Amritpal Singh: ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਨਾਲ ਮਿਲਣ ਪਹੁੰਚੀ ਪਤਨੀ ਕਿਰਨਦੀਪ ਕੌਰ, ਮੀਡੀਆ ਦੇ ਸਵਾਲਾਂ ਤੋਂ ਕੀਤਾ ਕਿਨਾਰਾ
ਕਿਰਨਦੀਪ ਕੌਰ ਕਰੀਬ ਡੇਢ ਮਹੀਨੇ ਬਾਅਦ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਪਹੁੰਚੀ। ਇਸ ਦੌਰਾਨ ਉਨ੍ਹਾਂ ਨਾਲ ਐੱਸਜੀਪੀਸੀ ਦੇ ਵਕੀਲਾਂ ਦਾ ਜੱਥਾਂ ਵੀ ਮੌਜੂਦ ਰਿਹਾ।
ਪੰਜਾਬ ਨਿਊਜ। ਡਿਬਰੂਗੜ੍ਹ ਜੇਲ ਵਿੱਚ ਬੰਦ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ (Amritpal Singh) ਨਾਲ ਉਨਾਂ ਦੀ ਪਤਨੀ ਕਿਰਨਦੀਪ ਕੌਰ ਮੁਲਾਕਾਤ ਕਰਨ ਪਹੁੰਚੀ। ਮੁਲਾਕਾਤ ਤੋਂ ਬਾਅਦ ਉਹ ਮੁੰਹ ਢੱਕ ਕੇ ਜੇਲ੍ਹ ਤੋਂ ਬਾਹਰ ਨਿਕਲੀ ਅਤੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੱਤੇ ਬਿਨ੍ਹਾਂ ਕਾਰ ਵਿੱਚ ਬਹਿ ਕੇ ਉਥੋਂ ਚਲੀ ਗਈ। ਪ੍ਰਸ਼ਾਸਨ ਵੱਲੋਂ ਇਜਾਜ਼ਤ ਮਿਲਣ ਤੋਂ ਬਾਅਦ ਪਤਨੀ ਕਿਰਨਦੀਪ ਕੌਰ ਸੋਮਵਾਰ ਨੂੰ ਹੀ ਘਰੋਂ ਚਲੀ ਗਈ ਸੀ। ਉਨ੍ਹਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਵਕੀਲਾਂ ਦਾ ਇੱਕ ਜੱਥਾ ਵੀ ਡਿਬਰੂਗੜ੍ਹ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਿਰਨਦੀਪ ਕੌਰ (Kirandeep Kaur) ਸੋਮਵਾਰ ਨੂੰ ਹੀ ਸੜਕੀ ਮਾਰਗ ਰਾਹੀਂ ਅੰਮ੍ਰਿਤਸਰ ਤੋਂ ਦਿੱਲੀ ਲਈ ਰਵਾਨਾ ਹੋਈ ਸੀ। ਉਹ ਸੋਮਵਾਰ ਸ਼ਾਮ ਤੋਂ ਵੀਰਵਾਰ ਸਵੇਰ ਤੱਕ ਦਿੱਲੀ ‘ਚ ਰਹੀ। ਅਤੇ ਵੀਰਵਾਰ ਸਵੇਰੇ ਹੀ ਦਿੱਲੀ ਤੋਂ ਅਸਾਮ ਲਈ ਰਵਾਨਾ ਹੋਈ ਸੀ।


