ਪੰਜਾਬ ਜੇਲ੍ਹ ਵਿਭਾਗ ‘ਚ ਵੱਡੀ ਗਿਣਤੀ ‘ਚ ਟ੍ਰਾਂਸਫਰ, ਬਦਲੇ ਗਏ ਕਈ ਅਧਿਕਾਰੀ ਅਤੇ ਮੁਲਾਜ਼ਮ
Transfer in Jail Department: ਪੰਜਾਬ ਦੀਆਂ ਜੇਲ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਤਬਾਦਲੇ ਕੀਤੇ ਗਏ ਹਨ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ, ਇੱਕ ਪਾਸੇ ਜਿੱਥੇ ਕਈ ਅਫਸਰਾਂ ਅਤੇ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ ਤਾਂ ਕਈਆਂ ਦੀਆਂ ਤੈਨਾਤੀਆਂ ਵੀ ਹੋਇਆਂ ਹਨ।
ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆ ਸੂਬੇ ਦੇ ਜੇਲ੍ਹ ਵਿਭਾਗ ‘ਚ ਕਈ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ ਹਨ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਕ…..
- ਡਿਪਟੀ ਸੁਪਰਡੇਂਟ ਕੁਲਵੰਤ ਸਿੰਘ ਗ੍ਰੇਡ-1 ਨੂੰ ਸ਼ਿਵਰਾਜ ਸਿੰਘ ਦੀ ਥਾਂ ਤੇ ਪਟਿਆਲਾ ਦੀ ਜਿਲ੍ਹਾ ਜੇਲ੍ਹ ਸੰਗਰੂਰ ਦੇ ਨਾਲ ਅਟੈਚ ਪ੍ਰਿੰਸੀਪਲ ਜੇਲ੍ਹ ਟ੍ਰੇਨਿੰਗ ਸਕੂਲ ਪਟਿਆਲਾ ਲਗਾਇਆ ਗਿਆ ਹੈ। ਕੁਲਵੰਤ ਸਿੰਘ ਹੁਣ ਤੱਕ ਕੇਂਦਰੀ ਜੇਲ੍ਹ, ਲੁਧਿਆਣਾ ਦੇ ਸੁਪਰਡੇਂਟ ਸਨ।
- ਅਰਵਿੰਦਰ ਪਾਲ ਸਿੰਘ ਭੱਟੀ ਡਿਪਟੀ ਸੁਪਰਡੇਂਟ, ਗ੍ਰੇਡ-1 ਨੂੰ ਕੁਲਵੰਤ ਸਿੰਘ ਦੀ ਥਾਂ ਤੇ ਪ੍ਰਿੰਸੀਪਲ ਜੇਲ੍ਹ ਟ੍ਰੇਨਿੰਗ ਸਕੂਲ ਪਟਿਆਲਾ (ਓਪੀਐਸ) ਤਾਇਨਾਤ ਕੀਤਾ ਗਿਆ ਹੈ।
- ਗੁਰਚਰਨ ਸਿੰਘ ਧਾਲੀਵਾਲ, ਡਿਪਟੀ ਸੁਪਰਡੇਂਟ, ਗ੍ਰੇਡ-1 ਨੂੰ ਜਿਲ੍ਹਾ ਜੇਲ੍ਹ ਬਰਨਾਲਾ ਤੋਂ ਸੁਪਰਡੇਂਟ, ਕੇਂਦਰੀ ਜੇਲ੍ਹ, ਪਟਿਆਲਾ (ਓਪੀਐਸ) ਲਗਾਇਆ ਗਿਆ ਹੈ। ਉਹ ਵਰੁਣ ਸ਼ਰਮਾ ਦੀ ਥਾਂ ਲੈਣਗੇ
- ਜਦਕਿ ਵਰੁਣ ਸ਼ਰਮਾ ਨੂੰ ਕੇਂਦਰੀ ਜੇਲ੍ਹ ਪਟਿਆਲਾ(ਓਪੀਐਸ) ਤੋਂ ਹਟਾ ਕੇ ਸੁਪਰਡੇਂਟ ਕੇਂਦਰੀ ਜੇਲ੍ਹ ਗੋਇੰਦਵਾਲ (ਓਪੀਐਸ) ਲਗਾਇਆ ਗਿਆ ਹੈ। ਉਹ ਕੁਲਵਿੰਦਰ ਸਿੰਘ ਦੀ ਥਾਂ ਲੈ ਰਹੇ ਹਨ।


ਇਹ ਵੀ ਪੜ੍ਹੋ
ਇਨ੍ਹਾਂ ਅਧਿਕਾਰੀਆਂ ਦੀਆਂ ਵੀ ਹੋਈਆਂ ਬਦਲੀਆਂ
ਇਸੇ ਤਰ੍ਹਾਂ ਰਮਨਦੀਪ ਸਿੰਘ ਭੰਗੂ, ਸ਼ਿਵਰਾਜ ਸਿੰਘ ਨੰਦਗੜ੍ਹ, ਰਾਜਾ ਨਵਦੀਪ ਸਿੰਘ, ਮਨਜੀਤ ਸਿੰਘ ਸਿੱਧੂ ਸਮੇਤ ਹੋਰਨਾ ਕਈ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਵੀ ਇੱਕ ਥਾਂ ਤੋਂ ਦੂਜੀ ਥਾਂ ਤੇ ਬਦਲਿਆ ਗਿਆ ਹੈ। ਇਹ ਹੁਕਮ ਨੋਟੀਫਿਕੇਸ਼ਨ ਜਾਰੀ ਹੋਣ ਦੇ ਤੁਰੰਤ ਬਾਅਦ ਲਾਗੂ ਹੋ ਗਏ ਹਨ। ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਾਰੇ ਅਧਿਕਾਰੀ ਅਤੇ ਮੁਲਾਜ਼ਮ ਆਪਣੀ ਹਾਜਰੀ ਰਿਪੋਰਟ ਸਰਕਾਰ ਅਤੇ ਮੁੱਖ ਦਫ਼ਤਰ ਨੂੰ ਭੇਜਣੀ ਯਕੀਨੀ ਬਣਾਉਣ।


