Sunam: ਬੇਟੀ ਨੂੰ ਤੀਜ ਦਾ ਉਪਹਾਰ ਦੇਕੇ ਪਿੰਡ ਆ ਰਹੇ ਪਤੀ ਪਤਨੀ ਦੀ ਐਕਸੀਡੈਂਟ ‘ਚ ਮੌਤ

Updated On: 

03 Sep 2023 13:28 PM

ਪਿੰਡੀ ਅਮਰ ਸਿੰਘ ਵਾਲੀ ਦੇ ਨਜ਼ਦੀਕ ਲੌਂਗੋਵਾਲ ਦਾ ਰਹਿਣ ਵਾਲਾ ਜਸਵੰਤ ਸਿੰਘ ਆਪਣੀ ਪਤਨੀ ਚਰਨਜੀਤ ਕੌਰ ਨਾਲ ਬਾਈਕ 'ਤੇ ਪਿੰਡ ਸੰਗਤੀਵਾਲਾ ਤੋਂ ਆਪਣੀ ਬੇਟੀ ਨੂੰ ਤੀਜ ਦਾ ਉਪਹਾਰ ਦੇ ਕੇ ਵਾਪਸ ਆ ਰਿਹਾ ਸੀ। ਤਾਂ ਰੱਸਤੇ ਵਿੱਚ ਉਨ੍ਹਾਂ ਬਾਈਕ ਕੈਂਟਰ ਨੇ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪਰ ਪਤੀ ਪਤਨੀ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Sunam: ਬੇਟੀ ਨੂੰ ਤੀਜ ਦਾ ਉਪਹਾਰ ਦੇਕੇ ਪਿੰਡ ਆ ਰਹੇ ਪਤੀ ਪਤਨੀ ਦੀ ਐਕਸੀਡੈਂਟ ਚ ਮੌਤ
Follow Us On

ਪੰਜਾਬ। ਸੁਨਾਮ ‘ਚ ਫਲਾਈਓਵਰ ‘ਤੇ ਹੋਏ ਸੜਕ ਹਾਦਸੇ ‘ਚ ਬਾਈਕ ਸਵਾਰ ਦੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ। ਉਸ ਨੂੰ ਪਟਿਆਲਾ (Patiala) ਰੈਫਰ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡੀ ਅਮਰ ਸਿੰਘ ਵਾਲਾ ਨੇੜੇ ਲੌਂਗੋਵਾਲ ਵਾਸੀ ਜਸਵੰਤ ਸਿੰਘ ਆਪਣੀ ਪਤਨੀ ਚਰਨਜੀਤ ਕੌਰ ਨਾਲ ਆਪਣੀ ਲੜਕੀ ਨੂੰ ਤੀਜ ਦੀ ਦਾਤ ਦੇ ਕੇ ਸਾਈਕਲ ਤੇ ਪਿੰਡ ਸੰਗਤੀਵਾਲਾ ਤੋਂ ਵਾਪਸ ਆ ਰਿਹਾ ਸੀ।ਸੁਨਾਮ ਫਲਾਈਓਵਰ ਨੇੜੇ ਸਾਹਮਣੇ ਤੋਂ ਇੱਕ ਕੈਂਟਰ ਆ ਰਿਹਾ ਸੀ ਜਿਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ ਜਸਵੰਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਜਦਕਿ ਚਰਨਜੀਤ ਕੌਰ ਗੰਭੀਰ ਜ਼ਖਮੀ ਹੋ ਗਈ। ਚਰਨਜੀਤ ਕੌਰ ਨੂੰ ਸਿਵਲ ਹਸਪਤਾਲ (Hospital) ਸੁਨਾਮ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ। ਹਾਦਸੇ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।