Cabbewal Updates: ਚੱਬੇਵਾਲ ਸੀਟ ਤੇ ਇਸ਼ਾਂਕ ਦਾ ‘ਰਾਜ’, 28 ਹਜ਼ਾਰ ਵੋਟਾਂ ਨਾਲ ਜਿੱਤੀ ਚੋਣ
Chabbewal Election Update: ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ ਹੋਈਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਚੱਬੇਵਾਲ ਸੀਟ ਤੇ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡੇ ਬਹੁਮਤ ਨਾਲ ਜਿੱਤ ਮਿਲੀ ਹੈ। ਇਸਾਂਕ ਚੱਬੇਵਾਲ ਨੂੰ 51 ਹਜ਼ਾਰ 753 ਵੋਟਾਂ ਮਿਲੀਆਂ ਹਨ। ਜਦੋਂਕਿ ਦੂਜੇ ਨੰਬਰ ਤੇ ਕਾਂਗਰਸ ਦੇ ਉਮੀਦਵਾਰ ਰਹੇ। ਜਿਨ੍ਹਾਂ ਨੂੰ 23 ਹਜ਼ਾਰ ਵੋਟਾਂ ਮਿਲੀਆਂ।
ਚੱਬੇਵਾਲ ਸੀਟ ਤੇ ਇਸ਼ਾਂਕ ਦਾ ‘ਰਾਜ’, 28 ਹਜ਼ਾਰ ਵੋਟਾਂ ਨਾਲ ਜਿੱਤੀ ਚੋਣ
ਚੱਬੇਵਾਲ ਵਿਧਾਨ ਸਭਾ ਸੀਟ ਤੇ ਇੱਕ ਵਾਰ ਵਿੱਚ ਰਾਜ ਕੁਮਾਰ ਚੱਬੇਵਾਲ ਦੇ ਪਰਿਵਾਰ ਦਾ ਦਬਦਬਾ ਰਿਹਾ ਹੈ। ਆਪਣੇ ਪਿਤਾ ਵਾਂਗ ਇਸ਼ਾਂਕ ਚੱਬੇਵਾਲ ਵੀ ਹੁਣ ਇਸ ਹਲਕੇ ਤੋਂ ਵਿਧਾਨ ਚੁਣੇ ਜਾ ਚੁੱਕੇ ਹਨ। ਇਸ਼ਾਂਕ ਚੱਬੇਵਾਲ ਨੇ ਆਪਣੇ ਵਿਰੋਧੀ ਉਮੀਦਵਾਰ ਰਣਜੀਤ ਕੁਮਾਰ ਨੂੰ 28 ਹਜ਼ਾਰ 582 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸ ਚੋਣ ਵਿੱਚ ਇਹ ਇਸ਼ਾਂਕ ਚੱਬੇਵਾਲ ਦੀ ਇੱਕ ਤਰਫ਼ਾ ਜਿੱਤ ਹੋਈ।
ਇਸ਼ਾਂਕ ਚੱਬੇਵਾਲ ਨੂੰ 51 ਹਜ਼ਾਰ 753 ਵੋਟਾਂ ਮਿਲੀਆਂ। ਜਦੋਂ ਕਿ ਉਹਨਾਂ ਦੇ ਵਿਰੋਧੀ ਕਾਂਗਰਸੀ ਉਮੀਦਵਾਰ ਰਣਜੀਤ ਕੁਮਾਰ ਨੂੰ 23 ਹਜ਼ਾਰ 171 ਵੋਟਾਂ ਹੀ ਮਿਲੀਆਂ ਅਤੇ ਉਹ ਦੂਜੇ ਨੰਬਰ ਤੇ ਰਹੇ। ਜਦੋਂ ਕਿ ਤੀਜੇ ਨੰਬਰ ਤੇ ਭਾਜਪਾ ਉਮੀਦਵਾਰ ਅਤੇ ਸਾਬਕਾ ਮੰਤਰੀ ਸੋਹਨ ਸਿੰਘ ਠੰਡਲ ਰਹੇ। ਜਿਨ੍ਹਾਂ ਨੂੰ 8 ਹਜ਼ਾਰ 667 ਵੋਟਾਂ ਮਿਲੀਆਂ।


