Hola Mohalla: 2025 ਵਿੱਚ ਕਦੋਂ ਮਨਾਇਆ ਜਾਵੇਗਾ ਹੋਲਾ ਮਹੱਲਾ, ਨੋਟ ਕਰ ਲਓ ਤਰੀਕਾਂ
Hola Mohalla 2025 Date : ਹੋਲੇ ਮਹੱਲੇ ਮੌਕੇ ਸੰਗਤ ਵੱਡੀ ਗਿਣਤੀ ਵਿੱਚ ਆਵੇਗੀ। ਇਸ ਦੇ ਲਈ ਕੀਰਤਪੁਰ ਸਾਹਿਬ ਵਿੱਚ ਦੋ ਸੈਕਟਰਾਂ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ 11 ਸੈਕਟਰਾਂ ਵਿਚ ਵੰਡਿਆ ਗਿਆ ਹੈ। ਹਰ ਸੈਕਟਰ ਵਿੱਚ ਇੱਕ ਸਬ ਕੰਟਰੋਲ ਰੂਮ ਹੋਵੇਗਾ, ਜਿੱਥੇ ਪੁਲਿਸ ਅਤੇ ਸਿਵਲ ਅਧਿਕਾਰੀ ਇੰਚਾਰਜ ਹੋਣਗੇ।

ਸਿੱਖ ਕੌਮ ਦਾ ਇੱਕ ਅਹਿਮ ਤਿਉਹਾਰ ਹੋਲਾ ਮਹੱਲਾ ਇਸ ਸਾਲ 10 ਮਾਰਚ ਤੋਂ ਲੈਕੇ 15 ਮਾਰਚ ਤੱਕ 2 ਪੜਾਵਾਂ ਵਿੱਚ ਸ਼੍ਰੀ ਕੀਰਤਪੁਰ ਸਾਹਿਬ ਅਤੇ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾਈ ਜਾਹੋ ਜਲਾਲ ਨਾਲ ਮਨਾਇਆ ਜਾਵੇਗਾ।
ਪ੍ਰਸ਼ਾਸਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਲੇ ਮਹੱਲੇ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤੇ ਜਾ ਰਹੇ ਹਨ। ਹੋਲੇ ਮਹੱਲੇ ਤੇ ਆਉਣ ਵਾਲੀ ਸੰਗਤ ਨੂੰ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ… ਇਸ ਦੇ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।
4 ਹਜ਼ਾਰ ਮੁਲਾਜ਼ਮ ਦੇਣਗੇ ਡਿਊਟੀ
ਹੋਲੇ ਮਹੱਲੇ ਮੌਕੇ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਵਿਸ਼ੇਸ ਤਿਆਰੀ ਕੀਤੀ ਜਾ ਰਹੀ ਹੈ। ਇਸ ਮੌਕੇ ਪੰਜਾਬ ਪੁਲਿਸ ਦੇ 4 ਹਜ਼ਾਰ ਤੋਂ ਜ਼ਿਆਦਾ ਜਵਾਨ ਡਿਊਟੀ ਦੇਣਗੇ। ਜਦੋਂ ਕਿ 40 ਦੇ ਕਰੀਬ ਡੀਐੱਸਪੀ ਵੀ ਸੁਰੱਖਿਆ ਦੀ ਜਿੰਮੇਵਾਰੀ ਸੰਭਾਲਣਗੇ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਰੱਖਣ ਲਈ 142 ਸੀਸੀਟੀਵੀ ਕੈਮਰੇ ਸਮੁੱਚੇ ਮੇਲਾ ਖੇਤਰ ਵਿੱਚ ਲਗਾਏ ਗਏ ਹਨ।
ਇਸ ਤੋਂ ਇਲਾਵਾ ਹੋਲੇ ਮਹੱਲੇ ਮੌਕੇ ਸੰਗਤ ਵੱਡੀ ਗਿਣਤੀ ਵਿੱਚ ਆਵੇਗੀ। ਇਸ ਦੇ ਲਈ ਕੀਰਤਪੁਰ ਸਾਹਿਬ ਵਿੱਚ ਦੋ ਸੈਕਟਰਾਂ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ 11 ਸੈਕਟਰਾਂ ਵਿਚ ਵੰਡਿਆ ਗਿਆ ਹੈ। ਹਰ ਸੈਕਟਰ ਵਿੱਚ ਇੱਕ ਸਬ ਕੰਟਰੋਲ ਰੂਮ ਹੋਵੇਗਾ, ਜਿੱਥੇ ਪੁਲਿਸ ਅਤੇ ਸਿਵਲ ਅਧਿਕਾਰੀ ਇੰਚਾਰਜ ਹੋਣਗੇ, ਹਰ ਸੈਕਟਰ ਵਿਚ ਸਿਹਤ ਸਹੂਲਤਾਂ ਲਈ ਮੈਡੀਕਲ ਡਿਸਪੈਂਸਰੀ ਬਣਾਈ ਜਾਵੇਗੀ, ਜਿੱਥੇ 22 ਐਮਬੂਲੈਂਸ ਤਾਇਨਾਤ ਹੋਣਗੀਆਂ।
ਇਹ ਵੀ ਪੜ੍ਹੋ

ਨਿਹੰਗ ਸਿੰਘ
ਇੰਝ ਸ਼ੁਰੂ ਹੋਈ ਹੋਲੇ ਮਹੱਲੇ ਦੀ ਰੀਤ
ਗੁਰੂ ਗੋਬਿੰਦ ਸਿੰਘ ਦਾ ਖਾਲਸਾ ਆਮ ਦੁਨੀਆ ਨਾਲੋਂ ਨਿਰਾਲਾ ਸੀ। ਜਿੱਥੇ ਆਮ ਲੋਕ ਹੋਲੀ ਖੇਡ ਕੇ ਆਪਣਾ ਮਨ ਪ੍ਰਚਾਵਾ ਕਰਦੇ ਤਾਂ ਗੁਰੂ ਦੇ ਸਿੰਘ ਆਪਣੇ ਜੰਗੀ ਜੌਹਰ ਦਿਖਾਕੇ ਗੁਰੂ ਦੀਆਂ ਖੁਸੀਆਂ ਹਾਸਿਲ ਕਰਦੇ ਸਨ। ਸਾਹਿਬ ਏ ਕਮਾਲ ਗੂਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਫੌਜੀ ਸਿਖਲਾਈ ਦੇਣ ਲਈ ਹਰ ਸਾਲ ਇਸ ਦਾ ਆਯੋਜਨ ਸ਼ੁਰੂ ਕੀਤਾ। ਹੋਲੇ ਮਹੱਲੇ ਦੇ ਜੇਤੂਆਂ ਨੂੰ ਪਾਤਸ਼ਾਹ ਆਪਣੇ ਆਸੀਰਵਾਦ ਅਤੇ ਬਰਕਤਾਂ ਦਿਆ ਕਰਦੇ ਸਨ।
ਹੁਣ ਜਦੋਂ ਗੁਰੂ ਦੀਆਂ ਲਾਡਲੀਆਂ ਫੌਜਾਂ ਅਨੰਦਪੁਰ ਦੀ ਧਰਤੀ ਤੇ ਆਉਂਦੀਆਂ ਹਨ ਤਾਂ ਬਹਾਦਰੀ ਦੇ ਤਿਉਹਾਰ ਵਿੱਚ ਆਪਣੇ ਜੌਹਰ ਦਿਖਾਉਂਦੀਆਂ ਹਨ। ਇਸ ਸਾਲ ਵੀ 15 ਮਾਰਚ ਨੂੰ ਹੋਲਾ ਮਹੱਲਾ ਬੜੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ।