ਜਿੱਥੇ ਪਾਤਸ਼ਾਹ ਨੇ ਪਾੜਿਆ ਸੀ ਬੇਦਾਵਾ, ਜਾਣੋਂ ਚਾਲੀ ਮੁਕਤਿਆਂ ਦੀ ਧਰਤੀ ਸ਼੍ਰੀ ਮੁਕਤਸਰ ਸਾਹਿਬ ਦਾ ਇਤਿਹਾਸ
ਮਾਈ ਭਾਗੋ ਦੇ ਜੱਥੇ ਵਿੱਚ ਚਾਲੀ ਸਿੰਘ ਉਹੀ ਸਨ ਜੋ ਪਾਤਸ਼ਾਹ ਨੂੰ ਬੇਦਾਵਾ ਲਿਖ ਕੇ ਦੇਕੇ ਆ ਗਏ ਸਨ। ਦਰਅਸਲ ਮਾਝੇ ਇਲਾਕੇ ਨਾਲ ਸਬੰਧਿਤ 40 ਸਿੰਘ ਅਨੰਦਪੁਰ ਦੇ ਕਿਲ੍ਹੇ ਵਿੱਚ ਗੁਰੂ ਪਾਤਸ਼ਾਹ ਨਾਲ ਮੌਜੂਦ ਸਨ। ਉਹਨਾਂ ਦਾ ਮਨ ਆਪਣੇ ਘਰ ਵਾਪਿਸ ਪਰਤਣ ਦਾ ਕੀਤਾ। ਤਾਂ ਉਹਨਾਂ ਨੇ ਗੁਰੂ ਪਾਤਸ਼ਾਹ ਨੂੰ ਬੇਦਾਵਾ ਲਿਖ ਦਿੱਤਾ ਜਿਸ ਵਿੱਚ ਲਿਖਿਆ ਸੀ ਗੁਰੂ ਜੀ ਅਸੀਂ ਤੁਹਾਨੂੰ ਛੱਡਕੇ ਜਾ ਰਹੇ ਹਾਂ ਅੱਜ ਤੋਂ ਬਾਅਦ ਤੁਸੀਂ ਸਾਡੇ ਗੁਰੂ ਅਤੇ ਅਸੀਂ ਤੁਹਾਡੇ ਸਿੱਖ ਨਹੀਂ ਹਾਂ।
ਚਾਲੀ ਮੁਕਤਿਆਂ ਦੀ ਯਾਦ ਵਿੱਚ ਸੁਸ਼ੋਭਿਤ ਗੁਰਦੁਆਰਾ ਸਾਹਿਬ
ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਕਿਲ੍ਹਿਆਂ ਨੂੰ ਘੇਰਾ ਪਾ ਲਿਆ ਸੀ ਇਸ ਤੋਂ ਬਾਅਦ ਸਿੱਖਾਂ ਅਤੇ ਦੁਸ਼ਮਣ ਫੌਜਾਂ ਵਿਚਾਲੇ ਲੜਾਈਆਂ ਹੋਈਆਂ। ਪਾਤਸ਼ਾਹ ਸਾਹਿਬ ਏ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਜ ਸਿੰਘਾਂ ਸਮੇਤ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਬਾਅਦ ਚਮਕੌਰ ਸਾਹਿਬ, ਮਾਛੀਵਾੜੇ, ਦੀਨੇ, ਕਾਂਗੜ ਹੁੰਦੇ ਹੋਏ ਕੋਟ ਕਪੂਰੇ ਪਹੁੰਚੇ। ਮੁਗਲ ਸਿੱਖਾਂ ਦੀ ਭਾਲ ਵਿੱਚ ਲਗਾਤਾਰ ਪਿੱਛਾ ਕਰ ਰਹੇ ਸਨ। ਗੁਰੂ ਪਾਤਸ਼ਾਹ ਕੋਟ ਕਪੂਰੇ ਤੋਂ ਅੱਗੇ ਖਿਦਰਾਣੇ ਦੀ ਢਾਬ ਪਹੁੰਚੇ। ਓਧਰ ਮਾਈ ਭਾਗੋ ਜੀ 40 ਸਿੰਘਾਂ ਦਾ ਜੱਥਾ ਆਪਣੇ ਨਾਲ ਲੈਕੇ ਗੁਰੂ ਸਾਹਿਬ ਦੀ ਭਾਲ ਵਿੱਚ ਖਿਦਰਾਣੇ ਦੀ ਢਾਬ ਵੱਲ ਆ ਰਹੇ ਸਨ। ਉਹਨਾਂ ਨੂੰ ਖ਼ਬਰ ਮਿਲੀ ਕਿ ਮੁਗਲ ਫੌਜ ਦੀ ਇੱਕ ਟੁਕੜੀ ਗੁਰੂ ਸਾਹਿਬ ਵੱਲ ਹਮਲਾ ਕਰਨ ਦੀ ਤਿਆਰੀ ਕਰ ਰਹੀ ਹੈ।
ਮਾਈ ਭਾਗੋ ਦੇ ਜੱਥੇ ਵਿੱਚ ਚਾਲੀ ਸਿੰਘ ਉਹੀ ਸਨ ਜੋ ਪਾਤਸ਼ਾਹ ਨੂੰ ਬੇਦਾਵਾ ਲਿਖ ਕੇ ਦੇਕੇ ਆ ਗਏ ਸਨ। ਦਰਅਸਲ ਮਾਝੇ ਇਲਾਕੇ ਨਾਲ ਸਬੰਧਿਤ 40 ਸਿੰਘ ਅਨੰਦਪੁਰ ਦੇ ਕਿਲ੍ਹੇ ਵਿੱਚ ਗੁਰੂ ਪਾਤਸ਼ਾਹ ਨਾਲ ਮੌਜੂਦ ਸਨ। ਉਹਨਾਂ ਦਾ ਮਨ ਆਪਣੇ ਘਰ ਵਾਪਿਸ ਪਰਤਣ ਦਾ ਕੀਤਾ। ਇਸ ਲਈ ਉਹਨਾਂ ਨੇ ਪੱਤਰ ਲਿਖਿਆ। ਜਿਸ ਵਿੱਚ ਲਿਖਿਆ ਗਿਆ ਸੀ ਕਿ ਗੁਰੂ ਜੀ ਅਸੀਂ ਤੁਹਾਨੂੰ ਛੱਡਕੇ ਜਾ ਰਹੇ ਹਾਂ ਅੱਜ ਤੋਂ ਬਾਅਦ ਤੁਸੀਂ ਸਾਡੇ ਗੁਰੂ ਅਤੇ ਅਸੀਂ ਤੁਹਾਡੇ ਸਿੱਖ ਨਹੀਂ ਹਾਂ। ਇਸ ਪੱਤਰ ਤੇ 40 ਸਿੰਘਾਂ ਨੇ ਆਪਣੇ ਅਗੂਠੇ ਲਗਾਏ ਸੀ। ਇਸ ਤੋਂ ਬਾਅਦ ਇਹ ਆਪਣੇ ਘਰੋਂ ਘਰੀ ਵਾਪਸ ਆ ਗਏ ਸਨ।
ਜਦੋਂ ਘਰ ਪਰਤੇ ਸਿੱਖਾਂ ਦੇ ਬੇਦਾਵੇ ਬਾਰੇ ਘਰ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਸਿੰਘਾਂ ਨੂੰ ਲਾਹਣਤਾਂ ਪਾਈਆਂ ਅਤੇ ਔਰਤਾਂ ਨੇ ਆਪਣੀਆਂ ਚੂੜੀਆਂ ਉਤਾਰਕੇ ਉਹਨਾਂ ਨੂੰ ਪਹਿਨਣ ਲਈ ਅੱਗੇ ਕਰ ਦਿੱਤੀਆਂ। ਇਸ ਤੋਂ ਬਾਅਦ ਇਹ ਸਿੰਘ ਮਾਈ ਭਾਗੋ ਜੀ ਦੀ ਅਗੁਵਾਈ ਵਿੱਚ ਗੁਰੂ ਸਾਹਿਬ ਤੋਂ ਮੁਆਫ਼ੀ ਮੰਗਣ ਲਈ ਵਾਪਿਸ ਆ ਗਏ।


