ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਹਿਮਾਚਲ ‘ਚ ਫੱਟਿਆ ਬਦਲ, ਪੰਜਾਬ ਦੇ ਨਦੀ ਨਾਲਿਆਂ ‘ਚ ਵਧਿਆ ਪਾਣੀ, ਫਿਰੋਜਪੁਰ ‘ਚ ਸਤਲੁਜ ਦਾ ਪੁੱਲ ਟੁੱਟਿਆ ਅਤੇ ਸੂਬੇ ਦੇ 11 ਜ਼ਿਲ੍ਹਿਆਂ ‘ਚ ਬਰਸਾਤ ਦਾ ਅਲਰਟ

ਪੰਚਕੂਲਾ ਅਤੇ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ ਮੀਂਹ ਪਿਆ ਹੈ। ਸ਼ਿਮਲਾ ਅਤੇ ਕੁੱਲੂ 'ਚ ਦੋ ਥਾਵਾਂ 'ਤੇ ਬੱਦਲ ਫਟ ਗਏ। ਪਟਿਆਲਾ ਦੇ ਰਾਜਪੁਰਾ, ਘਨੌਰ ਇਲਾਕੇ ਦੇ ਲੋਕਾਂ ਨੂੰ ਘਰ ਖਾਲੀ ਕਰਨ ਲਈ ਕਿਹਾ ਗਿਆ ਹੈ। ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1651 ਨੂੰ ਪਾਰ ਕਰ ਗਿਆ ਹੈ ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ 29 ਫੁੱਟ ਹੇਠਾਂ ਹੈ।

ਹਿਮਾਚਲ ‘ਚ ਫੱਟਿਆ ਬਦਲ, ਪੰਜਾਬ ਦੇ ਨਦੀ ਨਾਲਿਆਂ ‘ਚ ਵਧਿਆ ਪਾਣੀ, ਫਿਰੋਜਪੁਰ ‘ਚ ਸਤਲੁਜ ਦਾ ਪੁੱਲ ਟੁੱਟਿਆ ਅਤੇ ਸੂਬੇ ਦੇ 11 ਜ਼ਿਲ੍ਹਿਆਂ ‘ਚ ਬਰਸਾਤ ਦਾ ਅਲਰਟ
Follow Us
tv9-punjabi
| Updated On: 23 Jul 2023 09:40 AM
ਪੰਜਾਬ ਨਿਊਜ। ਹਿਮਾਚਲ ਦੇ ਕੁੱਲੂ ਅਤੇ ਸ਼ਿਮਲਾ (Shimla) ਵਿੱਚ ਬੱਦਲ ਫਟਣ ਅਤੇ ਪੰਜਾਬ ਦੀਆਂ ਪ੍ਰਮੁੱਖ ਨਦੀਆਂ ਸਤਲੁਜ, ਰਾਵੀ, ਬਿਆਸ ਦੇ ਨਾਲ-ਨਾਲ ਘੱਗਰ ਅਤੇ ਉੱਜ ਦਰਿਆ ਵਿੱਚ ਪਾਣੀ ਦਾ ਵਾਧਾ ਹੋਇਆ ਹੈ ਅਤੇ ਸ਼ੁੱਕਰਵਾਰ ਰਾਤ ਅਤੇ ਸ਼ਨੀਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ ਹੈ। ਸਰਹੱਦੀ ਖੇਤਰ ਦੇ ਕਈ ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। 11 ਜ਼ਿਲ੍ਹਿਆਂ ਵਿੱਚ ਅਲਰਟ ਘੋਸ਼ਿਤ ਕੀਤਾ ਗਿਆ ਹੈ। ਫਿਰੋਜ਼ਪੁਰ ਵਿੱਚ ਸਤਲੁਜ ਦਾ ਬੰਨ੍ਹ ਟੁੱਟਣ ਕਾਰਨ ਕਈ ਪਿੰਡ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਮਾਨਸਾ (Mansa) ਅਤੇ ਸੰਗਰੂਰ ਵਿੱਚ ਘੱਗਰ ਦਾ ਪਾਣੀ ਘਰਾਂ ਵਿੱਚ ਵੜ ਗਿਆ ਹੈ। ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1651 ਨੂੰ ਪਾਰ ਕਰ ਗਿਆ ਹੈ, ਇਹ ਫਲੱਡ ਗੇਟ ਪੱਧਰ ਤੋਂ 6 ਫੁੱਟ ਉੱਪਰ ਹੈ, ਪਰ ਪਾਣੀ ਦਾ ਪੱਧਰ ਖ਼ਤਰੇ ਦੇ ਪੱਧਰ ਤੋਂ 29 ਫੁੱਟ ਹੇਠਾਂ ਹੈ। ਪੌਂਗ ਡੈਮ ਤੋਂ ਸ਼ਾਹ ਨਹਿਰ ਬੈਰਾਜ ਲਈ ਵੀ 39,286 ਕਿਊਸਿਕ ਪਾਣੀ ਛੱਡਿਆ ਗਿਆ ਹੈ। ਘੱਗਰ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਪਟਿਆਲਾ ਦੇ ਰਾਜਪੁਰਾ, ਘਨੌਰ ਅਤੇ ਦੂਧਨਸਾਧਨ ਨੇੜਲੇ ਪਿੰਡਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ।

ਪਟਿਆਲਾ ‘ਚ ਖਤਰਾ ਵਧਿਆ

ਪਟਿਆਲਾ (Patiala) ਸਬ-ਡਵੀਜ਼ਨ ਦੇ ਸੱਸੀ ਅਤੇ ਸੱਸਾ ਪਿੰਡਾਂ ਦੇ ਲੋਕਾਂ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ। ਪਿੰਡ ਭਾਂਖਰਪੁਰ ਨੇੜੇ ਘੱਗਰ ਦਰਿਆ ਦਾ ਪਾਣੀ ਦਾ ਪੱਧਰ 9.5 ਫੁੱਟ ਤੱਕ ਪਹੁੰਚ ਗਿਆ ਹੈ ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 0.5 ਫੁੱਟ ਹੇਠਾਂ ਹੈ। ਸੰਗਰੂਰ ਵਿੱਚ ਘੱਗਰ ਦਰਿਆ ਦਾ ਪਾਣੀ ਘਰਾਂ ਅਤੇ ਖੇਤਾਂ ਵਿੱਚ ਵੜ ਗਿਆ ਹੈ। ਪਠਾਨਕੋਟ ਵਿੱਚ ਦੁਨੇਰਾ-ਡਲਹੌਜ਼ੀ ਸੜਕ ਨੂੰ ਬਹਾਲ ਨਹੀਂ ਕੀਤਾ ਗਿਆ ਹੈ।

ਕਿੱਥੇ ਕਿੰਨਾ ਮੀਂਹ ਪਿਆ

ਪਿਛਲੇ 24 ਘੰਟਿਆਂ ਵਿੱਚ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 117.6 ਮਿਲੀਮੀਟਰ, ਪਠਾਨਕੋਟ ਵਿੱਚ 3.1 ਮਿਲੀਮੀਟਰ, ਗੁਰਦਾਸਪੁਰ ਵਿੱਚ 32.8, ਐਸਬੀਐਸ ਨਗਰ ਵਿੱਚ 1.5, ਫਿਰੋਜ਼ਪੁਰ ਵਿੱਚ 74.0, ਫਤਿਹਗੜ੍ਹ ਸਾਹਿਬ ਵਿੱਚ 25.5, ਜਲੰਧਰ ਵਿੱਚ 54.5, ਮੋਗਾ ਵਿੱਚ 45.5 ਅਤੇ ਮੁਹਾਲੀ ਵਿੱਚ 40 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿੱਚ ਸ਼ਿਮਲਾ ਦੇ ਰੋਹੜੂ ਅਤੇ ਕੁੱਲੂ ਜ਼ਿਲ੍ਹੇ ਦੀ ਗਡਸਾ ਘਾਟੀ ਵਿੱਚ ਸ਼ਨੀਵਾਰ ਨੂੰ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਈ। ਰੋਹੜੂ ਦੇ ਕਲੋਟੀ ਖੱਡ ‘ਚ ਬੱਦਲ ਫਟਣ ਕਾਰਨ ਚਿਰਗਾਂਵ ਤਹਿਸੀਲ ਦੇ ਲੈਲਾ ‘ਚ ਢਾਬੇ ਸਮੇਤ ਦਾਦਾ-ਦਾਦੀ ਅਤੇ ਪੋਤਰੇ ਰੁੜ੍ਹ ਗਏ। ਪਿੰਡ ਜਗੋਟੀ ਦਾ ਰੌਸ਼ਨ ਲਾਲ ਆਪਣੀ ਪਤਨੀ ਭਾਗਾ ਦੇਵੀ ਨਾਲ ਢਾਬਾ ਚਲਾਉਂਦਾ ਸੀ। ਸ਼ੁੱਕਰਵਾਰ ਰਾਤ ਉਨ੍ਹਾਂ ਦਾ ਪੋਤਾ ਕਾਰਤਿਕ ਵੀ ਉਨ੍ਹਾਂ ਦੇ ਨਾਲ ਸੀ। ਰੋਸ਼ਨ ਲਾਲ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।

55 ਵਿਦਿਆਰਥੀ ਸੁਰੱਖਿਅਤ ਕੱਢੇ

ਹੁਸ਼ਿਆਰਪੁਰ ਦੇ ਤਲਵਾੜਾ ‘ਚ ਸਕੂਲ ‘ਚੋਂ 55 ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ, ਜਲੰਧਰ ਤਲਵਾੜਾ/ਜਲੰਧਰ ‘ਚ ਵੀ ਬੱਚਿਆਂ ਨੂੰ ਬਚਾਇਆ ਗਿਆ। ਹਾਜੀਪੁਰ ਨੇੜਲੇ ਪਿੰਡ ਨੰਗਲ ਬੀਹਲਾ ਦਾ ਇੱਕ ਪ੍ਰਾਇਮਰੀ ਸਕੂਲ 5 ਫੁੱਟ ਤੋਂ ਵੱਧ ਪਾਣੀ ਵਿੱਚ ਡੁੱਬ ਗਿਆ। ਇਸ ਦੌਰਾਨ ਸਕੂਲ ਦੇ 55 ਦੇ ਕਰੀਬ ਛੋਟੇ ਵਿਦਿਆਰਥੀ ਹਾਜ਼ਰ ਸਨ। ਮੀਂਹ ਦਾ ਪਾਣੀ ਸਕੂਲ ਦੇ ਕਮਰਿਆਂ ਵਿੱਚ ਦਾਖਲ ਹੋ ਗਿਆ। ਸਟਾਫ਼ ਅਤੇ ਆਸਪਾਸ ਦੇ ਲੋਕਾਂ ਦੀ ਮਦਦ ਨਾਲ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਫੋਕਲ ਪੁਆਇੰਟ ਨੇੜੇ ਤੇਜ਼ ਮੀਂਹ ਕਾਰਨ ਬੱਚੇ ਫਸ ਗਏ। ਉਸ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ।

ਦੋ ਦਿਨ ਪੰਜਾਬ ਦੇ ਕੁੱਝ ਹਿੱਸਿਆ ‘ਚ ਹੋ ਸਕਦੀ ਹੈ ਬਰਸਾਤ

ਮੌਸਮ ਵਿਭਾਗ ਨੇ ਐਤਵਾਰ ਅਤੇ ਸੋਮਵਾਰ ਨੂੰ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। 25 ਅਤੇ 26 ਜੂਨ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਵਿਭਾਗ ਅਨੁਸਾਰ ਅਗਲੇ ਪੰਜ ਦਿਨਾਂ ਤੱਕ ਪੰਜਾਬ ਵਿੱਚ ਕੁਝ ਥਾਵਾਂ ਤੇ ਤੇਜ਼ ਗਰਜ ਅਤੇ ਬਿਜਲੀ ਵੀ ਡਿੱਗ ਸਕਦੀ ਹੈ। ਇਸ ਦੇ ਨਾਲ ਹੀ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਹਿਮਾਚਲ ਪ੍ਰਦੇਸ਼ ਵਿੱਚ ਅਗਲੇ ਤਿੰਨ ਦਿਨਾਂ ਤੱਕ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ।

ਹੜ੍ਹਾਂ ਦੀ ਲਪੇਟ ‘ਚ ਹਾਲੇ ਵੀ ਸੂਬੇ ਦੇ 1457 ਪਿੰਡ

ਪੰਜਾਬ ਵਿੱਚ ਮੀਂਹ ਕਾਰਨ 19 ਜ਼ਿਲ੍ਹਿਆਂ ਦੇ 1457 ਪਿੰਡ ਅਜੇ ਵੀ ਹੜ੍ਹਾਂ ਦੀ ਮਾਰ ਹੇਠ ਹਨ। ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਇਸ ਖ਼ਤਰੇ ਤੋਂ ਛੁਟਕਾਰਾ ਪਾਉਣ ਲਈ ਲਗਾਤਾਰ ਕੰਮ ਕਰ ਰਹੀਆਂ ਹਨ। ਹੁਣ ਤੱਕ 27221 ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। 170 ਰਾਹਤ ਕੈਂਪਾਂ ਵਿੱਚ ਕੁੱਲ 4909 ਲੋਕ ਰਹਿ ਰਹੇ ਹਨ। ਹੜ੍ਹ ਕਾਰਨ ਹੁਣ ਤੱਕ 40 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦਕਿ ਪੰਦਰਾਂ ਲੋਕ ਜ਼ਖਮੀ ਹੋ ਗਏ ਹਨ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੁੱਕੇ ਭੋਜਨ ਦੇ ਪੈਕੇਟ ਵੰਡੇ ਜਾ ਰਹੇ ਹਨ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

88 ਸਾਲ ਦੀ ਉਮਰ 'ਚ ਚੰਡੀਗੜ੍ਹ ਦੀਆਂ ਗਲੀਆਂ ਸਾਫ਼ ਕਰ ਰਹੇ ਹਨ ਸਾਬਕਾ IPS ਇੰਦਰਜੀਤ ਐਸ ਸਿੱਧੂ
88 ਸਾਲ ਦੀ ਉਮਰ 'ਚ ਚੰਡੀਗੜ੍ਹ ਦੀਆਂ ਗਲੀਆਂ ਸਾਫ਼ ਕਰ ਰਹੇ ਹਨ ਸਾਬਕਾ IPS ਇੰਦਰਜੀਤ ਐਸ ਸਿੱਧੂ...
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ 'ਆਪ' ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਆਹਮੋ-ਸਾਹਮਣੇ
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ 'ਆਪ' ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਆਹਮੋ-ਸਾਹਮਣੇ...
PM Modi in London: ਲੰਡਨ ਵਿੱਚ ਹੋ ਗਈ ਮੋਦੀ-ਮੋਦੀ, ਸਵਾਗਤ ਦੇਖ ਕੇ ਦੁਨੀਆ ਹੈਰਾਨ!
PM Modi in London: ਲੰਡਨ ਵਿੱਚ ਹੋ ਗਈ ਮੋਦੀ-ਮੋਦੀ, ਸਵਾਗਤ ਦੇਖ ਕੇ ਦੁਨੀਆ ਹੈਰਾਨ!...
ਬ੍ਰਿਟੇਨ 'ਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਕਿਸੇ ਹੋਰ ਦੀਆਂ ਲਾਸ਼ਾਂ
ਬ੍ਰਿਟੇਨ 'ਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਕਿਸੇ ਹੋਰ ਦੀਆਂ ਲਾਸ਼ਾਂ...
Henley Passport Index: ਭਾਰਤੀ ਪਾਸਪੋਰਟ ਹੋਇਆ ਹੋਰ ਮਜ਼ਬੂਤ, ਹੁਣ ਤੁਸੀਂ ਬਿਨਾਂ ਵੀਜ਼ਾ ਘੁੰਮ ਸਕੋਗੇ ਇੰਨੇ ਦੇਸ਼...
Henley Passport Index: ਭਾਰਤੀ ਪਾਸਪੋਰਟ ਹੋਇਆ ਹੋਰ ਮਜ਼ਬੂਤ, ਹੁਣ ਤੁਸੀਂ ਬਿਨਾਂ ਵੀਜ਼ਾ ਘੁੰਮ ਸਕੋਗੇ ਇੰਨੇ ਦੇਸ਼......
ਕਪੂਰਥਲਾ 'ਚ ਸ਼ਖਸ ਨੇ ਦਿਵਆਂਗ ਅਤੇ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ, ਵੀਡੀਓ ਦੇਖੋ
ਕਪੂਰਥਲਾ 'ਚ ਸ਼ਖਸ ਨੇ ਦਿਵਆਂਗ ਅਤੇ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ, ਵੀਡੀਓ ਦੇਖੋ...
ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤਾ ਅਸਤੀਫਾ, ਦੱਸਿਆ ਕੀ ਹੈ ਕਾਰਨ
ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤਾ ਅਸਤੀਫਾ, ਦੱਸਿਆ ਕੀ ਹੈ ਕਾਰਨ...
Vaishno Devi ਵਿੱਚ ਵੱਡਾ ਹਾਦਸਾ, ਡਿੱਗਿਆ ਪਹਾੜ...ਖਿਸਕੀ ਜ਼ਮੀਨ
Vaishno Devi  ਵਿੱਚ ਵੱਡਾ ਹਾਦਸਾ, ਡਿੱਗਿਆ ਪਹਾੜ...ਖਿਸਕੀ ਜ਼ਮੀਨ...
Studying Abroad Dream: ਜੇਕਰ ਤੁਹਾਡਾ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਹੈ ਤਾਂ ਜ਼ਰੂਰ ਦੇਖੋ ਇਹ VIDEO
Studying Abroad Dream: ਜੇਕਰ ਤੁਹਾਡਾ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਹੈ ਤਾਂ ਜ਼ਰੂਰ ਦੇਖੋ ਇਹ VIDEO...