ਪੰਜਾਬ ‘ਚ ਅਗਲੇ 3 ਦਿਨ ਬਾਰਿਸ਼ ਦਾ ਕੋਈ ਅਲਰਟ ਨਹੀਂ, 21 ਜੁਲਾਈ ਤੋਂ ਬਦਲੇਗਾ ਮੌਸਮ
Punjab Weather Update: ਮੌਸਮ ਵਿਗਿਆਨ ਕੇਂਦਰ ਅਨੁਸਾਰ ਪੰਜਾਬ 'ਚ ਔਸਤ ਤਾਪਮਾਨ 'ਚ 1.2 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਤਾਪਮਾਨ ਹੁਣ ਵੀ ਆਮ ਨਾਲੋਂ 2.1 ਡਿਗਰੀ ਘੱਟ ਬਣਿਆ ਹੋਇਆ ਹੈ। ਉੱਥੇ ਹੀ ਸਭ ਤੋਂ ਵੱਧ ਤਾਪਮਾਨ ਸ੍ਰੀ ਅਨੰਦਪੁਰ ਸਾਹਿਬ 'ਚ 36.3 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ 'ਚ 31 ਡਿਗਰੀ, ਲੁਧਿਆਣਾ 'ਚ 32.4 ਡਿਗਰੀ, ਪਟਿਆਲਾ 'ਚ 32.6 ਡਿਗਰੀ, ਪਠਾਨਕੋਟ 'ਚ 34.1 ਡਿਗਰੀ ਤੇ ਬਠਿੰਡਾ 'ਚ 32.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਪੰਜਾਬ ‘ਚ ਅੱਜ ਬਾਰਿਸ਼ ਨੂੰ ਲੈ ਕੇ ਕੋਈ ਅਲਰਟ ਨਹੀਂ ਹੈ। ਮੌਸਮ ਵਿਗਿਆਨ ਕੇਂਦਰ ਅਨੁਸਾਰ ਅਗਲੇ 72 ਘੰਟਿਆਂ ਤੱਕ ਯਾਨੀ ਕਿ 3 ਦਿਨਾਂ ਤੱਕ ਮੌਸਮ ਆਮ ਰਹੇਗਾ। ਇਸ ਮਹੀਨੇ ਦੀ 7 ਤਰੀਕ ਤੋਂ ਮੌਨਸੂਨ ਲਗਾਤਾਰ ਕਮਜ਼ੋਰ ਹੋ ਰਿਹਾ ਹੈ, ਜਿਸ ਦੇ ਚੱਲਦੇ ਇਸ ਮਹੀਨੇ ਬਾਰਿਸ਼ ਆਮ ਤੋਂ ਘੱਟ ਹੋਈ ਹੈ। ਉੱਥੇ ਹੀ ਸੂਬੇ ‘ਚ ਬੀਤੇ 24 ਘੰਟਿਆਂ ‘ਚ ਹਲਕੀ ਬਾਰਿਸ਼ ਦੇਖਣ ਨੂੰ ਮਿਲੀ, ਜਿਸ ਦੇ ਚੱਲਦੇ ਤਾਪਮਾਨ ‘ਚ ਹਲਕਾ ਵਾਧਾ ਹੋਇਆ ਹੈ। 21 ਜੁਲਾਈ ਤੋਂ ਫ਼ਿਰ ਤੋਂ ਮੌਸਮ ਬਦਲਣ ਦੇ ਹਾਲਾਤ ਬਣ ਰਹੇ ਹਨ।
ਮੌਸਮ ਵਿਗਿਆਨ ਕੇਂਦਰ ਅਨੁਸਾਰ ਪੰਜਾਬ ‘ਚ ਔਸਤ ਤਾਪਮਾਨ ‘ਚ 1.2 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਤਾਪਮਾਨ ਹੁਣ ਵੀ ਆਮ ਨਾਲੋਂ 2.1 ਡਿਗਰੀ ਘੱਟ ਬਣਿਆ ਹੋਇਆ ਹੈ। ਉੱਥੇ ਹੀ ਸਭ ਤੋਂ ਵੱਧ ਤਾਪਮਾਨ ਸ੍ਰੀ ਅਨੰਦਪੁਰ ਸਾਹਿਬ ‘ਚ 36.3 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ‘ਚ 31 ਡਿਗਰੀ, ਲੁਧਿਆਣਾ ‘ਚ 32.4 ਡਿਗਰੀ, ਪਟਿਆਲਾ ‘ਚ 32.6 ਡਿਗਰੀ, ਪਠਾਨਕੋਟ ‘ਚ 34.1 ਡਿਗਰੀ ਤੇ ਬਠਿੰਡਾ ‘ਚ 32.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਉੱਥੇ ਹੀ ਬੀਤੀ ਸ਼ਾਮ 5:30 ਵਜੇ ਤੱਕ ਫਾਜ਼ਿਲਕਾ ‘ਚ 18.5 ਮਿਮੀ, ਅੰਮ੍ਰਿਤਸਰ ‘ਚ 17.8 ਮਿਮੀ, ਫਿਰੋਜ਼ਪੁਰ ‘ਚ 9 ਮਿਮੀ, ਲੁਧਿਆਣਾ ‘ਚ 1.8 ਮਿਮੀ, ਪਠਾਨਕੋਟ ‘ਚ 2 ਮਿਮੀ ਤੇ ਮੋਗਾ ‘ਚ 1.5 ਮਿਮੀ ਬਾਰਿਸ਼ ਦਰਜ ਕੀਤੀ ਗਈ।
ਜੁਲਾਈ ਮਹੀਨੇ ਤੋਂ ਆਮ ਨਾਲੋਂ 2 ਫੀਸਦੀ ਘੱਟ ਬਾਰਿਸ਼
ਜੂਨ ਮਹੀਨੇ ‘ਚ ਆਮ ਤੋਂ 23 ਫ਼ੀਸਦੀ ਵੱਧ ਬਾਰਿਸ਼ ਦੇਖਣ ਨੂੰ ਮਿਲੀ, ਪਰ ਜੁਲਾਈ ਮਹੀਨੇ ਮੌਨਸੂਨ ਕਮਜ਼ੋਰ ਰਿਹਾ। 7 ਜੁਲਾਈ ਤੋਂ ਬਾਅਦ ਮੌਨਸੂਨ ਆਮ ਨਾਲੋਂ ਘੱਟ ਰਿਹਾ ਹੈ। 1 ਜੁਲਾਈ ਤੋਂ 17 ਜੁਲਾਈ ਤੱਕ 84.1 ਮਿਮੀ ਬਾਰਿਸ਼ ਦਰਜ ਕੀਤੀ ਗਈ, ਜਦਕਿ ਇਸ ਦੌਰਾਨ ਆਮ ਤੌਰ ‘ਤੇ 86.2 ਮਿਮੀ ਬਾਰਿਸ਼ ਦੇਖਣ ਨੂੰ ਮਿਲਦੀ ਹੈ। ਜੁਲਾਈ ਮਹੀਨੇ ‘ਚ 2 ਫ਼ੀਸਦੀ ਘੱਟ ਬਾਰਿਸ਼ ਦੇਖਣ ਨੂੰ ਮਿਲੀ ਹੈ।
ਜੁਲਾਈ ਮਹੀਨੇ ‘ਚ ਜਿੱਥੇ ਸੂਬੇ ‘ਚ ਘੱਟ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ 8 ਜ਼ਿਲ੍ਹੇ ਅਜਿਹੇ ਹਨ, ਜਿੱਥੇ ਆਮ ਤੋਂ ਵੱਧ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ। ਅੰਮ੍ਰਿਤਸਰ ‘ਚ 1 ਤੋਂ 17 ਜੁਲਾਈ ਤੱਕ 193.2 ਮਿਮੀ ਬਾਰਿਸ਼ ਦਰਜ ਕੀਤੀ ਗਈ, ਜੋ ਆਮ ਨਾਲੋਂ 119 ਫ਼ੀਸਦੀ ਵੱਧ ਹੈ। ਉੱਥੇ ਹੀ ਤਰਨਤਾਰਨ ‘ਚ 183.9 ਮਿਮੀ ਬਾਰਿਸ਼ ਹੋਈ ਹੈ ਤੋਂ ਆਮ ਨਾਲੋਂ 239 ਫ਼ੀਸਦੀ ਵੱਧ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਮੋਗਾ, ਬਠਿੰਡਾ ਤੇ ਮਾਨਸਾ ‘ਚ ਆਮ ਨਾਲੋਂ ਵੱਧ ਬਾਰਿਸ਼ ਦੇਖਣ ਨੂੰ ਮਿਲੀ ਹੈ। ਕਪੂਰਥਲਾ, ਰੂਪਨਗਰ, ਮੁਹਾਲੀ ‘ਚ ਆਮ ਨਾਲੋਂ ਘੱਟ ਬਾਰਿਸ਼ ਦੇਖਣ ਨੂੰ ਮਿਲੀ ਹੈ।


