Attack on Woman :ਬਾਈਕ ਸਵਾਰਾਂ ਨੇ ਦਿਨ ਦਿਹਾੜੇ ਔਰਤ ‘ਤੇ ਕੀਤਾ ਤਲਵਾਰਾਂ ਨਾਲ ਹਮਲਾ, ਗੰਭੀਰ ਜਖਮੀ
Crime News: ਘਟਨਾ ਦੀ ਸੀਸੀਟੀਵੀ ਫੁਟੇਜ ਵਿੱਚ ਮੁਲਜਮਾਂ ਵੱਲੋਂ ਕੀਤੇ ਹਮਲੇ ਦੀਆਂ ਤਸਵੀਰਾਂ ਸੂਬੇ ਵਿੱਚ ਅਪਰਾਧੀਆਂ ਦੇ ਬੁਲੰਦ ਹੁੰਦੇ ਹੌਸਲਿਆਂ ਨੂੰ ਵਿਖਾ ਰਹੀਆਂ ਹਨ।
ਬਾਈਕ ਸਵਾਰਾਂ ਨੇ ਦਿਨ ਦਿਹਾੜੇ ਔਰਤ ‘ਤੇ ਕੀਤਾ ਤਲਵਾਰਾਂ ਨਾਲ ਹਮਲਾ, ਗੰਭੀਰ ਜਖਮੀ। Woman Attacked on Road in Ferozepur, Injured
ਫਿਰੋਜਪੁਰ ਛਾਉਣੀ ਦੇ ਬਾਜ ਵਾਲਾ ਚੌਕ ਵਿੱਚ ਦਿਨ ਦਿਹਾੜੇ ਤੇਜਧਾਰ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਇੱਕ ਔਰਤ ਤੇ ਜਾਨਲੇਵਾ ਹਮਲਾ ( Attack on Woman) ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬੇਖੌਫ ਹਮਲਾਵਰ ਉੱਥੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਟਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਨਾਲ ਹੀ ਮੁਲਜਮਾਂ ਨੂੰ ਛੇਤੀ ਹੀ ਫੜਣ ਦਾ ਦਾਅਵਾ ਵੀ ਕੀਤਾ ਹੈ।


