Kuldeep Singh Dhaliwal: ਅਜਨਾਲਾ ‘ਚ ਹਿੰਸਾ ਕਾਬੂ ਕਰਨ ਵਾਲੇ ਪੁਲਿਸ ਵਾਲਿਆਂ ਨਾਲ ਮਿਲੇ ਧਾਲੀਵਾਲ
ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਅਜਨਾਲਾ ਕਾਂਡ ਵਿੱਚ ਜ਼ਖ਼ਮੀ ਹੋਏ ਐਸਐਸਪੀ ਸਤਿੰਦਰ ਸਿੰਘ, ਐਸਪੀ ਡੀ ਜੁਗਰਾਜ ਸਿੰਘ ਅਤੇ ਐਸਪੀ ਤੇਜਬੀਰ ਐਸ ਹੁੰਦਲ ਨਾਲ ਕੀਤੀ ਮੁਲਾਕਾਤ। ਅਜਨਾਲਾ 'ਚ ਹਿੰਸਾ ਕਾਬੂ ਕਰਨ ਵਾਲੇ ਪੁਲਿਸ ਦੇ ਜਵਾਨਾਂ ਨੂੰ ਗੰਭੀਰ ਸੱਟਾਂ ਆਈਆਂ ਸਨ। ਧਾਲੀਵਾਲ ਨੇ ਗੁਰੂ ਗਰੰਥ ਸਾਹਿਬ ਦੀ ਰੱਖਿਆ ਕਰਨ ਲਈ ਪੁਲਿਸ ਦਾ ਧੰਨਵਾਦ ਕੀਤਾ।
ਬੀਤੇ ਦਿਨੋਂ ਅਜਨਾਲਾ ‘ਚ ਹੋਈ ਹਿੰਸਾ ਦੌਰਾਨ ਆਪਣੀ ਜਾਨ ਉੱਤੇ ਖੇਡ ਕੇ ਉਪਦ੍ਰਵੀਆਂ ਨੂੰ ਕਾਬੂ ਕਰਨ ਵਾਲੇ ਪੁਲਿਸ ਅਧਿਕਾਰੀਆਂ ਨਾਲ, ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਆਪ ਜਾ ਕੇ ਮੁਲਾਕਾਤ ਕੀਤੀ, ਜਿਸ ਦੀਆਂ ਤਸਵੀਰਾਂ ਸੋਢਲ ਮੀਡੀਆ ਉੱਤੇ ਸਾਂਝਾ ਕਰਦਿਆਂ ਉਹਨਾਂ ਲਿਖਿਆ ‘ਅਜਨਾਲਾ ਵਿੱਚ ਸਾਡੇ ਬਹਾਦਰ ਪੁਲਿਸ ਜਵਾਨਾਂ ਐਸ.ਐਸ.ਪੀ ਦਿਹਾਤੀ ਸਤਿੰਦਰ ਸਿੰਘ ਆਈ.ਪੀ.ਐਸ,ਜੁਗਰਾਜ ਸਿੰਘ ਐਸ.ਪੀ,ਐਸ ਪੀ ਤੇਜਬੀਰ ਸਿੰਘ ਹੁੰਦਲ ਨੇ ਜਿਸ ਤਰ੍ਹਾਂ ਆਪਣੀ ਜਾਨ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਰਾਖੀ ਕੀਤੀ ਹੈ।ਉਨ੍ਹਾਂ ਲਈ ਭਗਵੰਤ ਮਾਨ ਸਾਹਿਬ ਅਤੇ ਮੈ ਸ਼ੁਕਰਗੁਜਾਰ ਹਾਂ।ਇਹਨਾਂ ਦਾ ਸਨਮਾਨ ਕਰਨ ‘ਤੇ ਮਾਣ ਮਹਿਸੂਸ ਹੋਇਆ’. ਇਸ ਦੌਰਾਨ ਢਾਲਿ ਵੱਲ ਨੇ ਪੁਲਿਸ ਅਧਿਕਾਰੀਆਂ ਨੂੰ ਕੀ ਕਿਹਾ ਸੁਣੋ।
Published on: Feb 26, 2023 04:17 PM
Latest Videos

ਹਰਿਆਣਾ ਦੇ ਕੈਥਲ ਤੋਂ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ISI ਨੇ ਫਸਾਉਣ ਲਈ ਵਿਛਾਇਆ ਸੀ ਇਹ ਜਾਲ

Punjab Board 10th Result: ਪਹਿਲਾ, ਦੂਜਾ, ਤੀਜਾ...ਇਹ ਕਿਵੇਂ ਕੀਤੇ ਗਏ ਤੈਅ ? PSEB 10ਵੀਂ ਦੇ ਨਤੀਜਿਆਂ ਨੇ ਕਿਉਂ ਕਰ ਦਿੱਤਾ ਹੈਰਾਨ?

ਪਾਕਿਸਤਾਨੀ ਜਨਰਲ ਮੁਨੀਰ ਦਾ ਜਲੰਧਰ ਨਾਲ ਕੀ ਸਬੰਧ ਹੈ?

ਜੇਕਰ ਭਾਰਤ ਤੇ ਹਮਲਾ ਹੋਇਆ ਹੈ ਤਾਂ ਅਸੀਂ ਅੱਤਵਾਦੀਆਂ ਦੀ ਛਾਤੀ ਤੇ ਹਮਲਾ ਕੀਤਾ- ਰਾਜਨਾਥ ਸਿੰਘ
