Akal Bunga Sahib: ਜਿੱਥੇ ਕਲਗੀਧਰ ਪਿਤਾ ਨੇ ਸੰਗਤਾਂ ਵਿੱਚ ਭਰਿਆ ਸੀ ਜੋਸ਼, ਜਾਣੋ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਦਾ ਇਤਿਹਾਸ
Sikh History: ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਅਤੇ ਜਿਸ ਅਸਥਾਨ ਤੇ ਗੁਰੂ ਸਾਹਿਬ ਦੇ ਸੀਸ ਦਾ ਸਸਕਾਰ ਕੀਤਾ ਗਿਆ। ਉਸ ਥਾਂ ਤੇ ਅੱਜ ਕੱਲ੍ਹ ਗੁਰਦੁਆਰਾ ਸੀਸ ਗੰਜ ਸਾਹਿਬ ਸ਼ੁਭਾਇਮਾਨ ਹੈ। ਇਸ ਦੇ ਸਾਹਮਣੇ ਹੀ ਸਥਿਤ ਗੁਰਦੁਆਰਾ ਅਕਾਲ ਬੁੰਗਾ ਸਾਹਿਬ।
ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਤੋਂ ਬਾਅਦ ਉਹਨਾਂ ਦਾ ਸੀਸ ਦਿੱਲੀ ਦੇ ਚਾਂਦਨੀ ਚੌਂਕ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੱਕ ਭਾਈ ਜੈਤਾ ਜੀ ਲੈਕੇ ਗਏ। ਜਿੱਥੇ ਕੀਰਤਪੁਰ ਸਾਹਿਬ ਪਹੁੰਚਕੇ ਭਾਈ ਜੈਤਾ ਜੀ (ਜੀਵਨ ਸਿੰਘ) ਨੇ ਥੋੜ੍ਹਾ ਅਰਾਮ ਕੀਤਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ (ਉਸ ਸਮੇਂ ਗੋਬਿੰਦ ਰਾਏ) ਨੇ ਸਿੱਖਾਂ ਰਾਹੀਂ ਹੁਕਮ ਪਹੁੰਚਾਇਆ ਸੀ ਕਿ ਉਹ ਸੀਸ ਨਾਲ ਹੀ ਕੀਰਤਪੁਰ ਸਾਹਿਬ ਰੁਕਣ।
ਇਸ ਤੋਂ ਬਾਅਦ ਸੰਗਤਾਂ ਵੱਡੀ ਗਿਣਤੀ ਵਿੱਚ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਇਕੱਠੀਆਂ ਹੋਈਆਂ ਅਤੇ ਇੱਕ ਨਗਰ ਕੀਰਤਨ ਵਾਂਗ ਪਾਲਕੀ ਵਿੱਚ ਰੱਖ ਕੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਪਵਿੱਤਰ ਧਰਤੀ ਅਨੰਦਪੁਰ ਸਾਹਿਬ ਜੀ ਵਿਖੇ ਲਿਆਂਦਾ ਗਿਆ।
ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੀਸ ਪਹੁੰਚਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਸੰਗਤਾਂ ਆਖਰੀ ਦਰਸ਼ਨਾਂ ਲਈ ਆਉਣ ਲੱਗੀਆਂ। ਪਾਤਸ਼ਾਹ ਦਾ ਸੀਸ ਅਨੰਦਪੁਰ ਸਾਹਿਬ ਵਿੱਚ ਵਿਖੇ ਦਰਸ਼ਨਾਂ ਲਈ ਰੱਖਿਆ ਗਿਆ ਤਾਂ ਉੱਧਰ ਦਿੱਲੀ ਵਿੱਚ ਲੱਖੀ ਸ਼ਾਹ ਜੀ ਵੱਲੋਂ ਪਾਤਸ਼ਾਹ ਦੇ ਧੜ੍ਹ ਦਾ ਸਸਕਾਰ ਆਪਣੇ ਘਰ ਅੰਦਰ ਕੀਤਾ ਗਿਆ। ਜਿੱਥੇ ਅੱਜ ਕੱਲ੍ਹ ਗੁਰਦੁਆਰਾ ਰਕਾਬ ਗੰਜ ਸਾਹਿਬ ਸੁਭੋਸ਼ਿਤ ਹੈ।
ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਅਤੇ ਜਿਸ ਅਸਥਾਨ ਤੇ ਗੁਰੂ ਸਾਹਿਬ ਦੇ ਸੀਸ ਦਾ ਸਸਕਾਰ ਕੀਤਾ ਗਿਆ। ਉਸ ਥਾਂ ਤੇ ਅੱਜ ਕੱਲ੍ਹ ਗੁਰਦੁਆਰਾ ਸੀਸ ਗੰਜ ਸਾਹਿਬ ਸ਼ੁਭਾਇਮਾਨ ਹੈ। ਇਸ ਦੇ ਸਾਹਮਣੇ ਹੀ ਸਥਿਤ ਗੁਰਦੁਆਰਾ ਅਕਾਲ ਬੁੰਗਾ ਸਾਹਿਬ।
ਗੋਬਿੰਦ ਸਾਹਿਬ ਦਾ ਸੰਗਤਾਂ ਨੂੰ ਸੁਨੇਹਾ
ਗੁਰਦੁਆਰਾ ਅਕਾਲ ਬੁੰਗਾ ਸਾਹਿਬ ਉਹੀ ਅਸਥਾਨ ਹੈ ਜਿੱਥੇ ਕਲਗੀਧਰ ਪਾਤਸ਼ਾਹ ਨੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦੇ ਸਸਕਾਰ ਤੋਂ ਬਾਅਦ ਆਈ ਹੋਈ ਸੰਗਤ ਨੂੰ ਸੰਬੋਧਨ ਕੀਤਾ ਸੀ। ਪਾਤਸ਼ਾਹ ਨੇ ਸੁਨੇਹਾ ਦਿੱਤਾ ਸੀ ਕਿ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਸਾਡਾ ਭਾਵੁਕ ਹੋਣ ਦਾ ਸਮਾਂ ਨਹੀਂ ਹੈ। ਸਗੋਂ ਇਹ ਜ਼ੁਲਮ ਦੇ ਖਿਲਾਫ਼ ਤਲਵਾਰ ਚੁੱਕਣ ਦਾ ਸਮਾਂ ਹੈ। ਪਾਤਸ਼ਾਹ ਵੱਲੋਂ ਆਪਣੇ ਸੁਨੇਹੇ ਰਾਹੀ ਸੰਗਤਾਂ ਨੂੰ ਇੱਕ ਨਵੀਂ ਊਰਜਾ ਭਰੀ ਗਈ ਸੀ। ਜੋ ਅੱਗੇ ਚੱਲਕੇ ਖਾਲਸੇ ਦਾ ਰੂਪ ਧਾਰਨ ਕਰਦੀ ਹੈ।
ਇਹ ਵੀ ਪੜ੍ਹੋ