ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Amritpal Singh Security: ਅਭੇਦ ਕਿਲੇ ਵਰਗੀ ਜੇਲ੍ਹ ‘ਚ ਵੀ ਕੀ ਅੰਮ੍ਰਿਤਪਾਲ ਸਿੰਘ ਦੀ ਜਾਨ ਨੂੰ ਹੈ ਖਤਰਾ ? ਸਾਬਕਾ RAW ਅਫਸਰ ਨੇ ਦਿੱਤਾ ਇਹ ਜਵਾਬ

ਜਿਸ ਤਰ੍ਹਾਂ ਅੰਮ੍ਰਿਤਪਾਲ ਸਿੰਘ ਨੂੰ ਜਿੰਦਾ ਘੇਰ ਕੇ ਜੇਲ੍ਹ ਪਹੁੰਚਾਇਆ ਗਿਆ। ਭਾਰਤੀ ਖੁਫੀਆ ਏਜੰਸੀਆਂ ਦੇ ਇਸ ਕਾਰਗਰ ਕਦਮ ਨਾਲ ਸਾਡੇ ਦੁਸ਼ਮਣਾਂ ਨੂੰ ਝਟਕਾ ਲੱਗਣਾ ਯਕੀਨੀ ਹੈ। ਅਜਿਹੇ 'ਚ ਜੇਲ 'ਚ ਵੀ ਅੰਮ੍ਰਿਤਪਾਲ ਨੂੰ ਭਾਵੇਂ ਖਤਰਾ ਹੋ ਸਕਦਾ ਹੈ ਪਰ ਸਾਡੀ ਖੁਫੀਆ ਏਜੰਸੀ ਉਸ ਦੀ ਸੁਰੱਖਿਆ 'ਤੇ ਵੀ ਨਜ਼ਰ ਰੱਖ ਰਹੀ ਹੋਵੇਗੀ। ਸੰਜੀਵ ਚੌਹਾਨ ਦੀ ਖਾਸ ਰਿਪੋਰਟ...

Follow Us
tv9-punjabi
| Published: 24 Apr 2023 17:01 PM

18 ਮਾਰਚ 2023 ਨੂੰ ਪੰਜਾਬ ਤੋਂ ਅੱਤਵਾਦੀ ਅੰਮ੍ਰਿਤਪਾਲ ਸਿੰਘ ਦੇ ਫਰਾਰ ਹੋਣ ਤੋਂ ਬਾਅਦ 23 ਅਪ੍ਰੈਲ 2023 ਨੂੰ ਪੰਜਾਬ ‘ਚ ਹੀ ਉਸ ਦੀ ਨਾਟਕੀ ਗ੍ਰਿਫਤਾਰੀ ਨਾਲ ਸਭ ਕੁਝ ਸ਼ਾਂਤ ਹੋ ਗਿਆ। ਭਾਰਤ ਸਰਕਾਰ, ਰਾਅ (Raw) , ਆਈਬੀ (IB) ਵਰਗੀਆਂ ਦੇਸ਼ ਦੀਆਂ ਖੁਫੀਆ ਏਜੰਸੀਆਂ ਦੀ ਫੂਲਪਰੂਫ ਪਲੈਨਿੰਗ ਵੀ ਇਹੀ ਸੀ। ਕਿਸੇ ਵੀ ਕੀਮਤ ‘ਤੇ ਭਗੌੜਾ ਅੰਮ੍ਰਿਤਪਾਲ ਸਿੰਘ ‘ਸ਼ਹੀਦ ਜਾਂ ਖਾਲਿਸਤਾਨ ਸਮਰਥਕਾਂ ਦਾ ‘ਹੀਰੋ’ ਨਾ ਬਣ ਜਾਵੇ। ਗ੍ਰਿਫ਼ਤਾਰੀ ਤੋਂ ਕੁਝ ਘੰਟਿਆਂ ਬਾਅਦ ਹੀ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ (ਅਸਾਮ) ਦੀ ਉਸੇ ਕੇਂਦਰੀ ਜੇਲ੍ਹ ਵਿੱਚ ਲਿਜਾਇਆ ਗਿਆ, ਜਿੱਥੇ ਉਸ ਦੇ ਫਰਾਰ ਹੋਣ ਸਮੇਂ ਉਸ ਨੂੰ ਜੇਲ੍ਹ ਵਿੱਚ ਰੱਖਣ ਦੇ ਪ੍ਰਬੰਧ ਕੀਤੇ ਗਏ ਸਨ। ਉਦੋਂ ਤੋਂ, ਡਿਬਰੂਗੜ੍ਹ ਜੇਲ੍ਹ ਵਿੱਚ ਇੱਕ ਹਾਈ ਸਿਕਊਰਿਟੀ “ਸਪੈਸ਼ਲ ਸੈੱਲ” ਨੂੰ ਖਾਲੀ ਰੱਖਿਆ ਗਿਆ ਸੀ।

ਖੁਫੀਆ ਏਜੰਸੀ ਦੇ ਸੂਤਰਾਂ ਦੀ ਮੰਨੀਏ ਤਾਂ ਅੰਮ੍ਰਿਤਪਾਲ ਸਿੰਘ ਅਜੇ ਵੀ ਖਤਰੇ ਤੋਂ ਪਰੇ ਨਹੀਂ ਹੈ। ਇਹ ਖ਼ਤਰਾ ਉਨ੍ਹਾਂ ਨਜ਼ਦੀਕੀ ਲੋਕਾਂ ਤੋਂ ਹੀ ਸੰਭਵ ਹੋ ਸਕਦਾ ਹੈ, ਜਿਨ੍ਹਾਂ ਨੇ ਉਸ (ਅੰਮ੍ਰਿਤਪਾਲ ਸਿੰਘ) ਦਾ ਪਾਲਣ ਪੋਸ਼ਣ ਕੀਤਾ ਅਤੇ ਅਸ਼ਾਂਤੀ ਫੈਲਾਉਣ ਦੇ ਨਾਪਾਕ ਇਰਾਦਿਆਂ ਨਾਲ ਉਸ ਨੂੰ ਪੰਜਾਬ ਰਾਹੀਂ ਭਾਰਤ ਵਿੱਚ ਭੇਜਿਆ। ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ (Amritpal Singh) ਨੂੰ ਕਿਸ ਤੋਂ ਅਤੇ ਕਿਸ ਹੱਦ ਤੱਕ ਖ਼ਤਰਾ ਹੈ? ਇਸ ਸਵਾਲ ਦੇ ਜਵਾਬ ਵਿੱਚ, ਸੋਮਵਾਰ ਨੂੰ TV9 ਨਾਲ ਵਿਸ਼ੇਸ਼ ਗੱਲਬਾਤ ਵਿੱਚ, ਰਾਅ ਦੇ ਸਾਬਕਾ ਡਿਪਟੀ ਸਕੱਤਰ, ਐਨਕੇ ਸੂਦ ਨੇ ਕਿਹਾ, ਅਜਿਹੀ ਵਿਵਾਦਪੂਰਨ ਸ਼ਖਸੀਅਤ ਨੂੰ ਖ਼ਤਰਾ ਕਿਤੇ ਵੀ ਹੋ ਸਕਦਾ ਹੈ, ਸਿਰਫ ਜੇਲ੍ਹ ਵਿੱਚ ਨਹੀਂ।

ਇੱਕ ਗੱਲ ਤਾਂ ਇਹ ਹੈ। ਦੂਜਾ, ਇਸ ਨੁਕਤੇ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਕਿ ਅੰਮ੍ਰਿਤਪਾਲ ਦੀ ਸੁਰੱਖਿਆ ਦਾ ਜ਼ਿੰਮਾ ਸਿਰਫ਼ ਜੇਲ੍ਹ ਮੁਲਾਜ਼ਮਾਂ ‘ਤੇ ਹੀ ਨਹੀਂ ਛੱਡਿਆ ਗਿਆ ਹੋਵੇਗਾ। ਇਹ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ। ਉਸ ਦੇ ਵਿਸ਼ੇਸ਼ ਉੱਚ ਸੁਰੱਖਿਆ ਸੈੱਲ ਦੇ ਸੁਰੱਖਿਆ ਗਾਰਡ ਹੇਠ ਕੇਂਦਰੀ ਸੁਰੱਖਿਆ ਬਲਾਂ ਦੀ ਵੀ ਤਾਇਨਾਤੀ ਹੋਵੇਗੀ।

ਬਾਹਰ ਨਾਲੋਂ ਜੇਲ੍ਹ ਅੰਦਰ ਸੁਰੱਖਿਅਤ ਹੈ ਅੰਮ੍ਰਿਤਪਾਲ

ਲੰਡਨ, ਭੂਟਾਨ, ਕੈਨੇਡਾ, ਅਮਰੀਕਾ, ਯੂ.ਏ.ਈ., ਪਾਕਿਸਤਾਨ, ਤੋਂ ਖੁਫੀਆ ਜਾਣਕਾਰੀ ਇਕੱਠੀ ਕਰਨ ਵਾਲੇ ਟੇਬਲ ‘ਤੇ ਭਾਰਤ ਅਤੇ ਲੰਡਨ ਵਿਚ ਕਈ ਸਾਲਾਂ ਤੱਕ ਕੰਮ ਕਰਨ ਵਾਲੇ ਰਾਅ ਦੇ ਸਾਬਕਾ ਅਧਿਕਾਰੀ, ਸੂਦ ਨੇ ਕਿਹਾ, “ਜਿੱਥੋਂ ਤੱਕ ਮੇਰਾ ਸਬੰਧ ਹੈ, ਅੰਮ੍ਰਿਤਪਾਲ ਸਿੰਘ ਨੂੰ ਜਿਨ੍ਹਾਂ ਖਤਰਾ ਜੇਲ੍ਹ ਤੋਂ ਬਾਹਰ ਸੀ, ਉਨਾਂ ਅੰਦਰ ਨਹੀਂ ਹੋਵੇਗਾ। ਕਿਉਂਕਿ ਉਸ ਦਾ ਖਾਣਾ-ਪਾਣੀ ਤੱਕ ਵੀ ਜੇਲ੍ਹ ਦੇ ਡਾਕਟਰ ਵੱਲੋਂ ਜ਼ਰੂਰ ਚੈੱਕ ਕੀਤਾ ਜਾਂਦਾ ਹੋਵੇਗਾ।

ਮੈਨੂੰ ਡਰ ਸੀ ਕਿ ਕਿਤੇ ਅੰਮ੍ਰਿਤਪਾਲ ਨੂੰ …

ਹਾਂ, ਜਦੋਂ ਉਹ ਜੇਲ੍ਹ ਤੋਂ ਬਾਹਰ ਫਰਾਰੀ ਕੱਟ ਰਿਹਾ ਸੀ ਤਾਂ ਸਾਡੀਆਂ ਏਜੰਸੀਆਂ ਨੂੰ ਜੇਲ੍ਹ ਨਾਲੋਂ ਵੱਧ ਉਸ ਦੀ ਸੁਰੱਖਿਆ ਕਰਨੀ ਪਈ ਹੋਵੇਗੀ। ਤਾਂ ਹੀ ਤਾਂ ਉਹ ਜਿਉਂਦਾ ਜੇਲ੍ਹ ਲਿਜਾਇਆ ਜਾ ਸਕਿਆ ਹੈ। ਰਾਅ ਵਿਚ 38-40 ਸਾਲਾਂ ਦੀ ਨੌਕਰੀ ਦੇ ਤਜ਼ਰਬੇ ਕਾਰਨ ਮੈਨੂੰ ਡਰ ਸੀ ਕਿ ਉਹ ਦੇਸ਼, ਲੋਕ ਜਾਂ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ., ਜਿਸ ਦੇ ਇਸ਼ਾਰੇ ‘ਤੇ ਅੱਤਵਾਦੀ ਅੰਮ੍ਰਿਤਪਾਲ ਸਿੰਘ ਭਾਰਤ ਦੀ ਧਰਤੀ ‘ਤੇ ਨੱਚਣ ਲਈ ਆਇਆ ਸੀ, ਸ਼ਾਇਦ ਉਸ ਨੂੰ ਪਸਤ ਹੁੰਦੇ ਵੇਖ ਨਿਪਟਾ ਨਾ ਦੇਣ। ”

ਮੰਨ ਲਓ ਜੇਕਰ ਕਿਸੇ ਨੇ ਅੰਮ੍ਰਿਤਪਾਲ ਸਿੰਘ ਨਾਲ ਜੇਲ੍ਹ ਤੋਂ ਬਾਹਰ ਭਾਵ ਭਾਰਤ ਦੀਆਂ ਸਰਹੱਦਾਂ ਅੰਦਰ ਗ੍ਰਿਫਤਾਰੀ ਤੋਂ ਪਹਿਲਾਂ ਹੀ ਨਿਪਟਾ ਦਿੱਤਾ ਹੁੰਦਾ ਤਾਂ ਭਾਰਤ ਅਤੇ ਉਸ ਦੀਆਂ ਏਜੰਸੀਆਂ ‘ਤੇ ਕੀ ਪ੍ਰਭਾਵ ਪੈਂਣਾ ਸੀ? ਕੋਈ ਉਹ ਦਹਿਸ਼ਤਗਰਦ ਦੇ ਹੱਥੋਂ ਹੀ ਤਾਂ ਨਿਪਟਦਾ, ਉਹ ਵੀ ਉਸਦੇ ਆਪਣਿਆਂ ਦੇ ਹੱਥੋਂ, ਜੋ ਭਾਰਤ ਨੂੰ ਬਦਨਾਮ ਕਰਨ ਦੇ ਇਰਾਦੇ ਨਾਲ ਪੰਜਾਬ ਵਿੱਚ ਕੁੱਦਿਆ ਸੀ? ਇਸ ਸਵਾਲ ਦੇ ਜਵਾਬ ਵਿੱਚ ਐਨ.ਕੇ.ਸੂਦ ਨੇ ਕਿਹਾ, ਜੇਕਰ ਉਹ ਇਸ ਨੂੰ ਆਪਣੇ ਤੌਰ ਤੇ ਨਿਪਟਾਉਂਦੇ ਜਾਂ ਆਈਐਸਆਈ (ISI) ਇਸਨੂੰ (ਅੰਮ੍ਰਿਤਪਾਲ ਸਿੰਘ) ਨੂੰ ਜੇਲ ਤੋਂ ਬਾਹਰ ਪਰ ਭਾਰਤ ਦੀ ਸੀਮਾ ਦੇ ਅੰਦਰ ਹੀ ਨਿਪਟਾ ਦਿੰਦੀ ਤਾਂ ਸਮੱਸਿਆ ਸਿੱਧੀ ਭਾਰਤ ਸਰਕਾਰ ਅਤੇ ਸਾਡੀਆਂ ਏਜੰਸੀਆਂ ਨੂੰ ਹੁੰਦੀ।

ਜੇਲ੍ਹ ਵਿੱਚ ਨਹੀਂ ਹੋ ਸਕਦਾ ਖ਼ਤਰਾ

ਭਾਰਤ ਦੇ ਦੁਸ਼ਮਣ ਦੇਸ਼ ਦੁਨੀਆ ਵਿੱਚ ਇਹ ਸੰਦੇਸ਼ ਫੈਲਾਉਂਦੇ ਕਿ ਭਾਰਤ ਅਤੇ ਉਸ ਦੀਆਂ ਏਜੰਸੀਆਂ ਨੇ ਮਿਲੀਭੁਗਤ ਨਾਲ ਅੰਮ੍ਰਿਤਪਾਲ ਸਿੰਘ ਨੂੰ ਨਿਪਟਾ ਦਿੱਤਾ। ਦੁਸ਼ਮਣ ਚਾਹ ਵੀ ਇਹੀ ਰਹੇ ਸਨ। ਉਹ ਤਾਂ ਭਲਾ ਹੋਵੇ ਸਾਡੀ ਸਰਕਾਰ, NSA (ਰਾਸ਼ਟਰੀ ਸੁਰੱਖਿਆ ਸਲਾਹਕਾਰ) ਅਤੇ ਖੁਫੀਆ ਏਜੰਸੀਆਂ ਦਾ,ਜਿਨ੍ਹਾਂ ਦੀ ਸਿਆਣਪ ਸਦਕਾ ਅੱਜ ਅੰਮ੍ਰਿਤਪਾਲ ਸਿੰਘ ਨੂੰ ਜ਼ਿੰਦਾ ਫੜ ਕੇ ਜੇਲ੍ਹ ਵਿੱਚ ਬੰਦ ਕੀਤਾ ਜਾ ਸਕਿਆ ਹੈ। ਨਹੀਂ ਤਾਂ ਜੇਲ ਦੇ ਬਾਹਰ ਅੰਮ੍ਰਿਤਪਾਲ ਸਿੰਘ ਨੂੰ ਝਰੀਟ ਵੀ ਆਉਣ ਤੇ ਮੁਸੀਬਤ ਹੋ ਜਾਂਦੀ। ਹੁਣ ਜੇਲ੍ਹ ਵਿੱਚ ਦੋਵੇਂ ਹੀਗੱਲਾਂ ਹਨ। ਉਹ ਖਤਰੇ ਵਿੱਚ ਵੀ ਹੋ ਸਕਦਾ ਹੈ ਅਤੇ ਨਹੀਂ ਵੀ।

ਅੰਮ੍ਰਿਤਪਾਲ ਦੀ ਸੁਰੱਖਿਆ Raw ਅਤੇ IB ਦੇ ਦਿਸ਼ਾ-ਨਿਰਦੇਸ਼ਾਂ ਤਹਿਤ

ਪਰ ਇਸ ਦੇ ਨਾਲ ਹੀ ਦੂਸਰੀ ਗੱਲ ਇਹ ਵੀ ਹੈ ਕਿ ਜਦੋਂ ਅੰਮ੍ਰਿਤਪਾਲ ਸਿੰਘ ਨੂੰ 18 ਮਾਰਚ 2023 ਤੋਂ 23 ਅਪ੍ਰੈਲ 2023 ਤੱਕ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਆਪਣੇ ਬੁਣੇ ਜਾਲ ਅੰਦਰ ਭੱਜਾ-ਭੱਜਾ ਕੇ ਥਕਾ ਕੇ, ਉਸਨੂੰ ਜਿਨ੍ਹਾਂ ਭਾਰਤੀ ਏਜੰਸੀਆਂ ਨੇ ਜਿੰਦਾ ਘੇਰ ਕੇ ਜੇਲ੍ਹ ਵਿੱਚ ਪਾ ਦਿੱਤਾ ਹੋਵੇ, ਉਹ ਏਜੰਸੀਆਂ ਲੱਖ ਖਤਰਾ ਮੰਡਰਾਉਣ ਦੇ ਬਾਅਦ ਵੀ ਅੰਮ੍ਰਿਤਪਾਲ ਸਿੰਘ ਨੂੰ ਕਿਸੇ ਦੇ ਹੱਥਾਂ ਵਿੱਚ ਕਿਉਂ ਪੈਣ ਦੇਣਗੀਆਂ?

ਰਾਅ ਵਰਗੀ ਖੁਫ਼ੀਆ ਏਜੰਸੀ ਵਿੱਚ ਕੰਮ ਕਰਨ ਦੇ ਲੰਮੇ ਨਿੱਜੀ ਤਜਰਬੇ ਤੋਂ ਮੈਂ ਕਹਿ ਸਕਦਾ ਹਾਂ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਅੰਮ੍ਰਿਤਪਾਲ ਦੀ ਸੁਰੱਖਿਆ ਰਾਅ ਅਤੇ ਆਈਬੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੀ ਜਾ ਰਹੀ ਹੋਵੇਗੀ। ਨਾ ਕਿ ਸਿਰਫ਼ ਤੇ ਸਿਰਫ਼ ਉਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਜੇਲ੍ਹ ਪ੍ਰਸ਼ਾਸਨ ਦੇ ਮੋਢਿਆਂ ‘ਤੇ ਹੀ ਛੱਡੀ ਗਈ ਹੋਵੇਗੀ। ਸਾਬਕਾ ਰਾਅ ਅਧਿਕਾਰੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਹਾਲਾਤਾਂ ‘ਚ ਉਸ (ਅੰਮ੍ਰਿਤਪਾਲ ਸਿੰਘ) ਨੂੰ ਜਿੰਦਾ ਘੇਰ ਕੇ ਜੇਲ੍ਹ ਪਹੁੰਚਾਇਆ ਗਿਆ ਹੈ। ਸਾਡੀਆਂ ਖੁਫੀਆ ਏਜੰਸੀਆਂ ਉਸ ਤੋਂ ਜੇਲ੍ਹ ਦੀ ਕੋਠੜੀ ਵਿੱਚ ਹੀ ਪੁੱਛਗਿੱਛ ਕਰ ਰਹੀਆਂ ਹੋਣਗੀਆਂ। ਕਿਉਂਕਿ ਉਸਨੂੰ ਕੋਠੜੀ ਤੋਂ ਬਾਹਰ ਕੱਢਣਾ ਵੀ ਖ਼ਤਰੇ ਤੋਂ ਖਾਲੀ ਨਹੀਂ ਹੋਵੇਗਾ!

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

ਭਾਰਤੀ ਫੁੱਟਬਾਲ ਨੂੰ ਮਿਲੇਗੀ ਸੰਜੀਵਨੀ? ਗਲੋਬਲ ਸਮਿਟ ਵਿੱਚ ਤਿਆਰ ਹੋਇਆ ਰੋਡ ਮੈਪ
ਭਾਰਤੀ ਫੁੱਟਬਾਲ ਨੂੰ ਮਿਲੇਗੀ ਸੰਜੀਵਨੀ? ਗਲੋਬਲ ਸਮਿਟ ਵਿੱਚ ਤਿਆਰ ਹੋਇਆ ਰੋਡ ਮੈਪ...
News9 Global Summit: ਭਾਰਤ ਦੇ ਲੋਕਾਂ ਦੀ ਜ਼ਿੰਦਗੀ ਕਿਵੇਂ ਬਦਲੇਗੀ? ਜੋਤੀਰਾਦਿੱਤਿਆ ਸਿੰਧੀਆ ਨੇ ਦੱਸਿਆ ਪਲਾਨ
News9 Global Summit: ਭਾਰਤ ਦੇ ਲੋਕਾਂ ਦੀ ਜ਼ਿੰਦਗੀ ਕਿਵੇਂ ਬਦਲੇਗੀ? ਜੋਤੀਰਾਦਿੱਤਿਆ ਸਿੰਧੀਆ ਨੇ ਦੱਸਿਆ ਪਲਾਨ...
ਭਾਰਤੀ ਦਾ ਇੱਕ ਮੀਡੀਆ ਸਮੂਹ ਜਰਮਨੀ ਅਤੇ ਜਰਮਨ ਦੇ ਲੋਕਾਂ ਨੂੰ ਜੋੜਨ ਲਈ ਕੰਮ ਕਰ ਰਿਹਾ ਹੈ, News9 Global Summit ਵਿੱਚ ਬੋਲੇ ਪੀਐਮ ਮੋਦੀ
ਭਾਰਤੀ ਦਾ ਇੱਕ ਮੀਡੀਆ ਸਮੂਹ ਜਰਮਨੀ ਅਤੇ ਜਰਮਨ ਦੇ ਲੋਕਾਂ ਨੂੰ ਜੋੜਨ ਲਈ ਕੰਮ ਕਰ ਰਿਹਾ ਹੈ, News9 Global Summit ਵਿੱਚ ਬੋਲੇ ਪੀਐਮ ਮੋਦੀ...
ਭਾਰਤ-ਜਰਮਨ ਭਾਈਵਾਲੀ ਵਿੱਚ ਜੁੜ ਰਿਹਾ ਇੱਕ ਨਵਾਂ ਅਧਿਆਏ... News9 Global Summit ਵਿੱਚ ਬੋਲੇ ਪ੍ਰਧਾਨ ਮੰਤਰੀ ਮੋਦੀ
ਭਾਰਤ-ਜਰਮਨ ਭਾਈਵਾਲੀ ਵਿੱਚ ਜੁੜ ਰਿਹਾ ਇੱਕ ਨਵਾਂ ਅਧਿਆਏ... News9 Global Summit ਵਿੱਚ ਬੋਲੇ ਪ੍ਰਧਾਨ ਮੰਤਰੀ ਮੋਦੀ...
ਚੀਨ ਨੂੰ ਪਿੱਛੇ ਛੱਡ ਭਾਰਤ ਬਣ ਸਕਦਾ ਹੈ ਦੁਨੀਆ ਦੀ ਨਵੀਂ ਫੈਕਟਰੀ... News9 ਗਲੋਬਲ ਸਮਿਟ 'ਚ ਬੋਲੇ ਦੁਨੀਆਂ ਦੇ 5 ਦਿੱਗਜ਼
ਚੀਨ ਨੂੰ ਪਿੱਛੇ ਛੱਡ ਭਾਰਤ ਬਣ ਸਕਦਾ ਹੈ ਦੁਨੀਆ ਦੀ ਨਵੀਂ ਫੈਕਟਰੀ... News9 ਗਲੋਬਲ ਸਮਿਟ 'ਚ ਬੋਲੇ ਦੁਨੀਆਂ ਦੇ 5 ਦਿੱਗਜ਼...
Developed vs Developing: ਦਿ ਗ੍ਰੀਨ ਡਾਈਲੇਮਾ 'ਤੇ ਨਿਊਜ਼9 ਗਲੋਬਲ ਸਮਿਟ 'ਤੇ ਵੈਟਰਨਜ਼ ਨੇ ਆਪਣੇ ਵਿਚਾਰ ਪ੍ਰਗਟ ਕੀਤੇ
Developed vs Developing: ਦਿ ਗ੍ਰੀਨ ਡਾਈਲੇਮਾ 'ਤੇ ਨਿਊਜ਼9 ਗਲੋਬਲ ਸਮਿਟ 'ਤੇ ਵੈਟਰਨਜ਼ ਨੇ ਆਪਣੇ ਵਿਚਾਰ ਪ੍ਰਗਟ ਕੀਤੇ...
ਦੁਨੀਆ ਨੂੰ ਜੋੜਨ ਦਾ ਕੰਮ ਕਰਦੀਆਂ ਹਨ ਖੇਡਾਂ... ਨਿਊਜ਼9 ਗਲੋਬਲ ਸਮਿਟ 'ਚ ਬੋਲੇ ਸਟੀਫਨ ਹਿਲਡੇਬ੍ਰਾਂਟ
ਦੁਨੀਆ ਨੂੰ ਜੋੜਨ ਦਾ ਕੰਮ ਕਰਦੀਆਂ ਹਨ ਖੇਡਾਂ... ਨਿਊਜ਼9 ਗਲੋਬਲ ਸਮਿਟ 'ਚ ਬੋਲੇ ਸਟੀਫਨ ਹਿਲਡੇਬ੍ਰਾਂਟ...
ਭਾਰਤੀ ਨੌਜਵਾਨਾਂ ਦਾ Consumer Behaviour ਜਰਮਨੀ ਨਾਲੋਂ ਕਿੰਨਾ ਵੱਖਰਾ ਹੈ? Ulrich Heppe ਨੇ ਦਿੱਤਾ ਜਵਾਬ
ਭਾਰਤੀ ਨੌਜਵਾਨਾਂ ਦਾ Consumer Behaviour ਜਰਮਨੀ ਨਾਲੋਂ ਕਿੰਨਾ ਵੱਖਰਾ ਹੈ? Ulrich Heppe ਨੇ ਦਿੱਤਾ ਜਵਾਬ...
ਬੀਜੇਪੀ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਈ, ਅਸ਼ਵਨੀ ਵੈਸ਼ਨਵ ਨੇ ਜਰਮਨੀ ਵਿੱਚ ਪੀਐਮ ਮੋਦੀ ਦੀਆਂ ਉਪਲਬਧੀਆਂ ਗਿਣਾਈਆਂ
ਬੀਜੇਪੀ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਈ, ਅਸ਼ਵਨੀ ਵੈਸ਼ਨਵ ਨੇ ਜਰਮਨੀ ਵਿੱਚ ਪੀਐਮ ਮੋਦੀ ਦੀਆਂ ਉਪਲਬਧੀਆਂ ਗਿਣਾਈਆਂ...