ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪਟਨਾ ਸ਼ਹਿਰ ਵਿੱਚ ਧਾਰਿਆ ਸੀ ਅਵਤਾਰ, ਆਓ ਜਾਣੀਏ ਤਖ਼ਤ ਸ੍ਰੀ ਹਰਿਮੰਦਰ ਜੀ ਦਾ ਇਤਿਹਾਸ

ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਬਚਪਨ ਦੀ ਉਮਰ ਵਿੱਚ ਇੱਥੇ ਬਾਲ ਲੀਲਾ ਰਚਣ ਉਪਰੰਤ ਅਨੰਦਾਂ ਦੀ ਪੁਰੀ ਅਤੇ ਖਾਲਸੇ ਦੇ ਜਨਮ ਅਸਥਾਨ ਸ਼੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਏ ਸ਼ਨ। ਅੱਜ ਸਿੱਖ ਇਤਿਹਾਸ ਦੀ ਇਸ ਲੜੀ ਵਿੱਚ ਆਪ ਜੀ ਨੂੰ ਜਾਣਕਾਰੀ ਦਿਆਂਗੇ ਤਖ਼ਤ ਸ੍ਰੀ ਹਰਿਮੰਦਰ ਜੀ ਬਾਰੇ।

ਪਟਨਾ ਸ਼ਹਿਰ ਵਿੱਚ ਧਾਰਿਆ ਸੀ ਅਵਤਾਰ, ਆਓ ਜਾਣੀਏ ਤਖ਼ਤ ਸ੍ਰੀ ਹਰਿਮੰਦਰ ਜੀ ਦਾ ਇਤਿਹਾਸ
Follow Us
jarnail-singhtv9-com
| Published: 02 May 2024 06:47 AM
ਸਿੱਖ ਪੰਥ ਦੀ ਆਨ ਤੇ ਸ਼ਾਨ ਦਸਮ ਪਿਤਾ ਸਾਹਿਬ ਏ ਕਮਾਲ ਸ਼੍ਰੀ ਗੁਰੂ ਗੋਬਿੰਦ ਸਾਹਿਬ ਪ੍ਰਕਾਸ਼ ਅਸਥਾਨ ਹੋਣ ਦਾ ਮਾਣ ਤੇ ਸਤਿਕਾਰ ਪ੍ਰਾਪਤ ਪਟਨਾ ਸਾਹਿਬ ਦੀ ਧਰਤੀ ਤੇ ਸੁਭਾਇਮਾਨ ਤਖ਼ਤ ਸ੍ਰੀ ਹਰਿਮੰਦਰ ਜੀ। ਸਿੱਖ ਦੀਆਂ ਸੂਰਬੀਰਤਾ ਵਾਲਾ ਹੁਕਮ ਇਸ ਅਸਥਾਨ ਤੋਂ ਹੀ ਸੰਗਤਾਂ ਦੇ ਨਾਮ ਜਾਰੀ ਹੋਇਆ ਸੀ। ਨੌਂਵੀ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਇਆ ਸੀ

ਜੋ ਗੋਬਿੰਦ ਕੀਆ ਠੀਕ ਕੀਆ ਤਹੀ ਪ੍ਰਕਾਸ਼ ਹਮਾਰਾ ਭਯੋ ਪਟਨਾ ਸਾਹਿਬ ਵਿਖੇ ਭਵ ਲਯੋ

ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਬਚਪਨ ਦੀ ਉਮਰ ਵਿੱਚ ਇੱਥੇ ਬਾਲ ਲੀਲਾ ਰਚਣ ਉਪਰੰਤ ਅਨੰਦਾਂ ਦੀ ਪੁਰੀ ਅਤੇ ਖਾਲਸੇ ਦੇ ਜਨਮ ਅਸਥਾਨ ਸ਼੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਏ ਸ਼ਨ। ਅੱਜ ਸਿੱਖ ਇਤਿਹਾਸ ਦੀ ਇਸ ਲੜੀ ਵਿੱਚ ਆਪ ਜੀ ਨੂੰ ਜਾਣਕਾਰੀ ਦਿਆਂਗੇ ਤਖ਼ਤ ਸ੍ਰੀ ਹਰਿਮੰਦਰ ਜੀ ਬਾਰੇ।

ਗੁਰੂ ਨਾਨਕ ਸਾਹਿਬ ਦੀ ਚਰਨਛੋਹ

ਆਪਣੀ ਪੂਰਬ ਦੀ ਯਾਤਰਾ ਸਮੇਂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਪੱਛਮੀ ਦਰਵਾਜ਼ੇ ਰਾਹੀਂ ਪਟਨਾ ਸ਼ਹਿਰ ਵਿੱਚ ਪਹੁੰਚੇ। ਆਪਜੀ ਦੇ ਨਾਲ ਪਰਮ ਸੇਵਕ ਮਰਦਾਨਾ ਵੀ ਨਾਲ ਸੀ। ਗੁਰੂ ਸਾਹਿਬ ਭਗਤ ਜੈਤਾਮੱਲ ਦੇ ਘਰ ਠਹਿਰੇ। ਸਾਲਿਸ ਰਾਏ ਜ਼ੋਹਰੀ ਨੂੰ ਗੁਰੂ ਸਾਹਿਬ ਦੇ ਪਟਨਾ ਆਉਣ ਦੀ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਗੁਰੂ ਸਾਹਿਬ ਨੂੰ ਆਪਣੇ ਘਰ ਲਿਜਾਣ ਦੀ ਬੇਨਤੀ ਕੀਤੀ।

ਗੁਰੂ ਤੇਗ ਬਹਾਦਰ ਸਾਹਿਬ ਦਾ ਆਉਣਾ

ਗੁਰੂ ਪਾਤਸ਼ਾਹ ਜਦੋਂ ਪਟਨਾ ਆਏ ਤਾਂ ਮਾਮਾ ਕਿਰਪਾਲ ਚੰਦ ਕੋਲ ਪਰਿਵਾਰ ਨੂੰ ਛੱਡ ਅਸਾਮ ਦੀ ਯਾਤਰਾ ਤੇ ਚਲੇ ਗਏ। ਇਸ ਦੌਰਾਨ ਹੀ ਤਖ਼ਤ ਸ੍ਰੀ ਹਰਿਮੰਦਰ ਜੀ ਵਾਲੀ ਥਾਂ ਤੇ ਮਾਤਾ ਗੁਜਰੀ ਜੀ ਦੀ ਕੁੱਖੋਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਨਮ ਹੋਇਆ। ਐਥੋਂ ਦੇ ਰਾਜਾ ਫਤਿਹਚੰਦ ਮੈਣੀ ਜੋ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਰਧਾਲੂ ਸਨ। ਉਹਨਾਂ ਨੇ ਘਰ ਨੂੰ ਸੋਹਣਾ ਅਤੇ ਨਵਾਂ ਬਣਾਇਆ। ਬਾਲ ਗੋਬਿੰਦ ਜੀ ਇਸ ਥਾਂ ਕਰੀਬ 6 ਸਾਲ ਰਹੇ। ਬਾਅਦ ਵਿੱਚ ਆਏ ਭੁਚਾਲ ਕਾਰਨ ਇਸ ਅਸਥਾਨ ਨੂੰ ਨੁਕਸਾਨ ਹੋਇਆ ਜਿਸਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਉਂਦਿਆਂ ਜਨਮ ਅਸਥਾਨ ਦੀ ਮੁੜ ਉਸਾਰੀ ਕਰਵਾਈ। ਤਖ਼ਤ ਸਾਹਿਬ ਦੇ ਨੇੜੇ ਗੁਰਦੁਆਰਾ ਗਊ ਘਾਟ ਹੈ। ਇਹ ਉਹੀ ਅਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਮਣੇ ਆਪਣੀ ਉਦਾਸੀਆਂ ਦੇ ਸਮੇਂ ਆਏ ਸਨ। ਇਹ ਅਸਥਾਨ ਭਗਤ ਜੈਤਾਮੱਲ ਦਾ ਘਰ ਹੋਇਆ ਕਰਦਾ ਸੀ।

ਗੁਰਦੁਆਰਾ ਗੋਬਿੰਦ ਘਾਟ

ਤਖ਼ਤ ਸ੍ਰੀ ਹਰਿਮੰਦਰ ਜੀ ਤੋਂ ਕਰੀਬ 200 ਮੀਟਰ ਦੀ ਦੂਰੀ ਤੇ ਸਥਿਤ ਗੁਰਦੁਆਰਾ ਗੋਬਿੰਦ ਘਾਟ ਅਸਥਾਨ ਹੈ ਜਿੱਥੇ ਗੁਰੂ ਪਾਤਸ਼ਾਹ ਆਪਣੇ ਬਚਪਨ ਵਿੱਚ ਗੰਗਾ ਕਿਨਾਰੇ ਖੇਡਿਆ ਕਰਦੇ ਸਨ। ਇਸ ਅਸਥਾਨ ਤੇ ਗੁਰੂ ਸਾਹਿਬ ਨੇ ਸੋਨੇ ਦਾ ਕੜਾ ਗੰਗਾ ਨਦੀ ਵਿੱਚ ਸੁੱਟ ਦਿੱਤਾ ਸੀ। ਐਥੇ ਗੁਰਦੁਆਰਾ ਮੈਣੀ ਸਾਹਿਬ ਵੀ ਮੌਜੂਦ ਹੈ। ਗੁਰੂ ਘਰ ਦੇ ਸ਼ਰਧਾਲੂ ਰਾਜਾ ਮੈਣੀ ਅਤੇ ਉਹਨਾਂ ਦੀ ਪਤਨੀ ਇਸ ਅਸਥਾਨ ਤੇ ਰਿਹਾ ਕਰਦੇ ਸਨ। ਰਾਣੀ ਦੇ ਕੋਈ ਔਲਾਦ ਨਾ ਹੋਣ ਕਰਕੇ ਪੰਡਿਤ ਸ਼ਿਵ ਦੱਤ ਦੇ ਕਹਿਣ ਤੇ ਰਾਣੀ ਨੇ ਧਿਆਨ ਲਗਾਕੇ ਬਾਲ ਗੋਬਿੰਦ ਨੂੰ ਧਿਆਇਆ। ਗੁਰੂ ਪਾਤਸ਼ਾਹ ਰਾਣੀ ਦੀ ਗੋਦ ਵਿੱਚ ਆਕੇ ਬੈਠ ਗਏ ਅਤੇ ਬਚਨ ਕੀਤੇ ‘ਮਾਤਾ ਅੱਖਾਂ ਖੋਲ੍ਹ’… ਜਦੋਂ ਰਾਣੀ ਨੇ ਅੱਖਾਂ ਖੋਲ੍ਹੀਆਂ ਤਾਂ ਉਹ ਬਹੁਤ ਖੁਸ਼ ਹੋਈ ਕਿਉਂਕਿ ਉਸਨੂੰ ਗੁਰੂ ਸਾਹਿਬ ਨੇ ਮਾਂ ਕਿਹਾ ਸੀ। ਗੁਰੂ ਸਾਹਿਬ ਨੇ ਰਾਣੀ ਤੋਂ ਉੱਬਲੇ ਹੋਏ ਛੋਲਿਆਂ ਅਤੇ ਪੂਰੀਆਂ ਦੀ ਮੰਗ ਕੀਤੀ। ਰਾਣੀ ਨੇ ਆਪਣੇ ਹੱਥੀ ਤਿਆਰ ਕਰਕੇ ਪਾਤਸ਼ਾਹ ਨੂੰ ਛੋਲੇ ਭੇਂਟ ਕੀਤੇ। ਅੱਜ ਵੀ ਇਸ ਅਸਥਾਨ ਤੇ ਛੋਲਿਆਂ ਦੀ ਪ੍ਰਸ਼ਾਦ ਵਰਤਾਇਆ ਜਾਂਦਾ ਹੈ।

ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਦਾ ਕਮਾਲ, ਬਿਨਾ ਚੀਰਾ ਲਗਾਏ 2 ਸਾਲ ਦੀ ਬੱਚੀ ਦੇ ਦਿਮਾਗ ਵਿੱਚੋਂ ਕੱਢਿਆ ਟਿਊਮਰ
ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਦਾ ਕਮਾਲ, ਬਿਨਾ ਚੀਰਾ ਲਗਾਏ 2 ਸਾਲ ਦੀ ਬੱਚੀ ਦੇ ਦਿਮਾਗ ਵਿੱਚੋਂ ਕੱਢਿਆ ਟਿਊਮਰ...
Kapil Sharma: ਕੈਪਸ ਕੈਫੇ 'ਤੇ ਮੁੜ ਹਮਲੇ ਤੋਂ ਬਾਅਦ ਮੁੰਬਈ 'ਚ ਕਪਿਲ ਦੇ ਘਰ ਦੀ ਵਧਾਈ ਗਈ ਸੁਰੱਖਿਆ
Kapil Sharma: ਕੈਪਸ ਕੈਫੇ 'ਤੇ ਮੁੜ ਹਮਲੇ ਤੋਂ ਬਾਅਦ ਮੁੰਬਈ 'ਚ ਕਪਿਲ ਦੇ ਘਰ ਦੀ ਵਧਾਈ ਗਈ ਸੁਰੱਖਿਆ...
Huma Qureshi Brother News: ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਦਿੱਲੀ ਵਿੱਚ ਕਤਲ
Huma Qureshi Brother News: ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਦਿੱਲੀ ਵਿੱਚ ਕਤਲ...
US Tariff on India: ਟੈਰਿਫ ਵਿਵਾਦ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਬੋਲੇ- ਕਿਸਾਨਾਂ ਦੇ ਹਿੱਤ ਸਭ ਤੋਂ ਉੱਪਰ
US Tariff on India: ਟੈਰਿਫ ਵਿਵਾਦ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਬੋਲੇ- ਕਿਸਾਨਾਂ ਦੇ ਹਿੱਤ ਸਭ ਤੋਂ ਉੱਪਰ...
ਜੰਮੂ ਕਸ਼ਮੀਰ ਵਿੱਚ ਕਿਉਂ ਅਲਰਟ ਤੇ ਫੌਜ ਅਤੇ ਪੁਲਿਸ, ਅਚਾਨਕ ਕਿਉਂ ਲਿਆ ਗਿਆ ਇਹ ਫੈਸਲਾ?
ਜੰਮੂ ਕਸ਼ਮੀਰ ਵਿੱਚ ਕਿਉਂ ਅਲਰਟ ਤੇ ਫੌਜ ਅਤੇ ਪੁਲਿਸ, ਅਚਾਨਕ ਕਿਉਂ ਲਿਆ ਗਿਆ ਇਹ ਫੈਸਲਾ?...
NCSL Summit ਵਿੱਚ ਪਹੁੰਚਿਆ ਭਾਰਤ ਦਾ ਸਭ ਤੋਂ ਵੱਡਾ ਵਿਧਾਨਕ ਵਫ਼ਦ, ਵਿਸ਼ਵਵਿਆਪੀ ਮੁੱਦਿਆਂ 'ਤੇ ਹੋਈ ਚਰਚਾ
NCSL Summit ਵਿੱਚ ਪਹੁੰਚਿਆ ਭਾਰਤ ਦਾ ਸਭ ਤੋਂ ਵੱਡਾ ਵਿਧਾਨਕ ਵਫ਼ਦ, ਵਿਸ਼ਵਵਿਆਪੀ ਮੁੱਦਿਆਂ 'ਤੇ ਹੋਈ ਚਰਚਾ...
Himachal Weather: ਬੱਦਲ ਫਟਣ ਨਾਲ ਕਿੰਨੌਰ ਵਿੱਚ ਹੜ੍ਹ ਵਰਗ੍ਹੇ ਹਾਲਾਤ, NH-5 ਬੰਦ; ਭਾਰੀ ਮੀਂਹ ਦੀ ਚੇਤਾਵਨੀ
Himachal Weather: ਬੱਦਲ ਫਟਣ ਨਾਲ ਕਿੰਨੌਰ ਵਿੱਚ ਹੜ੍ਹ ਵਰਗ੍ਹੇ ਹਾਲਾਤ, NH-5 ਬੰਦ; ਭਾਰੀ ਮੀਂਹ ਦੀ ਚੇਤਾਵਨੀ...
Mohali Blast: ਮੁਹਾਲੀ ਦੇ ਆਕਸੀਜਨ ਪਲਾਂਟ 'ਚ ਧਮਾਕਾ, ਸਿਲੰਡਰ ਫਟਣ ਨਾਲ 2 ਦੀ ਮੌਤ, 3 ਜਖ਼ਮੀ
Mohali Blast: ਮੁਹਾਲੀ ਦੇ ਆਕਸੀਜਨ ਪਲਾਂਟ 'ਚ ਧਮਾਕਾ, ਸਿਲੰਡਰ ਫਟਣ ਨਾਲ 2 ਦੀ ਮੌਤ, 3 ਜਖ਼ਮੀ...
ਬਰਨਾਲਾ ਦੇ ਮੰਦਰ ਦੀ ਰਸੋਈ ਵਿੱਚ ਲੱਗੀ ਅੱਗ, 15 ਲੋਕ ਝੁਲਸੇ, 7 ਦੀ ਹਾਲਤ ਗੰਭੀਰ
ਬਰਨਾਲਾ ਦੇ ਮੰਦਰ ਦੀ ਰਸੋਈ ਵਿੱਚ ਲੱਗੀ ਅੱਗ, 15 ਲੋਕ ਝੁਲਸੇ, 7 ਦੀ ਹਾਲਤ ਗੰਭੀਰ...