ਵਿਦੇਸ਼ੀ ਸ਼ਰਧਾਲੂਆਂ ਵਾਸਤੇ SGPC ਦੀ ਨਵੀਂ ਪਹਿਲ , ਗੁਰਦਵਾਰੇ ਦੀ ਮਹੱਤਤਾ ਅਤੇ ਮਰਿਯਾਦਾ ਦੱਸਣ ਲਈ ਮਿਲਣਗੇ ‘ਗਾਈਡ’
Updated On: 15 Mar 2023 16:37:PM
ਸ਼੍ਰੀ ਦਰਬਾਰ ਸਾਹਿਬ ਵਿਖੇ ਵਿਦੇਸ਼ੀ ਅਤੇ ਘਰੇਲੂ ਸ਼ਰਧਾਲੂਆਂ ਦੀ ਮਦਦ ਅਤੇ ਸਹੂਲੀਅਤ ਲਈ ਸ਼੍ਰੋਮਣੀ ਕਮੇਟੀ ਨੇ ਪੰਜ ਗਾਈਡ ਨਿਯੁਕਤ ਕੀਤੇ ਹਨ। ਇਹ ਗਾਈਡ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਸ਼ਰਧਾਲੂਆਂ ਦਾ ਮਾਰਗਦਰਸ਼ਨ ਅਤੇ ਸਹਾਇਤਾ ਕਰਨਗੇ ਅਤੇ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਵੀ ਦੱਸਣਗੇ । ਇਸ ਤੋਂ ਇਲਾਵਾ ਸਿੱਖ ਧਰਮ ਬਾਰੇ ਜਾਣਕਾਰੀ ਦੇਣਗੇ। ਇਹ ਗਾਈਡ ਸੈਲਾਨੀਆਂ ਨੂੰ ਹਰਿਮੰਦਰ ਸਾਹਿਬ ਨਾਲ ਸਬੰਧਤ ਹਰ ਚੀਜ਼ ਬਾਰੇ ਦੱਸਣਗੇ ਅਤੇ ਲੰਗਰ ਹਾਲ ਤੋਂ ਲੈ ਕੇ ਕੰਪਲੈਕਸ ਦੇ ਅੰਦਰ ਤੱਕ ਤਾਇਨਾਤ ਰਹਿਣਗੇ। ਇਹਨਾਂ ਗਾਈਡਾਂ ਵੱਲੋ ਦਿੱਤੀ ਗਈ ਜਾਣਕਾਰੀ ਨਾਲ ਵਿਦੇਸ਼ੋਂ ਸ਼ਰਧਾਲੂ ਵੀ ਸੰਤੁਸ਼ਟ ਨਜ਼ਰ ਆਏ।