ਪੰਜਾਬ ‘ਚ ਅੱਜ ਤੇ ਆਉਣ ਵਾਲੇ 3 ਦਿਨ ਮੌਸਮ ਰਹੇਗਾ ਸਾਫ਼, ਵਾਪਸੀ ਦੇ ਪੜਾਅ ‘ਤੇ ਮੌਨਸੂਨ
ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ 'ਚ 0.4 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਪਟਿਆਲਾ 'ਚ ਦਰਜ ਕੀਤਾ ਗਿਆ, ਜੋ ਕਿ 35.7 ਡਿਗਰੀ ਸੈਲਸੀਅਸ ਰਿਹਾ।
ਪੰਜਾਬ 'ਚ ਅੱਜ ਤੇ ਆਉਣ ਵਾਲੇ 3 ਦਿਨ ਮੌਸਮ ਰਹੇਗਾ ਸਾਫ਼, ਜਾਣੋ ਮੌਸਮ ਦਾ ਹਾਲ
ਪੰਜਾਬ ‘ਚ ਅੱਜ ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ। ਭਾਰਤੀ ਮੌਸਮ ਵਿਭਾਗ ਵੱਲੋਂ ਅੱਜ ਸੂਬੇ ‘ਚ ਕਿਸੇ ਵੀ ਤਰ੍ਹਾਂ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਅੱਜ ਪੂਰੇ ਦਿਨ ਵੇਲੇ ਧੁੱਪ ਖਿੜੇ ਰਹਿਣ ਦੀ ਸੰਭਾਵਨਾ ਹੈ। ਦੁਪਹਿਰ ਦੇ ਵੇਲੇ ਤਾਪਮਾਨ ‘ਚ ਵਾਧਾ ਦੇਖਿਆ ਜਾ ਸਕਦਾ ਹੈ, ਜਦਕਿ ਸਵੇਰੇ ਤੇ ਸ਼ਾਮ ਵੇਲੇ ਗਰਮੀ ਤੋਂ ਰਾਹਤ ਰਹਿ ਸਕਦੀ ਹੈ।
ਪੰਜਾਬ ‘ਚ ਹੁਣ ਮੌਨਸੂਨ ਵਾਪਸੀ ਦੇ ਪੜਾਅ ‘ਤੇ ਹੈ। 19 ਸਤੰਬਰ ਨੂੰ ਪੱਛਮੀ ਰਾਜਸਥਾਨ ਨੂੰ ਮੌਨਸੂਨ ਦੀ ਵਾਪਸੀ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸੇ ਕਾਰਨ ਪੰਜਾਬ ‘ਚ ਆਉਣ ਵਾਲੇ 3 ਦਿਨ ਵੀ ਵੀ ਬਾਰਿਸ਼ ਹੋਣ ਦੀ ਸੰਭਾਵਨਾ ਨਹੀਂ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ 22, 23 ਤੇ 24 ਸਤੰਬਰ ਨੂੰ ਵੀ ਸੂਬੇ ‘ਚ ਮੌਮਸ ਸਾਫ਼ ਰਹੇਗਾ ਤੇ ਧੁੱਪ ਨਿਕਲੇਗੀ।
ਇਹ ਵੀ ਪੜ੍ਹੋ
ਬੀਤੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ
ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 0.4 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਪਟਿਆਲਾ ‘ਚ ਦਰਜ ਕੀਤਾ ਗਿਆ, ਜੋ ਕਿ 35.7 ਡਿਗਰੀ ਸੈਲਸੀਅਸ ਰਿਹਾ।
| ਸਟੇਸ਼ਨ | ਵੱਧ ਤੋਂ ਵੱਧ ਤਾਪਮਾਨ |
| ਚੰਡੀਗੜ੍ਹ | 35.0°C |
| ਅੰਮ੍ਰਿਤਸਰ | 32.6°C |
| ਲੁਧਿਆਣਾ | 33.9°C |
| ਪਟਿਆਲਾ | 35.7°C |
| ਬਠਿੰਡਾ | 35.2°C |
| ਫਰੀਦਕੋਟ | 33.8°C |
| ਗੁਰਦਾਸਪੁਰ | 32.5°C |
| ਬੱਲੋਵਾਲ ਸੌਂਖੜੀ (ਐਸਬੀਐਸ ਨਗਰ) | 32.6°C |
| ਫਰੀਦਕੋਟ | 33.3°C |
| ਫਤਿਹਗੜ੍ਹ ਸਾਹਿਬ | 33.7°C |
| ਫਿਰੋਜ਼ਪੁਰ | 33.6°C |
| ਫਿਰੋਜ਼ਪੁਰ (KVK) | 33.1°C |
| ਜਲੰਧਰ | 33.0°C |
| ਕਪੂਰਥਲਾ | 33.1°C |
| ਮੁਹਾਲੀ | 34.6°C |
| ਪਠਾਨਕੋਟ (KVK) | 33.5°C |
| ਰੌਣੀ KVK (ਪਟਿਆਲਾ) | 33.9°C |
| ਰੋਪੜ (KVK) | 34.3°C |
| ਸ੍ਰੀ ਆਨੰਦਪੁਰ ਸਾਹਿਬ | 34.0°C |
| ਸੰਗਰੂਰ | 32.1°C |
| ਹੁਸ਼ਿਆਰਪੁਰ | 32.9°C |
| ਮੁਕਤਸਰ | 33.0°C |
