AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ISI ਏਜੰਟ ਨਿਕਲਿਆ ਪਟਿਆਲਾ ਜੇਲ੍ਹ ‘ਚ ਬੰਦ ਨਸ਼ਾ ਤਸਕਰ, ਪਾਕਿਸਤਾਨ ਭੇਜੀ ਆਰਮੀ ਦੀ ਖੁਫੀਆ ਜਾਣਕਾਰੀ ਵਾਲੀ PDF

ਪਾਕਿਸਤਾਨ ਦੀ ਆਈਐੱਸਆਈ ਏਜੰਸੀ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਪੁਰੀ ਕੋਸ਼ਿਸ਼ ਕਰ ਰਹੀ ਹੈ। ਤੇ ਹੁਣ ਖਬਰ ਪਟਿਆਲਾ ਤੋਂ ਸਾਹਮਣੇ ਆਈ ਹੈ ਕਿ ਸ਼ਹਿਰ ਦੇ ਸੈਂਟਰਲ ਜੇਲ੍ਹ ਚ ਬੰਦ ਇੱਕ ਨਸ਼ਾ ਤਸਕਰ ਪਾਕਿਸਤਾਨ ਦੀ ਆਈਐੱਸਆਈ ਦਾ ਏਜੰਟ ਨਿਕਲਿਆ, ਜਿਸਨੇ ਇੰਡੀਅਨ ਆਰਮੀ ਦੇ ਰਾਜ਼ ਪੀਡੀਐੱਫ ਬਣਾਕੇ ਪਾਕਿਸਤਾਨ ਭੇਜੇ ਹਨ। ਮੁਲਜ਼ਮ ਦੀ ਪਛਾਣ ਅਮਰੀਕ ਸਿੰਘ ਦੇ ਤੌਰ ਤੇ ਹੋਈ ਹੈ ਜਿਹੜਾ ਪਿੰਡ ਡੇਧਨਾ ਦਾ ਰਹਿਣ ਵਾਲਾ ਹੈ।

ISI ਏਜੰਟ ਨਿਕਲਿਆ ਪਟਿਆਲਾ ਜੇਲ੍ਹ 'ਚ ਬੰਦ ਨਸ਼ਾ ਤਸਕਰ, ਪਾਕਿਸਤਾਨ ਭੇਜੀ ਆਰਮੀ ਦੀ ਖੁਫੀਆ ਜਾਣਕਾਰੀ ਵਾਲੀ PDF
lalit-kumar
| Updated On: 03 Sep 2023 08:32 AM IST
Share
ਪਟਿਆਲਾ। ਪਟਿਆਲਾ ਕੇਂਦਰੀ ਜੇਲ੍ਹ ਚ ਬੰਦ ਇੱਕ ਕੈਦੀ ਨੇ ਦੇਸ਼ ਨਾਲ ਗਦਾਰੀ ਕੀਤੀ ਹੈ। ਉਸਨੇ ਭਾਰਤੀ ਫੌਜ ਦੀ ਖੁਫੀਆ ਜਾਣਕਾਰੀ ਪਾਕਿਸਤਾਨ ਦੀ ਆਈਐੱਸਆਈ ਨੂੰ ਭੇਜੀ। ਪੁਲਿਸ (Police) ਨੇ ਏਜੰਸੀ ਵੱਲੋਂ ਦਿੱਤੇ ਇਨਪੁਟ ਦੇ ਆਧਾਰ ‘ਤੇ ਜਾਂਚ ਕੀਤੀ ਤਾਂ ਮੁਲਜ਼ਮ ਦਾ ਭੇਦ ਖੁੱਲ੍ਹ ਗਿਆ। ਫਿਲਹਾਲ ਪੁਲਿਸ ਉਕਤ ਮੁਲਜ਼ਮਾਂ ਦਾ ਪ੍ਰੋਡਕਸ਼ਨ ਰਿਮਾਂਡ ਲੈਣ ‘ਚ ਜੁਟੀ ਹੈ। ਮੁਲਜ਼ਮ ਦੀ ਪਛਾਣ ਅਮਰੀਕ ਸਿੰਘ ਵਾਸੀ ਪਿੰਡ ਡੇਧਨਾ ਵਜੋਂ ਹੋਈ ਹੈ। ਮੁਲਜ਼ਮ ਆਈਐਸਆਈ (ISI) ਦੇ ਸ਼ੇਰ ਖ਼ਾਨ ਨਾਮ ਦੇ ਕਿਸੇ ਵਿਅਕਤੀ ਨੂੰ ਸੂਚਨਾ ਭੇਜ ਰਿਹਾ ਸੀ। ਆਖ਼ਰੀ ਜਾਣਕਾਰੀ ਮੁਲਜ਼ਮਾਂ ਨੇ 140 ਪੰਨਿਆਂ ਦੀ ਪੀਡੀਐਫ ਦੇ ਰੂਪ ਵਿੱਚ ਭੇਜੀ ਸੀ। ਜਿਸ ਵਿੱਚ ਫੌਜ ਦੀ ਕਾਫੀ ਖੁਫੀਆ ਜਾਣਕਾਰੀ ਸੀ। ਮੁਲਜ਼ਮਾਂ ਖ਼ਿਲਾਫ਼ ਥਾਣਾ ਘੱਗਾ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ।

ਅਮਰੀਕ ਸਿੰਘ ਹੈ ਨਸ਼ਾ ਤਸਕਰ ਦਾ ਨਾਂਅ

ਨਸ਼ਾ ਤਸਕਰੀ (Drug trafficking) ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਮੁਲਜ਼ਮ ਅਮਰੀਕ ਸਿੰਘ ਦਧਨਾ ਖ਼ਿਲਾਫ਼ ਨਸ਼ਾ ਤਸਕਰੀ ਦੇ ਕਈ ਕੇਸ ਦਰਜ ਹਨ। ਜੂਨ ਮਹੀਨੇ ਵਿੱਚ ਕੇਂਦਰੀ ਸੁਧਾਰ ਘਰ ਵਿੱਚ ਬੰਦ ਅਮਰੀਕ ਸਿੰਘ ਤੋਂ ਫੋਨ ਬਰਾਮਦ ਹੋਇਆ ਸੀ, ਜਿਸ ਤੋਂ ਬਾਅਦ ਤ੍ਰਿਪੜੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਫੋਨ ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਅਮਰੀਕ ਸਿੰਘ ਆਈਐਸਆਈ ਏਜੰਟ ਸ਼ੇਰਖਾਨ ਦੇ ਸੰਪਰਕ ਵਿੱਚ ਸੀ। ਅਮਰੀਕ ਸਿੰਘ ਨੇ ਫੌਜ ਨਾਲ ਸਬੰਧਤ 140 ਪੰਨਿਆਂ ਦੀ ਜਾਣਕਾਰੀ ਸ਼ੇਰ ਖਾਨ ਨੂੰ ਵਟਸਐਪ ‘ਤੇ ਭੇਜੀ ਹੈ।

ਗੱਲਬਾਤ ਕਰਨ ਲਈ ਵਰਤਦਾ ਸੀ ਕੋਡ-ਵਰਡ

ਮੁਲਜ਼ਮ ਉਕਤ ਆਈਐਸਆਈ ਏਜੰਟ ਨਾਲ ਇੰਟਰਨੈੱਟ (Internet) ਰਾਹੀਂ ਗੱਲਬਾਤ ਕਰਦਾ ਸੀ। ਪੁਲਿਸ ਨੂੰ ਮੁੱਢਲੀ ਜਾਂਚ ਵਿੱਚ ਵਟਸਐਪ ਦੀਆਂ ਕੁਝ ਵੌਇਸ ਰਿਕਾਰਡਿੰਗਾਂ ਮਿਲੀਆਂ ਹਨ। ਜਿਸ ਵਿੱਚ ਉਹ ਕੋਡ ਵਰਡ ਵਿੱਚ ਗੱਲ ਕਰ ਰਹੀ ਹੈ। ਜੇਲ੍ਹ ਦੇ ਅੰਦਰ ਬੈਠ ਕੇ ਉਹ ਬਾਹਰਲੇ ਲੋਕਾਂ ਤੋਂ ਫ਼ੋਨ ‘ਤੇ ਸੂਚਨਾਵਾਂ ਲੈ ਰਿਹਾ ਸੀ ਅਤੇ ਭੇਜ ਰਿਹਾ ਸੀ।

2 ਏਕੇ-47 ISI ਤੋਂ ਮੰਗਵਾਈਆਂ ਗਈਆਂ ਸਨ

ਅਮਰੀਕ ਸਿੰਘ ਨੇ ਪਾਕਿਸਤਾਨ ਤੋਂ ਸ਼ੇਰ ਖਾਨ ਤੋਂ 2 ਏਕੇ-47 ਰਾਈਫਲਾਂ ਅਤੇ 250 ਕਾਰਤੂਸ ਮੰਗਵਾਏ ਸਨ। ਇੰਨਾ ਹੀ ਨਹੀਂ, ਉਹ ਪਾਕਿਸਤਾਨ ਤੋਂ ਹੈਰੋਇਨ ਦਾ ਨਸ਼ਾ ਲਿਆ ਕੇ ਹਥਿਆਰ ਵੀ ਲਿਆਉਂਦਾ ਸੀ ਅਤੇ ਇੱਥੋਂ ਦੇ ਲੋਕਾਂ ਨੂੰ ਸਪਲਾਈ ਕਰਦਾ ਸੀ।

ਸੀਨੀਅਰ ਅਧਿਕਾਰੀ ਜਾਂਚ ਕਰ ਰਹੇ ਹਨ

ਘੱਗਾ ਥਾਣੇ ਦੇ ਐਸਐਚਓ ਅਮਨਪਾਲ ਸਿੰਘ ਨੇ ਦੱਸਿਆ ਕਿ ਸੀਨੀਅਰ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਅਮਰੀਕ ਸਿੰਘ ਤੋਂ ਕਈ ਅਜਿਹੀਆਂ ਸੂਚਨਾਵਾਂ ਪ੍ਰਾਪਤ ਹੋਈਆਂ ਹਨ, ਜੋ ਉਸ ਕੋਲ ਨਹੀਂ ਹੋਣੀਆਂ ਚਾਹੀਦੀਆਂ ਸਨ। ਉਸ ਨੇ ਫੌਜ ਨਾਲ ਜੁੜੀਆਂ ਜਾਣਕਾਰੀਆਂ ਲੀਕ ਕੀਤੀਆਂ ਹਨ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...