ਮਨਪ੍ਰੀਤ ਸਿੰਘ ਬਾਦਲ ਦੇ ਜੀਜਾ ਦੇ ਘਰ ਵਿਜੀਲੈਂਸ ਦਾ ਛਾਪਾ, ਬਠਿੰਡਾ ਪਲਾਟ ਘੁਟਾਲੇ ‘ਚ ਜਾਰੀ ਹੈ ਭਾਲ

Updated On: 

05 Oct 2023 21:06 PM

ਮਨਪ੍ਰੀਤ ਸਿੰਘ ਬਾਦਲ ਅਗਾਊਂ ਜਮਾਨਤ ਦੀ ਅਰਜੀ ਨੂੰ ਬਠਿੰਡਾ ਕੋਰਟ ਨੇ ਰੱਦ ਕਰ ਦਿੱਤਾ ਹੈ। ਐਡੀਸ਼ਨਲ ਸੈਸ਼ਨ ਜੱਜ ਰਾਜਕੁਮਾਰ ਸਿੰਗਲਾ ਦੀ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੁਪਿਹਰ ਬਾਅਦ ਜਦੋਂ ਆਪਣਾ ਫੈਸਲਾ ਸੁਣਾਇਆ ਤਾਂ ਮਨਪ੍ਰੀਤ ਬਾਦਲ ਨੂੰ ਬਹੁਤ ਵੱਡਾ ਝੱਟਕਾ ਲੱਗਾ ਸੀ। ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਸੀ।

ਮਨਪ੍ਰੀਤ ਸਿੰਘ ਬਾਦਲ ਦੇ ਜੀਜਾ ਦੇ ਘਰ ਵਿਜੀਲੈਂਸ ਦਾ ਛਾਪਾ, ਬਠਿੰਡਾ ਪਲਾਟ ਘੁਟਾਲੇ ਚ ਜਾਰੀ ਹੈ ਭਾਲ
Follow Us On

ਵਿਜੀਲੈਂਸ ਕਥਿਤ ਪਲਾਟ ਘੁਟਾਲੇ ‘ਚ ਫਰਾਰ ਚੱਲ ਰਹੇ ਸਾਬਕਾ ਵਿੱਤ ਮੰਤਰੀ ਅਤੇ ਮੌਜੂਦਾ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ (Manpreet Singh Badal) ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀਆਂ ਕਰ ਰਹੀ ਹੈ। ਇਸੇ ਸਿਲਸਿਲੇ ਵਿੱਚ ਹੁਣ ਉਨ੍ਹਾਂ ਦੇ ਜੀਜਾ ਦੇ ਘਰ ਰੇਡ ਕੀਤੀ ਗਈ ਹੈ। ਮਨਪ੍ਰੀਤ ਬਾਦਲ ਦੇ ਜੀਜਾ ਜੈਜੀਤ ਸਿੰਘ ਜੋਹਲ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੇ ਵਿਜੀਲੈਂਸ ਨੇ ਅਚਾਨਕ ਧਾਵਾ ਬੋਲ ਦਿੱਤਾ। ਦਰਅਸਲ, ਵਿਜੀਲੈਂਸ ਨੂੰ ਸੁੰਹ ਮਿਲੀ ਸੀ ਕਿ ਮਨਪ੍ਰੀਤ ਬਾਦਲ ਆਪਣੇ ਜੀਜਾ ਦੇ ਘਰ ਲੁੱਕੇ ਹੋਏ ਹੋ ਸਕਦੇ ਹਨ।

ਦੱਸ ਦੇਈਏ ਕਿ ਬੀਤੇ ਦਿਨ ਮਨਪ੍ਰੀਤ ਸਿੰਘ ਦੀ ਅਗਾਊਂ ਜਮਾਨਤ ਦੀ ਅਰਜੀ ਨੂੰ ਕੋਰਟ ਨੇ ਰੱਦ ਕਰ ਦਿੱਤਾ ਸੀ। ਉਹ ਹੁਣ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ। ਉਨ੍ਹਾਂ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਮਨਪ੍ਰੀਤ ਸਿੰਘ ਬਾਦਲ ਤੇ ਲਗਾਏ ਗਏ ਸਾਰੇ ਇਲਜ਼ਾਮ ਬੇਬੁਨਿਆਦ ਹਨ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਹਾਈਕੋਰਟ ਤੋਂ ਜਰੂਰ ਇਨਸਾਫ ਮਿਲੇਗਾ।

ਇਸ ਤੋਂ ਪਹਿਲਾ ਵਿਜੀਲੈਂਸ ਦੀ ਟੀਮ ਨੇ ਮਨਪ੍ਰੀਤ ਬਾਦਲ ਦੀ ਭਾਲ ਵਿੱਚ ਹਿਮਾਚਲ, ਉੱਤਰਾਖੰਡ, ਦਿੱਲੀ, ਰਾਜਸਥਾਨ ਸਮੇਤ 6 ਸੂਬਿਆਂ ਵਿੱਚ ਰੇਡ ਮਾਰੀ ਸੀ, ਪਰ ਉਨ੍ਹਾਂ ਦਾ ਕੋਈ ਸੁਰਾਗ਼ ਨਹੀਂ ਮਿਲਿਆ ਸੀ। ਹੁਣ ਟੀਮ ਲਗਾਤਾਰ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰ ਵਿੱਚ ਛਾਪੇ ਮਾਰ ਰਹੀ ਹੈ। ਪਰ ਹਾਲੇ ਤੱਕ ਉਹ ਮਨਪ੍ਰੀਤ ਬਾਦਲ ਤੱਕ ਨਹੀਂ ਪਹੁੰਚ ਸਕੀ ਹੈ।

ਪਲਾਟ ਖਰੀਦ ਮਾਮਲੇ ‘ਚ ਧੋਖਾਧੜੀ ਦਾ ਹੈ ਆਰੋਪ

ਮਨਪ੍ਰੀਤ ਬਾਦਲ ਖਿਲਾਫ ਬਠਿੰਡਾ ‘ਚ ਪਲਾਟ ਖਰੀਦਣ ‘ਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਤੇ ਬਠਿੰਡਾ ਵਿਕਾਸ ਅਥਾਰਟੀ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਦੋ ਪਲਾਟ ਘੱਟ ਰੇਟ ਤੇ ਖਰੀਦਣ ਦਾ ਆਰੋਪ ਹੈ। ਜਿਸ ਕਾਰਨ ਸਰਕਾਰ ਨੂੰ 65 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਹੀ ਨਹੀਂ ਮਨਪ੍ਰੀਤ ਨੇ 2018 ਵਿੱਚ ਵਿੱਤ ਮੰਤਰੀ ਰਹਿੰਦਿਆਂ ਹੀ ਪਲਾਟ ਹੜੱਪਣ ਦੀ ਸਾਜ਼ਿਸ਼ ਰਚੀ ਸੀ। ਜਿਸ ਤੋਂ ਬਾਅਦ ਜਾਅਲੀ ਬੋਲੀ ਲਗਾਈ ਗਈ। ਬਾਅਦ ਵਿੱਚ ਉਨ੍ਹਾਂ ਨੇ ਆਪਣੇ ਦੋ ਖਾਸ ਵਿਅਕਤੀਆਂ ਦੇ ਨਾਂ ਤੇ ਪਲਾਟ ਖਰੀਦੇ ਅਤੇ ਉਨ੍ਹਾਂ ਨਾਲ ਨਾਜਾਇਜ਼ ਸਮਝੌਤੇ ਕੀਤੇ।