Ex MLA on Vigilance Radar: ਫਰੀਦਕੋਟ ਤੋਂ ਸਾਬਕਾ ਵਿਧਾਇਕ ਕਿੱਕੀ ਢਿੱਲੋਂ ਦੇ ਫਾਰਮ ਹਾਊਸ ‘ਤੇ ਛਾਪੇਮਾਰੀ
Big Action : ਸੂਬੇ ਵਿੱਚ ਲਗਾਤਾਰ ਸਾਬਕਾ ਵਿਧਾਇਕਾਂ ਅਤੇ ਮੰਤਰੀਆਂ ਦੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਇਸੇ ਲੜੀ ਵਿੱਚ ਵਿਜੀਲੈਂਸ ਫਰੀਦਕੋਟ ਦੇ ਸਾਬਕਾ ਵਿਧਾਇਕ ਕਿੱਕੀ ਢਿੱਲੋਂ ਦੇ ਫਾਰਮ ਉਤੇ ਪਹੁੰਚੀ।
ਸਿਸਵਾਂ ਫਾਰਮ ਹਾਊਸ ਚ ਵਿਜੀਲੈਂਸ ਨੇ ਕੀਤੀ ਛਾਪੇਮਾਰੀ
ਜ਼ਿਰਕਯੋਗ ਹੈ ਕਿ ਚੰਡੀਗੜ੍ਹ ਦੇ ਨੇੜੇ ਕਿੱਕੀ ਢਿੱਲੋਂ ਵੱਲੋਂ ਬਣਾਏ ਗਏ ਫਾਰਮ ਹਾਊਸ ਉਤੇ ਅੱਜ ਵਿਜੀਲੈਂਸ ਪਹੁੰਚੀ ਹੈ। ਕਿੱਕੀ ਢਿੱਲੋਂ ਦਾ ਇਹ ਫਾਰਮ ਹਾਊਸ ਪਿੰਡ ਮਾਨਕਪੁਰ ਸ਼ਰੀਫ ਦਾ ਰਕਬਾ ਹੈ ਜਿਹੜਾ ਸਿਸਵਾਂ ਦੇ ਨੇੜੇ ਪੈਂਦਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਫਾਰਮ ਹਾਊਸ ਵੀ ਸਿਸਵਾਂ ਵਿਖੇ ਹੀ ਹੈ। ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਪਹਿਲਾਂ ਹੀ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਵਿਜੀਲੈਂਸ ਦੀ ਰਾਡਾਰ ਹੇਠ ਹਨ।ਮੇਰਾ ਸਾਰਾ ਰਿਕਾਰਡ ਆਨ ਲਾਈਨ : ਕਿੱਕੀ ਢਿੱਲੋਂ
ਦੱਸ ਦੇਈਏ ਕਿ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਨੂੰ ਪਹਿਲਾਂ 30 ਜਨਵਰੀ ਨੂੰ ਫਰੀਦਕੋਟ ਦੇ ਵਿਜੀਲੈਂਸ ਦਫਤਰ ਵਿਖੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਤਲਬ ਕਰਕੇ ਸਵਾਲ ਜਵਾਬ ਕੀਤੇ ਗਏ ਸਨ। ਕਿੱਕੀ ਢਿੱਲੋਂ ਨੇ ਉਸ ਵੇਲੇ ਕਿਹਾ ਸੀ ਕਿ ਉਹ ਇਕ ਬਿਜ਼ਨਸਮੈਨ ਹਨ ਅਤੇ ਉਨ੍ਹਾਂ ਦਾ ਸਾਰਾ ਰਿਕਾਰਡ ਆਨਲਾਈਨ ਹੈ। ਉਨ੍ਹਾਂ ਚੋਣ ਲੜਨ ਵੇਲੇ ਆਪਣੀ ਸਾਰੀ ਜਾਇਦਾਦ ਦਾ ਵੇਰਵਾ ਪੇਸ਼ ਕੀਤਾ ਸੀ ਅਤੇ ਕੁਝ ਵੀ ਲੁਕਿਆ ਹੋਇਆ ਨਹੀਂ ਹੈ। ਉਨ੍ਹਾਂ ਕਿਹਾ ਕਿ ਸੀ ਕਿ ਸਿਆਸਤ ਵਿਚ ਆ ਕੇ ਉਲ੍ਹਾਂ ਲੇ ਕੁਝ ਨਾ ਕੁਝ ਗਵਾਇਆ ਹੀ ਹੈ ਕੁਝ ਕਮਾਇਆ ਨਹੀਂ ਹੈ। ਉਨ੍ਹਾਂ ਤੇ ਹੋਰ ਜਾਇਦਾਦ ਬਣਾਉਣ ਤੋਂ ਇਲਾਵਾ ਇਹ ਵੀ ਦੋਸ਼ ਸੀ ਕਿ ਪਿਛਲੇ ਕੁਝ ਸਾਲਾਂ ਦੇ ਦੌਰਾਨ ਹੀ ਉਨ੍ਹਾਂ ਨੇ ਫਰੀਦਕੋਟ ਵਿਚ ਹੀ 70 ਏਕੜ ਜ਼ਮੀਨ ਖਰੀਦੀ ਸੀ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓLoading...
Unable to load recommendations.
Follow Us
