Lakhbir Singh Rode : ਕੌਣ ਸੀ ਪਾਕਿਸਤਾਨ ‘ਚ ਲਖਬੀਰ ਸਿੰਘ ਰੋਡੇ , ਜਿਸਦੀ ਪਾਕਿਸਤਾਨ ਵਿੱਚ ਹੋਈ ਮੌਤ, ਭਿੰਡਰਾਂਵਾਲੇ ਨਾਲ ਉਨ੍ਹਾਂ ਦਾ ਕੀ ਸੀ ਸਬੰਧ?

Updated On: 

05 Dec 2023 13:17 PM

Who is Lakhbir Singh Rode: ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਦਾ ਰਹਿਣ ਵਾਲਾ ਲਖਬੀਰ ਭਾਰਤ ਤੋਂ ਦੁਬਈ ਭੱਜ ਗਿਆ ਸੀ। ਇਸ ਤੋਂ ਬਾਅਦ ਉਸ ਨੇ ਪਾਕਿਸਤਾਨ ਨੂੰ ਆਪਣਾ ਘਰ ਬਣਾ ਲਿਆ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੇ ਭਾਰਤ ਵਿਰੋਧੀ ਸਾਜ਼ਿਸ਼ ਵਿੱਚ ਲਖਬੀਰ ਦਾ ਇਸਤੇਮਾਲ ਕੀਤਾ।

Lakhbir Singh Rode : ਕੌਣ ਸੀ ਪਾਕਿਸਤਾਨ ਚ ਲਖਬੀਰ ਸਿੰਘ ਰੋਡੇ , ਜਿਸਦੀ ਪਾਕਿਸਤਾਨ ਵਿੱਚ ਹੋਈ ਮੌਤ, ਭਿੰਡਰਾਂਵਾਲੇ ਨਾਲ ਉਨ੍ਹਾਂ ਦਾ ਕੀ ਸੀ ਸਬੰਧ?
Follow Us On

ਪਾਕਿਸਤਾਨ ‘ਚ ਖਾਲਿਸਤਾਨੀ ਅੱਤਵਾਦੀ ਲਖਬੀਰ ਸਿੰਘ ਰੋਡੇ (Lakhbir Singh Rode) ਦੇ ਮਾਰੇ ਜਾਣ ਦੀ ਖਬਰ ਹੈ। ਲਖਬੀਰ ਸਿੰਘ ਪਾਕਿਸਤਾਨ ਵਿੱਚ ਬੈਠ ਕੇ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਰਚਦਾ ਸੀ। ਪੰਜਾਬ ਦੀਆਂ ਕਈ ਵੱਡੀਆਂ ਵਾਰਦਾਤਾਂ ਵਿੱਚ ਉਸ ਦਾ ਨਾਂ ਸਾਹਮਣੇ ਆ ਚੁੱਕਾ ਹੈ। ਉਸ ਨੇ ਪਾਕਿਸਤਾਨ ਤੋਂ ਭਾਰਤ ਨੂੰ ਟਿਫਿਨ ਬੰਬ ਵੀ ਭੇਜੇ ਸਨ। ਇਨ੍ਹਾਂ ਦਾ ਮਕਸਦ ਪੰਜਾਬ ਨੂੰ ਦਹਿਸ਼ਤਜ਼ਦਾ ਕਰਨਾ ਸੀ। ਲਖਬੀਰ ਸਿੰਘ ਰੋਡੇ ਖਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਆਗੂ ਸੀ। ਲਖਬੀਰ ਸਿੰਘ ਰੋਡੇ ਖਾਲਿਸਤਾਨੀ ਅੱਤਵਾਦੀ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਭਤੀਜਾ ਸੀ।

ਪਾਕਿਸਤਾਨ ਵਿਚ ਵੀ ਲਖਬੀਰ ਦੇ ਕਈ ਟਿਕਾਣੇ

ਲਖਬੀਰ ਸਿੰਘ ਰੋਡੇ ‘ਤੇ ਡਰੋਨ ਰਾਹੀਂ ਭਾਰਤ ‘ਚ ਆਰਡੀਐਕਸ ਭੇਜਣ ਤੋਂ ਇਲਾਵਾ ਕਈ ਗੰਭੀਰ ਮਾਮਲਿਆਂ ਦਾ ਦੋਸ਼ ਹੈ। ਖੁਫੀਆ ਏਜੰਸੀਆਂ ਦੇ ਰਿਕਾਰਡ ਮੁਤਾਬਕ ਲਖਬੀਰ ਦੇ ਪਾਕਿਸਤਾਨ ਵਿਚ ਕਈ ਟਿਕਾਣੇ ਸਨ। ਉਹ ਵੱਖ-ਵੱਖ ਸਮਿਆਂ ਵਿੱਚ ਇਨ੍ਹਾਂ ਵਿੱਚ ਰਹਿੰਦਾ ਸੀ। ਪ੍ਰਮੁੱਖ ਸਥਾਨ ਟਾਊਨਸ਼ਿਪ ਏਰੀਆ, ਹਲੌਲ, ਅਮੋਲ ਥੀਏਟਰ ਲਾਹੌਰ, ਹਾਊਸ ਨੰਬਰ 20, ਪੀਆਈਏ ਕਲੋਨੀ, ਡਿਫੈਂਸ ਲਾਹੌਰ ਹਨ।

ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਦਾ ਰਹਿਣ ਵਾਲਾ ਲਖਬੀਰ ਭਾਰਤ ਤੋਂ ਦੁਬਈ ਭੱਜ ਗਿਆ ਸੀ। ਇਸ ਤੋਂ ਬਾਅਦ ਉਸ ਨੇ ਪਾਕਿਸਤਾਨ ਨੂੰ ਆਪਣਾ ਅੱਡਾ ਬਣਾ ਲਿਆ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੇ ਭਾਰਤ ਵਿਰੋਧੀ ਸਾਜ਼ਿਸ਼ ਵਿੱਚ ਲਖਬੀਰ ਦੀ ਵਰਤੋਂ ਕੀਤੀ ਸੀ। ਉਹ ਡਰੋਨ ਰਾਹੀਂ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਭਾਰਤ ਭੇਜਦਾ ਸੀ। ਲਖਬੀਰ ਸਿੰਘ ਦਾ ਪਰਿਵਾਰ ਕੈਨੇਡਾ ਵਿੱਚ ਰਹਿੰਦਾ ਹੈ।

ਲਖਬੀਰ ਨੇ ਪੰਜਾਬ ਵਿੱਚ ਤਿਆਰ ਕੀਤਾ ਸੀ ਸਲੀਪਰ ਸੈੱਲਾਂ ਦਾ ਨੈੱਟਵਰਕ

ਲਖਬੀਰ ਸਿੰਘ ਰੋਡੇ ਨੇ ਡਰੋਨ ਰਾਹੀਂ ਟਿਫਿਨ ਬੰਬ ਪੰਜਾਬ ਭੇਜੇ ਸਨ। ਉਨ੍ਹਾਂ ਦਾ ਮਕਸਦ ਪੰਜਾਬ ਵਿੱਚ ਦਹਿਸ਼ਤ ਫੈਲਾਉਣਾ ਸੀ। ਐਨਆਈਏ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਰੋਡੇ ਨੇ ਪੰਜਾਬ ਵਿੱਚ ਸਲੀਪਰ ਸੈੱਲਾਂ ਦਾ ਇੱਕ ਵੱਡਾ ਨੈੱਟਵਰਕ ਬਣਾਇਆ ਹੋਇਆ ਸੀ। 200 ਦੇ ਕਰੀਬ ਨੌਜਵਾਨਾਂ ਨੂੰ ਸ਼ਾਮਲ ਕੀਤਾ ਗਿਆ ਸੀ। ਟਿਫਿਨ ਬੰਬਾਂ ਦੀ ਬਰਾਮਦਗੀ ਤੋਂ ਬਾਅਦ ਵੀ ਏਜੰਸੀਆਂ ਨੂੰ ਕੋਈ ਵੱਡਾ ਹਿੱਸਾ ਨਹੀਂ ਮਿਲਿਆ ਕਿਉਂਕਿ ਸਲੀਪਰ ਸੈੱਲ ਨੇ ਟਿਫਿਨ ਬੰਬਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਇਆ ਸੀ ਅਤੇ ਏਜੰਸੀਆਂ ਨੂੰ ਅੱਜ ਤੱਕ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ

ਜਲਾਲਾਬਾਦ ਧਮਾਕੇ ਨਾਲ ਜੁੜਿਆ ਨਾਂ

15 ਸਤੰਬਰ 2021 ਨੂੰ ਸ਼ਾਮ 7:57 ਵਜੇ ਦੇ ਕਰੀਬ ਫਾਜ਼ਿਲਕਾ ਦੇ ਜਲਾਲਾਬਾਦ ਸ਼ਹਿਰ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਕੋਲ ਇੱਕ ਬਾਈਕ ਵਿੱਚ ਧਮਾਕਾ ਹੋਇਆ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਇਸ ਧਮਾਕੇ ਵਿੱਚ ਲਖਬੀਰ ਸਿੰਘ ਰੋਡੇ ਦੀ ਅਹਿਮ ਭੂਮਿਕਾ ਸੀ। ਉਸ ਨੇ ਹਥਿਆਰ, ਗੋਲਾ ਬਾਰੂਦ ਅਤੇ ਟਿਫਿਨ ਬੰਬ ਭੇਜੇ ਸਨ। ਇਸ ਦਾ ਮਕਸਦ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਧਮਾਕੇ ਕਰਕੇ ਪੰਜਾਬ ਦੇ ਲੋਕਾਂ ‘ਚ ਡਰ ਪੈਦਾ ਕਰਨਾ ਸੀ।

16 ਸਤੰਬਰ, 2021 ਨੂੰ, ਜਲਾਲਾਬਾਦ ਪੁਲਿਸ ਨੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3 ਅਤੇ 4 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਬਾਅਦ ਵਿੱਚ ਇਸ ਮਾਮਲੇ ਦੀ ਜਾਂਚ ਐਨਆਈਏ ਨੇ ਕੀਤੀ ਸੀ। ਕੁਝ ਸਮਾਂ ਪਹਿਲਾਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਮੋਗਾ ਦੇ ਬਾਘਾਪੁਰਾਣਾ ਦੇ ਪਿੰਡ ਕੋਠੇ ਗੁਰੂਪੁਰਾ ਵਿੱਚ ਅੱਤਵਾਦੀ ਲਖਬੀਰ ਸਿੰਘ ਰੋਡੇ ਦੀ 43 ਕਨਾਲ 3 ਮਰਲੇ ਜ਼ਮੀਨ ਦਾ ਚੌਥਾ ਹਿੱਸਾ ਸੀਲ ਕਰ ਦਿੱਤਾ ਸੀ। ਲਖਬੀਰ ਰੋਡੇ ਵਿਰੁੱਧ ਦਿੱਲੀ ਵਿੱਚ ਵੀ ਕੇਸ ਦਰਜ ਹਨ।

Exit mobile version