AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Hanuman Jayanti 2026: ਸ੍ਰੀ ਰਾਮ ਤੋਂ ਲੈ ਕੇ ਅਰਜੁਨ ਤੱਕ… ਜਾਣੋ ਹਨੂਮਾਨ ਜੀ ਕਿਉਂ ਕਹਾਉਂਦੇ ਹਨ ਦੇਵਤਿਆਂ ਦੇ ਵੀ ‘ਸੰਕਟਮੋਚਨ’

Hanuman Jayanti 2026: ਅੱਜ ਚੇਤ ਮਹੀਨੇ ਦੀ ਪੂਰਨਮਾਸ਼ੀ ਹੈ ਅਤੇ ਪੂਰਾ ਦੇਸ਼ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਹਨੂਮਾਨ ਜਯੰਤੀ ਮਨਾ ਰਿਹਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਚੇਤ ਪੂਰਨਮਾਸ਼ੀ ਦੇ ਦਿਨ ਹੀ ਭਗਵਾਨ ਹਨੂਮਾਨ ਜੀ ਦਾ ਜਨਮ ਹੋਇਆ ਸੀ। ਅੱਜ ਦੇ ਸ਼ੁਭ ਦਿਹਾੜੇ 'ਤੇ ਦੇਸ਼ ਭਰ ਦੇ ਮੰਦਰਾਂ ਵਿੱਚ ਭਗਤਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਸ਼ਰਧਾਲੂ ਬਜਰੰਗਬਲੀ ਦੇ ਦਰਸ਼ਨ ਅਤੇ ਪੂਜਾ-ਅਰਚਨਾ ਕਰ ਰਹੇ ਹਨ।

Hanuman Jayanti 2026: ਸ੍ਰੀ ਰਾਮ ਤੋਂ ਲੈ ਕੇ ਅਰਜੁਨ ਤੱਕ... ਜਾਣੋ ਹਨੂਮਾਨ ਜੀ ਕਿਉਂ ਕਹਾਉਂਦੇ ਹਨ ਦੇਵਤਿਆਂ ਦੇ ਵੀ 'ਸੰਕਟਮੋਚਨ'
Image Credit source: Unplash
tv9-punjabi
| Published: 02 Apr 2026 17:57 PM IST
Share

ਅੱਜ ਚੇਤ ਮਹੀਨੇ ਦੀ ਪੂਰਨਮਾਸ਼ੀ ਹੈ ਅਤੇ ਪੂਰਾ ਦੇਸ਼ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਹਨੂਮਾਨ ਜਯੰਤੀ ਮਨਾ ਰਿਹਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਚੇਤ ਪੂਰਨਮਾਸ਼ੀ ਦੇ ਦਿਨ ਹੀ ਭਗਵਾਨ ਹਨੂਮਾਨ ਜੀ ਦਾ ਜਨਮ ਹੋਇਆ ਸੀ। ਅੱਜ ਦੇ ਸ਼ੁਭ ਦਿਹਾੜੇ ‘ਤੇ ਦੇਸ਼ ਭਰ ਦੇ ਮੰਦਰਾਂ ਵਿੱਚ ਭਗਤਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਸ਼ਰਧਾਲੂ ਬਜਰੰਗਬਲੀ ਦੇ ਦਰਸ਼ਨ ਅਤੇ ਪੂਜਾ-ਅਰਚਨਾ ਕਰ ਰਹੇ ਹਨ।

ਹਨੂਮਾਨ ਜੀ ਨੂੰ ਕਈ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ ਕੋਈ ਉਨ੍ਹਾਂ ਨੂੰ ਬਜਰੰਗਬਲੀ ਕਹਿੰਦਾ ਹੈ, ਕੋਈ ਕੇਸਰੀ ਨੰਦਨ, ਕੋਈ ਰਾਮਦੂਤ ਅਤੇ ਕੋਈ ਮਹਾਵੀਰ। ਪਰ ਮੁਸੀਬਤ ਵਿੱਚ ਫਸੇ ਹਰ ਇਨਸਾਨ ਲਈ ਉਹ ਸਿਰਫ਼ ‘ਸੰਕਟਮੋਚਨ’ ਹਨ। ਸੰਕਟਮੋਚਨ ਦਾ ਅਰਥ ਹੈ ਕਸ਼ਟਾਂ ਨੂੰ ਹਰਨ ਵਾਲਾ। ਮੰਨਿਆ ਜਾਂਦਾ ਹੈ ਕਿ ਸਿਰਫ਼ ਉਨ੍ਹਾਂ ਦਾ ਨਾਮ ਲੈਣ ਨਾਲ ਹੀ ਡਰ ਅਤੇ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਬਜਰੰਗਬਲੀ ਸਿਰਫ਼ ਇਨਸਾਨਾਂ ਦੇ ਹੀ ਨਹੀਂ, ਸਗੋਂ ਦੇਵਤਿਆਂ ਦੇ ਵੀ ਸੰਕਟਮੋਚਨ ਕਹਾਉਂਦੇ ਹਨ? ਉਨ੍ਹਾਂ ਨੇ ਕਈ ਮੌਕਿਆਂ ‘ਤੇ ਦੇਵਤਿਆਂ ਅਤੇ ਵੱਡੇ-ਵੱਡੇ ਯੋਧਿਆਂ ਨੂੰ ਭਾਰੀ ਸੰਕਟਾਂ ਵਿੱਚੋਂ ਬਾਹਰ ਕੱਢਿਆ ਸੀ।

ਸ੍ਰੀ ਰਾਮ ਦਾ ਕਾਰਜ ਕੀਤਾ ਪੂਰਾ

ਰਾਮਾਇਣ ਦੇ ਅਨੁਸਾਰ, ਜਦੋਂ ਰਾਵਣ ਮਾਤਾ ਸੀਤਾ ਨੂੰ ਅਗਵਾ ਕਰਕੇ ਲੰਕਾ ਲੈ ਗਿਆ ਸੀ, ਤਾਂ ਬਜਰੰਗਬਲੀ ਨੇ ਹੀ ਵਿਸ਼ਾਲ ਸਮੁੰਦਰ ਨੂੰ ਪਾਰ ਕਰਕੇ ਮਾਤਾ ਜਾਨਕੀ ਦੀ ਭਾਲ ਕੀਤੀ ਸੀ। ਲੰਕਾ ਵਿੱਚ ਹਨੂਮਾਨ ਜੀ ਨੇ ਨਾ ਸਿਰਫ਼ ਮਾਤਾ ਸੀਤਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸ੍ਰੀ ਰਾਮ ਦਾ ਸੰਦੇਸ਼ ਦਿੱਤਾ, ਸਗੋਂ ਲੰਕਾ ਦਹਨ ਕਰਕੇ ਦੁਸ਼ਮਣਾਂ ਦੇ ਹੌਸਲੇ ਵੀ ਪਸਤ ਕੀਤੇ। ਪੂਰੇ ਯੁੱਧ ਦੌਰਾਨ ਹਨੂਮਾਨ ਜੀ ਨੇ ਬੇਹੱਦ ਅਹਿਮ ਭੂਮਿਕਾ ਨਿਭਾਈ।

ਲਕਸ਼ਮਣ ਜੀ ਦੇ ਬਚਾਏ ਪ੍ਰਾਣ

ਧਰਮ ਯੁੱਧ ਦੌਰਾਨ ਜਦੋਂ ਭਗਵਾਨ ਰਾਮ ਦੇ ਛੋਟੇ ਭਰਾ ਲਕਸ਼ਮਣ ਜੀ ਰਾਵਣ ਦੇ ਪੁੱਤਰ ਮੇਘਨਾਦ ਦੇ ਬਾਣਾਂ ਨਾਲ ਗੰਭੀਰ ਜ਼ਖ਼ਮੀ ਹੋ ਗਏ, ਤਾਂ ਉਨ੍ਹਾਂ ਦੀ ਜਾਨ ਬਚਾਉਣ ਲਈ ਹਨੂਮਾਨ ਜੀ ਸੰਜੀਵਨੀ ਬੂਟੀ ਲੈਣ ਗਏ। ਜਦੋਂ ਬੂਟੀ ਦੀ ਪਛਾਣ ਨਾ ਹੋ ਸਕੀ, ਤਾਂ ਉਹ ਪੂਰਾ ਪਰਬਤ ਹੀ ਚੁੱਕ ਲਿਆਏ। ਇਸ ਤਰ੍ਹਾਂ ਬਜਰੰਗਬਲੀ ਨੇ ਲਕਸ਼ਮਣ ਜੀ ਨੂੰ ਜੀਵਨ ਦਾਨ ਦਿੱਤਾ।

ਸ਼ਨੀ ਦੇਵ ਨੂੰ ਕਰਵਾਇਆ ਮੁਕਤ

ਪੌਰਾਣਿਕ ਕਥਾਵਾਂ ਅਨੁਸਾਰ, ਰਾਵਣ ਨੇ ਆਪਣੇ ਪੁੱਤਰ ਦੀ ਕੁੰਡਲੀ ਵਿੱਚ ਗ੍ਰਹਿਆਂ ਦੀ ਸਥਿਤੀ ਨੂੰ ਕੰਟਰੋਲ ਕਰਨ ਲਈ ਸਾਰੇ ਗ੍ਰਹਿਆਂ ਨੂੰ ਆਪਣੇ ਵੱਸ ਵਿੱਚ ਕਰ ਲਿਆ ਸੀ। ਰਾਵਣ ਖ਼ਾਸ ਕਰਕੇ ਸ਼ਨੀ ਦੀ ਸਥਿਤੀ ਤੋਂ ਬਹੁਤ ਚਿੰਤਤ ਸੀ, ਇਸ ਲਈ ਉਸਨੇ ਸ਼ਨੀ ਦੇਵ ਨੂੰ ਲੰਕਾ ਵਿੱਚ ਬੰਦੀ ਬਣਾ ਕੇ ਰੱਖਿਆ ਹੋਇਆ ਸੀ। ਜਦੋਂ ਹਨੂਮਾਨ ਜੀ ਮਾਤਾ ਸੀਤਾ ਦੀ ਭਾਲ ਵਿੱਚ ਲੰਕਾ ਪਹੁੰਚੇ, ਤਾਂ ਉਨ੍ਹਾਂ ਨੇ ਹੀ ਸ਼ਨੀ ਦੇਵ ਨੂੰ ਰਾਵਣ ਦੀ ਕੈਦ ਤੋਂ ਆਜ਼ਾਦ ਕਰਵਾਇਆ ਸੀ।

ਸੁਗਰੀਵ ਨੂੰ ਦਿਵਾਇਆ ਗੁਆਚਿਆ ਸਨਮਾਨ

ਆਪਣੇ ਭਰਾ ਬਾਲੀ ਦੇ ਡਰ ਕਾਰਨ ਸੁਗਰੀਵ ਆਪਣਾ ਰਾਜ-ਭਾਗ ਛੱਡ ਕੇ ਜੰਗਲਾਂ ਵਿੱਚ ਰਹਿ ਰਹੇ ਸਨ। ਹਨੂਮਾਨ ਜੀ ਨੇ ਹੀ ਸੁਗਰੀਵ ਦੀ ਮੁਲਾਕਾਤ ਪ੍ਰਭੂ ਸ੍ਰੀ ਰਾਮ ਨਾਲ ਕਰਵਾਈ। ਰਾਮ ਅਤੇ ਹਨੂਮਾਨ ਦੇ ਸਾਂਝੇ ਯਤਨਾਂ ਸਦਕਾ ਬਾਲੀ ਦਾ ਵਧ ਹੋਇਆ ਅਤੇ ਸੁਗਰੀਵ ਨੂੰ ਆਪਣਾ ਰਾਜ ਅਤੇ ਗੁਆਚਿਆ ਹੋਇਆ ਸਨਮਾਨ ਵਾਪਸ ਮਿਲਿਆ।

ਅਰਜੁਨ ਦੀ ਰੱਖਿਆ

ਮਹਾਭਾਰਤ ਦੇ ਅਨੁਸਾਰ, ਕੁਰੂਕਸ਼ੇਤਰ ਦੇ ਯੁੱਧ ਦੌਰਾਨ ਹਨੂਮਾਨ ਜੀ ਅਰਜੁਨ ਦੇ ਰਥ ਦੇ ਝੰਡੇ ‘ਤੇ ਬਿਰਾਜਮਾਨ ਸਨ। ਉਨ੍ਹਾਂ ਨੇ ਪੂਰੇ ਯੁੱਧ ਦੌਰਾਨ ਅਰਜੁਨ ਦੇ ਰਥ ਅਤੇ ਖ਼ੁਦ ਅਰਜੁਨ ਦੀ ਘਾਤਕ ਹਥਿਆਰਾਂ ਅਤੇ ਸੰਕਟਾਂ ਤੋਂ ਰੱਖਿਆ ਕੀਤੀ।

Follow Us
"ਇਲੈਕਸ਼ਨ ਨੇੜੇ ਆ ਰਹੇ ਹਨ", ਪੰਜਾਬ 'ਚ CBI ਰੇਡ 'ਤੇ ਸੀਐਮ ਮਾਨ ਦਾ ਨਿਸ਼ਾਨਾ
ਪੀਐਮ ਮੋਦੀ ਦਾ ਸੰਕਲਪ, ਅਸੀਂ ਕਰਕੇ ਰਹਾਂਗੇ ਤੋਂ ਵਿਕਸਤ ਭਾਰਤ ਵੱਲ
ਪੀਐਮ ਮੋਦੀ ਦਾ ਸੰਕਲਪ, ਅਸੀਂ ਕਰਕੇ ਰਹਾਂਗੇ ਤੋਂ ਵਿਕਸਤ ਭਾਰਤ ਵੱਲ...
RBI ਨੇ ਵਧਾਇਆ ਰੇਪੋ ਰੇਟ, ਮਹਿੰਗੀ ਹੋਵੇਗੀ ਤੁਹਾਡੀ EMI?
RBI ਨੇ ਵਧਾਇਆ ਰੇਪੋ ਰੇਟ, ਮਹਿੰਗੀ ਹੋਵੇਗੀ ਤੁਹਾਡੀ EMI?...
ਚੰਡੀਗੜ੍ਹ 'ਚ ਯੂਥ ਕਾਂਗਰਸ ਦਾ ਪ੍ਰਦਰਸ਼ਨ, CEC ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ
ਚੰਡੀਗੜ੍ਹ 'ਚ ਯੂਥ ਕਾਂਗਰਸ ਦਾ ਪ੍ਰਦਰਸ਼ਨ, CEC ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ...
ਹੁਣ ਲੱਗਣ ਜਾ ਰਿਹਾ iPhone18pro Max ਦਾ ਲੰਗਰ, 12 ਸ਼ਹਿਰਾਂ ਦੇ ਲੱਕੀ ਲੋਕਾਂ ਦੀ ਨਿੱਕਲੇਗੀ ਲਾਟਰੀ!
ਹੁਣ ਲੱਗਣ ਜਾ ਰਿਹਾ iPhone18pro Max ਦਾ ਲੰਗਰ, 12 ਸ਼ਹਿਰਾਂ ਦੇ ਲੱਕੀ ਲੋਕਾਂ ਦੀ ਨਿੱਕਲੇਗੀ ਲਾਟਰੀ!...
ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ... LPG, CNG ਤੋਂ ਲੈ ਕੇ ਹਵਾਈ ਸਫਰ ਤਕ ਮਹਿੰਗਾ
ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ... LPG, CNG ਤੋਂ ਲੈ ਕੇ ਹਵਾਈ ਸਫਰ ਤਕ ਮਹਿੰਗਾ...
BJP-SAD ਦਾ ਗਠਜੋੜ ਹੋਣਾ ਤੈਅ... ਕੀ ਕਹਿੰਦੇ ਹਨ ਅਕਾਲੀ ਦਲ ਦੇ 3 ਸਰਵੇ? ਵੇਖੋ...
BJP-SAD ਦਾ ਗਠਜੋੜ ਹੋਣਾ ਤੈਅ... ਕੀ ਕਹਿੰਦੇ ਹਨ ਅਕਾਲੀ ਦਲ ਦੇ 3 ਸਰਵੇ? ਵੇਖੋ......
ਪਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਵਾਪਸੀ! ਕਿਉਂ ਮਿਲ ਰਹੇ ਸੰਕੇਤ? ਜਾਣੋ...
ਪਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਵਾਪਸੀ! ਕਿਉਂ ਮਿਲ ਰਹੇ ਸੰਕੇਤ? ਜਾਣੋ......
ਅੰਮ੍ਰਿਤਸਰ 'ਚ ਮੁੜ ASI 'ਤੇ ਹਮਲਾ, ਸਿਵਿਲ ਡਰੈੱਸ ਚ ਜਾ ਰਹੇ ਸੁਖਚੈਨ ਸਿੰਘ 'ਤੇ ਫਾਈਰਿੰਗ, ਵਾਲ-ਵਾਲ ਬਚੇ
ਅੰਮ੍ਰਿਤਸਰ 'ਚ ਮੁੜ ASI 'ਤੇ ਹਮਲਾ, ਸਿਵਿਲ ਡਰੈੱਸ ਚ ਜਾ ਰਹੇ ਸੁਖਚੈਨ ਸਿੰਘ 'ਤੇ ਫਾਈਰਿੰਗ, ਵਾਲ-ਵਾਲ ਬਚੇ...