AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਤਰਨਤਾਰਨ ਸਰਹੱਦ ‘ਤੇ BSF ਦੀ ਵੱਡੀ ਕਾਰਵਾਈ, ਖੇਤਾਂ ‘ਚੋਂ ਚਾਈਨਾ ਮੇਡ ਪਿਸਤੌਲ ਤੇ ਕਾਰਤੂਸ ਬਰਾਮਦ; ਤਲਾਸ਼ੀ ਮੁਹਿੰਮ ਤੇਜ਼

ਪੰਜਾਬ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ ਤੇ ਡਰੋਨਾਂ ਰਾਹੀਂ ਕੀਤੀ ਜਾ ਰਹੀ ਹਥਿਆਰਾਂ ਦੀ ਤਸਕਰੀ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ ਵਿੱਢੀ ਗਈ ਤਲਾਸ਼ੀ ਮੁਹਿੰਮ ਦੌਰਾਨ ਸੀਮਾ ਸੁਰੱਖਿਆ ਬਲ (BSF) ਅਤੇ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ।

ਤਰਨਤਾਰਨ ਸਰਹੱਦ 'ਤੇ BSF ਦੀ ਵੱਡੀ ਕਾਰਵਾਈ, ਖੇਤਾਂ 'ਚੋਂ ਚਾਈਨਾ ਮੇਡ ਪਿਸਤੌਲ ਤੇ ਕਾਰਤੂਸ ਬਰਾਮਦ; ਤਲਾਸ਼ੀ ਮੁਹਿੰਮ ਤੇਜ਼
tv9-punjabi
| Updated On: 27 Sep 2026 18:17 PM IST
Share

ਪੰਜਾਬ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ ਤੇ ਡਰੋਨਾਂ ਰਾਹੀਂ ਕੀਤੀ ਜਾ ਰਹੀ ਹਥਿਆਰਾਂ ਦੀ ਤਸਕਰੀ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ ਵਿੱਢੀ ਗਈ ਤਲਾਸ਼ੀ ਮੁਹਿੰਮ ਦੌਰਾਨ ਸੀਮਾ ਸੁਰੱਖਿਆ ਬਲ (BSF) ਅਤੇ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਤਰਨਤਾਰਨ ਅਧੀਨ ਪੈਂਦੇ ਸਰਹੱਦੀ ਖਾਲੜਾ ਸੈਕਟਰ ਦੇ ਪਿੰਡ ਦੌਦੇ ਵਿਖੇ ਚਲਾਏ ਗਏ ਅਪਰੇਸ਼ਨ ਦੌਰਾਨ ਸੁਰੱਖਿਆ ਬਲਾਂ ਨੇ ਖੇਤਾਂ ਵਿੱਚੋਂ ਇੱਕ ਚੀਨ ਨਿਰਮਿਤ (ਚਾਈਨਾ ਮੇਡ) ਪਿਸਤੌਲ, ਇੱਕ ਖ਼ਾਲੀ ਮੈਗਜ਼ੀਨ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਇਸ ਬਰਾਮਦਗੀ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਖਾਲੜਾ ਦੇ ਮੁਖੀ ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਬੀ.ਐੱਸ.ਐੱਫ. ਦੀ 115 ਬਟਾਲੀਅਨ (ਬਾਬਾ ਪੀਰ ਪੋਸਟ) ਦੇ ਕੰਪਨੀ ਕਮਾਂਡਰ ਇੰਸਪੈਕਟਰ ਮੋਹਨ ਲਾਲ ਅਤੇ ਉਨ੍ਹਾਂ ਦੇ ਜਵਾਨਾਂ ਦੀ ਟੀਮ ਦੇਰ ਰਾਤ ਪਿੰਡ ਦੌਦੇ ਦੇ ਖੇਤਾਂ ਵਿੱਚ ਰੁਟੀਨ ਗਸ਼ਤ ਕਰ ਰਹੀ ਸੀ। ਸਰਚ ਆਪਰੇਸ਼ਨ ਦੌਰਾਨ ਜਵਾਨਾਂ ਨੂੰ ਖੇਤ ਵਿੱਚ ਇੱਕ ਸ਼ੱਕੀ ਪੈਕੇਟ ਪਿਆ ਦਿਖਾਈ ਦਿੱਤਾ, ਜਿਸ ਦੇ ਆਲੇ-ਦੁਆਲੇ ਪੀਲੇ ਰੰਗ ਦੀ ਟੇਪ ਚੰਗੀ ਤਰ੍ਹਾਂ ਲਪੇਟੀ ਹੋਈ ਸੀ।

ਚਾਈਨਾ ਮੇਡ 30 ਬੋਰ ਪਿਸਤੌਲ ਅਤੇ ਕਾਰਤੂਸ ਬਰਾਮਦ

ਬੀ.ਐੱਸ.ਐੱਫ. ਦੇ ਚੌਕਸ ਜਵਾਨਾਂ ਨੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦਿਆਂ ਜਦੋਂ ਇਸ ਸ਼ੱਕੀ ਪੈਕੇਟ ਨੂੰ ਖੋਲ੍ਹ ਕੇ ਚੈੱਕ ਕੀਤਾ ਤਾਂ ਉਸ ਵਿੱਚੋਂ ਇੱਕ 30 ਬੋਰ ਦੀ ਚੀਨ ਨਿਰਮਿਤ (ਚਾਈਨਾ ਮੇਡ) ਪਿਸਤੌਲ, ਇੱਕ ਖ਼ਾਲੀ ਮੈਗਜ਼ੀਨ ਅਤੇ ਕਾਰਤੂਸ ਬਰਾਮਦ ਹੋਏ। ਬੀ.ਐੱਸ.ਐੱਫ. ਅਧਿਕਾਰੀਆਂ ਨੇ ਬਰਾਮਦ ਕੀਤੇ ਗਏ ਸਮੁੱਚੇ ਹਥਿਆਰ ਅਤੇ ਗੋਲਾ-ਸਿੱਕਾ ਤੁਰੰਤ ਅਗਲੇਰੀ ਕਾਨੂੰਨੀ ਕਾਰਵਾਈ ਲਈ ਥਾਣਾ ਖਾਲੜਾ ਪੁਲਿਸ ਦੇ ਹਵਾਲੇ ਕਰ ਦਿੱਤਾ।

ਪਾਕਿਸਤਾਨੀ ਤਸਕਰਾਂ ਨਾਲ ਜੁੜੇ ਤਾਰ

ਥਾਣਾ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਫ਼ ਹੋਈ ਹੈ ਕਿ ਹਥਿਆਰਾਂ ਦੀ ਇਹ ਖੇਪ ਸਰਹੱਦ ਪਾਰ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਵੱਲੋਂ ਡਰੋਨ ਜਾਂ ਕਿਸੇ ਹੋਰ ਗ਼ੈਰ-ਕਾਨੂੰਨੀ ਸਾਧਨ ਰਾਹੀਂ ਭਾਰਤੀ ਖੇਤਰ ਵਿੱਚ ਸੁੱਟੀ ਗਈ ਸੀ। ਇਸ ਖੇਪ ਨੂੰ ਇੱਥੇ ਸਰਗਰਮ ਕਿਸੇ ਸਥਾਨਕ ਭਾਰਤੀ ਤਸਕਰ ਵੱਲੋਂ ਰਿਸੀਵ ਕੀਤਾ ਜਾਣਾ ਸੀ।

ਪੁਲਿਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਆਰਮਜ਼ ਐਕਟ ਦੀ ਧਾਰਾ 25/54/59 ਅਧੀਨ ਮੁਕੱਦਮਾ ਨੰਬਰ 263 ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸਰਹੱਦੀ ਨੈੱਟਵਰਕ ਨਾਲ ਜੁੜੇ ਸਥਾਨਕ ਕੜੀਆਂ ਦੀ ਪਛਾਣ ਕਰਕੇ ਜਲਦ ਹੀ ਕੋਈ ਵੱਡਾ ਖ਼ੁਲਾਸਾ ਕੀਤੇ ਜਾਣ ਦੀ ਸੰਭਾਵਨਾ ਹੈ।

Follow Us
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ...
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ...
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?...
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?...
ਪੰਜਾਬ ਡਰਾਉਣ-ਧਮਕਾਉਣ ਦੀ ਰਾਜਨੀਤੀ ਅੱਗੇ ਨਹੀਂ ਝੁਕੇਗਾ... ਮੋਹਾਲੀ 'ਚ ED ਰੇਡ ਨੂੰ ਲੈ ਕੇ ਭੜਕੀਲ AAP
ਪੰਜਾਬ ਡਰਾਉਣ-ਧਮਕਾਉਣ ਦੀ ਰਾਜਨੀਤੀ ਅੱਗੇ ਨਹੀਂ ਝੁਕੇਗਾ... ਮੋਹਾਲੀ 'ਚ ED ਰੇਡ ਨੂੰ ਲੈ ਕੇ ਭੜਕੀਲ AAP...
ਜਲੰਧਰ: ਗੁਰਬਾਣੀ ਦੇ ਸ਼ਬਦਾਂ 'ਤੇ ਨੱਚੇ ਲੋਕ ਤਾਂ ਗੁੱਸੇ 'ਚ ਆਈਆਂ ਸਿੱਖ ਜਥੇਬੰਦੀਆਂ, ਕੀਤੀ ਸ਼ਿਕਾਇਤ
ਜਲੰਧਰ: ਗੁਰਬਾਣੀ ਦੇ ਸ਼ਬਦਾਂ 'ਤੇ ਨੱਚੇ ਲੋਕ ਤਾਂ ਗੁੱਸੇ 'ਚ ਆਈਆਂ ਸਿੱਖ ਜਥੇਬੰਦੀਆਂ, ਕੀਤੀ ਸ਼ਿਕਾਇਤ...
Election Commission Controversy: ਗਿਆਨੇਸ਼ ਕੁਮਾਰ 'ਤੇ ਕੇਜਰੀਵਾਲ ਦੇ ਗੰਭੀਰ ਇਲਜ਼ਾਮ, EC ਦੀ ਨਿਰਪੱਖਤਾ 'ਤੇ ਸਵਾਲ
Election Commission Controversy: ਗਿਆਨੇਸ਼ ਕੁਮਾਰ 'ਤੇ ਕੇਜਰੀਵਾਲ ਦੇ ਗੰਭੀਰ ਇਲਜ਼ਾਮ, EC ਦੀ ਨਿਰਪੱਖਤਾ 'ਤੇ ਸਵਾਲ...
ਗੁਰਦਾਸਪੁਰ ਗ੍ਰੇਨੇਡ ਹਮਲੇ ਦਾ ਮੁਲਜ਼ਮ ਕਾਬੂ, ਐਨਕਾਊਂਟਰ ਦੌਰਾਨ ਲੱਗੀ ਲੱਤ 'ਤੇ ਗੋਲੀ
ਗੁਰਦਾਸਪੁਰ ਗ੍ਰੇਨੇਡ ਹਮਲੇ ਦਾ ਮੁਲਜ਼ਮ ਕਾਬੂ, ਐਨਕਾਊਂਟਰ ਦੌਰਾਨ ਲੱਗੀ ਲੱਤ 'ਤੇ ਗੋਲੀ...
ਚੋਣ ਕਮਿਸ਼ਨ ਦਾ ਅੰਦਰ ਅੰਦਰੂਨੀ ਮਤਭੇਦਾਂ ਦੇ ਇਲਜ਼ਾਮਾਂ 'ਤੇ ਸਪੱਸ਼ਟੀਕਰਨ, ਸੱਚ ਹੈ SIR ਵਿਵਾਦ ?
ਚੋਣ ਕਮਿਸ਼ਨ ਦਾ ਅੰਦਰ ਅੰਦਰੂਨੀ ਮਤਭੇਦਾਂ ਦੇ ਇਲਜ਼ਾਮਾਂ 'ਤੇ ਸਪੱਸ਼ਟੀਕਰਨ, ਸੱਚ ਹੈ SIR ਵਿਵਾਦ ?...