How to Reach Hola Mohalla?: ਹੋਲੇ ਮਹੱਲੇ ਮੌਕੇ ਕਿਵੇਂ ਜਾਈਏ ਅਨੰਦਪੁਰ ਸਾਹਿਬ? ਜਾਣ ਲਓ ਸਾਰੇ ਸੌਖੇ ਰੂਟ
Hola Mohalla 2025: ਜੇਕਰ ਤੁਸੀਂ ਵੀ ਹੋਲੇ ਮਹੱਲੇ ਮੌਕੇ ਅਨੰਦਾ ਦੀ ਪੁਰੀ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਰੇਲ ਅਤੇ ਹਵਾਈ ਜਹਾਜ਼ ਤੋਂ ਇਲਾਵਾ ਤੁਸੀਂ ਸੜਕੀ ਮਾਰਗ ਰਾਹੀਂ ਵੀ ਅਨੰਦਪੁਰ ਸਾਹਿਬ ਪਹੁੰਚ ਸਕਦੇ ਹੋ। ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਸਰਕਾਰੀ ਬੱਸਾਂ ਵੀ ਇਸ ਰੂਟ ਤੇ ਉਪਲੱਬਧ ਹੋਣਗੀਆਂ।

How to Reach Anandpur Sahib? ਸਾਹਿਬ ਏ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨਛੋਹ ਪ੍ਰਾਪਤ ਅਤੇ ਖਾਲਸਾ ਪੰਥ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ, ਜਿੱਥੇ ਹਰ ਸਾਲ ਹੋਲੇ ਮਹੱਲੇ ਦਾ ਤਿਉਹਾਰ ਪੁਰਾਤਨ ਰੀਤਾਂ ਅਤੇ ਰਿਵਾਜ਼ਾਂ ਨਾਲ ਮਨਾਇਆ ਜਾਂਦੇ ਹੈ। ਇਸ ਮੌਕੇ ਗੁਰੂ ਦੀਆਂ ਲਾਡਲੀਆਂ ਫੌਜਾਂ ਨਹਿੰਗ ਸਿੰਘ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹਨ ਅਤੇ ਦੇਸ਼ ਦੁਨੀਆਂ ਵਿੱਚੋਂ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ ਦਰਸ਼ਨਾਂ ਲਈ ਪਹੁੰਚਦੀਆਂ ਹਨ।
ਇਸ ਸਾਲ ਹੋਲਾ ਮਹੱਲਾ ਦੇ ਸਮਾਗਮ 10 ਮਾਰਚ ਤੋਂ ਲੈਕੇ 15 ਮਾਰਚ ਤੱਕ ਹੋਣਗੇ, ਜਿਨ੍ਹਾਂ ਦੇ ਸੁਰੂਆਤੀ ਪ੍ਰੋਗਰਾਮ 10 ਮਾਰਚ ਤੋਂ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਹੋਣਗੇ। ਜਦੋਂ ਕਿ 15 ਮਾਰਚ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ ਹੋਣਗੇ। ਜੇਕਰ ਤੁਸੀਂ ਵੀ ਹੋਲੇ ਮਹੱਲੇ ਮੌਕੇ ਅਨੰਦਾ ਦੀ ਪੁਰੀ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਰੇਲ ਅਤੇ ਹਵਾਈ ਜਹਾਜ਼ ਤੋਂ ਇਲਾਵਾ ਤੁਸੀਂ ਸੜਕੀ ਮਾਰਗ ਰਾਹੀਂ ਵੀ ਅਨੰਦਪੁਰ ਸਾਹਿਬ ਪਹੁੰਚ ਸਕਦੇ ਹੋ। ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਸਰਕਾਰੀ ਬੱਸਾਂ ਵੀ ਇਸ ਰੂਟ ਤੇ ਉਪਲੱਬਧ ਹੋਣਗੀਆਂ।
ਰੇਲ ਰਾਹੀਂ ਕਿਵੇਂ ਜਾਈਏ ਅਨੰਦਪੁਰ ਸਾਹਿਬ ?
ਜੇਕਰ ਤੁਸੀਂ ਦਿੱਲੀ ਤੋਂ ਅਨੰਦਪੁਰ ਸਾਹਿਬ ਜਾਣਾ ਚਾਹੁੰਦੇ ਹੋ ਤਾਂ ਸਵੇਰੇ 5 ਵਜ ਕੇ 50 ਮਿੰਟ ਤੇ, 10 ਵਜਕੇ 25 ਮਿੰਟ, ਦੁਪਿਹਰ 2 ਵਜ ਕੇ 35 ਮਿੰਟ ਅਤੇ ਰਾਤ ਨੂੰ 10 ਵਜਕੇ 50 ਮਿੰਟ ਉੱਪਰ ਰੇਲਾਂ ਉੱਪਲਬਧ ਹਨ। ਜੋ ਦਿੱਲੀ ਦੇ ਸਟੇਸ਼ਨਾਂ ਤੋਂ ਸਿੱਧੇ ਅਨੰਦਪੁਰ ਸਾਹਿਬ ਜਾਂਦੀਆਂ ਹਨ।
ਅੰਬਾਲਾ ਤੋਂ ਅਨੰਦਪੁਰ ਸਾਹਿਬ ਜਾਣ ਲਈ ਸਵੇਰੇ 3 ਵਜੇ, 6 ਵਜੇ, 7 ਵਜਕੇ 40 ਮਿੰਟ ਤੇ, 8 ਵਜ ਕੇ 20 ਮਿੰਟ ਤੇ, ਸਾਢੇ 11 ਵਜੇ, ਦੁਪਿਹਰ 1 ਵਜਕੇ 40 ਵਜੇ, ਸ਼ਾਮ ਨੂੰ 6 ਵਜ ਕੇ 5 ਮਿੰਟ ਅਤੇ ਸ਼ਾਮ ਨੂੰ ਸਾਢੇ 6 ਵਜੇ ਵੀ ਰੇਲ ਸੇਵਾ ਉੱਪਲੱਬਧ ਹੈ। ਇਸ ਤੋਂ ਬਾਕੀ ਸਟੇਸ਼ਨਾਂ ਤੋਂ ਵੀ ਰੇਲਾਂ ਸਿੱਧੀਆਂ ਜਾਂਦੀਆਂ ਹਨ।
ਹਵਾਈ ਜਹਾਜ਼ ਰਾਹੀਂ ਯਾਤਰਾ?
ਜੇਕਰ ਤੁਸੀਂ ਦੇਸ਼ ਜਾਂ ਵਿਦੇਸ਼ ਵਿੱਚੋਂ ਹਵਾਈ ਯਾਤਰਾ ਕਰਕੇ ਅਨੰਦਪੁਰ ਸਾਹਿਬ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੁਹਾਲੀ ਹਵਾਈ ਅੱਡੇ ਲਈ ਫਲਾਈਟ ਲੈਣੀ ਹੋਵੇਗੀ। ਮੁਹਾਲੀ ਤੋਂ ਬਾਅਦ ਤੁਹਾਨੂੰ ਬੱਸ ਜਾਂ ਕਾਰ ਰਾਹੀਂ ਅਗਲਾ ਸਫ਼ਰ ਕਰਨਾ ਹੋਵੇਗਾ ਜੋ ਕਿ ਮਹਿਜ਼ 2 ਤੋਂ ਢਾਈ ਘੰਟਿਆਂ ਦਾ ਹੈ।
ਇਹ ਵੀ ਪੜ੍ਹੋ
ਬੱਸ ਰਾਹੀਂ ਸਫ਼ਰ
ਜੇਕਰ ਤੁਸੀਂ ਬੱਸ ਰਾਹੀਂ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਸ਼ਮੀਰੀ ਗੇਟ ਤੋਂ ਤੁਹਾਨੂੰ ਚੰਡੀਗੜ੍ਹ ਲਈ ਬੱਸ ਲੈਣੀ ਹੋਵੇਗੀ ਅਤੇ ਫਿਰ ਤੁਹਾਨੂੰ ਚੰਡੀਗੜ੍ਹ ਤੋਂ ਰੋਪੜ ਜਾਂ ਅਨੰਦਪੁਰ ਸਾਹਿਬ ਜਾਣ ਵਾਲੀ ਬਦਲਣੀ ਪਵੇਗੀ। ਇਸ ਤੋਂ ਇਲਾਵਾ ਜੇਕਰ ਤੁਸੀਂ ਪੰਜਾਬ ਦੇ ਕਿਸੇ ਇਲਾਕੇ ਵਿੱਚੋਂ ਜਾਣਾ ਚਾਹੁੰਦੇ ਹੋ ਤਾਂ ਸਰਕਾਰੀ ਬੱਸਾਂ (ਪੀ.ਆਰ.ਟੀ.ਸੀ, ਪੰਜਾਬ ਰੋਡਵੇਜ਼ ਜਾਂ ਪਨਬੱਸ) ਰਾਹੀਂ ਵੀ ਸਫ਼ਰ ਕਰ ਸਕਦੇ ਹੋ। ਹਰ ਜ਼ਿਲ੍ਹੇ ਦੇ ਬੱਸ ਸਟੈਂਡ ਤੋਂ ਬੱਸ ਜਾਂਦੀਆਂ ਹਨ।