Hola Mohalla: ਅਨੰਦਪੁਰ ਸਾਹਿਬ ਵਿੱਚ ਸੁਸ਼ੋਭਿਤ ਹਨ ਇਹ ਗੁਰਧਾਮ, ਦਰਸ਼ਨ ਕਰਕੇ ਹੋ ਜਾਓਗੇ ਧੰਨ ਧੰਨ
Anandpur Sahib:ਹੋਲਾ ਮਹੱਲਾ ਦੌਰਾਨ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ, ਅਤੇ ਪੰਜ ਕਿਲ੍ਹੇ ਜਿਵੇਂ ਕਿਲਾ ਅਨੰਦਗੜ੍ਹ ਸਾਹਿਬ ਆਦਿ ਜ਼ਰੂਰ ਦੇਖੋ। ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਪਤਾਲਪੁਰੀ ਸਾਹਿਬ ਅਤੇ ਬਾਬਾ ਬੁੱਢਣ ਸ਼ਾਹ ਜੀ ਦੀ ਦਰਗਾਹ ਵੀ ਦਰਸ਼ਨਯੋਗ ਹਨ। ਮਾਤਾ ਨੈਣਾ ਦੇਵੀ ਦਾ ਦਰਬਾਰ ਵੀ ਨੇੜੇ ਹੈ। ਇਹ ਸਾਰੇ ਸਥਾਨ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਰੱਖਦੇ ਹਨ।

ਹੋਲਾ ਮਹੱਲੇ ਦਾ ਪਵਿੱਤਰ ਤਿਉਹਾਰ ਇਸ ਵਾਰ 10 ਮਾਰਚ ਤੋਂ 15 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਇਹਨਾਂ ਪ੍ਰੋਗਰਾਮਾਂ ਤਹਿਤ ਅਨੰਦਾਂ ਦੀ ਪੂਰੀ ਵਿੱਚ ਦੇਸ਼ ਦੁਨੀਆਂ ਵਿੱਚੋਂ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚਣਗੀਆਂ। ਜੇਕਰ ਤੁਸੀਂ ਵੀ ਇਸ ਵਾਰ ਹੋਲਾ ਮਹੱਲਾ ਮੌਕੇ ਜਾ ਰਹੇ ਹੋ ਤਾਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇਹਨਾਂ ਅਸਥਾਨਾਂ ਦੇ ਦਰਸ਼ਨ ਕਰਦੇ ਕਰ ਸਕਦੇ ਹੋ ਜੋਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਬਿੱਲਕੁਲ ਨੇੜੇ ਪੈਂਦੇ ਹਨ।
ਤਖਤ ਸ਼੍ਰੀ ਕੇਸਗੜ੍ਹ ਸਾਹਿਬ
ਸਿੱਖਾਂ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਅਤੇ ਖਾਲਸੇ ਦੀ ਜਨਮ ਭੂਮੀ ਹੋਣ ਦਾ ਮਾਣ ਹਾਸਿਲ ਪਵਿੱਤਰ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ। ਸਿੱਖਾਂ ਦੀ ਖਿੱਚ ਦਾ ਕੇਂਦਰ ਰਹਿੰਦਾ ਹੈ। ਜਦੋਂ ਕੋਈ ਵੀ ਸਿੱਖ ਸ਼੍ਰੀ ਅਨੰਦਪੁਰ ਸਾਹਿਬ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਤਖ਼ਤ ਸ਼੍ਰੀ ਕੇਸਗੜ੍ਹ ਵਿਖੇ ਸਿਜਦਾ ਕਰਦਾ ਹੈ। ਅਨੰਦਪੁਰ ਸਾਹਿਬ ਵਿੱਚ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਇਲਾਵਾ ਗੁਰਦੁਆਰਾ ਸੀਸ ਗੰਜ ਸਾਹਿਬ ਉਹ ਇਤਿਹਾਸਿਕ ਅਸਥਾਨ ਹੈ। ਜਿੱਥੇ ਹਿੰਦ ਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸਸਕਾਰ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਗੁਰੂ ਸਾਹਿਬ ਵੱਲੋਂ ਤਿਆਰ ਕਰਵਾਏ ਗਏ ਪੰਜ ਕਿਲ੍ਹੇ ਜਿਨ੍ਹਾਂ ਵਿੱਚ ਕਿਲਾ ਅਨੰਦਗੜ੍ਹ ਸਾਹਿਬ, ਕਿਲਾ ਹੋਲਗੜ੍ਹ ਸਾਹਿਬ, ਕਿਲਾ ਲੋਹਗੜ੍ਹ ਸਾਹਿਬ, ਕਿਲਾ ਫਤਹਿਗੜ੍ਹ ਸਾਹਿਬ, ਕਿਲਾ ਤਾਰਾਗੜ੍ਹ ਸਾਹਿਬ ਸ਼ਾਮਿਲ ਹਨ। ਇਹ ਕਿਲ੍ਹੇ ਵੀ ਦੇਖਣਯੋਗ ਹਨ।
ਗੁਰਦੁਆਰਾ ਪਤਾਲਪੁਰੀ ਸਾਹਿਬ
ਅਨੰਦਪੁਰ ਸਾਹਿਬ ਤੋਂ 15-20 ਕੁ ਮਿੰਟ ਦੇ ਫਾਸਲੇ (11 ਕਿਲੋਮੀਟਰ) ਤੇ ਕੀਰਤਪੁਰ ਸਾਹਿਬ ਮੌਜੂਦ ਹੈ। ਜਿਸ ਨੂੰ ਸ਼੍ਰੀ ਹਰਗੋਬਿੰਦ ਸਾਹਿਬ ਦੇ ਹੁਕਮਾਂ ਤੇ ਵਸਾਇਆ ਗਿਆ ਸੀ ਅਤੇ ਇੱਥੇ ਛੇਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬ ਦਾ ਅੰਗੀਠਾ ਸਾਹਿਬ ਹੈ। ਇੱਥੇ ਤੁਸੀਂ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ। ਇਸ ਤੋਂ ਇਲਾਵਾ ਇੱਥੋ ਅੱਧਾ ਕੁ ਕਿਲੋਮੀਟਰ ਦੇ ਫਾਸਲੇ ਤੇ ਮੌਜੂਦ ਹੈ ਬਾਬਾ ਬੁੱਢਣ ਸ਼ਾਹ ਜੀ ਦੀ ਦਰਗਾਹ। ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਹਨ ਤੁਸੀਂ ਵੀ ਇਹ ਅਸਥਾਨ ਤੇ ਜਾ ਸਕਦੇ ਹੋ।
ਮਾਤਾ ਨੈਣਾ ਦੇਵੀ
ਅਨੰਦਪੁਰ ਸਾਹਿਬ ਸਿਰਫ਼ ਸਿੱਖ ਹੀ ਨਹੀਂ ਸਗੋਂ ਹਰ ਇੱਕ ਧਰਮ ਦੇ ਲੋਕ ਨਤਮਸਤਕ ਹੋਣ ਆਉਂਦੇ ਹਨ। ਇਸ ਲਈ ਸੰਗਤਾਂ ਅਨੰਦਪੁਰ ਸਾਹਿਬ ਤੋਂ ਪੌਣੇ ਕੁ ਘੰਟੇ ਦੀ ਦੂਰੀ (22 ਕਿਲੋਮੀਟਰ) ਤੇ ਸਥਿਤ ਹੈ। ਮਾਤਾ ਨੈਣਾਂ ਦੇਵੀ ਦਾ ਦਰਬਾਰ ਜਿੱਥੇ ਸਾਉਣ ਦੇ ਨਰਾਤਿਆਂ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹੋ। ਅਜਿਹੇ ਵਿੱਚ ਤੁਸੀਂ ਹੋਲੇ ਮਹੱਲੇ ਤੋਂ ਬਾਅਦ ਅਨੰਦਪੁਰ ਸਾਹਿਬ ਤੋਂ ਨੈਣਾਂ ਦੇਵੀ ਦਰਸ਼ਨ ਕਰਨ ਲਈ ਵੀ ਜਾ ਸਕਦੇ ਹੋ।
ਇਹ ਵੀ ਪੜ੍ਹੋ