ਵਿਆਹ ਦੇ ਬੰਧਨ ਵਿੱਚ ਬੱਝੇ ਅੰਮ੍ਰਿਤਪਾਲ ਸਿੰਘ, ਗੁਪਤ ਰੱਖਿਆ ਗਿਆ ਪੂਰਾ ਸਮਾਗਮ
ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਅੰਮ੍ਰਿਤਪਾਲ ਦਾ ਵਿਆਹ ਜਲੰਧਰ ਦੀ ਕਿਰਨਦੀਪ ਕੌਰ ਨਾਲ ਹੋਇਆ। ਕਿਰਨਦੀਪ ਕੌਰ ਇੰਗਲੈਂਡ ਵਿੱਚ ਰਹਿੰਦੀ ਐਨਆਰਆਈ ਵੀ ਹੈ।
ਜਲੰਧਰ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਅੰਮ੍ਰਿਤਪਾਲ ਦਾ ਵਿਆਹ ਜਲੰਧਰ ਦੀ ਰਹਿਣ ਵਾਲੀ ਕੁੜੀ ਕਿਰਨਦੀਪ ਕੌਰ ਨਾਲ ਹੋਇਆ ਹੈ, ਕਿਰਨਦੀਪ ਕੌਰ ਇੰਗਲੈਂਡ ਵਿੱਚ ਰਹਿੰਦੀ ਇੱਕ ਐਨਆਰਆਈ ਵੀ ਹੈ । ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੰਮ੍ਰਿਤਪਾਲ ਤੇ ਕਿਰਨਦੀਪ ਕੌਰ ਨੇ ਜਲੰਧਰ ਦੇ ਫਤਿਹਪੁਰ ਵਿੱਚ ਸਥਿਤ ਛੇਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰੂਘਰ ਆਨੰਦ ਕਾਰਜ ਲਈ ਪਹਿਲਾ ਸਥਾਨ ਤੈਅ ਕੀਤਾ ਸੀ। ਪਰ ਆਖਰੀ ਸਮੇਂ ਉਨ੍ਹਾਂ ਦੇ ਵਿਆਹ ਦਾ ਸਥਾਨ ਬਦਲ ਦਿੱਤਾ ਗਿਆ ।
ਆਖਰੀ ਸਮੇਂ ਬਦਲੀ ਗਈ ਵਿਆਹ ਸਮਾਗਮ ਦੀ ਥਾਂ
ਵਿਆਹ ਸਮਾਗਮ ਦੀ ਥਾਂ ਬਦਲਣ ਪਿੱਛੇ ਇਹ ਕਾਰਨ ਦੱਸਿਆ ਜਾ ਰਿਹਾ ਹੈ ਕਿ ਵਿਆਹ ਦੀ ਖਬਰ ਮਿਲਦਿਆਂ ਹੀ ਕੁਝ ਮੀਡੀਆ ਵਾਲੇ ਉਸ ਗੁਰੂਘਰ ਗੁਰੂਦਵਾਰਾ ਸਾਹਿਬ ਵਾਲੀ ਥਾਂ ਤੇ ਪਹੁੰਚ ਗਏ ਸਨ ਜਿੱਥੇ ਅੰਮ੍ਰਿਤਪਾਲ ਤੇ ਕਿਰਨਦੀਪ ਕੌਰ ਦਾ ਵਿਆਹ ਹੋਣਾ ਸੀ । ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਿਕ ਸਥਾਨ ਬਦਲਣ ਦਾ ਕਾਰਣ ਅਮ੍ਰਿਤਪਾਲ ਦੀ ਸੁਰੱਖਿਆ ਦਾ ਦੱਸਿਆ ਗਿਆ ਹੈ । ਦੋਵਾਂ ਨੇ ਅੰਮ੍ਰਿਤਸਰ ਦੇ ਬਾਬਾ ਬਕਾਲਾ ਰਹੀਆਂ ਵਿਖੋ ਲਾਵਾਂ ਲਈਆਂ।
ਦੋਵਾਂ ਪਰਿਵਾਰਾਂ ਚ ਪੁਰਾਣੀ ਜਾਣ-ਪਛਾਣ
ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਦੀ ਕਿਰਨਦੀਪ ਕੌਰ ਦੇ ਪਰਿਵਾਰ ਨਾਲ ਪੁਰਾਣੀ ਜਾਣ-ਪਛਾਣ ਹੈ। ਕਿਰਨਦੀਪ ਦੇ ਪਿਤਾ ਪਿਆਰਾ ਸਿੰਘ ਮੂਲ ਰੂਪ ਵਿੱਚ ਜਲੰਧਰ ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਕੁਲਾਰਾਂ ਦੇ ਵਸਨੀਕ ਹਨ, ਜੋ ਕਿ ਨਕੋਦਰ ਦੇ ਨੇੜੇ ਪੈਂਦਾ ਹੈ, ਪਰ ਹੁਣ ਉਹ ਆਪਣੇ ਪਰਿਵਾਰ ਸਮੇਤ ਇੰਗਲੈਂਡ ਵਿੱਚ ਰਹਿੰਦੇ ਹਨ । ਉਹਨਾਂ ਕੋਲ ਇੰਗਲੈਂਡ ਦੀ ਨਾਗਰਿਕਤਾ ਵੀ ਹੈ।
ਵਿਆਹ ਦੇ ਪ੍ਰੋਗਰਾਮ ਨੂੰ ਗੁਪਤ ਰੱਖਿਆ ਗਿਆ
ਅੰਮ੍ਰਿਤਪਾਲ ਸਿੰਘ ਦੇ ਵਿਆਹ ਦੇ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਹੈ। ਗੁਰੂਘਰ ਦੇ ਪ੍ਰਬੰਧਕਾਂ ਤੋਂ ਲੈ ਕੇ ਅੰਮ੍ਰਿਤਪਾਲ ਦੇ ਪਰਿਵਾਰ ਅਤੇ ਨਜ਼ਦੀਕੀਆਂ ਤੱਕ ਕੋਈ ਕੁਝ ਨਹੀਂ ਦੱਸ ਰਿਹਾ। ਗੁਰੂਘਰ ‘ਚ ਵੀ ਵਿਆਹ ਦੀ ਬੁਕਿੰਗ ਉਨ੍ਹਾਂ ਦੇ ਨਹੀਂ, ਕਿਸੇ ਹੋਰ ਦੇ ਨਾਂ ‘ਤੇ ਹੋਈ ਹੈ। ਆਨੰਦ ਕਾਰਜ ਬਹੁਤ ਹੀ ਸਰਲ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਗੁਰੂਘਰ ਵਿੱਚ ਕੋਈ ਵਿਸ਼ੇਸ਼ ਟੈਂਟ ਜਾਂ ਹੋਰ ਸਜਾਵਟ ਦਾ ਪ੍ਰਬੰਧ ਨਹੀਂ ਕੀਤਾ ਗਿਆ ਹੈ। ਭਾਵੇਂ ਅੰਮ੍ਰਿਤਪਾਲ ਸਿੰਘ ਦੇ ਵਿਆਹ ਸਬੰਧੀ ਸਾਰੇ ਵੇਰਵੇ ਗੁਪਤ ਰੱਖੇ ਜਾ ਰਹੇ ਹਨ ਪਰ ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗਾ ਹੈ ਕਿ ਵਿਆਹ ਸਮਾਗਮ ਲਈ ਗੁਰੂਘਰ ਵਿਖੇ ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ ਤੱਕ ਬੁਕਿੰਗ ਹੋ ਚੁੱਕੀ ਹੈ। ਆਨੰਦ ਕਾਰਜ ਤੋਂ ਬਾਅਦ ਗੁਰੂਘਰ ਵਿੱਚ ਹੀ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ।