Ludhiana News : ਪਹਿਲਾਂ ਕਰਦਾ ਸੀ ਰੇਕੀ…ਫੇਰ ਮਾਰਦਾ ਸੀ ਡਾਕਾ…ਸ਼ਾਤਰ ਠੱਗ ਚੜ੍ਹਿਆ ਪੁਲਿਸ ਦੇ ਹੱਥੇ
Punjab Police Arrest Thief : ਪੁਲਿਸ ਲੰਬੇ ਵੇਲ੍ਹੇ ਤੋਂ ਇਸ ਮੁਲਜਮ ਦੀ ਭਾਲ ਕਰ ਰਹੀ ਸੀ। ਹੁਣ ਤੱਕ ਇਹ ਇਲਾਕਾ ਵਾਸੀਆਂ ਨੂੰ ਲੱਖਾਂ ਦਾ ਚੂਨਾ ਲੱਗਾ ਚੁੱਕਾ ਹੈ।
ਲੁਧਿਆਣਾ : ਵਿੱਚ ਪਹਿਲਾਂ ਘਰਾਂ ਦੀ ਰੇਕੀ ਕਰਕੇ ਤੇ ਫੇਰ ਡਾਕਾ ਮਾਰਨ ਵਾਲੇ ਇੱਕ ਸ਼ਾਤਿਰ ਚੋਰ ਨੂੰ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਕਾਬੂ ਕੀਤਾ। ਮੁਲਜਮ ਦੀ ਪਛਾਣ ਸ਼ੇਰ ਸਿੰਘ ਉਰਫ ਸ਼ੇਰੂ ਵਾਸੀ ਸ਼ਾਮ ਨਗਰ ਸ਼ਹੀਦ ਭਗਤ ਸਿੰਘ ਨਗਰ (Shaheed Bhagat Singh Nagar) ਵਜੋਂ ਹੋਈ ਹੈ।ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ADCP ਸ਼ੁਭਮ ਅਗਰਵਾਲ ਨੇ ਦੱਸਿਆ ਕਿ ਮੁਲਜਮ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਸਰਾਭਾ ਨਗਰ ਇਲਾਕੇ ਤੋਂ ਕਾਬੂ ਕੀਤਾ ਹੈ ਅਤੇ ਉਸ ਉਪਰ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿੱਚ 17 ਮਾਮਲੇ ਦਰਜ ਹਨ ਅਤੇ ਮੁਲਜਮ ਕਈ ਵਾਰ ਜੇਲ੍ਹ ਵੀ ਜਾ ਚੁੱਕਾ ਹੈ। ADCP ਨੇ ਕਿਹਾ ਕਿ ਮੁਲਜਮ ਸ਼ੇਰੂ 2017 ਵਿੱਚ 15 ਮਹੀਨੇ ਅਤੇ 2021 ਵਿੱਚ 7 ਮਹੀਨੇ ਦੀ ਸਜਾ ਵੀ ਕੱਟ ਚੁਕਾ ਹੈ, ਆਰੋਪੀ ਜੇਲ੍ਹ ਤੋਂ ਬਾਹਰ ਆਕੇ ਫਿਰ ਤੋਂ ਚੋਰੀ ਦੀਆਂ ਵਾਰਦਾਤਾਂ ਕਰਨ ਵਿੱਚ ਲੱਗ ਜਾਂਦਾ ਸੀ।
ਚੋਰਾਂ ਕੋਲੋ ਲੱਖਾਂ ਦੇ ਗਹਿਣੇ ਹੋਏ ਬਰਾਮਦ
ਉਨ੍ਹਾਂ ਕਿਹਾ ਕਿ ਮੁਲਜਮ ਕੋਲੋਂ ਭਾਰੀ ਮਾਤਰਾ ਵਿੱਚ ਲੋਕਾਂ ਦੇ ਘਰਾਂ ਵਿੱਚੋਂ ਚੋਰੀ ਕਿਤੇ ਲੱਖਾਂ ਰੁਪਏ ਦੇ ਗਹਿਣੇ ਅਤੇ ਪੰਜ ਸੌ ਡਾਲਰ ਅਮਰੀਕੀ ਕਰੰਸੀ ਅਤੇ ਇੱਕ ਲੱਖ 83 ਹਜਾਰ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ। ਇਹ ਸ਼ਖਸ ਲਗਾਤਾਰ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹਿਆ ਸੀ ਜਿਨ੍ਹਾਂ ਨੂੰ ਲੁਧਿਆਣਾ ਪੁਲਿਸ ਨੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਮਾਨਯੋਗ ਅਦਾਲਤ ‘ਚ ਕੀਤਾ ਜਾਵੇਗਾ ਪੇਸ਼
ਇਹ ਸ਼ਖਸ ਪਹਿਲਾਂ ਵੀ ਜੇਲ੍ਹ ਜਾ ਚੁੱਕਿਆ ਹੈ ਪਰ ਬਾਵਜੂਦ ਇਸ ਦੇ ਇਸ ਵੱਲੋਂ ਫਿਰ ਤੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਿਸ ਤੋਂ ਬਾਅਦ ਇਹ ਪੁਲਿਸ ਦੇ ਹੱਥੇ ਚੜ੍ਹੇ। ਪੁਲਿਸ ਨੇ ਕਿਹਾ ਕਿ ਸਪੈਸ਼ਲ ਟੀਮ ਦੇ ਜ਼ਰੀਏ ਇਸ ਕੋਲੋ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਹੋਰ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਇੰਝ ਦਿੰਦਾ ਸੀ ਚੋਰੀ ਨੂੰ ਅੰਜਾਮ
ਇਸਦੇ ਹੋਰ ਸਾਥੀਆਂ ਬਾਰੇ ਪਤਾ ਲਗਾਇਆ ਜਾਵੇਗਾ ਤਾਂ ਕਿ ਲੁਧਿਆਣਾ ਸ਼ਹਿਰ ਵਿਚ ਹੋਣ ਵਾਲੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ ਏਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਵੀ ਅਜਿਹੇ ਅਨਸਰਾਂ ਅਪੀਲ ਕੀਤੀ ਹੈ ਕਿਹਾ ਕਿ ਅਜੇਹੇ ਲੋਕ ਭੋਲ਼ੇ-ਭਾਲ਼ੇ ਅਤੇ ਘਰਾਂ ਵਿੱਚ ਲੱਗੇ ਤਾਲੇ ਵਾਲੇ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਜਿਸ ਪ੍ਰਤੀ ਲੋਕਾਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ ਤਾਂ ਜੋ ਘਟਨਾਵਾਂ ਤੇ ਠਲ ਪੈ ਸਕੇ