ਪੰਜਾਬ ‘ਚ ਦੋ ਦਿਨ ਬਰਸਾਤ ਹੋਣ ਦੀ ਸੰਭਾਵਨਾ, ਮੌਸਮ ਵਿਭਾਗ ਨੇ ਪੂਰੇ ਸੂਬੇ ‘ਚ ਦਿੱਤਾ ਯੈਲੋ ਅਲਰਟ
ਪੰਜਾਬ 'ਚ ਅਗਲੇ 2 ਦਿਨਾਂ ਤੱਕ ਸਾਰੇ ਜ਼ਿਲਿਆਂ 'ਚ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਨੇ ਪੂਰੇ ਸੂਬੇ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਹੜ੍ਹ ਕਾਰਨ ਪੰਜਾਬ ਵਿੱਚ ਬਹੁਤ ਤਬਾਹੀ ਹੋ ਰਹੀ ਹੈ। ਹੜ੍ਹਾਂ ਕਾਰਨ ਸੂਬੇ ਵਿੱਚ 32 ਲੋਕਾਂ ਦੀ ਮੌਤ ਤੇ ਤਿੰਨ ਲਾਪਤਾ ਹੋ ਚੁੱਕੇ ਹਨ।
ਵੱਡੇ ਪੱਧਰ ‘ਤੇ ਫਸਲ ਪਾਣੀ ‘ਚ ਡੁੱਬੀ
ਕਿਸਾਨਾਂ ਦੀ ਫਸਲ ਪਾਣੀ ਵਿੱਚ ਡੁੱਬ ਗਈ ਹੈ। ਪੌਂਗ ਡੈਮ ਤੋਂ ਐਤਵਾਰ ਸ਼ਾਮ 6 ਵਜੇ ਬਿਆਸ ਦਰਿਆ ਵਿੱਚ 22300 ਕਿਊਸਿਕ ਪਾਣੀ ਛੱਡਿਆ ਗਿਆ। ਪੰਜਾਬ ਵਿੱਚ 1414 ਪਿੰਡ ਅਤੇ ਹਰਿਆਣਾ ਵਿੱਚ 1298 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਕਰੀਬ 5.50 ਲੱਖ ਏਕੜ ਫਸਲ ਪਾਣੀ ਵਿੱਚ ਡੁੱਬ ਗਈ ਹੈ। ਪਹਿਲਾਂ ਹੀ ਪੰਜਾਬ ਦੇ ਕਈ ਹਿੱਸਿਆ ਵਿੱਚ ਹੜ੍ਹ ਦੀ ਮਾਰ ਪੈ ਰਹੀ ਹੈ ਤੇ ਹੁਣ ਸੂਬੇ ਦੇ ਮਾਝੇ ਖੇਤਰ ਵਿੱਚ ਵੀ ਇਸਦਾ ਖਤਰਾ ਵੱਧ ਗਿਆ ਹੈ। ਇੱਥੇ ਪਠਾਨਕੋਟ ਜਿਲੇ ਵਿੱਚ ਪੈਂਦੇ ਰਣਜੀਤ ਸਾਗਰ ਡੈਮ ਵੀ ਖਤਰਾ ਬਣਿਆ ਹੋਇਆ ਹੈ ਕਿਉਂਕਿ ਇਸ ਡੈਮ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਸਿਰਫ 4 ਮੀਟਰ ਹੇਠਾਂ ਰਹਿ ਗਿਆ ਹੈ। ਡੈਮ ਦਾ ਪਣੀ 523 ਮੀਟਰ ਤੱਕ ਪਹੁੰਚਣ ਨਾਲ ਖਤਰਾ ਵੱਧ ਗਿਆ ਹੈ। ਇਸ ਕਾਰਨ ਜਦੋਂ ਵੀ ਇਹ ਪੱਧਰ 527 ਮੀਟਰ ਤੱਕ ਹੋਇਆ ਤਾਂ ਸਰਕਾਰ ਵੱਲੋਂ ਇਸਦੇ ਫਲੱਡ ਗੇਟ ਖੋਲ੍ਹਣ ਦੇ ਹੁਕਮ ਆ ਸਕਦੇ ਨੇ।ਖੋਲ੍ਹੇ ਜਾ ਸਕਦੇ ਨੇ ਰਣਜੀਤ ਸਾਗਰ ਡੈਮ ਦੇ ਫਲੱਡ ਗੇਟ
ਰਣਜੀਤ ਸਾਗਰ ਡੈਮ (Ranjit Sagar Dam) ਵਿੱਚ ਵੀ ਜਦੋਂ ਪਾਣੀ ਦਾ ਪੱਧਰ ਵਧਿਆ ਤਾਂ ਇਸਦੇ ਫਲੱਡ ਗੇਟ ਖੋਲ ਦਿੱਤੇ ਜਾਣਗੇ। ਭਾਵੇਂ ਇਹ ਪਾਣੀ ਸਿੱਧਾ ਪਾਕਿਸਤਾਨ ਵਿੱਚ ਜਾਵੇਗਾ ਪਰ ਪੰਜਾਬ ਦੇ ਤਿੰਨ ਜਿਲੇ ਮਤਲਬ ਅੰਮ੍ਰਿਤਸਰ, ਪਠਾਨਕੋਟ ਅਤੇ ਗੁਰਦਾਸਪੁਰ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਸਕਦੇ ਨੇ। ਇਨ੍ਹਾਂ ਜਿਲਿਆਂ ਦੇ ਨੇੜੇ ਪਿੰਡਾਂ ਵਿੱਚ ਹੜ੍ਹ ਦੀ ਸਮੱਸਿਆ ਵੱਧ ਸਕਦੀ ਹੈ। ਉੱਧਰ ਮੌਸਮ ਵਿਭਾਗ (Department of Meteorology) ਨੇ 15 ਜਿਲਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਵਿਭਾਗ ਅਨੂਸਾਰ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਸੰਗਰੂਰ, ਪਟਿਆਲਾ, ਮੋਹਾਲੀ, ਫਤਿਹਗੜ੍ਹ ਸਾਹਿਬ, ਲੁਧਿਆਣਾ, ਰੂਪਨਗਰ, ਐਸਬੀਐਸ ਨਗਰ, ਫਿਰੋਜ਼ਪੁਰ ਅਤੇ ਤਰਨਤਾਰਨ ਵਿੱਚ ਮੀਂਹ ਪੈ ਸਕਦਾ ਹੈ। ਹਾਲਾਂਕਿ ਇਸਦੇ ਤੇਜ਼ ਰਹਿਣ ਦੀ ਉਮੀਦ ਨਹੀਂ ਹੈ।ਮਾਨਸਾ ਦੇ ਘੱਗਰ ਦਰਿਆ ਨੇ ਵਧਾਈ ਚਿੰਤਾ
ਮਾਨਸਾ ਦੇ ਘੱਗਰ ਦਰਿਆ ਨੇ ਵੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਇਸ ਦਰਿਆ ਵਿੱਚ ਦਰਾਰਾਂ ਪੈਣ ਤੋਂ ਬਾਅਤ ਲੋਕ ਚਿੰਤਿਤ ਹਨ। ਇਸ ਵਿੱਚ ਪਹਿਲਾਂ ਪਾੜ ਬੁਢਲਾਡਾ ਦੇ ਚਾਂਦਪੁਰ ਬੰਨ ‘ਤੇ ਪਈ ਸੀ ਤੇ ਦੂਜੇ ਸਰਦੂਲਗੜ੍ਹ ਇਲਾਕੇ ਦੇ ਰੁੜਕੀ ਵਿੱਚ ਪਾੜ ਪਈ ਸੀ। ਪਰ ਸਥਾਨਕ ਪ੍ਰਸ਼ਾਸਨ, ਫੌਜ ਅਤੇ ਐੱਨਡੀਆਰਐੱਫ ਘੱਗਰ ਵਿੱਚ ਪਈਆਂ ਦਰਾਰਾਂ ਨੂੰ ਪੂਰਨ ਦਾ ਯਤਨ ਕੀਤਾ ਜਾ ਰਿਹਾ ਹੈ। ਬਨਾਰਸੀ ਪਿੰਡ ਦੇ ਨੇੜੇ ਐੱਨਡੀਆਰਐੱਫ ਦੀ ਟੀਮ ਵੱਲ਼ੋਂ ਘੱਗਰ ਵਿੱਚ ਪਈ ਪਾੜ ਸਹੀ ਕਰ ਦਿੱਤੀ ਹੈ, ਜਿਸ ਕਾਰਨ ਲੋਕਾਂ ਨੇ ਰਾਹਤ ਲਈ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
