AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Aaj Da Rashifal: ਦਫ਼ਤਰ ਵਿੱਚ ਕੋਈ ਖ਼ਾਸ ਜ਼ਿੰਮੇਵਾਰੀ ਮਿਲ ਸਕਦੀ ਹੈ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ

ਸ਼ਨੀਵਾਰ ਨੂੰ ਪੂਰਾ ਦਿਨ ਦ੍ਵਾਦਸ਼ੀ ਤਿਥੀ ਹੈ। ਸਵੇਰੇ ਦੇਵਉਠਨੀ ਇਕਾਦਸ਼ੀ ਵਰਤ ਦਾ ਪਾਰਣ ਹੋਵੇਗਾ ਅਤੇ ਕਈ ਘਰਾਂ ਵਿੱਚ ਤੁਲਸੀ ਵਿਆਹ ਦੀ ਰਸਮ ਵੀ ਨਿਭਾਈ ਜਾਵੇਗੀ। ਚੰਦਰਦੇਵ ਮੀਨ ਰਾਸ਼ੀ ਵਿੱਚ ਸ਼ਨੀਦੇਵ ਦੇ ਨਾਲ ਬੈਠ ਕੇ ਵਿਸ਼ ਯੋਗ ਬਣਾ ਰਹੇ ਹਨ, ਉੱਥੇ ਹੀ ਕੰਨਿਆ ਰਾਸ਼ੀ ਤੋਂ ਸ਼ੁੱਕਰਦੇਵ ਉਨ੍ਹਾਂ 'ਤੇ ਨਜ਼ਰ ਰੱਖ ਰਹੇ ਹਨ। ਰੇਵਤੀ ਨਕਸ਼ੱਤਰ ਅਤੇ ਸਿੱਧੀ ਯੋਗ ਦਿਨ ਭਰ ਰਹਿਣਗੇ।

Aaj Da Rashifal: ਦਫ਼ਤਰ ਵਿੱਚ ਕੋਈ ਖ਼ਾਸ ਜ਼ਿੰਮੇਵਾਰੀ ਮਿਲ ਸਕਦੀ ਹੈ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ
anand-sagar-pathak
| Published: 21 Nov 2026 06:00 AM IST
Share

ਅੱਜ ਦਾ ਦਿਨ ਭਾਵਨਾਵਾਂ ਦੇ ਝੂਲੇ ਵਰਗਾ ਰਹੇਗਾ, ਜਿੱਥੇ ਮੂਡ ਪਲ-ਪਲ ਬਦਲ ਸਕਦਾ ਹੈ। ਸਿੰਘ ਰਾਸ਼ੀ ਵਾਲਿਆਂ ਦੇ ਰੁਕੇ ਹੋਏ ਕੰਮ ਚੱਲ ਪੈਣਗੇ ਅਤੇ ਮਕਰ ਨੂੰ ਕਿਤੋਂ ਅਚਾਨਕ ਪੈਸਾ ਮਿਲ ਸਕਦਾ ਹੈ। ਕੰਨਿਆ ਦੀ ਸਮਝਦਾਰੀ ਦੀ ਤਾਰੀਫ਼ ਹੋਵੇਗੀ, ਮਿਥੁਨ ਦਾ ਕਰੀਅਰ ਚਮਕੇਗਾ ਅਤੇ ਬ੍ਰਿਸ਼ਚਕ ਦੀ ਭੂਮਿਕਾ ਵਧੇਗੀ। ਕੁੰਭ ਨੂੰ ਸਰਕਾਰੀ ਕੰਮ ਤੋਂ ਫ਼ਾਇਦਾ ਦਿਖ ਰਿਹਾ ਹੈ। ਪਰ ਕਰਕ ਆਪਣੇ ਗੁੱਸੇ ਅਤੇ ਖ਼ਰਚੇ ਤੋਂ, ਮੀਨ ਬੇਚੈਨੀ ਤੋਂ ਅਤੇ ਧਨੁ ਅਜਨਬੀ ‘ਤੇ ਭਰੋਸੇ ਤੋਂ ਸਾਵਧਾਨ ਰਹਿਣ।

ਅੱਜ ਦਾ ਮੇਸ਼ ਰਾਸ਼ੀਫਲ

ਅਚਾਨਕ ਕੋਈ ਕੰਮ ਹੱਥ ਲੱਗੇਗਾ, ਜੋ ਆਮਦਨ ਵਧਾਏਗਾ। ਨਵਾਂ ਕੰਮ ਛੇੜਨ ਦੀ ਬਜਾਏ ਅਧੂਰੇ ਕੰਮ ਨਿਬੇੜੋ। ਸ਼ੌਕ ਦੀਆਂ ਚੀਜ਼ਾਂ ‘ਤੇ ਖ਼ਰਚ ਦੀ ਸੀਮਾ ਤੈਅ ਕਰੋ। ਮਨ ਭਾਵੁਕ ਰਹੇਗਾ, ਸਾਥੀ ਨਾਲ ਛੋਟੀ ਜਿਹੀ ਗੱਲ ‘ਤੇ ਨਾ ਰੁੱਸੋ। ਮੁਹਾਸੇ ਹੋਣ ਤਾਂ ਸਿਰਹਾਣੇ ਦਾ ਗਿਲਾਫ਼ ਬਦਲੋ।

ਅੱਜ ਦਾ ਵਰਿਸ਼ਭ ਰਾਸ਼ੀਫਲ

ਵਿਆਹ ਦੇ ਕਿਸੇ ਸਮਾਗਮ ਵਿੱਚ ਕੁਝ ਅਜਿਹੇ ਚਿਹਰੇ ਮਿਲਣਗੇ ਜੋ ਅੱਗੇ ਜਾ ਕੇ ਕੰਮ ਆਉਣਗੇ। ਟੀਮ ਦੇ ਨਾਲ ਕੀਤੇ ਕੰਮ ਵਿੱਚ ਤਰੱਕੀ ਦਿਖੇਗੀ। ਪਾਰਟੀ ਵਿੱਚ ਖਾਣ-ਪੀਣ ਅਤੇ ਨਸ਼ੇ ਤੋਂ ਦੂਰੀ ਰੱਖੋ। ਰਿਸ਼ਤੇ ਨੂੰ ਲੈ ਕੇ ਜ਼ਿਆਦਾ ਸੋਚਣ ਦੀ ਬਜਾਏ ਸਾਥੀ ਨਾਲ ਸਿੱਧੀ ਗੱਲ ਕਰੋ।

ਅੱਜ ਦਾ ਮਿਥੁਨ ਰਾਸ਼ੀਫਲ

ਮਾਰਕੀਟਿੰਗ ਅਤੇ ਬੋਲਚਾਲ ਵਾਲੇ ਕੰਮਾਂ ਵਿੱਚ ਵਧੀਆ ਮੌਕੇ ਮਿਲਣਗੇ। ਮਹਿੰਗੀ ਚੀਜ਼ ਪਸੰਦ ਆਵੇ ਤਾਂ ਦੋ ਦਿਨ ਰੁਕ ਕੇ ਫ਼ੈਸਲਾ ਲਓ। ਨਵੇਂ ਵਿਅਕਤੀ ਦੇ ਆਕਰਸ਼ਣ ਵਿੱਚ ਵਹਿ ਕੇ ਵੱਡਾ ਕਦਮ ਨਾ ਚੁੱਕੋ। ਅੱਖਾਂ ਅਤੇ ਗਰਦਨ ਨੂੰ ਆਰਾਮ ਦਿਓ। ਘਰ ਦੇ ਬਜ਼ੁਰਗਾਂ ਅਤੇ ਬੱਚਿਆਂ ਦੀ ਸਿਹਤ ‘ਤੇ ਵੀ ਨਜ਼ਰ ਰੱਖੋ।

ਅੱਜ ਦਾ ਕਰਕ ਰਾਸ਼ੀਫਲ

ਮਨ ਕਦੇ ਉਦਾਸ ਤਾਂ ਕਦੇ ਗੁੱਸੇ ਵਿੱਚ ਰਹੇਗਾ, ਅਜਿਹੇ ਵਿੱਚ ਵੱਡੇ ਫ਼ੈਸਲੇ ਟਾਲ ਦਿਓ। ਅਫ਼ਸਰਾਂ ਨਾਲ ਗੱਲ ਕਰਦੇ ਸਮੇਂ ਸ਼ਬਦ ਤੋਲ ਕੇ ਬੋਲੋ। ਅਚਾਨਕ ਖ਼ਰਚਾ ਆਵੇਗਾ। ਪਰਿਵਾਰ ਨਾਲ ਪੁਰਾਣੀਆਂ ਫੋਟੋਆਂ ਦੇਖ ਕੇ ਯਾਦਾਂ ਤਾਜ਼ਾ ਕਰੋ। ਰਾਤ ਦਾ ਖਾਣਾ ਹਲਕਾ ਰੱਖੋ, ਨੀਂਦ ਚੰਗੀ ਆਵੇਗੀ।

ਅੱਜ ਦਾ ਸਿੰਘ ਰਾਸ਼ੀਫਲ

ਲੰਬੇ ਸਮੇਂ ਤੋਂ ਅਟਕੇ ਕੰਮ ਦੌੜਨ ਲੱਗਣਗੇ ਅਤੇ ਅਫ਼ਸਰਾਂ ਸਾਹਮਣੇ ਯੋਜਨਾ ਰੱਖਣ ਦਾ ਮੌਕਾ ਮਿਲੇਗਾ। ਸੁਭਾਅ ਵਿੱਚ ਤਲਖ਼ੀ ਨਾ ਆਉਣ ਦਿਓ। ਕਿਸੇ ਪੁਰਾਣੇ ਜਾਣਕਾਰ ਨਾਲ ਮੁੜ ਸੰਪਰਕ ਹੋ ਸਕਦਾ ਹੈ। ਅੱਜ ਘਰ ਦਾ ਖਾਣਾ ਹੀ ਖਾਓ। ਘਰ ਦਾ ਕੋਈ ਅਧੂਰਾ ਕੰਮ ਵੀ ਤੁਹਾਡੇ ਜ਼ਿੰਮੇ ਆਵੇਗਾ।

ਅੱਜ ਦਾ ਕੰਨਿਆ ਰਾਸ਼ੀਫਲ

ਦਫ਼ਤਰ ਵਿੱਚ ਕੋਈ ਖ਼ਾਸ ਜ਼ਿੰਮੇਵਾਰੀ ਮਿਲ ਸਕਦੀ ਹੈ, ਜਿਸ ਨਾਲ ਅੱਗੇ ਅਹੁਦਾ ਵਧੇਗਾ। ਬੱਚਤ ਬਣੀ ਰਹੇਗੀ। ਸਾਥੀ ਦੀ ਪੁਰਾਣੀ ਗੱਲ ਨੂੰ ਮੁੜ ਨਾ ਛੇੜੋ। ਮਨ ਭਾਰੀ ਹੋਵੇ ਤਾਂ ਬਾਗ਼ਬਾਨੀ ਜਾਂ ਸੰਗੀਤ ਵਿੱਚ ਸਮਾਂ ਬਿਤਾਓ।

ਅੱਜ ਦਾ ਤੁਲਾ ਰਾਸ਼ੀਫਲ

ਪੁਰਾਣੇ ਗਾਹਕਾਂ ਤੋਂ ਲਾਭ ਹੋਵੇਗਾ ਅਤੇ ਕੰਮ ਸਬੰਧੀ ਸਫ਼ਰ ਹੋ ਸਕਦਾ ਹੈ। ਕਿਸੇ ਦੇ ਕਹਿਣ ‘ਤੇ ਬਿਨਾਂ ਜਾਂਚੇ ਪੈਸਾ ਨਾ ਲਗਾਓ। ਜੀਵਨਸਾਥੀ ਨਾਲ ਟਲੀ ਹੋਈ ਗੱਲ ਅੱਜ ਖੁੱਲ੍ਹ ਕੇ ਕਰ ਲਓ। ਪਾਣੀ ਖ਼ੂਬ ਪੀਓ ਅਤੇ ਦੋਸਤਾਂ ਨਾਲ ਮਨ ਦੀ ਗੱਲ ਸਾਂਝੀ ਕਰੋ।

ਅੱਜ ਦਾ ਸਕਾਰਪੀਓ ਰਾਸ਼ੀਫਲ

ਕਿਸੇ ਅਹਿਮ ਕੰਮ ਵਿੱਚ ਤੁਹਾਡੀ ਭੂਮਿਕਾ ਵਧੇਗੀ ਅਤੇ ਰੁਕਿਆ ਕਾਰੋਬਾਰ ਮੁੜ ਚੱਲ ਪਵੇਗਾ। ਸਾਥੀ ਨਾਲ ਘੁੰਮਣ ਦਾ ਪ੍ਰੋਗਰਾਮ ਬਣੇਗਾ। ਨਿਵੇਸ਼ ਵਿੱਚ ਜਲਦਬਾਜ਼ੀ ਨਾ ਕਰੋ। ਜਿਮ ਵਿੱਚ ਅਚਾਨਕ ਭਾਰੀ ਵਜ਼ਨ ਨਾ ਚੁੱਕੋ।

ਅੱਜ ਦਾ ਧਨੁੰ ਰਾਸ਼ੀਫਲ

ਰੁਕਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ ਅਤੇ ਮਿਹਨਤ ਰੰਗ ਲਿਆਵੇਗੀ। ਨਵੇਂ ਕਾਰੋਬਾਰੀ ਭਾਈਵਾਲ ਦਾ ਜੀਐੱਸਟੀ (GST) ਨੰਬਰ ਅਤੇ ਪੁਰਾਣਾ ਰਿਕਾਰਡ ਪਰਖੇ ਬਿਨਾਂ ਪੈਸਾ ਨਾ ਫਸਾਓ। ਪਿਆਰ ਵਿੱਚ ਭਾਵਨਾਵਾਂ ਵਿੱਚ ਵਹਿ ਕੇ ਫ਼ੈਸਲਾ ਨਾ ਲਓ। ਮਾਨਸਿਕ ਥਕਾਵਟ ਤੋਂ ਬਚਣ ਲਈ ਕੰਮ ਦੇ ਵਿਚਕਾਰ ਛੋਟਾ ਬ੍ਰੇਕ ਲਓ।

ਅੱਜ ਦਾ ਮਕਰ ਰਾਸ਼ੀਫਲ

ਕਿਸੇ ਅਣਕਿਆਸੀ ਥਾਂ ਤੋਂ ਪੈਸਾ ਆਵੇਗਾ। ਦਫ਼ਤਰ ਵਿੱਚ ਉਹ ਕੰਮ ਤੁਹਾਨੂੰ ਮਿਲ ਸਕਦਾ ਹੈ ਜਿਸ ਤੋਂ ਬਾਕੀ ਲੋਕ ਬਚ ਰਹੇ ਸਨ, ਉਸ ਨੂੰ ਪੂਰੇ ਮਨ ਨਾਲ ਕਰੋ। ਪਰਿਵਾਰ ਨੂੰ ਘੱਟ ਸਮਾਂ ਦੇ ਪਾਓਗੇ, ਪਰ ਸਾਥੀ ਦੀਆਂ ਭਾਵਨਾਵਾਂ ਨੂੰ ਨਾ ਭੁੱਲੋ। ਸਵੇਰ ਦੀ ਸੈਰ ਕਰੋ, ਦਿਨ ਭਰ ਚੁਸਤੀ ਬਣੀ ਰਹੇਗੀ।

ਅੱਜ ਦਾ ਕੁੰਭ ਰਾਸ਼ੀਫਲ

ਸਰਕਾਰੀ ਠੇਕੇ ਜਾਂ ਕੰਮ ਤੋਂ ਫ਼ਾਇਦਾ ਹੋ ਸਕਦਾ ਹੈ ਅਤੇ ਜ਼ਰੂਰੀ ਯਾਤਰਾ ਵੀ ਹੋਵੇਗੀ। ਸਮੇਂ ਦਾ ਪ੍ਰਬੰਧਨ ਠੀਕ ਰੱਖੋ। ਸ਼ੇਅਰ ਬਾਜ਼ਾਰ ਵਿੱਚ ਵੱਡੀ ਰਕਮ ਨਾ ਲਗਾਓ। ਬੱਚਤ ਲਈ ਰਿਕਰਿੰਗ (RD) ਖਾਤਾ ਸ਼ੁਰੂ ਕਰੋ। ਨੀਂਦ ਪੂਰੀ ਲਓ ਅਤੇ ਸ਼ਾਮ ਦਾ ਕੁਝ ਵਕਤ ਜੀਵਨਸਾਥੀ ਦੇ ਨਾਮ ਕਰੋ।

ਅੱਜ ਦੀ ਮੀਨ ਰਾਸ਼ੀਫਲ

ਮਨ ਵਿੱਚ ਕਈ ਵਿਚਾਰ ਇਕੱਠੇ ਚੱਲਣਗੇ, ਹਰ ਗੱਲ ‘ਤੇ ਤੁਰੰਤ ਪ੍ਰਤੀਕਿਰਿਆ ਨਾ ਦਿਓ। ਕਿਸੇ ਕਰੀਬੀ ਦੀ ਗੱਲ ਚੁੱਭ ਸਕਦੀ ਹੈ, ਪਰ ਵੱਡਿਆਂ ਦਾ ਸਹਾਰਾ ਮਿਲੇਗਾ। ਭਾਈਵਾਲੀ ਵਿੱਚ ਜਲਦਬਾਜ਼ੀ ਨਾ ਕਰੋ। ਠੰਢ ਤੋਂ ਸਿਰ ਅਤੇ ਕੰਨ ਢੱਕ ਕੇ ਰੱਖੋ।

Follow Us
ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ: 23 ਦਸੰਬਰ ਨੂੰ ਵੋਟਿੰਗ, 26 ਨੂੰ ਗਿਣਤੀ
ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ: 23 ਦਸੰਬਰ ਨੂੰ ਵੋਟਿੰਗ, 26 ਨੂੰ ਗਿਣਤੀ...
BJP 'ਚ ਸੀਐਮ ਫੇਸ ਦੇ ਸਵਾਲ ਤੇ ਕੀ ਬੋਲੇ ਸਤੀਸ਼ ਪੂਨੀਆ? ਜਾਣੋ...
BJP 'ਚ ਸੀਐਮ ਫੇਸ ਦੇ ਸਵਾਲ ਤੇ ਕੀ ਬੋਲੇ ਸਤੀਸ਼ ਪੂਨੀਆ? ਜਾਣੋ......
PCS Mains Exam ਦੇ ਨਤੀਜੇ 'ਤੇ HC ਵੱਲੋਂ ਲਗਾਈ ਰੋਕ 'ਤੇ ਕੀ ਬੋਲੇ ਹਰਜੋਤ ਬੈਂਸ? ਜਾਣੋ...
PCS Mains Exam ਦੇ ਨਤੀਜੇ 'ਤੇ HC ਵੱਲੋਂ ਲਗਾਈ ਰੋਕ 'ਤੇ ਕੀ ਬੋਲੇ ਹਰਜੋਤ ਬੈਂਸ? ਜਾਣੋ......
2 ਸੀਟਾਂ ਵਾਲੀ ਭਾਜਪਾ ਦਾ ਕੀ ਮੈਨੀਫੈਸਟੋ ਬਣਾਉਣਗੇ ਰਾਘਵ ਚੱਢਾ? : ਸੀਐਮ ਭਗਵੰਤ ਮਾਨ
2 ਸੀਟਾਂ ਵਾਲੀ ਭਾਜਪਾ ਦਾ ਕੀ ਮੈਨੀਫੈਸਟੋ ਬਣਾਉਣਗੇ ਰਾਘਵ ਚੱਢਾ? : ਸੀਐਮ ਭਗਵੰਤ ਮਾਨ...
ਨਸ਼ੇ ਖ਼ਿਲਾਫ਼ ਸਰਕਾਰ ਨਾਲ ਮਿਲ ਕੇ ਜੰਗ ਲੜਣ ਲੋਕ, ਅਮਨ ਅਰੋੜਾ ਨੇ ਦੱਸਿਆ ਫਾਰਮੂਲਾ
ਨਸ਼ੇ ਖ਼ਿਲਾਫ਼ ਸਰਕਾਰ ਨਾਲ ਮਿਲ ਕੇ ਜੰਗ ਲੜਣ ਲੋਕ, ਅਮਨ ਅਰੋੜਾ ਨੇ ਦੱਸਿਆ ਫਾਰਮੂਲਾ...
ਪੰਜਾਬ 'ਚ BJP ਆਪਣੇ ਦੱਮ 'ਤੇ ਬਣਾਵੇ ਸਰਕਾਰ, ਕਿਸੇ ਦਾ ਬੈਗੇਜ ਲੈਣਾ ਠੀਕ ਨਹੀਂ: ਬਿੱਟੂ
ਪੰਜਾਬ 'ਚ BJP ਆਪਣੇ ਦੱਮ 'ਤੇ ਬਣਾਵੇ ਸਰਕਾਰ, ਕਿਸੇ ਦਾ ਬੈਗੇਜ ਲੈਣਾ ਠੀਕ ਨਹੀਂ: ਬਿੱਟੂ...
ਪੰਜਾਬ ਚੋਣਾਂ 2027: ਕੀ 50% ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਰਹੀ ਹੈ AAP ? CM ਮਾਨ ਨੇ ਦਿੱਤਾ ਜਵਾਬ
ਪੰਜਾਬ ਚੋਣਾਂ 2027: ਕੀ  50% ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਰਹੀ ਹੈ AAP ? CM ਮਾਨ ਨੇ ਦਿੱਤਾ ਜਵਾਬ...
ਦਿੱਲੀ ਦੇ ਪ੍ਰਦੂਸ਼ਣ 'ਚ ਨਹੀਂ ਹੈ ਪੰਜਾਬ ਦਾ ਹੱਥ, ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼: CM ਮਾਨ
ਦਿੱਲੀ ਦੇ ਪ੍ਰਦੂਸ਼ਣ 'ਚ ਨਹੀਂ ਹੈ ਪੰਜਾਬ ਦਾ ਹੱਥ, ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼: CM ਮਾਨ...
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗਠਜੋੜ 'ਤੇ ਸਚਿਨ ਪਾਇਲਟ ਦਾ ਤੰਜ, ਬੋਲੇ- ਆਪ ਨਾਲ ਹੋਵੇਗਾ ਸਿੱਧਾ ਮੁਕਾਬਲਾ
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗਠਜੋੜ 'ਤੇ ਸਚਿਨ ਪਾਇਲਟ ਦਾ ਤੰਜ, ਬੋਲੇ- ਆਪ ਨਾਲ ਹੋਵੇਗਾ ਸਿੱਧਾ ਮੁਕਾਬਲਾ...