ਪੰਜਾਬ ਦੀ ਝਾਂਕੀ ਨੂੰ ਮਨਜੂਰੀ ਨਾ ਮਿਲਣ ਦੇ ਬਾਵਜੂਦ ਗੁਰਦਾਸਪੁਰ ਦੀ ਧੀ ਵਧਾਏਗੀ ਸੂਬੇ ਦਾ ਮਾਨ – Punjabi News

ਪੰਜਾਬ ਦੀ ਝਾਂਕੀ ਨੂੰ ਮਨਜੂਰੀ ਨਾ ਮਿਲਣ ਦੇ ਬਾਵਜੂਦ ਗੁਰਦਾਸਪੁਰ ਦੀ ਧੀ ਵਧਾਏਗੀ ਸੂਬੇ ਦਾ ਮਾਨ

Updated On: 

18 Jan 2024 20:35 PM

ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੀ ਝਾਂਕੀ 'ਚ ਕਮਲਜੀਤ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। 26 ਜਨਵਰੀ ਨੂੰ ਹੋਣ ਵਾਲੀ ਗਣਤੰਤਰ ਦਿਵਸ ਪਰੇਡ 'ਚ 'ਕਰਤਵ ਪੱਥ' ਤੇ ਦੇਸ਼ ਦੀਆਂ ਫੌਜੀ ਸ਼ਕਤੀਆਂ,ਸੱਭਿਆਚਾਰ ,ਤਰੱਕੀ ਅਤੇ ਉਪਲਬਧੀਆਂ ਨਾਲ ਸਬੰਧਤ ਝਾਕੀਆਂ ਪੇਸ਼ ਕੀਤੀਆਂ ਜਾਂਦੀਆਂ ਹਨ ਅਤੇ ਇਹਨਾਂ ਝਾਂਕੀਆਂ ਵਿੱਚ ਭਵਿੱਖ ਦੇ ਭਾਰਤ ਦੀ ਵੀ ਇੱਕ ਝਲਕ ਦਿਖਾਈ ਦਿੰਦੀ ਹੈ।

ਪੰਜਾਬ ਦੀ ਝਾਂਕੀ ਨੂੰ ਮਨਜੂਰੀ ਨਾ ਮਿਲਣ ਦੇ ਬਾਵਜੂਦ ਗੁਰਦਾਸਪੁਰ ਦੀ ਧੀ ਵਧਾਏਗੀ ਸੂਬੇ ਦਾ ਮਾਨ

ਪੰਜਾਬ ਦੀ ਝਾਂਕੀ ਨੂੰ ਮਨਜੂਰੀ ਨਾ ਮਿਲਣ ਦੇ ਬਾਵਜੂਦ ਗੁਰਦਾਸਪੁਰ ਦੀ ਧੀ ਵਧਾਏਗੀ ਸੂਬੇ ਦਾ ਮਾਨ

Follow Us On

ਬੇਸ਼ੱਕ 75 ਵੇਂ ਗਣਤੰਤਰ ਦਿਵਸ ਮੌਕੇ ਹੋਣ ਵਾਲੀ ਪਰੇਡ ਵਿੱਚ ਪੰਜਾਬ ਦੀ ਝਾਂਕੀ ਨੂੰ ਮਨਜ਼ੂਰੀ ਨਹੀਂ ਮਿਲ ਪਾਈ ਹੈ ਪਰ ਫਿਰ ਵੀ ਪੰਜਾਬ ਦੀ ਇੱਕ ਧੀ ਗਣਤੰਤਰ ਦਿਵਸ ਮੌਕੇ ਹੋਣ ਵਾਲੇ ਇਸ ਸਮਾਗਮ ਵਿੱਚ ਪੰਜਾਬ ਦਾ ਮਾਣ ਵਧਾਉਣ ਜਾ ਰਹੀ ਹੈ। ਪੰਜਾਬ ਦੀ ਇਹ ਧੀ ਗੁਰਦਾਸਪੁਰ ਜਿਲੇ ਨਾਲ ਸੰਬੰਧਿਤ ਹੈ। ਕਮਲਜੀਤ ਨਾਂ ਦੀ ਇਹ ਲੜਕੀ ਆਰਟੀਫਿਸ਼ਅਲ ਇੰਟੈਲੀਜੇਂਸ ਨਾਲ ਸਬੰਧਤ ਝਾਂਕੀ ਦਾ ਪ੍ਰਤੀਨਿਦਿਤਵ ਕਰੇਗੀ।

ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੀ ਝਾਂਕੀ ‘ਚ ਕਮਲਜੀਤ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। 26 ਜਨਵਰੀ ਨੂੰ ਹੋਣ ਵਾਲੀ ਗਣਤੰਤਰ ਦਿਵਸ ਪਰੇਡ ‘ਚ ‘ਕਰਤਵ ਪੱਥ’ ਤੇ ਦੇਸ਼ ਦੀਆਂ ਫੌਜੀ ਸ਼ਕਤੀਆਂ,ਸੱਭਿਆਚਾਰ ,ਤਰੱਕੀ ਅਤੇ ਉਪਲਬਧੀਆਂ ਨਾਲ ਸਬੰਧਤ ਝਾਕੀਆਂ ਪੇਸ਼ ਕੀਤੀਆਂ ਜਾਂਦੀਆਂ ਹਨ ਅਤੇ ਇਹਨਾਂ ਝਾਂਕੀਆਂ ਵਿੱਚ ਭਵਿੱਖ ਦੇ ਭਾਰਤ ਦੀ ਵੀ ਇੱਕ ਝਲਕ ਦਿਖਾਈ ਦਿੰਦੀ ਹੈ।

ਕਮਲਜੀਤ ਦੇ ਪਿਤਾ ਜਸਬੀਰ ਚੰਦ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਕਮਲਜੀਤ ਪਿਛਲੇ 3 ਸਾਲ ਤੋਂ ਇਸ ਝਾਕੀ ਦਾ ਹਿੱਸਾ ਬਣਨ ਦੀ ਕੋਸ਼ਿਸ਼ ਕਰ ਰਹੀ ਹੈ । ਕਿਸੇ ਕਾਰਨ ਕਰਕੇ ਉਹ ਸਿਲੈਕਟ ਨਹੀਂ ਹੋ ਸਕੀ ਪਰ ਇਸ ਵਾਰ ਉਸਦੀ ਮਿਹਨਤ ਰੰਗ ਲਿਆਈ ਹੈ।ਇਸ ਗੱਲ ਨੂੰ ਲੈ ਕੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਕਮਲਜੀਤ ਦੇ ਮਾਤਾ-ਪਿਤਾ ਨੂੰ ਇਸ ਗੱਲ ਦਾ ਬਹੁਤ ਮਾਣ ਹੈ।

ਦੂਜੇ ਪਾਸੇ ਪਰੇਡ ਵਿੱਚ ਇਹ ਝਾਂਕੀ ਪੇਸ਼ ਕਰਨ ਲਈ ਨਵੀਂ ਦਿੱਲੀ ਵਿਖੇ ਰਿਹਰਸਲ ਕਰ ਰਹੀ ਕਮਲਜੀਤ ਨੇ ਫੋਨ ਤੇ ਦੱਸਿਆ ਕਿ ਇਸ ਝਾਂਕੀ ਵਿੱਚ ਕੁੱਲ 11 ਕਲਾਕਾਰ ਹਨ ਅਤੇ ਉਹ ਝਾਂਕੀ ਦੀ ਅਗਵਾਈ ਕਰੇਗੀ। ਝਾਂਕੀ ਦਾ ਉਦੇਸ਼ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਹਤੱਤਾ ਅਤੇ ਜਰੂਰਤ ਨੂੰ ਸਮਝਾਉਣਾ ਹੈ।

ਆਰਟੀਫੀਸ਼ੀਅਲ ਇੰਟੈਲੀਜੈਂਸ

ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਿਊਟਰ ਸਾਇੰਸ ਦੀ ਇੱਕ ਸ਼ਾਖਾ ਹੈ ਜਿਸਦਾ ਸਬੰਧ ਇਸ ਤਰ੍ਹਾਂ ਦੀਆਂ ਸਮਾਰਟ ਮਸ਼ੀਨਾਂ ਬਣਾਉਣ ਦੇ ਨਾਲ ਹੈ ਜੋ ਮਨੁੱਖੀ ਬੁੱਧੀ ਅਤੇ ਸੋਚ ਦੀ ਨਕਲ ਕਰਨ ਵਿੱਚ ਸਮਰੱਥ ਹੋਣ। ਦੂਜੇ ਸ਼ਬਦਾਂ ਵਿੱਚ ਮਨੁੱਖੀ ਵਿਚਾਰਾਂ ਨੂੰ ਮਸ਼ੀਨ ਰਾਹੀ ਨਕਲ ਕਰਨ ਦੀ ਸਮਰਥਾ ਨੂੰ ਆਰਟੀਫਿਸ਼ਅਲ ਇੰਟੈਲੀਜਸ ਕਿਹਾ ਜਾਂਦਾ ਹੈ।

Exit mobile version