍ਰਧਾਨ ਬਦਲਣਾ ਗੁੱਡੇ-ਗੁੱਡੀ ਦੀ ਖੇਡ ਨਹੀਂ... ਹਾਈਕਮਾਨ ਦਾ ਫੈਸਲਾ ਪੱਥਰ ਦੀ ਲਕੀਰ...ਰਾਜਾ ਵੜਿੰਗ ਨੂੰ ਬਦਲਣ 'ਤੇ ਬੋਲੇ ਭੁਪੇਸ਼ ਬਘੇਲ
ਪ੍ਰਧਾਨ ਬਦਲਣਾ ਗੁੱਡੇ-ਗੁੱਡੀ ਦੀ ਖੇਡ ਨਹੀਂ... ਹਾਈਕਮਾਨ ਦਾ ਫੈਸਲਾ ਪੱਥਰ ਦੀ ਲਕੀਰ...ਰਾਜਾ ਵੜਿੰਗ ਨੂੰ ਬਦਲਣ 'ਤੇ ਬੋਲੇ ਭੁਪੇਸ਼ ਬਘੇਲ...
ਬੇਸਹਾਰਾ ਬਜ਼ੁਰਗਾਂ ਲਈ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਉਪਰਾਲਾ, ਮੁਹਾਲੀ ਚ ਖੁਲ੍ਹਣ ਜਾ ਰਿਹਾ ਸਤਿਕਾਰ ਘਰ
ਬੇਸਹਾਰਾ ਬਜ਼ੁਰਗਾਂ ਲਈ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਉਪਰਾਲਾ, ਮੁਹਾਲੀ ਚ ਖੁਲ੍ਹਣ ਜਾ ਰਿਹਾ ਸਤਿਕਾਰ ਘਰ...
FBI Hard Ball Operation: FBI ਨੇ ਗੋਲਡੀ ਬਰਾੜ 'ਤੇ 50,000 ਇਨਾਮ ਦਾ ਐਲਾਨਿਆ, ਲਾਰੈਂਸ ਗੈਂਗ ਖਿਲਾਫ ਛਾਪੇਮਾਰੀ
FBI Hard Ball Operation: FBI ਨੇ ਗੋਲਡੀ ਬਰਾੜ 'ਤੇ 50,000 ਇਨਾਮ ਦਾ ਐਲਾਨਿਆ, ਲਾਰੈਂਸ ਗੈਂਗ ਖਿਲਾਫ ਛਾਪੇਮਾਰੀ...
Satluj: ਜਸਵੰਤ ਖਾਲੜਾ ਕਿਵੇਂ ਹੋਏ ਅਗਵਾ? ਦੋਸਤ ਤੇ ਚਸ਼ਮਦੀਦ ਰਾਜੀਵ ਸਿੰਘ ਨੇ Tv9 ਪੰਜਾਬੀ 'ਤੇ ਦੱਸਿਆ ਸੱਚ
Satluj: ਜਸਵੰਤ ਖਾਲੜਾ ਕਿਵੇਂ ਹੋਏ ਅਗਵਾ? ਦੋਸਤ ਤੇ ਚਸ਼ਮਦੀਦ ਰਾਜੀਵ ਸਿੰਘ ਨੇ Tv9 ਪੰਜਾਬੀ 'ਤੇ ਦੱਸਿਆ ਸੱਚ...