AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਜ਼ੀਰਕਪੁਰ ‘ਚ ਗੁਟਕਾ ਸਾਹਿਬ ਦੀ ਬੇਅਦਬੀ, ਖਿਲਰੇ ਹੋਏ ਮਿਲੇ ਅੰਗ

ਇਹ ਘਟਨਾ ਐਰੋਸਿਟੀ ਦੇ ਐਚ ਬਲਾਕ ਤੋਂ ਸਾਹਮਣੇ ਆਈ। ਇੱਥੇ ਪਿੰਡ ਦੇ ਕੁੱਝ ਲੋਕ ਸੈਰ ਕਰ ਰਹੇ ਸਨ। ਉਨ੍ਹਾਂ ਨੇ ਸੜਕ ਵਿਚਕਾਰ ਗੁਟਕਾ ਸਾਹਿਬ ਦੇ ਖਿਲਰੇ ਹੋਏ ਅੰਗ ਦੇਖੇ ਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਜ਼ੀਰਕਪੁਰ ਦੇ ਥਾਣਾ ਇੰਚਾਰਜ ਸਤਿੰਦਰ ਸਿੰਘ ਆਪਣੀ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ।

ਜ਼ੀਰਕਪੁਰ 'ਚ ਗੁਟਕਾ ਸਾਹਿਬ ਦੀ ਬੇਅਦਬੀ, ਖਿਲਰੇ ਹੋਏ ਮਿਲੇ ਅੰਗ
ਜ਼ੀਰਕਪੁਰ ‘ਚ ਗੁਟਕਾ ਸਾਹਿਬ ਦੀ ਬੇਅਦਬੀ, ਖਿਲਰੇ ਹੋਏ ਮਿਲੇ ਅੰਗ
tv9-punjabi
| Published: 20 Mar 2026 09:54 AM IST

ਜ਼ੀਰਕਪੁਰ ਦੇ ਐਰੋਸਿਟੀ ਇਲਾਕੇ ‘ਚ ਏਅਪੋਰਟ ਰੋਡ ‘ਤੇ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਸੜਕ ਵਿਚਕਾਰ ਬਣੀ ਇੱਕ ਸਮਾਧੀ ਦੇ ਕੋਲ ਗੁਟਕਾ ਸਾਹਿਬ ਦੇ ਅੰਗ ਖਿਲਰੇ ਹੋਏ ਮਿਲੇ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਤਣਾਅ ਦਾ ਮਾਹੌਲ ਬਣ ਗਆ। ਸਥਾਨਕ ਲੋਕਾਂ ਤੇ ਸਿੱਖ ਪੰਥ ਦੇ ਲੋਕਾਂ ‘ਚ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਦੇਖਿਆ ਗਿਆ।

ਇਹ ਘਟਨਾ ਐਰੋਸਿਟੀ ਦੇ ਐਚ ਬਲਾਕ ਤੋਂ ਸਾਹਮਣੇ ਆਈ। ਇੱਥੇ ਪਿੰਡ ਦੇ ਕੁੱਝ ਲੋਕ ਸੈਰ ਕਰ ਰਹੇ ਸਨ। ਉਨ੍ਹਾਂ ਨੇ ਸੜਕ ਵਿਚਕਾਰ ਗੁਟਕਾ ਸਾਹਿਬ ਦੇ ਖਿਲਰੇ ਹੋਏ ਅੰਗ ਦੇਖੇ ਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਜ਼ੀਰਕਪੁਰ ਦੇ ਥਾਣਾ ਇੰਚਾਰਜ ਸਤਿੰਦਰ ਸਿੰਘ ਆਪਣੀ ਟੀਮ ਦੇ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਤੁਰੰਤ ਇਲਾਕੇ ਨੂੰ ਸੀਲ ਕਰ ਦਿੱਤਾ ਤੇ ਦੇਰ ਰਾਤ ਤੱਕ ਜਾਂਚ ਚਲਦੀ ਰਹੀ।

ਪੁਲਿਸ ਨੇੜੇ ਦੇ ਇਲਾਕਿਆਂ ‘ਚ ਸੀਸੀਟੀਵੀ ਫੂਟੇਜ ਦੀ ਜਾਂਚ ਕਰ ਰਹੀ ਹੈ ਤੇ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੀ ਹੈ। ਘਟਨਾ ਦਾ ਪਤਾ ਚੱਲਦੇ ਹੀ ਸਿੱਖ ਪੰਥ ਦੇ ਲੋਕ ਤੇ ਹੋਰ ਸਥਾਕਨ ਲੋਕ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਇਸ ਮਾਮਲੇ ‘ਚ ਜਲਦੀ ਤੋ ਜਲਦੀ ਕਾਰਵਾਈ ਦੀ ਮੰਗ ਕੀਤੀ ਹੈ।

ਮੁਹਾਲੀ ਪੁਲਿਸ ਦੇ ਐਸਐਸਪੀ ਹਰਮਨਦੀਪ ਸਿੰਘ ਹੰਸ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਣਪਛਾਤੇ ਲੋਕਾਂ ਖਿਲਾਫ਼ ਮਾਮਲ ਦਰਜ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ ਜਾਰੀ ਹੈ ਤੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਟੀਮ ਕੰਮ ਕਰ ਰਹੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

Follow Us
Iran-Israel War: ਯੇਰੂਸ਼ਲਮ 'ਤੇ ਮਿਜ਼ਾਈਲ ਹਮਲਾ, ਈਰਾਨ ਨੇ ਕਿਉਂ ਬਣਾਇਆ ਪਵਿੱਤਰ ਸਥਾਨਾਂ ਨੂੰ ਨਿਸ਼ਾਨਾ ?
Iran-Israel War: ਯੇਰੂਸ਼ਲਮ 'ਤੇ ਮਿਜ਼ਾਈਲ ਹਮਲਾ, ਈਰਾਨ ਨੇ ਕਿਉਂ ਬਣਾਇਆ ਪਵਿੱਤਰ ਸਥਾਨਾਂ ਨੂੰ ਨਿਸ਼ਾਨਾ ?...
Nora Fatehi: 5,000 ਤੋਂ 40 ਕਰੋੜ ਤੱਕ ਦਾ ਸਫ਼ਰ ਅਤੇ ਵਿਵਾਦ ਨਾਲ ਰਿਸ਼ਤਾ
Nora Fatehi: 5,000 ਤੋਂ 40 ਕਰੋੜ ਤੱਕ ਦਾ ਸਫ਼ਰ ਅਤੇ ਵਿਵਾਦ ਨਾਲ ਰਿਸ਼ਤਾ...
ਜੰਗ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਡਿੱਗੀਆਂ ਕੀਮਤਾਂ, ਕੀ ਇਹ ਨਿਵੇਸ਼ ਕਰਨ ਦਾ ਸਹੀ ਮੌਕਾ ਹੈ?
ਜੰਗ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਡਿੱਗੀਆਂ ਕੀਮਤਾਂ, ਕੀ ਇਹ ਨਿਵੇਸ਼ ਕਰਨ ਦਾ ਸਹੀ ਮੌਕਾ ਹੈ?...
Iran-Israel War Escalates: ਅਲੀ ਲਾਰੀਜਾਨੀ ਦੀ ਮੌਤ ਤੋਂ ਬਾਅਦ ਇਜ਼ਰਾਈਲ ਵਿੱਚ ਵਧਿਆ ਤਣਾਅ, ਵੇਖੋ ਗ੍ਰਾਉਂਡ ਰਿਪੋਰਟ
Iran-Israel War Escalates: ਅਲੀ ਲਾਰੀਜਾਨੀ ਦੀ ਮੌਤ ਤੋਂ ਬਾਅਦ ਇਜ਼ਰਾਈਲ ਵਿੱਚ ਵਧਿਆ ਤਣਾਅ, ਵੇਖੋ ਗ੍ਰਾਉਂਡ ਰਿਪੋਰਟ...
Harish Rana Case: ਇੱਕ ਮਾਂ ਦੀ 13 ਸਾਲਾਂ ਦੀ ਲੜਾਈ, ਸੁਪਰੀਮ ਕੋਰਟ ਦਾ ਫੈਸਲਾ, ਬ੍ਰਹਮ ਕੁਮਾਰੀ ਦਾ ਸਾਥ
Harish Rana Case: ਇੱਕ ਮਾਂ ਦੀ 13 ਸਾਲਾਂ ਦੀ ਲੜਾਈ, ਸੁਪਰੀਮ ਕੋਰਟ ਦਾ ਫੈਸਲਾ, ਬ੍ਰਹਮ ਕੁਮਾਰੀ ਦਾ ਸਾਥ...
LPG Crises: ਮੁੰਬਈ ਵਿੱਚ LPG ਸੰਕਟ ਵਿਚਕਾਰ ਦੇਸੀ ਚੁਲ੍ਹੇ 'ਤੇ ਖਾਣਾ ਬਣਾਉਣ ਨੂੰ ਮਜਬੂਰ ਹੋਟਲ ਇੰਡਸਟਰੀ
LPG Crises: ਮੁੰਬਈ ਵਿੱਚ LPG ਸੰਕਟ ਵਿਚਕਾਰ ਦੇਸੀ ਚੁਲ੍ਹੇ 'ਤੇ ਖਾਣਾ ਬਣਾਉਣ ਨੂੰ ਮਜਬੂਰ ਹੋਟਲ ਇੰਡਸਟਰੀ...
LPG Shortage: ਗੈਸ ਸੰਕਟ ਵਿਚਾਲੇ ਸਰਕਾਰ ਦਾ ਵੱਡਾ ਫੈਸਲਾ, ਉਤਪਾਦਨ 36% ਦਾ ਵਾਧਾ
LPG Shortage: ਗੈਸ ਸੰਕਟ ਵਿਚਾਲੇ ਸਰਕਾਰ ਦਾ ਵੱਡਾ ਫੈਸਲਾ, ਉਤਪਾਦਨ 36% ਦਾ ਵਾਧਾ...
ਘਰ ਦਾ ਖਾਣਾ ਹੀ ਹੈ ਸਭਤੋਂ ਹੈਲਦੀ? ਜਾਣ ਲਵੋਂ ਇਸਦੇ ਵੱਡੇ ਫਾਇਦੇ
ਘਰ ਦਾ ਖਾਣਾ ਹੀ ਹੈ ਸਭਤੋਂ ਹੈਲਦੀ? ਜਾਣ ਲਵੋਂ ਇਸਦੇ ਵੱਡੇ ਫਾਇਦੇ...
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra...