AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Aaj Da Rashifal: ਕੋਈ ਪੁਰਾਣਾ ਅਟਕਿਆ ਪੈਸਾ ਅੱਜ ਵਾਪਸ ਮਿਲ ਸਕਦਾ ਹੈ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ

ਅੱਜ ਮੰਗਲਵਾਰ ਹੈ, ਸ਼ੁਕਲ ਪੱਖ ਦੀ ਚਤੁਰਥੀ ਤਿਥੀ ਸਵੇਰੇ ਕਰੀਬ ਪੌਣੇ ਅੱਠ ਵਜੇ ਤੱਕ ਰਹੇਗੀ, ਫਿਰ ਪੰਚਮੀ ਸ਼ੁਰੂ ਹੋਵੇਗੀ। ਇੰਦਰ ਯੋਗ ਦੁਪਹਿਰ ਸਵਾ ਬਾਰਾਂ ਵਜੇ ਤੱਕ ਰਹੇਗਾ, ਇਸ ਤੋਂ ਬਾਅਦ ਵੈਧ੍ਰਿਤੀ ਯੋਗ ਲੱਗੇਗਾ ਜਿਸ ਨੂੰ ਅਸ਼ੁਭ ਮੰਨਿਆ ਜਾਂਦਾ ਹੈ। ਚੰਦਰਮਾ ਅੱਜ ਪੂਰਾ ਦਿਨ ਤੁਲਾ ਰਾਸ਼ੀ ਵਿੱਚ ਹੀ ਰਹੇਗਾ, ਸਵਾਤੀ ਨਕਸ਼ਤਰ ਦੁਪਹਿਰ ਸਵਾ ਤਿੰਨ ਵਜੇ ਤੱਕ ਅਤੇ ਫਿਰ ਵਿਸ਼ਾਖਾ ਨਕਸ਼ਤਰ ਸ਼ੁਰੂ ਹੋਵੇਗਾ, ਦੋਵੇਂ ਤੁਲਾ ਰਾਸ਼ੀ ਵਿੱਚ ਹੀ ਆਉਂਦੇ ਹਨ ਇਸ ਲਈ ਅੱਜ ਕੋਈ ਰਾਸ਼ੀ ਪਰਿਵਰਤਨ ਨਹੀਂ ਹੈ।

Aaj Da Rashifal: ਕੋਈ ਪੁਰਾਣਾ ਅਟਕਿਆ ਪੈਸਾ ਅੱਜ ਵਾਪਸ ਮਿਲ ਸਕਦਾ ਹੈ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ
anand-sagar-pathak
| Published: 15 Sep 2026 06:00 AM IST
Share

ਅੱਜ ਤੁਲਾ ਅਤੇ ਕੰਨਿਆ ਰਾਸ਼ੀ ਵਾਲਿਆਂ ਨੂੰ ਆਪਣੀ ਰਾਸ਼ੀ ਵਿੱਚ ਮਜ਼ਬੂਤ ਗ੍ਰਹਿਆਂ ਦਾ ਸਿੱਧਾ ਫ਼ਾਇਦਾ ਮਿਲੇਗਾ, ਰਿਸ਼ਤਿਆਂ ਅਤੇ ਬੁੱਧੀ ਦੋਵਾਂ ਵਿੱਚ ਸਪੱਸ਼ਟਤਾ ਰਹੇਗੀ। ਕਰਕ, ਧਨੂੰ ਅਤੇ ਮੀਨ ਰਾਸ਼ੀ ਵਾਲਿਆਂ ‘ਤੇ ਗੁਰੂ ਦੀ ਉੱਚ ਕਿਰਪਾ ਬਣੀ ਹੋਈ ਹੈ, ਕਿਸਮਤ ਦਾ ਸਾਥ ਮਿਲਦਾ ਰਹੇਗਾ। ਮਿਥੁਨ ਅਤੇ ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਮੰਗਲ ਦੇ ਕਮਜ਼ੋਰ ਹੋਣ ਕਾਰਨ ਅੱਜ ਸੰਜਮ ਵਰਤਣਾ ਪਵੇਗਾ, ਜਲਦਬਾਜ਼ੀ ਵਿੱਚ ਕੋਈ ਫ਼ੈਸਲਾ ਨਾ ਲਓ। ਮੇਖ, ਬ੍ਰਿਖ, ਸਿੰਘ, ਮਕਰ ਅਤੇ ਕੁੰਭ ਰਾਸ਼ੀ ਵਾਲਿਆਂ ਨੂੰ ਵੀ ਵੈਧ੍ਰਿਤੀ ਯੋਗ ਦੇ ਚੱਲਦਿਆਂ ਕਿਸੇ ਨਵੇਂ ਜਾਂ ਜੋਖ਼ਮ ਭਰੇ ਕੰਮ ਵਿੱਚ ਅੱਜ ਥੋੜ੍ਹੀ ਸਾਵਧਾਨੀ ਵਰਤਣੀ ਪਵੇਗੀ।

ਅੱਜ ਦਾ ਮੇਸ਼ ਰਾਸ਼ੀਫਲ

ਅੱਜ ਕਿਸੇ ਸਾਂਝੇਦਾਰੀ (ਪਾਰਟਨਰਸ਼ਿਪ) ਜਾਂ ਭੁਗਤਾਨ ਨੂੰ ਲੈ ਕੇ ਗੱਲਬਾਤ ਸੰਭਲ ਕੇ ਕਰੋ, ਛੋਟੀ ਜਿਹੀ ਗੱਲ ਨੂੰ ਵੱਡਾ ਨਾ ਬਣਾਓ। ਦਫ਼ਤਰ ਵਿੱਚ ਸਾਥੀਆਂ ਨਾਲ ਤਾਲਮੇਲ ਵਧੀਆ ਕੰਮ ਆਵੇਗਾ। ਬੋਲਚਾਲ ਵਿੱਚ ਅੱਜ ਤੇਜ਼ੀ ਦਿਖਾਈ ਦੇ ਸਕਦੀ ਹੈ, ਸ਼ਬਦ ਸੋਚ-ਸਮਝ ਕੇ ਚੁਣੋ ਤਾਂ ਜੋ ਗੱਲਬਾਤ ਬਿਹਤਰ ਬਣ ਸਕੇ।

ਅੱਜ ਦਾ ਵਰਿਸ਼ਭ ਰਾਸ਼ੀਫਲ

ਅੱਜ ਬਿੱਲਾਂ, ਸਬਸਕ੍ਰਿਪਸ਼ਨਾਂ ਅਤੇ ਬੱਚਤ ਨੂੰ ਵਿਵਸਥਿਤ ਕਰਨ ਦਾ ਸਹੀ ਸਮਾਂ ਹੈ। ਭਾਵੁਕ ਹੋ ਕੇ ਕਿਸੇ ਨੂੰ ਉਧਾਰ ਦੇਣ ਤੋਂ ਬਚੋ। ਦਫ਼ਤਰ ਵਿੱਚ ਮਿਹਨਤ ਅਤੇ ਸੰਜਮ ਨਾਲ ਕੀਤਾ ਗਿਆ ਕੰਮ ਤੁਹਾਡੀ ਪਛਾਣ ਬਣਾਏਗਾ, ਇਨਾਮ ਮਿਲਣ ਦੀ ਜਲਦਬਾਜ਼ੀ ਨਾ ਕਰੋ।

ਅੱਜ ਦਾ ਮਿਥੁਨ ਰਾਸ਼ੀਫਲ

ਅੱਜ ਕਮਾਈ ਵਧਾਉਣ ਦਾ ਮਨ ਕਰੇਗਾ, ਪਰ ਬਿਨਾਂ ਸੋਚੇ-ਸਮਝੇ ਨਿਵੇਸ਼ ਨਾ ਕਰੋ। ਕਾਲਾਂ, ਮੀਟਿੰਗਾਂ ਅਤੇ ਸੁਨੇਹਿਆਂ ਕਾਰਨ ਦਿਨ ਰੁਝੇਵਿਆਂ ਭਰਿਆ ਰਹੇਗਾ। ਇੱਕ-ਇੱਕ ਕਰਕੇ ਕੰਮ ਨਿਬੇੜ ਕੇ ਅੱਗੇ ਵਧੋ, ਗੱਲਬਾਤ ਦੌਰਾਨ ਕੋਈ ਵਾਅਦਾ ਸੋਚ-ਵਿਚਾਰ ਕੇ ਹੀ ਕਰੋ।

ਅੱਜ ਦਾ ਕਰਕ ਰਾਸ਼ੀਫਲ

ਅੱਜ ਪੈਸੇ ਬਚਾਉਣ ਅਤੇ ਘਰ ਦੀ ਸੁਰੱਖਿਆ ਬਾਰੇ ਸੋਚਣ ਦਾ ਮਨ ਕਰੇਗਾ, ਵੱਡਾ ਫ਼ੈਸਲਾ ਲੈਣ ਤੋਂ ਪਹਿਲਾਂ ਹਿਸਾਬ-ਕਿਤਾਬ ਜ਼ਰੂਰ ਦੇਖ ਲਓ। ਕਰੀਅਰ ਵਿੱਚ ਕਿਸੇ ਸੀਨੀਅਰ ਜਾਂ ਸਹਿਕਰਮੀ ਦਾ ਸਾਥ ਤੁਹਾਡਾ ਭਰੋਸਾ ਵਧਾਏਗਾ।

ਅੱਜ ਦਾ ਸਿੰਘ ਰਾਸ਼ੀਫਲ

ਰੋਜ਼ਮਰ੍ਹਾ ਦੇ ਪੈਸਿਆਂ ਦੇ ਹਿਸਾਬ-ਕਿਤਾਬ ਵਿੱਚ ਮਨ ਘੱਟ ਲੱਗੇਗਾ, ਫਿਰ ਵੀ ਅਦਾਇਗੀਆਂ ‘ਤੇ ਨਜ਼ਰ ਰੱਖੋ। ਕੰਮਕਾਜ ਵਿੱਚ ਅਗਵਾਈ ਕਰਨ ਦੀ ਇੱਛਾ ਰਹੇਗੀ, ਪਰ ਅੱਜ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਜ਼ਿਆਦਾ ਫ਼ਾਇਦੇਮੰਦ ਰਹੇਗਾ, ਦੂਜਿਆਂ ਨੂੰ ਵੀ ਮੌਕਾ ਦਿਓ।

ਅੱਜ ਦਾ ਕੰਨਿਆ ਰਾਸ਼ੀਫਲ

ਅੱਜ ਕੋਈ ਪੁਰਾਣਾ ਖ਼ਰਚਾ ਜਾਂ ਗ਼ਲਤੀ ਫੜੀ ਜਾ ਸਕਦੀ ਹੈ, ਬਜਟ ਬਣਾਉਣ ਲਈ ਚੰਗਾ ਦਿਨ ਹੈ। ਲਿਖਣ-ਪੜ੍ਹਨ, ਹਿਸਾਬ-ਕਿਤਾਬ ਜਾਂ ਖੋਜ (ਰਿਸਰਚ) ਵਾਲੇ ਕੰਮ ਆਸਾਨੀ ਨਾਲ ਨਿਬੜ ਜਾਣਗੇ, ਧੀਮੀ ਗਤੀ ਨਾਲ ਕੰਮ ਕਰਨ ਵਾਲੇ ਸਾਥੀ ਨਾਲ ਧੀਰਜ ਬਣਾਈ ਰੱਖੋ।

ਅੱਜ ਦਾ ਤੁਲਾ ਰਾਸ਼ੀਫਲ

ਅੱਜ ਮਨ ਆਰਾਮ ਅਤੇ ਸੁੰਦਰ ਚੀਜ਼ਾਂ ਵੱਲ ਖਿੱਚਿਆ ਜਾਵੇਗਾ, ਖ਼ਰਚੇ ‘ਤੇ ਹਲਕੀ ਨਜ਼ਰ ਜ਼ਰੂਰ ਰੱਖੋ। ਗੱਲਬਾਤ, ਮੀਟਿੰਗਾਂ ਅਤੇ ਟੀਮਵਰਕ ਵਿੱਚ ਅੱਜ ਸਫ਼ਲਤਾ ਮਿਲੇਗੀ, ਜਿੱਤਣ ਨਾਲੋਂ ਮਸਲਾ ਹੱਲ ਕਰਨ ‘ਤੇ ਜ਼ਿਆਦਾ ਧਿਆਨ ਦਿਓ।

ਅੱਜ ਦਾ ਵਾਰਿਸ਼ਚਿਕ ਰਾਸ਼ੀਫਲ

ਪੈਸਿਆਂ ਦੀ ਯੋਜਨਾ ਨੂੰ ਅੱਜ ਨਿੱਜੀ ਹੀ ਰੱਖੋ, ਸਾਂਝੇ ਖ਼ਰਚਿਆਂ ਅਤੇ ਕਰਜ਼ੇ ਵੱਲ ਧਿਆਨ ਦਿਓ। ਕੋਈ ਪੁਰਾਣਾ ਕੰਮ ਮੁੜ ਸਾਹਮਣੇ ਆ ਸਕਦਾ ਹੈ, ਉਸ ਨੂੰ ਪੂਰਾ ਕਰਦਿਆਂ ਹੀ ਮਨ ਹਲਕਾ ਹੋਵੇਗਾ।

ਅੱਜ ਦਾ ਧਨੁੰ ਰਾਸ਼ੀਫਲ

ਸਹੀ ਸਲਾਹ ਅਤੇ ਯੋਜਨਾਬੰਦੀ ਨਾਲ ਆਰਥਿਕ ਹਾਲਤ ਵਿੱਚ ਸੁਧਾਰ ਆਵੇਗਾ, ਘੁੰਮਣ-ਫਿਰਨ ‘ਤੇ ਖ਼ਰਚ ਕਰਨ ਦਾ ਮਨ ਬਣੇਗਾ। ਕੋਈ ਵੀ ਨਵਾਂ ਮੌਕਾ ਚੰਗੀ ਤਰ੍ਹਾਂ ਪਰਖ ਕੇ ਹੀ ਅਪਣਾਓ। ਨੈੱਟਵਰਕਿੰਗ ਲਾਹੇਵੰਦ ਰਹੇਗੀ, ਕੋਈ ਪੁਰਾਣਾ ਜਾਣਕਾਰ ਨਵਾਂ ਵਿਚਾਰ ਦੇ ਸਕਦਾ ਹੈ, ਵਾਅਦਾ ਸੋਚ-ਸਮਝ ਕੇ ਕਰੋ।

ਅੱਜ ਦਾ ਮਕਰ ਰਾਸ਼ੀਫਲ

ਪੈਸਿਆਂ ਦੀ ਜ਼ਿੰਮੇਵਾਰੀ ਅੱਜ ਤੁਹਾਡਾ ਧਿਆਨ ਮੰਗੇਗੀ, ਬੱਚਤ ਜਾਂ ਵੱਡੇ ਖ਼ਰਚੇ ਨੂੰ ਲੈ ਕੇ ਜਲਦਬਾਜ਼ੀ ਨਾ ਕਰੋ। ਭਰੋਸੇਯੋਗ ਕੰਮ ਕਰਨ ਦਾ ਤੁਹਾਡਾ ਅਕਸ ਅੱਜ ਫਿਰ ਕੰਮ ਆਵੇਗਾ, ਪੁਰਾਣਾ ਮਸਲਾ ਸ਼ਾਂਤੀ ਨਾਲ ਸੁਲਝਾ ਲਓ।

ਅੱਜ ਦੀ ਕੁੰਭ ਰਾਸ਼ੀਫਲ

ਅੱਜ ਕੁਝ ਨਵਾਂ ਅਤੇ ਵੱਖਰਾ ਅਜ਼ਮਾਉਣ ਦਾ ਮਨ ਕਰੇਗਾ, ਹਰ ਮੌਕੇ ‘ਤੇ ਪੈਸਾ ਨਾ ਲਗਾਓ, ਸੋਚ-ਵਿਚਾਰ ਕੇ ਹੀ ਫ਼ੈਸਲਾ ਲਓ। ਦਫ਼ਤਰ ਵਿੱਚ ਆਪਣੇ ਨਵੇਂ ਵਿਚਾਰਾਂ ਨੂੰ ਸਰਲ ਭਾਸ਼ਾ ਵਿੱਚ ਸਮਝਾਓ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਲਾਭਦਾਇਕ ਰਹੇਗਾ।

ਅੱਜ ਦੀ ਮੀਨ ਰਾਸ਼ੀਫਲ

ਅੱਜ ਪੈਸੇ ਦੇ ਲੈਣ-ਦੇਣ ਅਤੇ ਆਦਤਾਂ ਬਾਰੇ ਗੰਭੀਰਤਾ ਨਾਲ ਸੋਚਣਾ ਪਵੇਗਾ, ਛੋਟੇ-ਛੋਟੇ ਬਦਲਾਅ ਵੱਡਾ ਫ਼ਰਕ ਲਿਆਉਣਗੇ। ਕੋਈ ਅਧੂਰਾ ਕੰਮ ਦੁਬਾਰਾ ਸਾਹਮਣੇ ਆ ਸਕਦਾ ਹੈ, ਉਸ ਨੂੰ ਸੁਧਾਰਨ ਦਾ ਮੌਕਾ ਸਮਝੋ ਅਤੇ ਆਲੋਚਨਾ ਨੂੰ ਦਿਲ ‘ਤੇ ਨਾ ਲਗਾਓ।

Follow Us