Golden Temple: ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਕ੍ਰਿਕਟਰ ਸ਼ਿਖਰ ਧਵਨ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕ੍ਰਿਕੇਟਰ ਸ਼ਿਖਰ ਧਵਨ ਮੱਥਾ ਟੇਕਣ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਗੁਰੂ ਦੀ ਇਲਾਹੀ ਬਾਣੀ ਦਾ ਆਨੰਦ ਮਾਣਿਆ। ਸ਼ਿਖਰ ਧਵਨ ਨੇ ਇਸ ਫੇਰੀ ਦੌਰਾਨ ਮੀਡੀਆ ਤੋਂ ਦੂਰੀ ਬਣਾਈ ਰੱਖੀ।
ਵਾਈਰਲ ਹੋ ਰਿਹਾ ਸ਼ਿਕਰ ਧਵਨ ਦਾ ਵੀਡੀਓ
ਸ਼ਿਖਰ ਧਵਨ ਦੀ ਵਾਈਰਲ ਹੋ ਰਹੀ ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਸਭ ਤੋਂ ਪਹਿਲਾਂ ਉਹ ਸਿਰ ‘ਤੇ ਰੁਮਾਲਾ ਬਣਦੇ ਹਨ। ਉਸ ਤੋਂ ਬਾਅਦ ਸ਼ਿਖਰ ਧਵਨ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਦਾਖਲ ਹੁੰਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਉਨ੍ਹਾਂ ਨਾਲ ਜਿਆਦਾ ਲੋਕ ਨਹੀਂ ਦਿਖਾਈ ਦਿੱਤੇ। ਇਸ ਫੇਰੀ ਦੌਰਾਨ ਸ਼ਿਖਰ ਧਵਨ ਨੇ ਮੀਡੀਆ ਤੋਂ ਦੂਰੀ ਬਣੀ ਰੱਖੀ। ਸ਼ਿਖਰ ਧਵਨ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਜਲ ਛਕਿਆ ਅਤੇ ਗੁਰੂ ਘਰ ਦੇ ਲੰਗਰ ਹਾਲ (Langer Hall) ਵਿੱਚ ਛਬੀਲ ਦੇ ਝੂਠੇ ਬਰਤਨਾਂ ਦੀ ਸੇਵਾ ਵੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਗੁਰੂ ਦੀ ਇਲਾਹੀ ਬਾਣੀ ਦਾ ਆਨੰਦ ਵੀ ਮਾਣਿਆ।Cricketer Shikhar Dhawan paid obeisance at Shri Darbar Sahib in Amritsar and also did sewa. @SDhawan25 pic.twitter.com/FTR57oQ9sc
— Gagandeep Singh (@Gagan4344) August 10, 2023