ਬੇਅਦਬੀ ਦੇ ਕਲੰਕ ਨੂੰ ਧੋਣ ਲਈ ਅਕਾਲੀ ਦੱਲ ਨੂੰ ਦੇਣੀ ਹੋਵੇਗੀ ਵੱਡੀ ਕੁਰਬਾਨੀ- ਕਰਨੈਲ ਸਿੰਘ
ਕਰਨੈਲ ਸਿੰਘ ਨੇ ਕਿਹਾ ਕਿ ਬੇਸ਼ੱਕ ਬਾਦਲਾਂ ਨੇ ਖੁਦ ਬੇਅਦਬੀ ਨਹੀਂ ਕਰਵਾਈ, ਪਰ ਇਹ ਸਭ ਉਦੋਂ ਹੋਇਆ ਜਦੋਂ ਪੰਜਾਬ ਵਿਚ ਉਹਨਾਂ ਦੀ ਅਗਵਾਈ ਵਾਲੀ ਸਰਕਾਰ ਸੀ। ਇਸ ਲਈ ਜੋ ਬੇਅਦਬੀ ਦਾ ਕਲੰਕ ਉਹਨਾਂ ਮੱਥੇ ਲੱਗਿਆ ਹੈ ਉਸ ਨੂੰ ਧੋਣ ਲਈ ਉਨ੍ਹਾਂ ਨੂੰ ਵੱਡੀ ਕੁਰਬਾਨੀ ਅਤੇ ਤਿਆਗ ਕਰਨਾ ਪਵੇਗਾ।
ਸ਼੍ਰੋਮਣੀ ਅਕਾਲੀ ਦੱਲ ਤੋਂ ਕੱਢੇ ਜਾਣ ਤੋਂ ਬਾਅਦ ਐਸਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਪਾਰਟੀ ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਆਪਣੇ ਮੱਥੇ ਤੇ ਲੱਗੇ ਬੇਅਦਬੀ ਦੇ ਕਲੰਕ ਨੂੰ ਧੋਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਕੁਰਬਾਨੀ ਅਤੇ ਤਿਆਗ ਕਰਨਾ ਪਵੇਗਾ। ਨਾਲ ਹੀ ਉਨ੍ਹਾਂ ਨੇ ਖੁਦ ਨੂੰ ਪਾਰਟੀ ਚੋਂ ਕੱਢੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਹੈ।
ਕਰਨੈਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਜਦੋਂ ਗੁਰੁ ਗ੍ਰੰਥ ਸਾਹਿਬ ਦੀ ਬੇਅਬੀ ਹੋਈ ਅਤੇ ਇਨਸਾਫ ਮੰਗ ਰਹੀਆਂ ਸੰਗਤਾਂ ਉਪਰ ਗੋਲੀਆਂ ਚਲਾਈਆ ਗਈਆਂ ਤਾਂ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਉਹਨਾਂ ਕਿਹਾ ਕਿ ਬੇਅਦਬੀ ਦਾ ਕਲੰਕ ਸ਼੍ਰੋਮਣੀ ਅਕਾਲੀ ਦਲ ਦੇ ਮੱਥੇ ਤੇ ਲੱਗਾ ਹੈ ਜਿਸ ਨੂੰ ਧੋਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਵਡੀ ਕੁਰਬਾਨੀ ਅਤੇ ਤਿਆਗ ਦੀ ਲੋੜ ਹੈ। 7 ਸਾਲ ਬਾਅਦ ਇਨਸਾਫ ਲਈ ਲੱਗੇ ਮੋਰਚੇ ਵਿਚ ਪਹੁੰਚੇ ਪੰਜੋਲੀ ਨੇ ਬੇਅਦਬੀ ਲਈ ਬਾਦਲ ਪਰਿਵਾਰ ਨੂੰ ਜਿੰਮੇਵਾਰ ਠਹਿਰਾਉਂਦਿਆ ਕਿਹਾ ਕਿ ਉਸ ਵਕਤ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਾਂ ਤਾਂ ਕਿਸੇ ਦੋਸੀ ਨੂੰ ਫੜ੍ਹਿਆ ਅਤੇ ਨਾਂ ਹੀ ਕਿਸੇ ਨੂੰ ਸਜਾਵਾਂ ਦਿੱਤੀਆ ਜਿਸ ਕਾਰਨ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਮਾੜੀ ਹੋਈ ਹੈ। ਉਹਨਾਂ ਕਿਹਾ ਕਿ ਉਗ ਲਗਾਤਾਰ ਪਾਰਟੀ ਦੇ ਸੁਧਾਰ ਲਈ ਆਵਾਜ ਉਠਾਉਂਦੇ ਆ ਰਹੇ ਸਨ ਇਸੇ ਲਈ ਉਨ੍ਹਾਂ ਨੂੰ ਪਾਰਟੀ ਵਿਚੋਂ ਬਾਹਰ ਕੱਢਿਆ ਗਿਆ ਹੈ।
‘ਪਾਰਟੀ ਚੋਂ ਕੱਢੇ ਜਾਣ ਦਾ ਨਹੀਂ ਹੈ ਦੁੱਖ’
ਉਹਨਾਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢੇ ਜਾਣ ਦੀ ਬਹੁਤ ਖੁਸੀ ਹੈ, ਉਨ੍ਹਾਂ ਨੇ ਉਸ ਦਿਨ ਲੱਡੂ ਵੰਡੇ ਸਨ। ਉਨ੍ਹਾਂ ਨੇ ਹਮੇਸ਼ਾ ਹੀ ਪਾਰਟੀ ਦੀਆ ਗਲਤ ਨੀਤੀਆਂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਕਿਹਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਭ ਤੋਂ ਵੱਡੇ ਡਿਕਟੇਟਰ ਅਤੇ ਆਕੜਖੌਰ ਹਨ। ਬੇਅਦਬੀ ਮਾਮਲਿਆ ਤੋਂ ਕਰੀਬ ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਡਾ ਆਕੜਖੋਰ ਹੈ ਅਤੇ ਉਸ ਤੋਂ ਵੱਡਾ ਕੋਈ ਡਿਕਟੇਟਰ ਨਹੀਂ। ਇਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਉਹਨਾਂ ਨੇ ਹਮੇਸ਼ਾ ਪਾਰਟੀ ਦੀਆਂ ਗਲਤ ਨੀਤੀਆ ਖਿਲਾਫ ਅਵਾਜ ਬੁਲੰਦ ਕੀਤੀ ਸੀ । ਜਦੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਮੈਂ ਉਦੋਂ ਵੀ ਵਿਰੋਧ ਪ੍ਰਗਟਾਇਆ ਸੀ। ਉਹਨਾਂ ਕਿਹਾ ਕਿ ਪਾਰਟੀ ਵਿਚੋਂ ਕੱਢੇ ਜਾਣ ਦਾ ਉਹਨਾਂ ਨੂੰ ਕੋਈ ਮਲਾਲ ਨਹੀਂ ਹੈ ਉਹਨਾਂ ਨੂੰ ਤਾਂ ਗੁਲਾਮੀ ਤੋਂ ਮਿਲੇ ਛੁਟਕਾਰੇ ਦੀ ਖੁਸ਼ੀ ਹੈ ਅਤੇ ਉਹਨਾਂ ਨੇ ਤਾ ਉਸ ਦਿਨ ਲੱਡੂ ਵੰਡ ਕੇ ਖੁਸੀ ਮਨਾਈ ਸੀ ਅਤੇ ਗੁਰਦੁਆਰਾ ਸਾਹਿਬ ਜਾ ਕੇ ਸ਼ੁਕਰਾਨਾ ਅਦਾ ਕੀਤਾ ਸੀ । ਉਹਨਾ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਬਰਗਾੜੀ ਵਿਖੇ ਧਰਨੇ ਵਿਚ ਆਉਂਦੇ ਰਹੇ ਹਨ ਅਤੇ ਹੁਣ ਬਹਿਬਲਕਲਾਂ ਇਨਸਾਫ ਮੋਰਚੇ ਵਿਚ ਵੀ ਹਰ ਹਫਤੇ ਆਉਂਦੇ ਰਹਿਣਗੇ।