ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕਟਾਸ ਰਾਜ ਦੀ ਯਾਤਰਾ ਦੇ ਲਈ ਸ਼ਰਧਾਲੂਆਂ ਦਾ ਜੱਥਾ ਦੁਰਗਿਆਣਾ ਮੰਦਿਰ ਤੋਂ ਹੋਇਆ ਰਵਾਨਾ

ਅੰਮ੍ਰਿਤਸਰ ਅੱਜ ਹਿੰਦੂ ਤੀਰਥ ਯਾਤਰੀਆਂ ਦਾ ਜੱਥਾ ਪਾਕਿਸਤਾਨ ਵਿਖੇ ਕਟਾਸ ਰਾਜ ਦੀ ਯਾਤਰਾ ਦੇ ਲਈ ਅਟਾਰੀਵਾਘਾ ਸਰਹੱਦ ਦੇ ਰਾਹੀਂ ਰਵਾਨਾ ਹੋਇਆ। 144 ਦੇ ਕਰੀਬ ਹਿੰਦੂ ਸ਼ਰਧਾਲੂਆਂ ਨੂੰ ਪਾਕਿਸਤਾਨ ਵਿੱਚ ਕਟਾਸ ਰਾਜ ਦੀ ਯਾਤਰਾ ਦੇ ਲਈ ਵੀਜ਼ੇ ਮਿਲੇ ਹਨ।

ਕਟਾਸ ਰਾਜ ਦੀ ਯਾਤਰਾ ਦੇ ਲਈ ਸ਼ਰਧਾਲੂਆਂ ਦਾ ਜੱਥਾ ਦੁਰਗਿਆਣਾ ਮੰਦਿਰ ਤੋਂ ਹੋਇਆ ਰਵਾਨਾ
Follow Us
lalit-sharma
| Updated On: 24 Feb 2025 14:04 PM

ਅੰਮ੍ਰਿਤਸਰ ਤੋਂ ਅੱਜ ਹਿੰਦੂ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਵਿਖੇ ਕਟਾਸ ਰਾਜ ਦੀ ਯਾਤਰਾ ਦੇ ਲਈ ਅਟਾਰੀ ਵਾਘਾ ਸਰਹੱਦ ਦੇ ਰਾਹੀਂ ਰਵਾਨਾ ਹੋਇਆ। ਦੇਸ਼ ਭਰ ਦੇ ਵੱਖ-ਵੱਖ ਰਾਜਾ ‘ਚੋਂ ਪਹੁੰਚੇ ਸ਼ਰਧਾਲੂ ਦੁਰਗਿਆਣਾ ਤੀਰਥ ਵਿਖੇ ਇਕੱਠੇ ਹੋਏ ਜਿੱਥੇ ਦੁਰਗਿਆਣਾ ਤੀਰਥ ਦੇ ਪ੍ਰਬੰਧਕਾਂ ਵੱਲੋਂ ਖਾਸ ਤੌਰ ਪ੍ਰਧਾਨ ਬੀਬੀ ਲਕਸ਼ਮੀ ਕਾਤਾਂ ਚਾਵਲਾ ਵੱਲੋਂ ਇਹਨਾਂ ਹਿੰਦੂ ਤੀਰਥ ਯਾਤਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਹਨਾਂ ਯਾਤਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੁਰਗਿਆਣਾ ਤੀਰਥ ਕਮੇਟੀ ਦੀ ਪ੍ਰਧਾਨ ਤੇ ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਸ਼ਿਵ ਪਰਿਵਾਰ ਦਾ ਗਰੁੱਪ ਅੱਜ ਕਟਾਸ ਰਾਜ ਦੀ ਯਾਤਰਾ ਦੇ ਲਈ ਪਕਿਸਤਾਨ ਦੇ ਲਈ ਰਵਾਨਾ ਹੋ ਰਿਹਾ ਹੈ। ਪਾਕਿਸਤਾਨ ਵੱਲੋਂ ਇਹਨਾਂ ਸ਼ਰਧਾਲੂਆਂ ਨੂੰ 7 ਦਿਨਾਂ ਦਾ ਵੀਜ਼ਾ ਦਿੱਤਾ ਗਿਆ ਹੈ।

144 ਦੇ ਕਰੀਬ ਸ਼ਰਧਾਲੂਆਂ ਨੂੰ ਵੀਜ਼ੇ

ਲਕਸ਼ਮੀ ਕਾਂਤਾ ਚਾਵਲਾ ਨੇ ਇਹ ਵੀ ਕਿਹਾ 144 ਦੇ ਕਰੀਬ ਹਿੰਦੂ ਸ਼ਰਧਾਲੂ ਜੋ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚੋਂ ਆਏ ਹਨ ਉਹ ਪਾਕਿਸਤਾਨ ਵਿੱਚ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਲਈ ਜਾ ਰਹੇ ਹਨ। ਇਹ ਜੱਥਾ ਸ਼ਿਵਰਾਤਰੀ ਦਾ ਤਿਉਹਾਰ ਮਨਾਉਣ ਲਈ ਪਾਕਿਸਤਾਨ ਦੇ ਲਈ ਰਵਾਨਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਹਿੰਦੂ ਸ਼ਰਧਾਲੂਆਂ ਨੂੰ ਵਿਜੇ ਮਿਲਣੇ ਚਾਹੀਦੇ ਹਨ ਤਾਂ ਕਿ ਉਹ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰ ਸਕਣ । ਇਸ ਮੌਕੇ ਜੱਥੇ ਦੇ ਆਗੂਆਂ ਨੇ ਕਿਹਾ ਪੂਰੇ ਵਿਸ਼ਵ ਦੇ ਕਲਿਆਣ ਦੇ ਲਈ ਅੱਜ ਅਸੀਂ ਪਾਕਿਸਤਾਨ ਵਿਖੇ ਕਟਾਸ ਰਾਜ ਦੀ ਯਾਤਰਾ ਦੇ ਲਈ ਰਵਾਨਾ ਹੋ ਰਹੇ ਹਾਂ ।

ਜਾਣੋਂ ਸ਼ਰਧਾਲੂਆਂ ਨੇ ਕਿ ਕਿਹਾ

ਸ਼ਰਧਾਲੂਆਂ ਨੇ ਕਿਹਾ ਕਿ ਸਾਰੇ ਸ਼ਿਵ ਭਗਤ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਨ। ਮਹਿਲਾਵਾਂ ਵੀ ਇਸ ਜਥੇ ਵਿੱਚ ਸ਼ਾਮਿਲ ਹਨ। 2 ਮਾਰਚ ਨੂੰ ਇਹ ਜੱਥਾ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਤੋਂ ਬਾਅਦ ਅਟਾਰੀ ਵਾਘਾ ਸਰਹੱਦ ਦੇ ਰਾਹੀਂ ਭਾਰਤ ਵਾਪਸ ਆਵੇਗਾ। ਸਾਨੂੰ ਬਹੁਤ ਖੁਸ਼ੀ ਹੈ ਕਿ ਅੱਜ ਅਸੀਂ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਲਈ ਜਾ ਰਹੇ ਹਾਂ।

ਕਟਾਸ ਰਾਜ ਦੀ ਮਹਤੱਤਾ

ਕਟਾਸ ਰਾਜ ਮੰਦਿਰ ਪਾਕਿਸਤਾਨ ਵਿੱਚ ਚਕਵਾਲ ਤੋਂ 25 ਕਿਲੋਮੀਟਰ ਦੂਰ ਨਮਕ ਕੋਹ ਪਰਬਤ ਲੜੀ ਵਿਖੇ ਸਥਿਤ ਹਿੰਦੂਆਂ ਦਾ ਇਕ ਪ੍ਰਸਿਧ ਤੀਰਥ ਸਥਾਨ ਹੈ। ਇੱਥੇ ਪ੍ਰਾਚੀਨ ਸ਼ਿਵ ਮੰਦਿਰ ਹੈ। ਇਸ ਸਥਾਨ ਨੂੰ ਸ਼ਿਵ ਨੇਤਰ ਮੰਨਿਆ ਜਾਂਦਾ ਹੈ। ਜਦੋਂ ਭਗਵਾਨ ਸ਼ਿਵ ਦੀ ਪਤਨੀ ਸਤੀ ਹੋਏ ਸਨ ਤਾਂ ਸ਼ਿਵ ਭਗਵਾਨ ਦੀ ਅੱਖਾਂ ਵਿੱਚੋਂ ਦੋ ਹੰਝੂ ਡਿੰਗੇ ਸਨ। ਇੱਕ ਹੰਝੂ ਕਟਾਸ ਉੱਤੇ ਡਿੰਗਿਆ ਸੀ।ਜਿੱਥੇ ਅਮ੍ਰਿਤਬਣ ਗਿਆ ਇਹ ਅੱਜ ਵੀ ਮਹਾਨ ਸਰੋਵਰ ਅਮ੍ਰਿਤ ਕੁੰਡ ਤੀਰਥ ਸਥਾਨ ਕਟਾਸ ਰਾਜ ਦੇ ਰੂਪ ਵਿੱਚ ਹੈ। ਦੂਜਾ ਹੰਝੂ ਅਜਮੇਰ ਰਾਜਸਥਾਨ ਵਿੱਚ ਟਪਕਿਆ ਅਤੇ ਇੱਥੇ ਪੁਸ਼ਕਰਰਾਜ ਤੀਰਥ ਸਥਾਨ ਹੈ।

Punjab Board 10th Result: ਪਹਿਲਾ, ਦੂਜਾ, ਤੀਜਾ...ਇਹ ਕਿਵੇਂ ਕੀਤੇ ਗਏ ਤੈਅ ? PSEB 10ਵੀਂ ਦੇ ਨਤੀਜਿਆਂ ਨੇ ਕਿਉਂ ਕਰ ਦਿੱਤਾ ਹੈਰਾਨ?
Punjab Board 10th Result:  ਪਹਿਲਾ, ਦੂਜਾ, ਤੀਜਾ...ਇਹ ਕਿਵੇਂ ਕੀਤੇ ਗਏ ਤੈਅ ? PSEB 10ਵੀਂ ਦੇ ਨਤੀਜਿਆਂ ਨੇ ਕਿਉਂ ਕਰ ਦਿੱਤਾ ਹੈਰਾਨ?...
ਪਾਕਿਸਤਾਨੀ ਜਨਰਲ ਮੁਨੀਰ ਦਾ ਜਲੰਧਰ ਨਾਲ ਕੀ ਸਬੰਧ ਹੈ?
ਪਾਕਿਸਤਾਨੀ ਜਨਰਲ ਮੁਨੀਰ ਦਾ ਜਲੰਧਰ ਨਾਲ ਕੀ ਸਬੰਧ ਹੈ?...
ਜੇਕਰ ਭਾਰਤ ਤੇ ਹਮਲਾ ਹੋਇਆ ਹੈ ਤਾਂ ਅਸੀਂ ਅੱਤਵਾਦੀਆਂ ਦੀ ਛਾਤੀ ਤੇ ਹਮਲਾ ਕੀਤਾ- ਰਾਜਨਾਥ ਸਿੰਘ
ਜੇਕਰ ਭਾਰਤ ਤੇ ਹਮਲਾ ਹੋਇਆ ਹੈ ਤਾਂ ਅਸੀਂ ਅੱਤਵਾਦੀਆਂ ਦੀ ਛਾਤੀ ਤੇ ਹਮਲਾ ਕੀਤਾ- ਰਾਜਨਾਥ ਸਿੰਘ...
ਚੰਡੀਗੜ੍ਹ ਦੀ ਕੈਫੀ 12ਵੇਂ ਸਥਾਨ 'ਤੇ ਰਹੀ, Acid Attack ਤੋਂ ਬਾਅਦ ਦੀ ਕਹਾਣੀ ਕਰ ਦੇਵੇਗੀ ਹੈਰਾਨ
ਚੰਡੀਗੜ੍ਹ ਦੀ ਕੈਫੀ 12ਵੇਂ ਸਥਾਨ 'ਤੇ ਰਹੀ, Acid Attack ਤੋਂ ਬਾਅਦ ਦੀ ਕਹਾਣੀ ਕਰ ਦੇਵੇਗੀ ਹੈਰਾਨ...
BSF ਜਵਾਨ ਪੂਰਨਮ ਕੁਮਾਰ ਸਾਹੂ ਦੀ ਵਤਨ ਵਾਪਸੀ, ਪਾਕਿਸਤਾਨ ਨੇ ਕੀਤਾ ਰਿਹਾਅ
BSF ਜਵਾਨ ਪੂਰਨਮ ਕੁਮਾਰ ਸਾਹੂ ਦੀ ਵਤਨ ਵਾਪਸੀ, ਪਾਕਿਸਤਾਨ ਨੇ ਕੀਤਾ ਰਿਹਾਅ...
ਅੰਮ੍ਰਿਤਸਰ ਦੇ ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਮੌਤ; ਕੀ ਬੋਲੇ ਹਰਪਾਲ ਚੀਮਾ!
ਅੰਮ੍ਰਿਤਸਰ ਦੇ ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਮੌਤ; ਕੀ ਬੋਲੇ ਹਰਪਾਲ ਚੀਮਾ!...
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ 3 ਅੱਤਵਾਦੀ ਢੇਰ, ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਹੋਇਆ ਮੁਕਾਬਲਾ
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ 3 ਅੱਤਵਾਦੀ ਢੇਰ, ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਹੋਇਆ ਮੁਕਾਬਲਾ...
J&k News: ਜੰਗਬੰਦੀ ਤੋਂ ਬਾਅਦ, ਪਠਾਨਕੋਟ ਦਾ ਬਾਜ਼ਾਰ ਹੁਣ ਮੁੜ ਹੋਇਆ Normal!
J&k News: ਜੰਗਬੰਦੀ ਤੋਂ ਬਾਅਦ, ਪਠਾਨਕੋਟ ਦਾ ਬਾਜ਼ਾਰ ਹੁਣ ਮੁੜ ਹੋਇਆ Normal!...
ਚੰਡੀਗੜ੍ਹ ਹਵਾਈ ਅੱਡੇ ਲਈ ਐਡਵਾਈਜ਼ਰੀ ਜਾਰੀ, ਯਾਤਰੀਆਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ?, ਵੇਖੋ ਰਿਪੋਰਟ
ਚੰਡੀਗੜ੍ਹ ਹਵਾਈ ਅੱਡੇ ਲਈ ਐਡਵਾਈਜ਼ਰੀ ਜਾਰੀ, ਯਾਤਰੀਆਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ?, ਵੇਖੋ ਰਿਪੋਰਟ...