ਘੱਗਰ ਦਰਿਆ ‘ਚ ਮੁੜ ਵੱਧ ਰਿਹਾ ਪਾਣੀ, ਮਾਨਸਾ ਅਤੇ ਹੋਰ ਇਲਾਕਿਆਂ ‘ਚ ਵੀ ਦਰਿਆ ਕਿਨਾਰੇ ਅਲਰਟ ਕੀਤਾ ਜਾਰੀ, ਕਈ ਜ਼ਿਲਿਆਂ ‘ਚ ਬਰਸਾਤ ਹੋਣ ਦੀ ਵੀ ਸੰਭਾਵਨਾ
ਹਿਮਾਚਲ ਵਿੱਚ ਹੋ ਰਹੀ ਬਰਸਾਤ ਦੇ ਕਾਰਨ ਘੱਗਰ ਵਿੱਚ ਮੁੜ ਪਾਣੀ ਦਾ ਪੱਧਰ ਵੱਧ ਰਿਹਾ ਹੈ, ਜਿਸ ਕਾਰਨ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਹੈ। ਉੱਥੇ ਹੀ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1651 ਨੂੰ ਪਾਰ ਕਰ ਗਿਆ ਹੈ, ਇਹ ਪੱਧਰ ਫਲੱਡ ਗੇਟ ਲੈਵਲ ਨਾਲੋਂ 6 ਫੁੱਟ ਵੱਧ ਹੈ ਪਰ ਪਾਣੀ ਦਾ ਪੱਧਰ ਖ਼ਤਰੇ ਦੇ ਪੱਧਰ ਤੋਂ 29 ਫੁੱਟ ਹੇਠਾਂ ਹੈ।
ਪੁਰਾਣੀ ਤਸਵੀਰ
ਪੰਜਾਬ ਨਿਊਜ। ਪੰਜਾਬ ਵਿੱਚ ਹੜ੍ਹਾਂ ਤੋਂ ਥੋੜੀ ਰਾਹਤ ਮਿਲ ਰਹੀ ਸੀ ਪਰ ਹਿਮਾਚਲ (Himachal) ਵਿੱਚ ਹੋ ਰਹੀ ਲਗਾਤਾਰ ਬਰਸਾਤ ਨੇ ਘੱਗਰ ਵਿੱਚ ਇੱਕ ਵਾਰੀ ਵੇੜ ਪਾਣੀ ਵਧਾ ਦਿੱਤਾ ਹੈ। ਹਰਿਆਣਾ ਦੇ ਪੰਚਕੂਲਾ ਵਿੱਚ ਪੈਂਦੇ ਘੱਗਰ ਦਰਿਆ ਵਿੱਚ ਪਾਣੀ ਵੱਧਣ ਦੇ ਕਾਰਨ ਪ੍ਰਸ਼ਾਸਨ ਨੂੰ ਮਾਨਸਾ ਦੇ ਘੱਗਰ ਦਰਿਆ ਦੇ ਕਿਨਾਰੇ ਇਲਾਕਿਆਂ ਵਿੱਚ ਅਲਰਟ ਜਾਰੀ ਕਰਨਾ ਪਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ ਤਾਂ ਜੋਂ ਪਹਿਲਾਂ ਵਰਗੇ ਸਥਿਤੀ ਨਾ ਬਣ ਸਕੇ।
ਉੱਧਰ ਤੇ ਭਾਖੜਾ ਦੀ ਗੱਲ ਕਰੀਏ ਤਾਂ ਭਾਖੜਾ ਡੈਮ (Bhakra Dam) ਵਿੱਚ ਵੀ ਪਾਣੀ ਦਾ ਪੱਧਰ 1651 ਕਿਊਕਿਸ ਨੂੰ ਪਾਰ ਕਰ ਗਿਆ ਹੈ। ਇਸਦਾ ਪਾਣੀ ਫਲੱਡ ਗੇਟ ਦੇ ਲੈਵਲ ਨਾਲੋਂ ਉੱਤੇ ਚਲਾ ਗਿਆ ਹੈ। ਪਰ ਪਾਣੀ ਪੱਧਰ ਨੇ ਹਾਲੇ ਵੀ ਰਾਹਤ ਦਿੱਤੀ ਹੈ ਕਿਉਂਕਿ ਇਹ ਪਾਣੀ ਖਤਰੇ ਦੇ ਨਿਸ਼ਾਨ ਤੋਂ 29 ਫੁੱਟ ਨੀਂਵਾ ਹੈ ਹਾਲੇ। ਨੰਗਲ ਦੇ ਐੱਸਡੀਐੱਮ ਨੇ ਅਲਰਟ ਜਾਰੀ ਕੀਤਾ ਹੈ ਕਿ ਭਾਖੜਾ ਵਿੱਚ ਜੇਕਰ ਪਾਣੀ ਛੱਡਿਆ ਤਾਂ ਹੜ੍ਹ ਆ ਸਕਦਾ ਹੈ।
ਮੌਸਮ ਵਿਭਾਗ (Department of Meteorology) ਨੇ ਪੰਜਾਬ ਵਿੱਚ ਅੱਜ ਤੋਂ ਮੁੜ ਬਰਸਾਤ ਦਾ ਅਲਰਟ ਜਾਰੀ ਕੀਤਾ ਹੈ। ਵਿਭਾਗ ਦੇ ਭਵਿੱਖਬਾਣੀ ਅਨੂਸਾਰ ਪਟਿਆਲਾ, ਐਸਏਐਸ ਨਗਰ, ਫਤਹਿਗੜ੍ਹ ਸਾਹਿਬ, ਰੂਪਨਗਰ, ਐਸਬੀਐਸ ਨਗਰ, ਤਰਨਤਾਰਨ, ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ ਬਰਸਾਤ ਦਾ ਅਲਰਟ ਜਾਰੀ ਕੀਤਾ ਹੈ। ਹਿਮਾਚਾਲ ਵਿੱਚ ਵੀ ਮੀਂਹ ਪੈ ਸਕਦਾ ਹੈ, ਜਿਸ ਕਾਰਨ ਕੁੱਲੂ-ਮੰਡੀ ਅਤੇ ਸ਼ਿਮਲਾ ‘ਚ ਬਰਸਾਤ ਦਾ ਅਲਰਟ ਜਾਰੀ ਕੀਤਾ ਗਿਆ ਹੈ।


