Punjab Flood: ਸਤਲੁਜ ਦਰਿਆ 6900 ਕਿਊਕਿਸ ਪਾਣੀ ਦਾ ਪੱਧਰ ਵਧਿਆ, ਸੰਕਟ ਵਿੱਚ ਫਿਰੋਜ਼ਪੁਰ-ਫਾਜਿਲਕਾ ਦੇ ਕਈ ਪਿੰਡ, ਗੁਰਦਾਸਪੁਰ ‘ਚ ਵੀ ਰਾਵੀ ਦਰਿਆ ਹੋਇਆ ਓਵਰਫਲੋ
ਹਿਮਾਚਲ 'ਚ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਅਤੇ ਫਿਰੋਜ਼ਪੁਰ ਦੇ ਪਿੰਡ ਹਬੀਬਕੇ ਨੇੜੇ ਬੰਨ੍ਹ 'ਚ ਲੀਕੇਜ ਹੋਣ ਕਾਰਨ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਮੁੜ ਵਧਣ ਕਾਰਨ ਪਿੰਡ ਵਾਸੀਆਂ 'ਚ ਡਰ ਦਾ ਮਾਹੌਲ ਹੈ। ਸ਼ਨੀਵਾਰ ਨੂੰ ਬੰਨ੍ਹ ਟੁੱਟਣ ਦੀ ਅਫਵਾਹ ਕਾਰਨ ਪਿੰਡ ਹਬੀਬਕੇ ਦੇ ਕਰੀਬ 20 ਘਰਾਂ ਦੇ ਲੋਕ ਟਰੈਕਟਰ-ਟਰਾਲੀਆਂ 'ਚ ਸਾਮਾਨ ਲੱਦ ਕੇ ਬਾਹਰ ਆ ਗਏ।

ਪੰਜਾਬ ਨਿਊਜ। ਪੰਜਾਬ ਵਿੱਚ ਹੜ੍ਹਾਂ ਨੇ ਹਾਲੇ ਵੀ ਤਬਾਹੀ ਮਚਾਈ ਹੋਈ ਹੈ। ਇਸਦੇ ਤਹਿਤ ਫਿਰੋਜਪੁਰ (Ferozepur) ਦੇ ਸਰਹੱਦੀ ਪਿੰਡ ਕਾਲੂਵਾਲਾ ਵਿੱਚ ਦੋ ਘਰ ਢਹਿ ਗਏ। ਲੋਕਾਂ ਨੇ ਆਪਣੇ ਘਰਾਂ ਵਿੱਚੋਂ ਸਮਾਨ ਕੱਢ ਕੇ ਸਕੂਲ ਵਿੱਚ ਡੇਰੇ ਲਾਏ ਹੋਏ ਹਨ। ਸਤਲੁਜ ਵਿੱਚ ਪਿਛਲੇ 13 ਘੰਟਿਆਂ ਵਿੱਚ ਪਾਣੀ ਦਾ ਪੱਧਰ 6900 ਕਿਊਸਿਕ ਵਧਿਆ ਹੈ।
ਫਾਜ਼ਿਲਕਾ ਦੇ 12 ਪਿੰਡਾਂ ਵਿੱਚ ਸਤਲੁਜ ਦਾ ਪਾਣੀ ਫਿਰ ਭਰਨਾ ਸ਼ੁਰੂ ਹੋ ਗਿਆ ਹੈ। ਕਈ ਥਾਵਾਂ ‘ਤੇ ਪਾਣੀ ਇਕ ਫੁੱਟ ਤੋਂ ਵੀ ਵਧ ਗਿਆ। ਜਦੋਂਕਿ ਡੀਸੀ ਡਾ: ਸੀਨੂੰ ਦੁੱਗਲ ਅਨੁਸਾਰ ਸਥਿਤੀ ਕਾਬੂ ਹੇਠ ਹੈ। ਜੇਸੀਬੀ ਮਸ਼ੀਨਾਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ।