ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਖਾਲਸਾ ਰਾਜ ਦੀ ਸਥਾਪਨਾ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਜੀ

ਸਿੱਖ ਫੌਜਾਂ ਨੇ ਮੁਗਲਾਂ ਦੇ ਬਣਾਏ ਹੋਏ ਸ਼ਰਹਿੰਦ ਸ਼ਹਿਰ ਨੂੰ ਢਾਹ ਦਿੱਤਾ। ਸਰਹਿੰਦ ਦੀ ਜਿੱਤ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਆਪਣੇ ਨਵੇਂ ਕਮਾਂਡ ਸੈਂਟਰ ਦਾ ਨਾਮ ਲੋਹਾਗੜ੍ਹ ਰੱਖਿਆ ਅਤੇ ਨਵੇਂ ਸਿੱਕੇ ਜਾਰੀ ਕੀਤੇ ਅਤੇ ਆਪਣੀ ਨਵੀਂ ਮੋਹਰ ਜਾਰੀ ਕੀਤੀ। ਉਨ੍ਹਾਂ ਸਿੱਕਿਆਂ 'ਤੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਸਨ।

ਖਾਲਸਾ ਰਾਜ ਦੀ ਸਥਾਪਨਾ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਜੀ
Follow Us
jarnail-singhtv9-com
| Published: 03 Feb 2025 06:15 AM IST

ਬੰਦਾ ਸਿੰਘ ਬਹਾਦਰ ਉਹ ਸਿੱਖ ਜਰਨੈਲ ਹਨ ਜੋ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਾਹਿਬ ਦਾ ਥਾਪੜਾ ਲੈਕੇ ਪੰਜਾਬ ਆਏ ਅਤੇ ਖਾਲਸੇ ਦੇ ਰਾਜ ਦੀ ਸਥਾਪਨਾ ਕਰ ਦਿੱਤੀ। ਇਹ ਪਹਿਲੀ ਵਾਰ ਸੀ ਜਦੋਂ ਸਿੱਖਾਂ ਨੇ ਆਪਣੇ ਸਿੱਕੇ ਜਾਰੀ ਕੀਤੇ ਸਨ। ਬਾਬਾ ਬੰਦਾ ਸਿੰਘ ਜੀ ਦੀ ਯੋਗਤਾ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਹਨਾਂ ਨੇ ਮਹਿਜ਼ 20 ਮਹੀਨਿਆਂ ਦੇ ਅੰਦਰ ਹੀ ਸਰਹਿੰਦ ਨੂੰ ਫਤਿਹ ਕਰ ਲਿਆ ਸੀ। ਸਰਹਿੰਦ ਉਸ ਸਮੇਂ ਮੁਗਲ ਸ਼ਕਤੀ ਦਾ ਇੱਕ ਕੇਂਦਰ ਸੀ।

ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ 1670 ਨੂੰ ਰਾਜੌਰੀ ਵਿੱਚ ਹੋਇਆ ਸੀ। ਬਹੁਤ ਛੋਟੀ ਉਮਰ ਵਿੱਚ, ਉਹ ਘਰ ਛੱਡ ਕੇ ਬੈਰਾਗੀ ਬਣ ਗਏ ਅਤੇ ਉਹਨਾਂ ਨੂੰ ਮਾਧੋਦਾਸ ਬੈਰਾਗੀ ਵਜੋਂ ਜਾਣਿਆ ਜਾਣ ਲੱਗਾ। ਜਦੋਂ ਸਾਹਿਬਜਾਦਿਆਂ ਦੀ ਸ਼ਹਾਦਤ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਲਵਾ ਦੇ ਵੱਖ ਵੱਖ ਇਲਾਕਿਆਂ ਤੋਂ ਹੁੰਦੇ ਹੋਏ ਮਹਾਰਾਸ਼ਟਰ ਨੇੜੇ ਨਾਂਦੇੜ ਸਾਹਿਬ ਵਿਖੇ ਪਹੁੰਚੇ। ਇੱਕ ਦਿਨ ਪਾਤਸ਼ਾਹ ਦੀ ਮੁਲਾਕਾਤ ਮਾਧੋਦਾਸ ਬੈਰਾਗੀ ਨਾਲ ਹੋਈ।

ਬੰਦੇ ਨੂੰ ਪੰਜਾਬ ਜਾਣ ਦਾ ਹੁਕਮ

ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਤਪੱਸਿਆ ਵਾਲੀ ਜੀਵਨ ਸ਼ੈਲੀ ਤਿਆਗਣ ਅਤੇ ਪੰਜਾਬ ਨੂੰ ਮੁਗਲਾਂ ਤੋਂ ਅਜ਼ਾਦ ਕਰਵਾਉਣ ਦਾ ਬਹੁਤ ਜ਼ਿੰਮਾ ਸੌਂਪਿਆ। ਬੰਦਾ ਸਿੰਘ ਬਹਾਦਰ ਦੇ ਪੰਜਾਬ ਵੱਲ ਕੂਚ ਕਰਨ ਤੋਂ ਕੁੱਝ ਦਿਨਾਂ ਬਾਅਦ ਹੀ ਦਸਮੇਸ਼ ਪਿਤਾ ਸਵਰਗਵਾਸ ਹੋ ਗਏ। ਕੁੱਝ ਦਿਨਾਂ ਦੇ ਸਫ਼ਰ ਤੋਂ ਬਾਅਦ ਬੰਦਾ ਸਿੰਘ ਬਹਾਦਰ ਸਤਲੁਜ ਦਰਿਆ ਦੇ ਪੂਰਬ ਵੱਲ ਪਹੁੰਚ ਗਏ ਅਤੇ ਉਹਨਾਂ ਨੇ ਸੋਨੀਪਤ ਅਤੇ ਕੈਥਲ ਵਿਖੇ ਹਮਲੇ ਕੀਤੇ। ਹੋਲੀ ਹੋਲੀ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦੇਣ ਲੱਗੇ। ਇਤਿਹਾਸਿਕ ਸਰੋਤਾਂ ਅਨੁਸਾਰ ਕੁੱਝ ਕੁ ਮਹੀਨਿਆਂ ਬਾਅਦ ਬਾਬਾ ਬੰਦਾ ਬਹਾਦਰ ਦੀ ਫੌਜ ਵਿੱਚ ਲਗਭਗ ਪੰਜ ਹਜ਼ਾਰ ਘੋੜੇ ਅਤੇ ਅੱਠ ਹਜ਼ਾਰ ਪੈਦਲ ਸੈਨਿਕ ਸ਼ਾਮਲ ਸਨ।

ਨਵੰਬਰ 1709 ਵਿੱਚ, ਬੰਦਾ ਬਹਾਦਰ ਦੇ ਸਿਪਾਹੀਆਂ ਨੇ ਅਚਾਨਕ ਸਰਹਿੰਦ ਦੇ ਸਮਾਣਾ ਕਸਬੇ ‘ਤੇ ਹਮਲਾ ਕਰ ਦਿੱਤਾ। ਸਮਾਣੇ ਉੱਪਰ ਹਮਲਾ ਕਰਨ ਦੇ ਕਈ ਕਾਰਨ ਸਨ। ਇਹਨਾਂ ਹਮਲਿਆਂ ਵਿੱਚ ਸਰਹਿੰਦ ਨੂੰ ਨਾ ਦਿੱਲੀ ਅਤੇ ਨਾ ਲਾਹੌਰ ਤੋਂ ਕੋਈ ਮਦਦ ਪਹੁੰਚੀ। ਜਿਸ ਦਾ ਨਤੀਜ਼ਾ ਇਹ ਹੋਇਆ ਕਿ ਸਿੱਖਾਂ ਨੇ ਜਲਦੀ ਹੀ ਪੂਰੇ ਸ਼ਹਿਰ ਉੱਪਰ ਕਬਜ਼ਾ ਕਰ ਲਿਆ।

ਸਰਹਿੰਦ ਫਤਿਹ

ਮਈ ਮਹੀਨੇ ਵਿੱਚ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਤੇ ਹਮਲਾ ਕੀਤਾ ਅਤੇ ਸਿੱਖ ਫੌਜ ਨੇ 22 ਮਈ 1710 ਨੂੰ ਸਰਹਿੰਦ ਫ਼ਤਿਹ ਕਰ ਲਿਆ। ਸਿੱਖ ਫੌਜਾਂ ਨੇ ਮੁਗਲਾਂ ਦੇ ਬਣਾਏ ਹੋਏ ਸ਼ਰਹਿੰਦ ਸ਼ਹਿਰ ਨੂੰ ਢਾਹ ਦਿੱਤਾ। ਸਰਹਿੰਦ ਦੀ ਜਿੱਤ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਆਪਣੇ ਨਵੇਂ ਕਮਾਂਡ ਸੈਂਟਰ ਦਾ ਨਾਮ ਲੋਹਾਗੜ੍ਹ ਰੱਖਿਆ ਅਤੇ ਨਵੇਂ ਸਿੱਕੇ ਜਾਰੀ ਕੀਤੇ ਅਤੇ ਆਪਣੀ ਨਵੀਂ ਮੋਹਰ ਜਾਰੀ ਕੀਤੀ। ਉਨ੍ਹਾਂ ਸਿੱਕਿਆਂ ‘ਤੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਸਨ।

ਸਰਹਿੰਦ ਫਤਿਹ ਦੀ ਖ਼ਬਰ ਜਿਵੇਂ ਦਿੱਲੀ ਦਰਬਾਰ ਪਹੁੰਚੀ ਤਾਂ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਖੁਦ ਮੈਦਾਨ ਵਿੱਚ ਉਤਰਣ ਦਾ ਫੈਸਲਾ ਲਿਆ ਅਤੇ ਦਿੱਲੀ ਦੀ ਥਾਂ ਲਾਹੌਰ ਨੂੰ ਆਪਣੀ ਰਾਜਧਾਨੀ ਬਣਾ ਲਿਆ। ਪਰ 1712 ਵਿੱਚ ਬਹਾਦਰ ਸ਼ਾਹ ਦੀ ਮੌਤ ਹੋ ਜਾਣ ਪਿੱਛੋ ਉਸਦਾ ਭਤੀਜਾ ਫਾਰੂਖਸੀਅਰ ਤਖ਼ਤ ਤੇ ਬੈਠਿਆ। ਉਸ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜ੍ਹਣ ਦੀ ਜ਼ਿੰਮੇਵਾਰੀ ਕਸ਼ਮੀਰ ਦੇ ਗਵਰਨਰ ਅਬਦੁਲ ਸਮਦ ਖਾਨ ਨੂੰ ਦਿੱਤੀ। ਮੁਗਲਾਂ ਨੇ ਜੁਲਮ ਸ਼ੁਰੂ ਕਰ ਦਿੱਤਾ।

ਮੁਗਲਾਂ ਦਾ ਜੁਲਮ

ਸਿੱਖ ਘਾਹ, ਪੱਤਿਆਂ ਨੂੰ ਖਾਹਕੇ ਗੁਜ਼ਾਰਾ ਕਰਦੇ ਰਹੇ ਅਤੇ ਕਰੀਬ 8 ਮਹੀਨਿਆਂ ਦਾ ਮੁਗਲਾਂ ਦੀ ਵੱਡੀ ਫੌਜ ਦਾ ਸਾਹਮਣਾ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫ਼ਤਾਰ ਕਰਕੇ ਇੱਕ ਜਾਲੂਸ ਦੀ ਸਕਲ ਵਿੱਚ ਦਿੱਲੀ ਲਿਆਂਦਾ ਗਿਆ। ਬੰਦਾ ਸਿੰਘ ਨਾਲ ਹੋਰ 2000 ਕੈਦੀ ਸਨ। 5 ਮਾਰਚ, 1716 ਨੂੰ ਇਹ ਕੈਦੀਆਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਗਿਆ। 9 ਜੂਨ, 1716 ਨੂੰ ਬਾਬਾ ਜੀ ਨੂੰ ਕੁਤੁਬ ਮੀਨਾਰ ਦੇ ਨੇੜੇ ਮਹਿਰੌਲੀ ਵਿੱਚ ਬਹਾਦਰ ਸ਼ਾਹ ਦੇ ਮਕਬਰੇ ‘ਤੇ ਲਿਜਾਇਆ ਗਿਆ। ਜਿੱਥੇ ਬੰਦਾ ਬਹਾਦਰ ਨੂੰ ਸਿਰ ਝੁਕਾਉਣ ਲਈ ਕਿਹਾ ਗਿਆ ਪਰ ਉਹਨਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।

ਇਸ ਮਗਰੋਂ ਬਾਬਾ ਜੀ ਦੇ ਪੁੱਤਰ ਅਜੈ ਸਿੰਘ ਨੂੰ ਉਹਨਾਂ ਦੇ ਸਾਹਮਣੇ ਲਿਆਂਦਾ ਗਿਆ ਅਤੇ ਸ਼ਹੀਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੂੰ ਤਸੀਹੇ ਦਿੱਤੇ ਗਏ ਅਖੀਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੰਦੇ ਨੂੰ ਸ਼ਹੀਦ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਜਿਸ ਖਾਲਸਾ ਰਾਜ ਦੀ ਸਥਾਪਨਾ ਕੀਤੀ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਆਪਣੇ ਸਿਖਰ ਤੇ ਗਿਆ।

Amritsar: ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ
Amritsar: ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ...
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ...
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ...
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO...
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ...
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ...
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?...
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?...