ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਾਲੀ ‘ਚ ਲੱਗਿਆ ਪੱਕਾ ਮੋਰਚਾ, ਗਰਮਪੰਥੀ ਅੰਮ੍ਰਿਤਪਾਲ ਕਰੇਗਾ ਸ਼ਮੂਲੀਅਤ
ਸ਼ਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੰਡੀਗੜ੍ਹ ਮੁਹਾਲੀ ਬਾਰਡਰ ਤੇ ਪੱਕੇ ਮੋਰਚਾ ਲਗਾ ਕੇ ਬੈਠੇ ਕੌਮੀ ਇਨਸਾਫ ਮੋਰਚੇ ਦੇ ਮੰਚ ਤੇ ਲਗਾਤਾਰ ਵੱਖ ਵੱਖ ਸਿੱਖ ਆਗੂ ਅਤੇ ਪ੍ਰਚਾਰਕ ਪਹੁੰਚ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ।
ਸ਼ਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੰਡੀਗੜ੍ਹ ਮੁਹਾਲੀ ਬਾਰਡਰ ਤੇ ਪੱਕੇ ਮੋਰਚਾ ਲਗਾ ਕੇ ਬੈਠੇ ਕੌਮੀ ਇਨਸਾਫ ਮੋਰਚੇ ਦੇ ਮੰਚ ਤੇ ਲਗਾਤਾਰ ਵੱਖ ਵੱਖ ਸਿੱਖ ਆਗੂ ਅਤੇ ਪ੍ਰਚਾਰਕ ਪਹੁੰਚ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਜਿਕਰਯੋਗ ਹੈ ਕਿ ਦੇਸ਼ ਦੀਆਂ ਜੇਲ੍ਹਾਂ ਵਿਚ ਬਹੁਤ ਸਾਰੇ ਅਜਿਹੇ ਸਿੱਖ ਆਗੂ ਬੰਦ ਕੀਤੇ ਹੋਏ ਹਨ ਜੋ ਆਪਣੀਆਂ ਸ਼ਜਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਸਰਕਾਰ ਅਜੇ ਵੀ ਉਨ੍ਹਾਂ ਨੂੰ ਰਿਹਾਅ ਨਹੀਂ ਕਰ ਰਹੀ। ਅਜਿਹੇ ਵਿਚ ਸਿੱਖ ਸੰਗਤ ਵਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚੇ ਨਾਲ ਡਟਣ ਦਾ ਭਰੋਸਾ ਦਿੱਤਾ
ਮੋਰਾਵਾਲੀ, ਪਰਵਾਨਾ, ਦਾਦੂਵਾਲ ਅਤੇ ਹੋਰ ਮੋਰਚੇ ਤੇ ਡਟੇ ਇਸ ਮੋਰਚੇ ਵਿਚ ਭਾਈ ਹਰਪਾਲ ਸਿੰਘ ਚੀਮਾ, ਅਮਰ ਸਿੰਘ ਚਾਹਲ, ਪਰਮਜੀਤ ਸਿੰਘ ਦਲ ਖਾਲਸਾ, ਤਰਸੇਮ ਸਿੰਘ ਮੋਰਾਵਾਲੀ, ਬਲਜਿੰਦਰ ਸਿੰਘ ਪਰਵਾਨਾ, ਭਾਈ ਬਲਕਾਰ ਸਿੰਘ ਪਾਤੜਾਂ, ਅਮਰੀਕ ਸਿੰਘ ਈਸੜੂ, ਬਾਬਾ ਹਰਬੰਸ ਸਿੰਘ ਰੁਪਾਲੋਂ, ਹਰਪਾਲ ਸਿੰਘ ਜਲਮਾਨਾ ਤੇ ਗੁਰਮੀਤ ਸਿੰਘ ਸਾਟੂ ਨੇ ਸਿੱਖ ਕੌਮ ਨਾਲ ਜ਼ਿਆਦਤੀਆਂ ਅਤੇ ਕਾਨੂੰਨੀ ਪੱਖ ਤੋਂ ਇਨਸਾਫ਼ ਨਾ ਮਿਲਣ ਦਾ ਜ਼ਿਕਰ ਕਰਦਿਆਂ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚੇ ਨਾਲ ਡਟਣ ਦਾ ਭਰੋਸਾ ਦਿੱਤਾ।
ਭਾਈ ਅੰਮ੍ਰਿਤਪਾਲ ਸਿੰਘ ਦੀ ਸ਼ਮੂਲੀਅਤ ਨਾਲ ਮੋਰਚਾ ‘ਚ ਪਵੇਗੀ ਜਾਨ
ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਇਸ ਕੌਮੀ ਇਨਸਾਫ ਮੋਰਚੇ ਵਿਚ ਸ਼ਾਮਲ ਹੋਣ ਨਾਲ ਇਸ ਮੋਰਚੇ ਵਿਚ ਨਵੀਂ ਜਾਨ ਪੈ ਜਾਵੇਗੀ ਕਿਉਂਕਿ ਪੰਜਾਬ ਦੇ ਸਿੱਖ ਨੌਜਵਾਨ ਭਾਈ ਅੰਮ੍ਰਿਤਪਾਲ ਸਿੰਘ ਦੀ ਸ਼ਖਸ਼ੀਅਤ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਉਹ ਵਹੀਰਾਂ ਕੱਤ ਕੇ ਇਸ ਮੋਰਚੇ ਚ ਪਹੁੰਚ ਰਹੇ ਹਨ। ਇਥੇ ਇਹ ਵੀ ਜਿਕਰਯੋਗ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਾਈਨਰ ਦੌਰੇ ਦੀ ਸਮੱਸਿਆ ਦੇ ਚਲਦਿਆਂ ਅਜੇ ਅੰਮ੍ਰਿਤਸਰ ਦੇ ਫੌਰਟਿਸ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਥੋਂ ਇਲਾਜ ਮੁਕੰਮਲ ਹੋਣ ਤੋਂ ਬਾਅਦ ਸਿਹਤਯਾਬ ਹੋ ਕੇ ਭਾਈ ਅੰਮ੍ਰਿਤਪਾਲ ਸਿੰਘ ਇਸ ਮੋਰਚੇ ਵਿਚ ਸ਼ਮੂਲੀਅਤ ਕਰਕੇ ਇਸ ਮੋਰਚੇ ਨੂੰ ਹੋਰ ਮਜਬੂਤ ਕਰ ਸਕਦੇ ਹਨ।