‘ਸ਼ੁੱਧੀਕਰਨ’ ਵਿਵਾਦ: ਚੰਨੀ ਨੇ ਘੇਰੀ ਭਾਜਪਾ, ਬੋਲੇ- ਦਲਿਤ ਵਿਰੋਧੀ ਤੇ ਮਨੂਵਾਦੀ ਮਾਨਸਿਕਤਾ ਫਿਰ ਜੱਗ ਜ਼ਾਹਿਰ
ਚਰਨਜੀਤ ਸਿੰਘ ਚੰਨੀ ਨੇ ਇਸ ਪੂਰੇ ਵਿਵਾਦ ਨੂੰ ਲੈ ਕੇ ਭਾਜਪਾ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਭਾਜਪਾ ਦੀ ਦਲਿਤ-ਵਿਰੋਧੀ ਤੇ ਮਨੂਵਾਦੀ ਮਾਨਸਿਕਤਾ ਇੱਕ ਵਾਰ ਫਿਰ ਜੱਗ ਜ਼ਾਹਰ ਹੋ ਚੁੱਕੀ ਹੈ।
ਉੱਤਰਾਖੰਡ ਦੇ ਹਲਦਵਾਨੀ ‘ਚ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਸਮਾਗਮ ਤੋਂ ਬਾਅਦ ਸਥਾਨ ਦੇ ਕਥਿਤ ‘ਸ਼ੁੱਧੀਕਰਨ’ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਤੋਂ ਬਾਅਦ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਵੀ ਇਸ ਮੁੱਦੇ ‘ਤੇ ਭਾਜਪਾ ‘ਤੇ ਤਿੱਖਾ ਹਮਲਾ ਕੀਤਾ ਹੈ। ਚੰਨੀ ਨੇ ਇਲਜ਼ਾਮ ਲਗਾਇਆ ਕਿ ਇਸ ਘਟਨਾ ਨੇ ਇੱਕ ਵਾਰ ਫਿਰ ਭਾਜਪਾ ਦੀ ਦਲਿਤ ਵਿਰੋਧੀ ਤੇ ਮਨੂਵਾਦੀ ਮਾਨਸਿਕਤਾ ਨੂੰ ਜੱਗ ਜ਼ਾਹਿਰ ਕਰ ਦਿੱਤਾ ਹੈ।
ਚੰਨੀ ਨੇ ਭਾਜਪਾ ‘ਤੇ ਸਾਧਿਆ ਨਿਸ਼ਾਨਾ
ਚਰਨਜੀਤ ਸਿੰਘ ਚੰਨੀ ਨੇ ਇਸ ਪੂਰੇ ਵਿਵਾਦ ਨੂੰ ਲੈ ਕੇ ਭਾਜਪਾ ‘ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਭਾਜਪਾ ਦੀ ਦਲਿਤ-ਵਿਰੋਧੀ ਤੇ ਮਨੂਵਾਦੀ ਮਾਨਸਿਕਤਾ ਇੱਕ ਵਾਰ ਫਿਰ ਜੱਗ ਜ਼ਾਹਿਰ ਹੋ ਚੁੱਕੀ ਹੈ।
ਚੰਨੀ ਨੇ ਕਿਹਾ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਸਮਾਗਮ ਤੋਂ ਬਾਅਦ ਭਾਜਪਾ ਆਗੂਆਂ ਵੱਲੋਂ ਸਥਾਨ ਦੀ ‘ਸ਼ੁੱਧੀਕਰਨ’ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਤੇ ਦਲਿਤ ਭਾਈਚਾਰੇ ਦੇ ਸੰਵਿਧਾਨ ਦਾ ਅਪਮਾਨ ਹੈ। ਭਾਜਪਾ ਦੇਸ਼ ਨੂੰ ਛੂਤ-ਛਾਤ ਤੇ ਜਾਤੀਵਾਦ ਵੱਲ ਵਾਪਸ ਧੱਕ ਰਹੀ ਹੈ।
ਚੰਨੀ ਨੇ ਇਲਜ਼ਾਮ ਲਗਾਇਆ ਕਿ ਇਹ ਘਟਨਾ ਸਪੱਸ਼ਟ ਤੌਰ ‘ਤੇ ਦਰਸਾਉਂਦੀ ਹੈ ਕਿ ਭਾਜਪਾ ਦੇਸ਼ ਨੂੰ ਛੂਤ-ਛਾਤ ਤੇ ਜਾਤੀਵਾਦ ਦੇ ਯੁੱਗ ‘ਚ ਵਾਪਸ ਧੱਕ ਰਹੀ ਹੈ। ਉਨ੍ਹਾਂ ਨੇ ਇਸ ਨੂੰ ਨਫ਼ਰਤ ਦੁਆਰਾ ਪ੍ਰੇਰਿਤ ਕਾਰਵਾਈ ਕਰਾਰ ਦਿੱਤਾ। ਚੰਨੀ ਨੇ ਮੰਗ ਕੀਤੀ ਕਿ ਇਸ ਕਾਰਵਾਈ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕੀਤੀ ਜਾਵੇ ਤੇ ਉਨ੍ਹਾਂ ਵਿਰੁੱਧ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ
ਰਾਹੁਲ ਗਾਂਧੀ ਨੇ ਚੁੱਕਿਆ ਸੀ ਮੁੱਦਾ
ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਲਜ਼ਾਮ ਲਗਾਇਆ ਸੀ ਕਿ ਮਲਿਕਾਰਜੁਨ ਖੜਗੇ ਦੀ ਰੈਲੀ ਤੋਂ ਬਾਅਦ ਰਾਮਲੀਲਾ ਮੈਦਾਨ ਦੀ ‘ਸ਼ੁੱਧੀਕਰਨ’ ਕੀਤਾ ਗਿਆ। ਪ੍ਰੈਸ ਕਾਨਫਰੰਸ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ 8 ਅਗਸਤ ਨੂੰ ਹਲਦਵਾਨੀ ‘ਚ ਇੱਕ ਰੈਲੀ ਕੀਤੀ ਸੀ ਤੇ 10 ਅਗਸਤ ਨੂੰ ਭਾਜਪਾ-ਆਰਐਸਐਸ ਮੈਂਬਰਾਂ ਨੇ ਉਸ ਸਟੇਜ ‘ਤੇ ਸ਼ੁੱਧੀਕਰਨ ਦੀ ਰਸਮ ਕੀਤੀ ਜਿਸ ਦੀ ਵਰਤੋਂ ਉਨ੍ਹਾਂ ਨੇ ਕੀਤੀ ਸੀ। ਰਾਹੁਲ ਗਾਂਧੀ ਨੇ ਇਸ ਮਾਮਲੇ ‘ਚ ਤੁਰੰਤ ਐਫਆਈਆਰ ਦਰਜ ਕਰਨ ਦੀ ਮੰਗ ਵੀ ਕੀਤੀ।
ਹਲਦਵਾਨੀ ‘ਚ ਰੈਲੀ ਸਥਾਨ ਦੀ ਕਥਿਤ ‘ਸ਼ੁੱਧੀਕਰਨ’ ਨੂੰ ਲੈ ਕੇ ਕਾਂਗਰਸ ਤੇ ਭਾਜਪਾ ਵਿਚਕਾਰ ਮਾਮਲਾ ਭੱਖ ਗਿਆ ਹੈ। ਕਾਂਗਰਸ ਇਸ ਘਟਨਾ ਨੂੰ ਦਲਿਤ ਭਾਈਚਾਰੇ ਦੇ ਅਪਮਾਨ ਤੇ ਜਾਤੀ-ਅਧਾਰਤ ਵਿਤਕਰੇ ਨਾਲ ਜੋੜ ਰਹੀ ਹੈ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸ਼ੁੱਧੀਕਰਨ ਵਿਵਾਦ ‘ਚ ਭਾਜਪਾ ਵਰਕਰਾਂ ਦੀ ਕਿਸੇ ਵੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।
#WATCH | Delhi: Lok Sabha LoP Rahul Gandhi says, “…Our CLP leader in Rajasthan visits a temple, and BJP leaders perform a ‘purification’ ritual. Congress President Kharge ji, who has dedicated his entire life to the country and the Constitution, goes to the Ramlila Ground in pic.twitter.com/2EN4llPGiK
— ANI (@ANI) August 29, 2026
ਧਾਮੀ ਨੇ ਭਾਜਪਾ ਵਰਕਰਾਂ ਦੀ ਸ਼ਮੂਲੀਅਤ ਤੋਂ ਕੀਤਾ ਇਨਕਾਰ
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇੱਕ ਸਪੱਸ਼ਟੀਕਰਨ ਜਾਰੀ ਕੀਤਾ ਹੈ। ਧਾਮੀ ਨੇ ਕਿਹਾ ਕਿ ਕੋਈ ਵੀ ਭਾਜਪਾ ਵਰਕਰ ਸ਼ੁੱਧੀਕਰਨ ਦੀ ਰਸਮ ‘ਚ ਸ਼ਾਮਲ ਨਹੀਂ ਸੀ। ਉਨ੍ਹਾਂ ਕਿਹਾ ਕਿ ਉੱਤਰਾਖੰਡ ‘ਚ ਕੋਈ ਨਹੀਂ ਜਾਣਦਾ ਕਿ ਖੜਗੇ ਦੀ ਜਾਤੀ ਕੀ ਹੈ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸ਼ੁੱਧੀਕਰਨ ਕਰਨ ਵਾਲਿਆਂ ‘ਚ ਕੋਈ ਵੀ ਭਾਜਪਾ ਵਰਕਰ ਸ਼ਾਮਲ ਨਹੀਂ ਸੀ, ਪਰ ਕੀ ਉਤਰਾਖੰਡ ‘ਚ ਕਿਸੇ ਨੂੰ ਨਹੀਂ ਪਤਾ ਹੈ ਕਿ ਮਲਿਕਾਰੁਜਨ ਖੜਗੇ ਦੀ ਜਾਤੀ ਕੀ ਹੈ। ਉੱਥੇ ਧਾਰਮਿਕ ਉਗਰ ਨਾਅਰੇ ਲਗਾਏ ਗਏ ਤੇ ਇੱਕ ਖਾਸ ਧਰਮ ਦੇ ਲੋਕਾਂ ਨੇ ਅਜਿਹਾ ਕੀਤਾ। ਜਵਾਬ ‘ਚ, ਕੁਝ ਧਾਰਮਿਕ ਸੰਗਠਨਾਂ ਨੇ ਉੱਥੇ ਸ਼ੁੱਧੀਕਰਨ ਪ੍ਰੋਗਰਾਮ ਆਯੋਜਿਤ ਕੀਤਾ।
#WATCH | Haldwani, Uttarakhand | On Rahul Gandhi’s statement over purification row, Uttarakhand CM Pushkar Singh Dhami says, “…No BJP worker was among those people who carried out the purification, but does anyone in Uttarakhand know what Mallikarjun Kharge’s caste is?… https://t.co/4auudCyOwX pic.twitter.com/lG9qKVWplK
— ANI (@ANI) August 29, 2026
ਧਾਮੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਮੁੱਦਾਹੀਣ ਹੋ ਗਈ ਹੈ, ਇਸ ਲਈ ਉਹ ਬੇਲੋੜੇ ਮੁੱਦਿਆਂ ਨੂੰ ਅੱਗੇ ਵਧਾ ਰਹੀ ਹੈ। ਉਤਰਾਖੰਡ ‘ਚ ਕੌਣ ਵਿਸ਼ਵਾਸ ਕਰੇਗਾ ਕਿ ਇੱਥੇ ਜਾਤੀ ਭੇਦਭਾਵ ਹੈ? ਪ੍ਰਧਾਨ ਮੰਤਰੀ ਦੀ ਅਗਵਾਈ ‘ਚ ਸਬਕਾ ਸਾਥ-ਸਬਕਾ ਵਿਕਾਸ-ਸਬਕਾ ਵਿਸ਼ਵਾਸ ਦੇ ਮੰਤਰ ਨਾਲ ਕੰਮ ਕੀਤਾ ਜਾ ਰਿਹਾ ਹੈ।
