ਟ੍ਰੈਵਲ ਏਜੰਟ ਦੀ ਧੋਖਾਧੜੀ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ, ਪੁੱਤ ਨੂੰ ਭੇਜਣਾ ਚਾਹੁੰਦਾ ਸੀ ਕੈਨੇਡਾ
ਟ੍ਰੈਵਲ ਏਜੰਟ ਨੇ ਸੁਰਜਿਤ ਦੇ ਪੁੱਤਰ ਨੂੰ ਲੋੜੀਂਦੇ ਕਾਲਜ ਵਿੱਚ ਦਾਖਲਾ ਨਹੀਂ ਕਰਵਾਇਆ, ਸਗੋਂ ਕਿਸੇ ਹੋਰ ਕਾਲਜ 'ਚ ਦਾਖਲਾ ਕਰਵਾ ਦਿੱਤਾ। ਮ੍ਰਿਤਕ ਨੇ ਇੱਕ ਨੋਟ ਛੱਡਿਆ ਹੈ, ਜਿਸ 'ਚ ਉਸ ਨੇ ਟ੍ਰੈਵਲ 'ਤੇ ਧੋਖਾਧੜੀ ਦਾ ਇਲਜ਼ਾਮ ਲਗਾਇਆ ਹੈ। ਪਰਿਵਾਰ ਅਨੁਸਾਰ ਸੁਰਜੀਤ ਇੱਕ ਸਧਾਰਨ ਕਿਸਾਨ ਸੀ। ਉਸ ਨੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਕਰਜ਼ਾ ਲਿਆ ਸੀ। ਵੀਰਵਾਰ ਨੂੰ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਮਿਲੀ।

ਫ਼ਰੀਦਕੋਟ ਜ਼ਿਲ੍ਹੇ ਦੇ ਜੈਤੋ ਸਬ-ਡਿਵੀਜ਼ਨ ਦੇ ਪਿੰਡ ਮੱਟਾ ‘ਚ ਇੱਕ ਕਿਸਾਨ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 54 ਸਾਲਾ ਸੁਰਜੀਤ ਸਿੰਘ ਵਜੋਂ ਹੋਈ ਹੈ। ਸੁਰਜੀਤ ਨੇ ਆਪਣੇ ਪੁੱਤਰ ਨੂੰ ਕੈਨੇਡਾ ਭੇਜਣ ਲਈ ਇੱਕ ਟ੍ਰੈਵਲ ਏਜੰਟ ਦਵਿੰਦਰ ਸਿੰਘ ਨੂੰ 15 ਲੱਖ ਰੁਪਏ ਦਿੱਤੇ ਸਨ।
ਟ੍ਰੈਵਲ ਏਜੰਟ ਨੇ ਸੁਰਜਿਤ ਦੇ ਪੁੱਤਰ ਨੂੰ ਲੋੜੀਂਦੇ ਕਾਲਜ ਵਿੱਚ ਦਾਖਲਾ ਨਹੀਂ ਕਰਵਾਇਆ, ਸਗੋਂ ਕਿਸੇ ਹੋਰ ਕਾਲਜ ‘ਚ ਦਾਖਲਾ ਕਰਵਾ ਦਿੱਤਾ। ਮ੍ਰਿਤਕ ਨੇ ਇੱਕ ਨੋਟ ਛੱਡਿਆ ਹੈ, ਜਿਸ ‘ਚ ਉਸ ਨੇ ਟ੍ਰੈਵਲ ‘ਤੇ ਧੋਖਾਧੜੀ ਦਾ ਇਲਜ਼ਾਮ ਲਗਾਇਆ ਹੈ। ਪਰਿਵਾਰ ਅਨੁਸਾਰ ਸੁਰਜੀਤ ਇੱਕ ਸਧਾਰਨ ਕਿਸਾਨ ਸੀ। ਉਸ ਨੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਕਰਜ਼ਾ ਲਿਆ ਸੀ।
ਪੁਲਿਸ ਨੂੰ ਮਿਲਿਆ ਮ੍ਰਿਤਕ ਦਾ ਖੁਦਕੁਸ਼ੀ ਦਾ ਨੋਟ, ਟ੍ਰੈਵਲ ਏਜੰਟ ‘ਤੇ ਮਾਮਲਾ ਦਰਜ
ਵੀਰਵਾਰ ਨੂੰ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਮਿਲੀ। ਏਐਸਆਈ ਜਸਵੰਤ ਸਿੰਘ ਤੇ ਹੈੱਡ ਕਾਂਸਟੇਬਲ ਬੂਟਾ ਸਿੰਘ ਦੀ ਟੀਮ ਮੌਕੇ ‘ਤੇ ਪਹੁੰਚੀ। ਚੜ੍ਹਦੀ ਕਲਾ ਭਲਾਈ ਸੇਵਾ ਸੁਸਾਇਟੀ ਦੀ ਮਦਦ ਨਾਲ ਮ੍ਰਿਤਕ ਨੂੰ ਕੋਟਕਪੂਰਾ ਸਿਵਲ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਡੀਐਸਪੀ ਜੈਤੋ ਮਨੋਜ ਕੁਮਾਰ ਸ਼ਰਮਾ ਨੇ ਕਿਹਾ ਕਿ ਮ੍ਰਿਤਕ ਨੇ ਇੱਕ ਸੁਸਾਈਡ ਨੋਟ ਛੱਡਿਆ ਹੈ। ਨੋਟ ਵਿੱਚ ਟਰੈਵਲ ਏਜੰਟ ‘ਤੇ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ।
ਪੁਲਿਸ ਨੇ ਟ੍ਰੈਵਲ ਏਜੰਟ ਵਿਰੁੱਧ ਕੇਸ ਦਰਜ ਕਰ ਲਿਆ ਹੈ। ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ, ਫਰੀਦਕੋਟ ਭੇਜਿਆ ਜਾਵੇਗਾ।