ਹਰਿਆਣਾ ਦੇ ਨੂੰਹ ‘ਚ ਫਿਰ ਤਣਾਅ, ਕੱਲ੍ਹ ਬੈਂਕ ‘ਤੇ ਸਿੱਖਿਆ ਅਦਾਰੇ ਰਹਿਣਗੇ ਬੰਦ; ਇੰਟਰਨੈੱਟ ਤੇ ਮੈਸੇਜਿੰਗ ਸੇਵਾ ਵੀ ਬੰਦ
ਹਿੰਦੂ ਸੰਗਠਨਾਂ ਨੇ ਇੱਕ ਵਾਰ ਫਿਰ ਨੂਹ ਵਿੱਚ ਬ੍ਰਿਜ ਮੰਡਲ ਯਾਤਰਾ ਕੱਢਣ ਦਾ ਐਲਾਨ ਕੀਤਾ ਹੈ। ਇਸ ਘੋਸ਼ਣਾ ਤੋਂ ਬਾਅਦ ਨੂਹ ਦੇ ਕਲੈਕਟਰ ਨੇ ਸੂਬਾ ਸਰਕਾਰ ਨੂੰ ਖੇਤਰ ਵਿੱਚ ਇੰਟਰਨੈਟ ਅਤੇ ਮੈਸੇਜਿੰਗ 'ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ, ਜਿਸ ਤੋਂ ਬਾਅਦ ਨੂੰਹ ਵਿੱਚ ਇਨ੍ਹਾਂ ਸੇਵਾਵਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਹਰਿਆਣਾ ਦੇ ਨੂੰਹ ‘ਚ ਸਾਵਧਾਨੀ ਦੇ ਤੌਰ ‘ਤੇ ਇੰਟਰਨੈੱਟ ਅਤੇ ਮੈਸੇਜਿੰਗ ਸੇਵਾਵਾਂ ਨੂੰ ਇੱਕ ਵਾਰ ਫਿਰ ਬੰਦ ਕਰ ਦਿੱਤਾ ਗਿਆ ਹੈ। ਕੁਝ ਹਿੰਦੂ ਸੰਗਠਨਾਂ ਅਤੇ ਪੰਚਾਇਤਾਂ ਨੇ ਇੱਕ ਵਾਰ ਫਿਰ 28 ਅਗਸਤ ਨੂੰ ਬ੍ਰਿਜ ਮੰਡਲ ਸ਼ੋਭਾ ਯਾਤਰਾ ਕੱਢਣ ਦਾ ਐਲਾਨ ਕੀਤਾ ਹੈ। ਇਸ ਐਲਾਨ ਤੋਂ ਬਾਅਦ ਹਰਿਆਣਾ ਸਰਕਾਰ ਨੇ ਇਹ ਕਦਮ ਚੁੱਕਿਆ ਹੈ।
ਨੂੰਹ ਦੇ ਕਲੈਕਟਰ ਨੇ ਹਰਿਆਣਾ ਸਰਕਾਰ ਨੂੰ 28 ਅਗਸਤ ਨੂੰ ਫਿਰ ਤੋਂ ਜਲੂਸ ਕੱਢਣ ਦੇ ਐਲਾਨ ਦੇ ਮੱਦੇਨਜ਼ਰ ਇਹਤਿਆਤ ਵਜੋਂ 25 ਅਗਸਤ ਤੋਂ 28 ਅਗਸਤ ਦੀ ਰਾਤ ਤੱਕ ਜ਼ਿਲ੍ਹੇ ਵਿੱਚ ਇੰਟਰਨੈੱਟ ਅਤੇ ਮੈਸੇਜ ਸੇਵਾ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਸਮਾਜ ਵਿਰੋਧੀ ਲੋਕ ਗੁੰਮਰਾਹਕੁੰਨ ਅਤੇ ਝੂਠੀਆਂ ਖਬਰਾਂ ਨਾ ਫੈਲਾ ਸਕਣ ਅਤੇ ਗਲਤ ਜਾਣਕਾਰੀ ਲੋਕਾਂ ਤੱਕ ਨਾ ਪਹੁੰਚ ਸਕੇ।