Khalistan: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਛੱਡ ਰਹੇ ਉਸਦਾ ਸਾਥ
Amritpal Singh: ਅੰਮ੍ਰਿਤਪਾਲ ਦੇ ਸਾਥੀ ਅਤੇ ਜਥੇਬੰਦੀ ਦੇ ਫਾਉਂਡਰ ਮੈਂਬਰ ਗੁਰਪ੍ਰੀਤ ਸਿੰਘ ਨੇ ਆਪਣੇ ਆਪ ਨੂੰ ਅੰਮ੍ਰਿਤਪਾਲ ਤੋਂ ਵੱਖ ਕਰ ਲਿਆ ਹੈ। ਅਜਨਾਲਾ ਕਾਂਡ ਨੰ ਵੀ ਦੱਸਿਆ ਗਲਤ, ਗੁਰਪ੍ਰੀਤ ਸਿੰਘ ਨੇ ਕਿਹਾ ਅੰਮ੍ਰਿਤਪਾਲ ਨੌਜਵਾਨਾਂ ਨੂੰ ਨਸ਼ਾ ਛੁਡਵਾਉਂਦਾ ਸੀ ਅਤੇ ਅੰਮ੍ਰਿਤ ਸ਼ੰਚਾਰ ਕਰਦਾ ਉਹ ਠੀਕ ਸੀ ਪਰ ਬਾਕੀ ਗਤੀਵਿਧੀਆਂ ਕਾਰਨ ਉਹ ਉਸਤੋਂ ਵੱਖ ਹੋਏ ਹਨ। ਇਸਤੋਂ ਇਲਾਵਾ ਗੁਰਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਦੇ ਬਾਕੀ ਸਾਥੀਆਂ ਨੂੰ ਵੀ ਪੁਲਿਸ ਕੋਲ ਸਰੰਡਰ ਕਰਨ ਦੀ ਅਪੀਲ ਕੀਤੀ ਹੈ।
ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਛੱਡ ਰਹੇ ਉਸਦਾ ਸਾਥ।
ਅਜਨਾਲਾ ਕਾਂਡ ਪੂਰੀ ਤਰ੍ਹਾਂ ਗਲਤ ਸੀ-ਗੁਰਪ੍ਰੀਤ ਸਿੰਘ
ਉਹਨਾਂ ਕਿਹਾ ਕਿ ਜਦੋਂ ਤੱਕ ਭਾਈ ਅੰਮ੍ਰਿਤਪਾਲ ਸਿੰਘ ਨੌਜਵਾਨਾਂ ਦੇ ਨਸ਼ੇ ਛੁਡਵਾਉਂਦਾ ਸੀ ਅਤੇ ਲੋਕਾਂ ਨੂੰ ਅੰਮ੍ਰਿਤਪਾਨ ਕਰਵਾਉਂਦਾ ਸੀ ਉਦੋਂ ਤੱਕ ਠੀਕ ਸੀ ਪਰ ਜਦੋਂ ਉਹ ਬਾਕੀ ਗਤੀਵਿਧੀਆਂ ਵਿਚ ਸ਼ਾਮਿਲ ਹੋਇਆ ਤਾਂ ਅਸੀਂ ਖੁਦ ਨੂੰ ਅੰਮ੍ਰਿਤਪਾਲ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਤੋਂ ਬਹੁਤ ਪਹਿਲਾਂ ਹੀ ਵੱਖ ਕਰ ਲਿਆ ਸੀ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਦਾ ਅਜਨਾਲਾ ਕਾਂਡ (Ajnala case) ਵੀ ਗਲਤ ਸੀ ਜਿਸ ਤੋਂ ਬਾਅਦ ਅਸੀਂ ਪੂਰੀ ਤਰਾਂ ਚੁੱਪ ਸੀ ਅਤੇ ਸਾਡਾ ਉਹਨਾਂ ਨਾਲ ਕੋਈ ਸੰਬੰਧ ਨਹੀਂ ਸੀ। ਉਹਨਾਂ ਕਿਹਾ ਕਿ ਪੁਲਿਸ ਨੇ ਸਾਨੂੰ ਪਹਿਲਾਂ ਸ਼ੇਅਰ ਕੀਤੀਆ ਪੋਸਟਾਂ ਕਾਰਨ ਫੜ੍ਹਿਆ ਸੀ।ਬਾਕੀ ਸਾਥੀਆਂ ਨੂੰ ਪੁਲਿਸ ਅੱਗੇ ਸਮਰਪਣ ਕਰਨ ਦੀ ਅਪੀਲ
ਗੁਰਪ੍ਰੀਤ ਸਿੰਘ ਨੇ ਬਾਕੀ ਸਾਥੀਆਂ ਨੂੰ ਪੁਲਿਸ ਅੱਗੇ ਸਮਰਪਣ ਕਰਨ ਦੀ ਅਪੀਲ ਕੀਤੀ ਤਾਂ ਜੋ ਪਰਿਵਾਰ ਵਾਲਿਆਂ ਨੂੰ ਪਰੇਸ਼ਾਨੀ ਨਾ ਹੋਵੇ। ਉਹਨਾਂ ਦੱਸਿਆ ਕਿ ਫਰਦਿਕੋਟ ਜੇਲ੍ਹ ਵਿਚ ਵਾਰਿਸ ਪੰਜਾਬ ਦਾ ਜਥੇਬੰਦੀ ਨਾਲ ਸੰਬੰਧਿਤ ਮੋਗਾ ਜਿਲ੍ਹੇ ਦੇ ਵੀ ਕਈ ਨੌਜਵਾਨ ਬੰਦ ਹਨ। ਉਹਨਾਂ ਦੱਸਿਆ ਕਿ ਉਸ ਦੇ ਨਾਲ ਇਕ ਹੋਰ ਸਾਥੀ ਨੂੰ ਛੱਡਿਆ ਗਿਆ ਹੈ ਜਦਕਿ ਬਾਕੀ 2 ਸਾਥੀਆਂ ਦੀ ਕੋਰਟ ਵਿਚ ਪੇਸ਼ੀ ਸੀ ਉਹ ਪੇਸ਼ੀ ਤੇ ਗਏ ਸਨ। ਜਿਕਰਯੋਗ ਹੈ ਕਿ ਪਿਛਲੇ ਦਿਨੀ ਫਰੀਦਕੋਟ ਪੁਲਿਸ ਨੇ ਬਹਿਬਲਕਲਾਂ ਇਨਸਾਫ ਮੋਰਚੇ ਨਾਲ ਤੇ ਨਾਲ ਸੰਬੰਧਿਤ 4 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ ਜੋ ਵਾਰਿਸ ਪੰਜਾਬ ਦਾ ਜਥੇਬੰਦੀ ਨਾਲ ਜੁੜੇ ਹੋਏ ਸਨ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰੱਥਕ ਸਨ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓLoading...
Unable to load recommendations.
Follow Us
