AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਸਵਾਤੀ ਮਾਲੀਵਾਲ ਨੂੰ 10 ਜੂਨ ਨੂੰ ਹੋਣਾ ਹੋਵੇਗਾ ਪੇਸ਼, ਮੋਗਾ ਦੀ ਅਦਾਲਤ ਦਾ ਮਾਣਹਾਣੀ ਕੇਸ ‘ਚ ਹੁਕਮ

ਇਹ ਪੂਰਾ ਮਾਮਲਾ ਓਦੋਂ ਦਾ ਹੈ, ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਸ਼ਟਰਪਤੀ ਨੂੰ ਮਿਲਣ ਲਈ ਪੰਜਾਬ ਦੇ ਸਾਰੇ ਆਪ ਵਿਧਾਇਕਾਂ ਨਾਲ ਦਿੱਲੀ ਪਹੁੰਚੇ ਸਨ। ਮੁੱਖ ਮੰਤਰੀ ਨਾਲ ਵਿਧਾਇਕਾਂ ਦੇ ਦਿੱਲੀ ਪਹੁੰਚਣ ਦੇ ਘਟਨਾਕ੍ਰਮ ਤੇ ਸਵਾਤੀ ਮਾਲੀਵਾਲ ਨੇ ਟਿੱਪਣੀ ਕਰਦੇ ਹੋਏ ਵਿਧਾਇਕਾਂ ਨੂੰ ਭੇਡਾਂ-ਬੱਕਰੀਆਂ ਕਿਹਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਵਿਧਾਇਕ ਬਿਨਾਂ ਕਿਸੇ ਸੋਚ-ਸਮਝ ਦੇ ਮੁੱਖ ਮੰਤਰੀ ਦੇ ਪਿੱਛੇ ਤੁਰ ਪੈਂਦੇ ਹਨ।

ਸਵਾਤੀ ਮਾਲੀਵਾਲ ਨੂੰ 10 ਜੂਨ ਨੂੰ ਹੋਣਾ ਹੋਵੇਗਾ ਪੇਸ਼, ਮੋਗਾ ਦੀ ਅਦਾਲਤ ਦਾ ਮਾਣਹਾਣੀ ਕੇਸ 'ਚ ਹੁਕਮ
ਸਵਾਤੀ ਮਾਲੀਵਾਲ ਨੂੰ 10 ਜੂਨ ਨੂੰ ਹੋਣਾ ਹੋਵੇਗਾ ਪੇਸ਼, ਮੋਗਾ ਦੀ ਅਦਾਲਤ ਨੇ ਮਾਣਹਾਣੀ ਕੇਸ ‘ਚ ਜਾਰੀ ਕੀਤਾ ਹੁਕਮ
munish-jindal
| Updated On: 28 May 2026 09:59 AM IST
Share

ਆਮ ਆਦਮੀ ਪਾਰਟੀ ਦੀ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਰਾਜ ਸਭਾ ਸਾਂਸਦ ਸਵਾਤੀ ਮਾਲੀਵਾਲ ਖਿਲਾਫ਼ ਮਾਣਹਾਣੀ ਦਾ ਕੇਸ ਦਰਜ ਕਰਵਾਇਆ ਸੀ। ਇਸ ਮਾਮਲੇ ‘ਚ ਹੁਣ ਮੋਗਾ ਦੀ ਅਦਾਲਤ ਨੇ ਸਵਾਤੀ ਮਾਲੀਵਾਲ ਨੂੰ 10 ਜੂਨ ਨੂੰ ਨਿੱਜੀ ਤੌਰ ‘ਤੇ ਜਾਂ ਫਿਰ ਵਕੀਲ ਦੇ ਰਾਹੀਂ ਪੇਸ਼ ਹੁਣ ਦਾ ਹੁਕਮ ਜਾਰੀ ਕਰ ਦਿੱਤਾ ਹੈ। ਇਹ ਪੂਰਾ ਮਾਮਲਾ ਸਵਾਤੀ ਮਾਲੀਵਾਲ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ‘ਤੇ ਕੀਤੀ ਗਈ ਟਿੱਪਣੀ ਨਾਲ ਜੁੜਿਆ ਹੋਇਆ ਹੈ।

ਜਾਣੋ ਪੂਰਾ ਮਾਮਲਾ

ਪੂਰਾ ਮਾਮਲਾ ਓਦੋਂ ਦਾ ਹੈ, ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਸ਼ਟਰਪਤੀ ਨੂੰ ਮਿਲਣ ਲਈ ਪੰਜਾਬ ਦੇ ਸਾਰੇ ਆਪ ਵਿਧਾਇਕਾਂ ਨਾਲ ਦਿੱਲੀ ਪਹੁੰਚੇ ਸਨ। ਮੁੱਖ ਮੰਤਰੀ ਨਾਲ ਵਿਧਾਇਕਾਂ ਦੇ ਦਿੱਲੀ ਪਹੁੰਚਣ ਦੇ ਘਟਨਾਕ੍ਰਮ ਤੇ ਸਵਾਤੀ ਮਾਲੀਵਾਲ ਨੇ ਟਿੱਪਣੀ ਕਰਦੇ ਹੋਏ ਵਿਧਾਇਕਾਂ ਨੂੰ ਭੇਡਾਂ-ਬੱਕਰੀਆਂ ਕਿਹਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਵਿਧਾਇਕ ਬਿਨਾਂ ਕਿਸੇ ਸੋਚ-ਸਮਝ ਦੇ ਮੁੱਖ ਮੰਤਰੀ ਦੇ ਪਿੱਛੇ ਤੁਰ ਪੈਂਦੇ ਹਨ।

ਟਿੱਪਣੀ ਦਾ ਮਾਮਲਾ ਹੁਣ ਅਦਾਲਤ ਚ ਪਹੁੰਚ ਗਿਆ ਹੈ ਤੇ ਆਉਣ ਵਾਲੇ ਦਿਨਾਂ ਚ ਮਾਮਲੇ ਚ ਹੋਰ ਕਾਨੂੰਨੀ ਕਾਰਵਾਈ ਹੋਣ ਦੀ ਉਮੀਦ ਹੈ। ਇਸ ਦੌਰਾਨ, ਪੰਜਾਬ ਚ ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਆਮ ਆਦਮੀ ਪਾਰਟੀ ਵਿਚਕਾਰ ਰਾਜਨੀਤਿਕ ਤਣਾਅ ਫਿਰ ਵੱਧ ਗਿਆ ਹੈ।

ਆਪ ਛੱਡ ਭਾਜਪਾ ਚ ਹੋਏ ਸਨ ਸ਼ਾਮਲ ਹੋਏ ਸਨ ਬਾਗੀ ਸਾਂਸਦ

ਦੱਸ ਦੇਈਏ ਕਿ ਦਿੱਲੀ ਤੋਂ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਬੀਤੀ ਦਿਨੀਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਚ ਸ਼ਾਮਲ ਹੋ ਗਈ ਸੀ। ਸਵਾਤੀ ਮਾਲੀਵਾਲ ਦੇ ਨਾਲ ਆਮ ਆਦਮੀ ਪਾਰਟੀ ਦੇ ਪੰਜਾਬ ਦੇ 6 ਰਾਜ ਸਭਾ ਮੈਂਬਰ ਵੀ ਭਾਜਪਾ ਚ ਸ਼ਾਮਲ ਹੋਏ ਸਨ। ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ, ਸੰਦੀਪ ਪਾਠਕ, ਅਸ਼ੋਕ ਕੁਮਾਰ ਮਿੱਤਲ, ਹਰਭਜਨ ਸਿੰਘ, ਵਿਕਰਮਜੀਤ ਸਿੰਘ ਸਾਹਨੀ ਤੇ ਰਜਿੰਦਰ ਗੁਪਤਾ ਭਾਜਪਾ ਚ ਸ਼ਾਮਲ ਹੋਏ ਸਨ।

ਇਸ ਮਾਮਲੇ ਨੂੰ ਦੇਸ਼ ਦੇ ਰਾਸ਼ਟਰਪਤੀ ਅੱਗੇ ਰੱਖਣ ਲਈ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਸਾਰੇ ਵਿਧਾਇਕਾਂ ਨਾਲ ਰਾਸ਼ਟਰਪਤੀ ਭਵਨ ਪਹੁੰਚੇ ਸਨ। ਹਾਲਾਂਕਿ, ਮੁਲਾਕਾਤ ਸਿਰਫ਼ ਸੀਐਮ ਮਾਨ ਨੇ ਕੀਤੀ ਸੀ, ਬਾਕੀ ਵਿਧਾਇਕ ਦਿੱਲੀ ‘ਚ ਹੀ ਪਿੱਛੇ ਰੁੱਕ ਗਏ ਸਨ, ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਸ ਰਾਜਨੀਤਿਕ ਘਟਨਾਕ੍ਰਮ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਚ ਤਲਖੀ ਵੱਧ ਗਈ, ਜਿਸ ਦੌਰਾਨ ਦੋਵੇਂ ਪਾਰਟੀ ਦੇ ਆਗੂਆਂ ਵੱਲੋਂ ਇੱਕ-ਦੂਜੇ ਖਿਲਾਫ਼ ਕਈ ਟਿੱਪਣੀਆਂ ਕੀਤੀਆਂ ਗਈਆਂ ਸਨ।

Follow Us
ਜਲੰਧਰ 'ਚ ਲੇਡੀ ਡਾਕਟਰ ਨੇ ਕੀਤਾ ਸੁਸਾਈਡ ਜਾਂ ਹੋਇਆ ਕਤਲ....? ਜਾਣੋ Inside Story
ਜਲੰਧਰ 'ਚ ਲੇਡੀ ਡਾਕਟਰ ਨੇ ਕੀਤਾ ਸੁਸਾਈਡ ਜਾਂ ਹੋਇਆ ਕਤਲ....? ਜਾਣੋ Inside Story...
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ...
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ...
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ...
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ...
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!...
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ...
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!...
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...